ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਮਹਾਰਾਸ਼ਟਰ ਦੇ ਵਰਧਾ ਵਿੱਚ ਰਾਸ਼ਟਰੀ ‘ਪੀਐੱਮ ਵਿਸ਼ਵਕਰਮਾ’ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 20 SEP 2024 3:17PM by PIB Chandigarh

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਅਮਰਾਵਤੀ ਆਣਿ ਵਰਧਯਾਸਹ ਮਹਾਰਾਸ਼ਟ੍ਰਾਤੀਲ ਤਮਾਮ ਨਾਗਰਿਕਅੰਨਾ ਮਾਝਾ ਨਮਸਕਾਰ!

 

ਦੋ ਦਿਨ ਪਹਿਲਾਂ ਹੀ ਅਸੀਂ ਸਾਰਿਆਂ ਨੇ ਵਿਸ਼ਵਕਰਮਾ ਪੂਜਾ ਦਾ ਉਤਸਵ ਮਨਾਇਆ ਹੈ। ਅਤੇ ਅੱਜ, ਵਰਧਾ ਦੀ ਪਵਿੱਤਰ ਧਰਤੀ ‘ਤੇ ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸਫਲਤਾ ਦਾ ਉਤਸਵ ਮਨਾ ਰਹੇ ਹਾਂ। ਅੱਜ ਇਹ ਦਿਨ ਇਸ ਲਈ ਵੀ ਖਾਸ ਹੈ, ਕਿਉਂਕਿ 1932 ਵਿੱਚ ਅੱਜ ਦੇ ਦਿਨ ਮਹਾਤਮਾ ਗਾਂਧੀ ਜੀ ਨੇ ਅਛੂਤਤਾ ਦੇ ਖਿਲਾਫ ਅਭਿਯਾਨ ਸ਼ੁਰੂ ਕੀਤਾ ਸੀ। ਅਜਿਹੇ ਵਿੱਚ ਵਿਸ਼ਵਕਰਮਾ ਯੋਜਨਾ ਦੇ ਇੱਕ ਸਾਲ ਪੂਰੇ ਹੋਣ ਦਾ ਇਹ ਉਤਸਵ, ਬਿਨੋਬਾ ਭਾਵੇ ਜੀ ਦੀ ਇਹ ਸਾਧਨਾ ਸਥਲੀ, ਮਹਾਤਮਾ ਗਾਂਧੀ ਜੀ ਦੀ ਕਰਮਭੂਮੀ, ਵਰਧਾ ਦੀ ਇਹ ਧਰਤੀ, ਇਹ ਉਪਲਬਧੀ ਅਤੇ ਪ੍ਰੇਰਣਾ ਦਾ ਅਜਿਹਾ ਸੰਗਮ ਹੈ, ਜੋ ਵਿਕਸਿਤ ਭਾਰਤ ਦੇ ਸਾਡੇ ਸੰਕਲਪਾਂ ਨੂੰ ਨਵੀਂ ਊਰਜਾ ਦੇਵੇਗਾ। ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਅਸੀਂ ਸ਼੍ਰਮ ਤੋਂ ਸਮ੍ਰਿੱਧੀ, ਇਸ ਦਾ ਕੌਸ਼ਲ ਨਾਲ ਬਿਹਤਰ ਕੱਲ੍ਹ ਦਾ ਜੋ ਸੰਕਲਪ ਲਿਆ ਹੈ, ਵਰਧਾ ਵਿੱਚ ਬਾਪੂ ਦੀਆਂ ਪ੍ਰੇਰਣਾਵਾਂ ਸਾਡੇ ਉਨ੍ਹਾਂ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਣ ਦਾ ਮਾਧਿਅਮ ਬਣਨਗੀਆਂ। ਮੈਂ ਇਸ ਯੋਜਨਾ ਨਾਲ ਜੁੜੇ ਸਾਰੇ ਲੋਕਾਂ, ਦੇਸ਼ ਭਰ ਦੇ ਸਾਰੇ ਲਾਭਾਰਥੀਆਂ ਨੂੰ ਇਸ ਅਵਸਰ ‘ਤੇ ਵਧਾਈ ਦਿੰਦਾ ਹਾਂ।

 

