ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ ਗੈਂਡਾ ਦਿਵਸ ਦੇ ਅਵਸਰ ‘ਤੇ ਗੈਂਡਿਆਂ ਦੀ ਸੰਭਾਲ ਦੇ ਪ੍ਰਤੀ ਪ੍ਰਤੀਬੱਧਤਾ ਦੁਹਰਾਈ
प्रविष्टि तिथि:
22 SEP 2024 11:12AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਗੈਂਡਾ ਦਿਵਸ ਦੇ ਅਵਸਰ ‘ਤੇ ਗੈਂਡਿਆਂ ਦੀ ਸੰਭਾਲ ਦੇ ਪ੍ਰਤੀ ਪ੍ਰਤੀਬੱਧਤਾ ਦੁਹਰਾਈ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਦੌਰਾਨ ਕਰਨ ਦੀ ਵੀ ਤਾਕੀਦ ਕੀਤੀ, ਜੋ ਭਾਰਤ ਵਿੱਚ ਵੱਡੀ ਸੰਖਿਆ ਵਿੱਚ ਇੱਕ ਸਿੰਗ ਵਾਲੇ ਗੈਂਡਿਆਂ ਦਾ ਨਿਵਾਸ ਸਥਾਨ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਅੱਜ, ਵਿਸ਼ਵ ਗੈਂਡਾ ਦਿਵਸ ਦੇ ਅਵਸਰ ‘ਤੇ, ਆਓ, ਅਸੀਂ ਆਪਣੀ ਧਰਤੀ ਦੀ ਸਭ ਤੋਂ ਪ੍ਰਤਿਸ਼ਠਿਤ ਪ੍ਰਜਾਤੀਆਂ ਵਿੱਚੋਂ ਇੱਕ- ਗੈਂਡਿਆਂ ਦੀ ਸੰਭਾਲ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈਏ। ਪਿਛਲੇ ਕਈ ਵਰ੍ਹਿਆਂ ਤੋਂ ਗੈਂਡਿਆਂ ਦੀ ਸੰਭਾਲ ਨਾਲ ਸਬੰਧਿਤ ਯਤਨਾਂ ਵਿੱਚ ਜੁਟੇ ਸਾਰੇ ਲੋਕਾਂ ਦੀ ਸਰਾਹਨਾ ਕਰਦਾ ਹਾਂ।”
ਇਹ ਬੇਹਦ ਮਾਣ ਦੀ ਗੱਲ ਹੈ ਕਿ ਭਾਰਤ ਵੱਡੀ ਸੰਖਿਆ ਵਿੱਚ ਇੱਕ ਸਿੰਗ ਵਾਲੇ ਗੈਂਡਿਆਂ ਦਾ ਨਿਵਾਸ ਸਥਾਨ ਹੈ। ਮੈਂ ਅਸਾਮ ਵਿੱਚ ਕਾਜ਼ੀਰੰਗਾ ਦੀ ਆਪਣੀ ਯਾਤਰਾ ਨੂੰ ਵੀ ਬਹੁਤ ਪਿਆਰ ਨਾਲ ਯਾਦ ਕਰਦਾ ਹਾਂ ਅਤੇ ਆਪ ਸਭ ਨੂੰ ਉੱਥੇ ਜਾਣ ਦੀ ਤਾਕੀਦ ਕਰਦਾ ਹਾਂ।”
*****
ਐੱਮਜੇਪੀਐੱਸ/ਟੀਐੱਸ
(रिलीज़ आईडी: 2057599)
आगंतुक पटल : 59
इस विज्ञप्ति को इन भाषाओं में पढ़ें:
Odia
,
Telugu
,
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Tamil
,
Kannada
,
Malayalam