 ਸਾਥੀਓ,

ਅੱਜ ਅਮਰਾਵਤੀ ਵਿੱਚ ਪੀਐੱਮ ਮਿਤ੍ਰ ਪਾਰਕ ਦੀ ਨੀਂਹ ਵੀ ਰੱਖੀ ਗਈ ਹੈ। ਅੱਜ ਦਾ ਭਾਰਤ ਆਪਣੀ ਟੈਕਸਟਾਈਲ ਇੰਡਸਟ੍ਰੀ ਨੂੰ ਆਲਮੀ ਬਜ਼ਾਰ ਵਿੱਚ ਟੌਪ ‘ਤੇ ਲੈ ਜਾਣ ਦੇ ਲਈ ਕੰਮ ਕਰ ਰਿਹਾ ਹੈ। ਦੇਸ਼ ਦਾ ਲਕਸ਼ ਹੈ- ਭਾਰਤ ਦੀ ਟੈਕਸਟਾਈਲ ਸੈਕਟਰ ਦੇ ਹਜ਼ਾਰਾਂ ਵਰ੍ਹਿਆਂ ਪੁਰਾਣੇ ਮਾਣ ਨੂੰ ਮੁੜ-ਸਥਾਪਿਤ ਕਰਨਾ। ਅਮਰਾਵਤੀ ਦਾ ਪੀਐੱਮ ਮਿਤ੍ਰ ਪਾਰਕ ਇਸੇ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਹੈ। ਮੈਂ ਇਸ ਉਪਲਬਧੀ ਦੇ ਲਈ ਵੀ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਅਸੀਂ ਵਿਸ਼ਵਕਰਮਾ ਯੋਜਨਾ ਦੀ ਪਹਿਲੀ ਵਰ੍ਹੇਗੰਢ ਦੇ ਲਈ ਮਹਾਰਾਸ਼ਟਰ ਨੂੰ ਚੁਣਿਆ, ਅਸੀਂ ਵਰਧਾ ਦੀ ਇਸ ਪਵਿੱਤਰ ਧਰਤੀ ਨੂੰ ਚੁਣਿਆ, ਕਿਉਂਕਿ ਵਿਸ਼ਵਕਰਮਾ ਯੋਜਨਾ ਕੇਵਲ ਸਰਕਾਰੀ ਪ੍ਰੋਗਰਾਮ ਭਰ ਨਹੀਂ ਹੈ। ਇਹ ਯੋਜਨਾ ਭਾਰਤ ਦੇ ਹਜ਼ਾਰਾਂ ਵਰ੍ਹੇ ਪੁਰਾਣੇ ਕੌਸ਼ਲ ਨੂੰ ਵਿਕਸਿਤ ਭਾਰਤ ਦੇ ਲਈ ਇਸਤੇਮਾਲ ਕਰਨ ਦਾ ਇੱਕ ਰੋਡਮੈਪ ਹੈ। ਤੁਸੀਂ ਯਾਦ ਕਰੋ, ਸਾਨੂੰ ਇਤਿਹਾਸ ਵਿੱਚ ਭਾਰਤ ਦੀ ਸਮ੍ਰਿੱਧੀ ਦੇ ਕਿੰਨੇ ਹੀ ਗੌਰਵਸ਼ਾਲੀ ਅਧਿਆਏ ਦੇਖਣ ਨੂੰ ਮਿਲਦੇ ਹਨ। ਇਸ ਸਮ੍ਰਿੱਧੀ ਦਾ ਵੱਡਾ ਅਧਾਰ ਕੀ ਸੀ? ਉਸ ਦਾ ਅਧਾਰ ਸੀ, ਸਾਡਾ ਪਰੰਪਰਾਗਤ ਕੌਸ਼ਲ! ਉਸ ਸਮੇਂ ਦਾ ਸਾਡਾ ਸ਼ਿਲਪ, ਸਾਡੀ ਇੰਜੀਨੀਅਰਿੰਗ, ਸਾਡਾ ਵਿਗਿਆਨ! ਅਸੀਂ ਦੁਨੀਆ ਦੇ ਸਭ ਤੋਂ ਵੱਡੇ ਕੱਪੜਾ ਨਿਰਮਾਤਾ ਸੀ। ਸਾਡਾ ਧਾਤੂ-ਵਿਗਿਆਨ, ਸਾਡੀ ਮੈਟਲਰਜੀ ਵੀ ਵਿਸ਼ਵ ਵਿੱਚ ਬੇਜੋੜ ਸੀ। ਉਸ ਸਮੇਂ ਦੇ ਬਣੇ ਮਿੱਟੀ ਦੇ ਬਰਤਨਾਂ ਤੋਂ ਲੈ ਕੇ ਭਵਨਾਂ ਦਾ ਡਿਜ਼ਾਈਨ ਦਾ ਕੋਈ ਮੁਕਾਬਲਾ ਨਹੀਂ ਸੀ। ਇਸ ਗਿਆਨ-ਵਿਗਿਆਨ ਨੂੰ ਕੌਣ ਘਰ-ਘਰ ਪਹੁੰਚਾਉਂਦਾ ਸੀ? ਸੁਤਾਰ, ਲੋਹਾਰ, ਸੁਨਾਰ, ਘੁਮਿਆਰ, ਮੂਰਤੀਕਾਰ, ਚਰਮਕਾਰ, ਕਾਰਪੇਂਟਰ-ਮਿਸਤ੍ਰੀ ਅਜਿਹੇ ਅਨੇਕ ਪੇਸ਼ੇ, ਇਹ ਭਾਰਤ ਦੀ ਸਮ੍ਰਿੱਧੀ ਦੀ ਬੁਨਿਆਦ ਹੋਇਆ ਕਰਦੇ ਸਨ। ਇਸ ਲਈ, ਗ਼ੁਲਾਮੀ ਦੇ ਸਮੇਂ ਵਿੱਚ ਅੰਗ੍ਰੇਜ਼ਾਂ ਨੇ ਇਸ ਸਵਦੇਸ਼ੀ ਹੁਨਰ ਨੂੰ ਸਮਾਪਤ ਕਰਨ ਦੇ ਲਈ ਵੀ ਅਨੇਕਾਂ ਸਾਜਿਸ਼ਾਂ ਕੀਤੀਆਂ। ਇਸ ਲਈ ਹੀ ਵਰਧਾ ਦੀ ਇਸੇ ਧਰਤੀ ਤੋਂ ਗਾਂਧੀ ਜੀ ਨੇ ਗ੍ਰਾਮੀਣ ਉਦਯੋਗ ਨੂੰ ਹੁਲਾਰਾ ਦਿੱਤਾ ਸੀ।

 

ਲੇਕਿਨ ਸਾਥੀਓ,

ਇਹ ਦੇਸ਼ ਦੀ ਬਦਕਿਸਮਤੀ ਰਹੀ ਕਿ ਆਜ਼ਾਦੀ ਦੇ ਬਾਅਦ ਦੀਆਂ ਸਰਕਾਰਾਂ ਨੇ ਇਸ ਹੁਨਰ ਨੂੰ ਉਹ ਸਨਮਾਨ ਨਹੀਂ ਦਿੱਤਾ, ਜੋ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਸਰਕਾਰਾਂ ਨੇ ਵਿਸ਼ਵਕਰਮਾ ਸਮਾਜ ਦੀ ਲਗਾਤਾਰ ਉਪੇਖਿਆ ਕੀਤੀ। ਜਿਵੇਂ-ਜਿਵੇਂ ਅਸੀਂ ਸ਼ਿਲਪ ਅਤੇ ਕੌਸ਼ਲ ਦਾ ਸਨਮਾਨ ਕਰਨਾ ਭੁੱਲਦੇ ਗਏ, ਭਾਰਤ ਪ੍ਰਗਤੀ ਅਤੇ ਆਧੁਨਿਕਤਾ ਦੀ ਦੌੜ ਵਿੱਚ ਵੀ ਪਿਛੜਦਾ ਚਲਿਆ ਗਿਆ।

 

ਸਾਥੀਓ,

ਹੁਣ ਆਜ਼ਾਦੀ ਦੇ 70 ਸਾਲ ਬਾਅਦ ਸਾਡੀ ਸਰਕਾਰ ਨੇ ਇਸ ਪਰੰਪਰਾਗਤ ਕੌਸ਼ਲ ਨੂੰ ਨਵੀਂ ਊਰਜਾ ਦੇਣ ਦਾ ਸੰਕਲਪ ਲਿਆ। ਇਸ ਸੰਕਲਪ ਨੂੰ ਪੂਰਾ ਕਰਨ ਦੇ ਲਈ ਅਸੀਂ ‘ਪੀਐੱਮ ਵਿਸ਼ਵਕਰਮਾ’ ਯੋਜਨਾ ਸ਼ੁਰੂ ਕੀਤੀ। ਵਿਸ਼ਵਕਰਮਾ ਯੋਜਨਾ ਦੀ ਮੂਲ ਭਾਵਨਾ ਹੈ- ਸਨਮਾਨ, ਸਮਰੱਥ ਅਤੇ ਸਮ੍ਰਿੱਧੀ! ਯਾਨੀ, ਪਰੰਪਰਾਗਤ ਹੁਨਰ ਦਾ ਸਨਮਾਨ! ਕਾਰੀਗਰਾਂ ਦਾ ਸਸ਼ਕਤੀਕਰਣ! ਅਤੇ ਵਿਸ਼ਵਕਰਮਾ ਬੰਧੂਆਂ ਦੇ ਜੀਵਨ ਵਿੱਚ ਸਮ੍ਰਿੱਧੀ, ਇਹ ਸਾਡਾ ਲਕਸ਼ ਹੈ।

 

 ਅਤੇ ਸਾਥੀਓ,

ਵਿਸ਼ਵਕਰਮਾ ਯੋਜਨਾ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਜਿਸ ਸਕੇਲ ‘ਤੇ, ਜਿਸ ਵੱਡੇ ਪੈਮਾਨੇ ‘ਤੇ ਇਸ ਯੋਜਨਾ ਦੇ ਲਈ ਅਲੱਗ-ਅਲੱਗ ਵਿਭਾਗ ਇੱਕਜੁਟ ਹੋਏ ਹਨ, ਇਹ ਵੀ ਅਭੂਤਪੂਰਵ ਹੈ। ਦੇਸ਼ ਦੇ 700 ਤੋਂ ਜ਼ਿਆਦਾ ਜ਼ਿਲ੍ਹੇ, ਦੇਸ਼ ਦੀ ਢਾਈ ਲੱਖ ਤੋਂ ਜ਼ਿਆਦਾ ਗ੍ਰਾਮ ਪੰਚਾਇਤਾਂ, ਦੇਸ਼ ਦੇ 5 ਹਜ਼ਾਰ ਸ਼ਹਿਰੀ ਲੌਕਲ ਬੌਡੀਜ਼, ਇਹ ਸਭ ਮਿਲ ਕੇ ਇਸ ਅਭਿਯਾਨ ਨੂੰ ਗਤੀ ਦੇ ਰਹੇ ਹਨ। ਇਸ ਇੱਕ ਵਰ੍ਹੇ ਵਿੱਚ ਹੀ 18 ਅਲੱਗ-ਅਲੱਗ ਪੇਸ਼ਿਆਂ ਦੇ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਸ ਨਾਲ ਜੋੜਿਆ ਗਿਆ। ਸਿਰਫ ਸਾਲ ਭਰ ਵਿੱਚ ਹੀ 8 ਲੱਖ ਤੋਂ ਜ਼ਿਆਦਾ ਸ਼ਿਲਪਕਾਰਾਂ ਅਤੇ ਕਾਰੀਗਾਰਾਂ ਨੂੰ ਸਕਿੱਲ ਟ੍ਰੇਨਿੰਗ, Skill upgradation ਮਿਲ ਚੁੱਕੀ ਹੈ। ਇਕੱਲੇ ਮਹਾਰਾਸ਼ਟਰ ਵਿੱਚ ਹੀ 60 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਟ੍ਰੇਨਿੰਗ ਮਿਲੀ ਹੈ। ਇਸ ਵਿੱਚ, ਕਾਰੀਗਰਾਂ ਨੂੰ modern machinery ਅਤੇ digital tools ਜਿਹੀਆਂ ਨਵੀਆਂ ਟੈਕਨੋਲੋਜੀਆਂ ਵੀ ਸਿਖਾਈਆਂ ਜਾ ਰਹੀਆਂ ਹਨ। ਹੁਣ ਤੱਕ ਸਾਢੇ 6 ਲੱਖ ਤੋਂ ਜ਼ਿਆਦਾ ਵਿਸ਼ਵਕਰਮਾ ਬੰਧੂਆਂ ਨੂੰ ਆਧੁਨਿਕ ਉਪਕਰਣ ਵੀ ਉਪਲਬਧ ਕਰਵਾਏ ਗਏ ਹਨ। ਇਸ ਨਾਲ ਉਨ੍ਹਾਂ ਦੇ ਉਤਪਾਦਾਂ ਦੀ ਕੁਆਲਿਟੀ ਬਿਹਤਰ ਹੋਈ ਹੈ, ਉਨ੍ਹਾਂ ਦੀ ਉਤਪਾਦਕਤਾ ਵਧੀ ਹੈ। ਇੰਨਾ ਹੀ ਨਹੀਂ, ਹਰ ਲਾਭਾਰਥੀ ਨੂੰ 15 ਹਜ਼ਾਰ ਰੁਪਏ ਦਾ ਈ-ਵਾਉਚਰ ਦਿੱਤਾ ਜਾ ਰਿਹਾ ਹੈ। ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਲਈ ਬਿਨਾ ਗਰੰਟੀ ਦੇ 3 ਲੱਖ ਰੁਪਏ ਤੱਕ ਲੋਨ ਵੀ ਮਿਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇੱਕ ਸਾਲ ਦੇ ਅੰਦਰ-ਅੰਦਰ ਵਿਸ਼ਵਕਰਮਾ ਭਾਈ-ਭੈਣਾਂ ਨੂੰ 1400 ਕਰੋੜ ਰੁਪਏ ਦਾ ਲੋਨ ਦਿੱਤਾ ਗਿਆ ਹੈ। ਯਾਨੀ ਵਿਸ਼ਵਕਰਮਾ ਯੋਜਨਾ, ਹਰ ਪਹਿਲੂ ਦਾ ਧਿਆਨ ਰੱਖ ਰਹੀ ਹੈ। ਤਦੇ ਤਾਂ ਇਹ ਇੰਨੀ ਸਫਲ ਹੈ, ਤਦੇ ਤਾਂ ਇਹ ਲੋਕਪ੍ਰਿਯ ਹੋ ਰਹੀ ਹੈ।

 

ਅਤੇ ਹੁਣ ਮੈਂ ਸਾਡੇ ਜੀਤਨ ਰਾਮ ਮਾਂਝੀ ਜੀ ਪ੍ਰਦਰਸ਼ਨੀ ਦਾ ਵਰਣਨ ਕਰ ਰਹੇ ਸਨ। ਮੈਂ ਪ੍ਰਦਰਸ਼ਨੀ ਦੇਖਣ ਗਿਆ ਸੀ। ਮੈਂ ਦੇਖ ਰਿਹਾ ਸੀ ਕਿੰਨਾ ਅਦਭੁਤ ਕੰਮ ਪਰੰਪਰਾਗਤ ਤੌਰ ‘ਤੇ ਸਾਡੇ ਇੱਥੇ ਲੋਕ ਕਰਦੇ ਹਨ। ਅਤੇ ਜਦੋਂ ਉਨ੍ਹਾਂ ਨੂੰ ਨਵੇਂ ਆਧੁਨਿਕ technology tool ਮਿਲਦੇ ਹਨ, training ਮਿਲਦੇ ਹਨ, ਉਨ੍ਹਾਂ ਨੂੰ ਆਪਣਾ ਕਾਰੋਬਾਰ ਵਧਾਉਣ ਦੇ ਲਈ seed money ਮਿਲਦਾ ਹੈ, ਤਾਂ ਕਿੰਨਾ ਵੱਡਾ ਕਮਾਲ ਕਰਦੇ ਹਨ ਉਹ ਹੁਣ ਮੈਂ ਦੇਖ ਕੇ ਆਇਆ ਹਾਂ। ਅਤੇ ਇੱਥੇ ਜੋ ਵੀ ਤੁਸੀਂ ਆਏ ਹੋ ਨਾ, ਮੇਰੀ ਤੁਹਾਨੂੰ ਵੀ ਤਾਕੀਦ ਹੈ, ਤੁਸੀਂ ਇਹ ਪ੍ਰਦਰਸ਼ਨੀ ਜ਼ਰੂਰ ਦੇਖੋ। ਤੁਹਾਨੂੰ ਇੰਨਾ ਮਾਣ ਹੋਵੇਗਾ ਕਿ ਕਿੰਨੀ ਵੱਡੀ ਕ੍ਰਾਂਤੀ ਆਈ ਹੈ।

 

ਸਾਥੀਓ,

ਸਾਡੇ ਪਰੰਪਰਾਗਤ ਕੌਸ਼ਲ ਵਿੱਚ ਸਭ ਤੋਂ ਜ਼ਿਆਦਾ ਭਾਗੀਦਾਰੀ SC, ST ਅਤੇ OBC ਸਮਾਜ ਦੇ ਲੋਕਾਂ ਦੀ ਰਹੀ ਹੈ। ਅਗਰ ਪਿਛਲੀਆਂ ਸਰਕਾਰਾਂ ਨੇ ਵਿਸ਼ਵਕਰਮਾ ਬੰਧੂਆਂ ਦੀ ਚਿੰਤਾ  ਹੁੰਦੀ, ਤਾਂ ਇਸ ਸਮਾਜ ਦੀ ਕਿੰਨੀ ਵੱਡੀ ਸੇਵਾ ਹੁੰਦੀ। ਲੇਕਿਨ, ਕਾਂਗਰਸ ਅਤੇ ਉਸ ਦੇ ਦੋਸਤਾਂ ਨੇ SC, ST, OBC ਨੂੰ ਜਾਣ ਬੁੱਝ ਕੇ ਅੱਗੇ ਨਹੀਂ ਵਧਣ ਦਿੱਤਾ। ਅਸੀਂ ਸਰਕਾਰੀ ਸਿਸਟਮ ਵਿੱਚ ਕਾਂਗਰਸ ਦੀ ਇਸ ਦਲਿਤ, ਪਿਛੜਾ ਵਿਰੋਧੀ ਸੋਚ ਨੂੰ ਖਤਮ ਕੀਤਾ ਹੈ। ਪਿਛਲੇ ਇੱਕ ਸਾਲ ਦੇ ਅੰਕੜੇ ਦੱਸਦੇ ਹਨ ਕਿ ਅੱਜ ਵਿਸ਼ਵਕਰਮਾ ਯੋਜਨਾ ਦਾ ਸਭ ਤੋਂ ਜ਼ਿਆਦਾ ਲਾਭ SC, ST ਅਤੇ OBC  ਸਮਾਜ ਉਠਾ ਰਿਹਾ ਹੈ। ਮੈਂ ਚਾਹੁੰਦਾ ਹਾਂ – ਵਿਸ਼ਵਕਰਮਾ ਸਮਾਜ, ਇਨ੍ਹਾਂ ਪਰੰਪਰਾਗਤ ਕਾਰਜਾਂ ਵਿੱਚ ਲਗੇ ਲੋਕ ਕੇਵਲ ਕਾਰੀਗਰ ਬਣ ਕੇ ਨਾ ਰਹਿ ਜਾਣ। ਬਲਕਿ ਮੈਂ ਚਾਹੁੰਦਾ ਹਾਂ, ਉਹ ਕਾਰੀਗਰ ਤੋਂ ਜ਼ਿਆਦਾ ਉਹ ਉੱਦਮੀ ਬਣੇ, ਕਾਰੋਬਾਰੀ ਬਣੇ, ਇਸ ਦੇ ਲਈ ਅਸੀਂ ਵਿਸ਼ਵਕਰਮਾ ਭਾਈ-ਭੈਣਾਂ ਦੇ ਕੰਮ ਨੂੰ MSME ਦਾ ਦਰਜਾ ਦਿੱਤਾ ਹੈ। ਵਨ ਡਿਸਟ੍ਰਿਕਟ ਵਨ ਪ੍ਰੋਡਕਟ ਅਤੇ ਏਕਤਾ ਮੌਲ ਜਿਹੇ ਪ੍ਰਯਤਨਾਂ ਦੇ ਜ਼ਰੀਏ ਪਰੰਪਰਾਗਤ ਉਤਪਾਦਾਂ ਦੀ ਮਾਰਕੀਟਿੰਗ ਕੀਤੀ ਜਾ ਰਹੀ ਹੈ। ਸਾਡਾ ਲਕਸ਼ ਹੈ ਕਿ ਇਹ ਲੋਕ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ। ਇਹ ਲੋਕ ਵੱਡੀਆਂ-ਵੱਡੀਆਂ ਕੰਪਨੀਆਂ ਦੀਆਂ ਸਪਲਾਈ ਚੇਨ ਦਾ ਹਿੱਸਾ ਬਣਨ।

 

ਇਸ ਲਈ,

ONDC ਅਤੇ Gem ਜਿਹੇ ਮਾਧਿਅਮਾਂ ਨਾਲ ਸ਼ਿਲਪਕਾਰਾਂ, ਕਾਰੀਗਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਆਪਣਾ ਬਿਜ਼ਨਸ ਵਧਾਉਣ ਵਿੱਚ ਮਦਦ ਦਾ ਰਸਤਾ ਬਣ ਰਿਹਾ ਹੈ। ਇਹ ਸ਼ੁਰੂਆਤ ਦੱਸ ਰਹੀ ਹੈ, ਜੋ ਵਰਗ ਆਰਥਿਕ ਪ੍ਰਗਤੀ ਵਿੱਚ ਪਿੱਛੇ ਛੁੱਟ ਰਿਹਾ ਸੀ, ਉਹ ਵਿਸ਼ਵ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਵਿੱਚ ਅਹਿਮ ਰੋਲ ਨਿਭਾਵੇਗਾ। ਸਰਕਾਰ ਦਾ ਜੋ ਸਕਿੱਲ ਇੰਡੀਆ ਮਿਸ਼ਨ ਹੈ, ਉਹ ਵੀ ਇਸ ਨੂੰ ਸਸ਼ਕਤ ਕਰ ਰਿਹਾ ਹੈ। ਕੌਸ਼ਲ ਵਿਕਾਸ ਅਭਿਯਾਨ ਦੇ ਤਹਿਤ ਵੀ ਦੇਸ਼ ਦੇ ਕਰੋੜਾਂ ਨੌਜਵਾਨਾਂ ਦੀ ਅੱਜ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਸਕਿੱਲ ਟ੍ਰੇਨਿੰਗ ਹੋਈ ਹੈ। ਸਕਿੱਲ ਇੰਡੀਆ ਜਿਹੇ ਅਭਿਯਾਨਾਂ ਨੇ ਭਾਰਤ ਦੀ ਸਕਿੱਲ ਨੂੰ ਪੂਰੀ ਦੁਨੀਆ ਵਿੱਚ ਪਹਿਚਾਣ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ। ਅਤੇ ਸਾਡੇ ਸਕਿੱਲ ਮੰਤਰਾਲਾ, ਸਾਡੀ ਸਰਕਾਰ ਬਣਨ ਦੇ ਬਾਅਦ ਅਸੀਂ ਅਲੱਗ ਸਕਿੱਲ ਮੰਤਰਾਲਾ ਬਣਾਇਆ ਅਤੇ ਸਾਡੇ ਜੈਨ ਚੌਧਰੀ ਜੀ ਅੱਜ ਸਕਿੱਲ ਮੰਤਰਾਲਾ ਦਾ ਕਾਰੋਬਾਰ ਦੇਖਦੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਇਸ ਸਾਲ, ਫਰਾਂਸ ਵਿੱਚ World Skills ‘ਤੇ ਬਹੁਤ ਵੱਡਾ ਆਯੋਜਨ ਹੋਇਆ ਸੀ। ਅਸੀਂ ਓਲੰਪਿਕ ਦੀ ਤਾਂ ਚਰਚਾ ਬਹੁਤ ਕਰਦੇ ਹਨ। ਲੇਕਿਨ ਉਸ ਫਰਾਂਸ ਵਿੱਚ ਹੁਣ ਇੱਕ ਬਹੁਤ ਵੱਡਾ ਆਯੋਜਨ ਹੋਇਆ। ਇਸ ਵਿੱਚ ਸਕਿੱਲ ਨੂੰ ਲੈ ਕੇ ਸਾਡੇ ਛੋਟੇ-ਛੋਟੇ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਭੇਜਿਆ ਗਿਆ ਸੀ। ਅਤੇ ਇਸ ਵਿੱਚ ਭਾਰਤ ਨੇ ਬਹੁਤ ਸਾਰੇ ਅਵਾਰਡ ਆਪਣੇ ਨਾਮ ਕੀਤੇ ਹਨ। ਇਹ ਸਾਡੇ ਸਭ ਦੇ ਲਈ ਮਾਣ ਦਾ ਵਿਸ਼ਾ ਹੈ।

 

ਸਾਥੀਓ,

ਮਹਾਰਾਸ਼ਟਰ ਵਿੱਚ ਜੋ ਅਪਾਰ ਉਦਯੋਗਿਕ ਸੰਭਾਵਨਾਵਾਂ ਹਨ, ਉਨ੍ਹਾਂ ਵਿੱਚ ਟੈਕਸਟਾਈਲ ਇੰਡਸਟ੍ਰੀ ਵੀ ਇੱਕ ਹੈ। ਵਿਦਰਭ ਦਾ ਇਹ ਇਲਾਕਾ, ਇਹ ਹਾਈ ਕੁਆਲਿਟੀ ਕਪਾਹ ਦੇ ਉਤਪਾਦਨ ਦਾ ਇੰਨਾ ਵੱਡਾ ਕੇਂਦਰ ਰਿਹਾ ਹੈ। ਲੇਕਿਨ, ਦਹਾਕਿਆਂ ਤੱਕ ਕਾਂਗਰਸ ਅਤੇ ਬਾਅਦ ਵਿੱਚ ਗਠਜੋੜ ਸਰਕਾਰ ਨੇ ਕੀ ਕੀਤਾ? ਉਨ੍ਹਾਂ ਨੇ ਕਪਾਹ ਨੂੰ ਮਹਾਰਾਸ਼ਟਰ ਦੇ ਕਿਸਾਨਾਂ ਦੀ ਤਾਕਤ ਬਣਾਉਣ ਦੀ ਜਗ੍ਹਾ ਉਨ੍ਹਾਂ ਕਿਸਾਨਾਂ ਨੂੰ ਬਦਹਾਲੀ ਵਿੱਚ ਧਕੇਲ ਦਿੱਤਾ। ਇਹ ਲੋਕ ਕੇਵਲ ਕਿਸਾਨਾਂ ਦੇ ਨਾਮ ‘ਤੇ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਕਰਦੇ ਰਹੇ। ਸਮੱਸਿਆ ਦਾ ਸਮਾਧਾਨ ਦੇਣ ਦੇ ਲਈ ਕੰਮ ਹੁਣ ਤੇਜ਼ੀ ਨਾਲ ਅੱਗੇ ਵਧਿਆ, ਜਦੋਂ 2014 ਵਿੱਚ ਦੇਵੇਂਦਰ ਫਡਣਵੀਸ ਜੀ ਦੀ ਸਰਕਾਰ ਬਣੀ ਸੀ। ਤਦ ਅਮਰਾਵਤੀ ਨੇ ਨਾਂਦਗਾਓ ਖੰਡੇਸ਼ਵਰ ਵਿੱਚ ਟੈਕਸਟਾਈਲ ਪਾਰਕ ਦਾ ਨਿਰਮਾਣ ਹੋਇਆ ਸੀ। ਤੁਸੀਂ ਯਾਦ ਕਰੋ, ਤਦ ਉਸ ਜਗ੍ਹਾ ਦੇ ਕੀ ਹਾਲ ਸੀ? ਕੋਈ ਉਦਯੋਗ ਉੱਥੇ ਆਉਣ ਨੂੰ ਤਿਆਰ ਨਹੀਂ ਹੁੰਦਾ ਸੀ। ਲੇਕਿਨ, ਹੁਣ ਉਹੀ ਇਲਾਕਾ ਮਹਾਰਾਸ਼ਟਰ ਦੇ ਲਈ ਵੱਡਾ ਉਦਯੋਗਿਕ ਕੇਂਦਰ ਬਣਦਾ ਜਾ ਰਿਹਾ ਹੈ।

 

ਸਾਥੀਓ,

ਅੱਜ ਪੀਐੱਮ-ਮਿਤ੍ਰ ਪਾਰਕ ‘ਤੇ ਜਿਸ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਉਸ ਨਾਲ ਡਬਲ ਇੰਜਣ ਸਰਕਾਰ ਦੀ ਇੱਛਾ ਸ਼ਕਤੀ ਦਾ ਪਤਾ ਚਲਦਾ ਹੈ। ਅਸੀਂ ਦੇਸ਼ ਭਰ ਵਿੱਚ ਅਜਿਹੇ ਹੀ 7 ਪੀਐੱਮ ਮਿਤ੍ਰ ਪਾਰਕ ਸਥਾਪਿਤ ਕਰ ਰਹੇ ਹਾਂ। ਸਾਡਾ ਵਿਜ਼ਨ ਹੈ-  Farm to Fibre, Fibre to Fabric, Fabric to Fashion, Fashion to Foreign ਯਾਨੀ, ਵਿਦਰਭ ਦੇ ਕਪਾਹ ਨਾਲ ਇੱਥੇ ਹਾਈ-ਕੁਆਲਿਟੀ ਫੈਬ੍ਰਿਕ ਬਣੇਗਾ। ਅਤੇ ਇੱਤੇ ਫੈਬ੍ਰਿਕ ਤੋਂ ਫੈਸ਼ਨ ਦੇ ਮੁਤਾਬਿਕ ਕੱਪੜੇ ਤਿਆਰ ਕੀਤੇ ਜਾਣਗੇ। ਇਹ ਫੈਸ਼ਨ ਵਿਦੇਸ਼ਾਂ ਤੱਕ ਐਕਸਪੋਰਟ ਹੋਵੇਗਾ। ਇਸ ਨਾਲ ਕਿਸਾਨਾਂ ਨੂੰ ਖੇਤੀ ਵਿੱਚ ਹੋਣ ਵਾਲਾ ਨੁਕਸਾਨ ਬੰਦ ਹੋਵੇਗਾ। ਉਨ੍ਹਾਂ ਨੂੰ ਉਨ੍ਹਾਂ ਦੀ ਫਸਲ ਦੀ ਚੰਗੀ ਕੀਮਤ ਮਿਲੇਗੀ, ਉਸ ਵਿੱਚ value addition ਹੋਵੇਗਾ। ਇਕੱਲੇ ਪੀਐੱਮ ਮਿਤ੍ਰ ਪਾਰਕ ਨਾਲ ਹੀ ਇੱਥੇ 8-10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੀ ਸੰਭਾਵਨਾ ਹੈ। ਇਸ ਨਾਲ ਵਿਦਰਭ ਅਤੇ ਮਹਾਰਾਸ਼ਟਰ ਵਿੱਚ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਇੱਕ ਲੱਖ ਤੋਂ ਜ਼ਿਆਦਾ ਨਵੇਂ ਅਵਸਰ ਬਣਨਗੇ। ਇੱਥੇ ਦੂਸਰੇ ਉਦਯੋਗਾਂ ਨੂੰ ਵੀ ਹੁਲਾਰਾ ਮਿਲੇਗਾ। ਨਵੀਂ supply chains ਬਣਨਗੀਆਂ। ਦੇਸ਼ ਦਾ ਨਿਰਯਾਤ ਵਧੇਗਾ, ਆਮਦਨ ਵਧੇਗੀ।

 

ਅਤੇ ਭਾਈਓ ਅਤੇ ਭੈਣੋਂ,

ਇਸ ਉਦਯੋਗਿਕ ਪ੍ਰਗਤੀ ਦੇ ਲਈ ਜੋ ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਕਨੈਕਟੀਵਿਟੀ ਚਾਹੀਦੀ ਹੈ, ਮਹਾਰਾਸ਼ਟਰ ਉਸ ਦੇ ਲਈ ਵੀ ਤਿਆਰ ਹੋ ਰਿਹਾ ਹੈ। ਨਵੇਂ ਹਾਈਵੇਜ਼, ਐਕਸਪ੍ਰੈੱਸਵੇਜ਼, ਸਮ੍ਰਿੱਧ ਮਹਾਮਾਰਗ, ਵਾਟਰ ਅਤੇ ਏਅਰ ਕਨੈਕਟੀਵਿਟੀ ਦਾ ਵਿਸਤਾਰ, ਮਹਾਰਾਸ਼ਟਰ ਨਵੀਂ ਉਦਯੋਗਿਕ ਕ੍ਰਾਂਤੀ ਦੇ ਲਈ ਕਮਰ ਕੱਸ ਚੁੱਕਿਆ ਹੈ।

 

 ਸਾਥੀਓ,

ਮੈਂ ਮੰਨਦਾ ਹਾਂ, ਮਹਾਰਾਸ਼ਟਰ ਦੀ ਬਹੁ-ਆਯਾਮੀ ਪ੍ਰਗਤੀ ਦਾ ਅਗਰ ਕੋਈ ਪਹਿਲਾ ਨਾਇਕ ਹੈ, ਤਾਂ ਉਹ ਹੈ- ਇੱਥੇ ਦਾ ਕਿਸਾਨ! ਜਦੋਂ ਮਹਾਰਾਸ਼ਟਰ ਦਾ, ਵਿਦਰਭ ਦਾ ਕਿਸਾਨ ਖੁਸ਼ਹਾਲ ਹੋਵੇਗਾ, ਤਦੇ ਦੇਸ਼ ਵੀ ਖੁਸ਼ਹਾਲ ਹੋਵੇਗਾ। ਇਸ ਲਈ, ਸਾਡੀ ਡਬਲ ਇੰਜਣ ਸਰਕਾਰ ਮਿਲ ਕੇ ਕਿਸਾਨਾਂ ਦੀ ਸਮ੍ਰਿੱਧੀ ਦੇ ਲਈ ਕੰਮ ਕਰ ਰਹੀ ਹੈ। ਤੁਸੀਂ ਦੇਖੋ ਪੀਐੱਮ-ਕਿਸਾਨ ਸੰਮਾਨ ਨਿਧੀ ਦੇ ਰੂਪ ਵਿੱਚ ਕੇਂਦਰ ਸਰਕਾਰ 6 ਹਜ਼ਾਰ ਰੁਪਏ ਕਿਸਾਨਾਂ ਦੇ ਲਈ ਭੇਜਦੀ ਹੈ, ਮਹਾਰਾਸ਼ਟਰ ਸਰਕਾਰ ਉਸ ਵਿੱਚ 6 ਹਜ਼ਾਰ ਰੁਪਏ ਹੋਰ ਮਿਲਾਉਂਦੀ ਹੈ। ਮਹਾਰਾਸ਼ਟਰ ਦੇ ਕਿਸਾਨਾਂ ਨੂੰ ਹੁਣ 12 ਹਜ਼ਾਰ ਰੁਪਏ ਸਲਾਨਾ ਮਿਲ ਰਿਹਾ ਹੈ। ਫਸਲਾਂ ਦੇ ਨੁਕਸਾਨ ਦੀ ਕੀਮਤ ਕਿਸਾਨ ਨੂੰ ਨਾ ਚੁਕਾਉਣੀ ਪਵੇ, ਇਸ ਦੇ ਲਈ ਅਸੀਂ 1 ਰੁਪਏ ਵਿੱਚ ਫਸਲ ਬੀਮਾ ਦੇਣਾ ਸ਼ੁਰੂ ਕੀਤਾ ਹੈ। ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਜੀ ਦੀ ਸਰਕਾਰ ਨੇ ਕਿਸਾਨਾਂ ਦਾ ਬਿਜਲੀ ਬਿਲ ਵੀ ਜ਼ੀਰੋ ਕਰ ਦਿੱਤਾ ਹੈ। ਇਸ ਖੇਤਰ ਵਿੱਚ ਸਿੰਚਾਈ ਦੀ ਸਮੱਸਿਆ ਦੇ ਸਮਾਧਾਨ ਦੇ ਲਈ ਸਾਡੀ ਸਰਕਾਰ ਦੇ ਸਮੇਂ ਤੋਂ ਹੀ ਕਈ ਪ੍ਰਯਤਨ ਸ਼ੁਰੂ ਹੋਏ ਸਨ। ਲੇਕਿਨ, ਦਰਮਿਆਨ ਵਿੱਚ ਅਜਿਹੀ ਸਰਕਾਰ ਆ ਗਈ ਜਿਸ ਨੇ ਸਾਰੇ ਕੰਮਾਂ ‘ਤੇ ਬ੍ਰੇਕ ਲਗਾ ਦਿੱਤਾ। ਇਸ ਸਰਕਾਰ ਨੇ ਫਿਰ ਤੋਂ ਸਿੰਚਾਈ ਨਾਲ ਜੁੜੇ ਪ੍ਰੋਜੈਕਟਸ ਨੂੰ ਗਤੀ ਦਿੱਤੀ ਹੈ। ਇਸ ਖੇਤਰ ਵਿੱਚ ਕਰੀਬ 85 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵੈਨਗੰਗਾ-ਨਲਗੰਗਾ ਨਦੀਆਂ ਨੂੰ ਜੋੜਣ ਦੇ ਪ੍ਰੋਜੈਕਟ ਨੂੰ ਹਾਲ ਹੀ ਵਿੱਚ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਨਾਗਪੁਰ, ਵਰਧਾ, ਅਮਰਾਵਤੀ, ਯਵਤਮਾਲ, ਅਕੋਲਾ, ਬੁਲਢਾਣਾ ਇਨ੍ਹਾਂ 6 ਜ਼ਿਲ੍ਹਿਆਂ ਵਿੱਚ 10 ਲੱਖ ਏਕੜ ਜ਼ਮੀਨ ‘ਤੇ ਸਿੰਚਾਈ ਦੀ ਸੁਵਿਧਾ ਮਿਲੇਗੀ।

 

ਸਾਥੀਓ,

ਸਾਡੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਜੋ ਮੰਗਾਂ ਸਨ, ਉਨ੍ਹਾਂ ਨੂੰ ਵੀ ਸਾਡੀ ਸਰਕਾਰ ਪੂਰਾ ਕਰ ਰਹੀ ਹੈ। ਪਿਆਜ ‘ਤੇ ਐਕਸਪੋਰਟ ਟੈਕਸ 40 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਖੁਰਾਕ ਤੇਲਾਂ ਦਾ ਜੋ ਆਯਾਤ ਹੁੰਦਾ ਹੈ, ਉਸ ‘ਤੇ ਅਸੀਂ 20 ਪ੍ਰਤੀਸ਼ਤ ਟੈਕਸ ਲਗਾ ਦਿੱਤਾ ਹੈ। Refined ਸੋਯਾਬੀਨ, ਸੂਰਜਮੁਖੀ ਅਤੇ ਪਾਮ ਔਇਲ ‘ਤੇ ਕਸਟਮ ਡਿਊਟੀ ਨੂੰ ਸਾਢੇ 12 ਪ੍ਰਤੀਸ਼ਤ ਤੋਂ ਵਧਾ ਕੇ ਸਾਢੇ 32 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਸ ਦਾ ਬਹੁਤ ਫਾਇਦਾ ਸਾਡੇ ਸੋਯਾਬੀਨ ਉਗਾਉਣ ਵਾਲੇ ਕਿਸਾਨਾਂ ਨੂੰ ਹੋਵੇਗਾ। ਜਲਦ ਹੀ ਇਨ੍ਹਾਂ ਸਾਰੇ ਪ੍ਰਯਾਸਾਂ ਦੇ ਪਰਿਣਾਮ ਵੀ ਸਾਨੂੰ ਦੇਖਣ ਨੂੰ ਮਿਲਣਗੇ। ਲੇਕਿਨ, ਇਸ ਦੇ ਲਈ ਸਾਨੂੰ ਇੱਕ ਸਾਵਧਾਨੀ ਵੀ ਬਰਤਨੀ ਹੋਵੇਗੀ। ਜਿਸ ਕਾਂਗਰਸ ਪਾਰਟੀ ਅਤੇ ਉਸ ਦੇ ਦੋਸਤਾਂ ਨੇ ਕਿਸਾਨਾਂ ਨੂੰ ਇਸ ਹਾਲਤ ਵਿੱਚ ਪਹੁੰਚਾਇਆ, ਬਰਬਾਦ ਕੀਤਾ, ਸਾਨੂੰ ਉਨ੍ਹਾਂ ਨੂੰ ਫਿਰ ਮੌਕਾ ਨਹੀਂ ਦੇਣਾ ਹੈ। ਕਿਉਂਕਿ, ਕਾਂਗਰਸ ਦਾ ਇੱਕ ਹੀ ਮਤਲਬ ਹੈ- ਝੂਠ, ਧੋਖਾ ਅਤੇ ਬੇਇਮਾਨੀ! ਇਨ੍ਹਾਂ ਨੇ ਤੇਲੰਗਾਨਾ ਵਿੱਚ ਚੋਣਾਂ ਦੇ ਸਮੇਂ ਕਿਸਾਨਾਂ ਤੋਂ ਲੋਨ ਮੁਆਫੀ ਜਿਹੇ ਵੱਡੇ-ਵੱਡੇ ਵਾਅਦੇ ਕੀਤੇ। ਲੇਕਿਨ, ਜਦੋਂ ਇਨ੍ਹਾਂ ਦੀ ਸਰਕਾਰ ਬਣੀ, ਤਾਂ ਕਿਸਾਨ ਲੋਨ ਮੁਆਫੀ ਦੇ ਲਈ ਭਟਕ ਰਹੇ ਹਨ। ਕੋਈ ਉਨ੍ਹਾਂ ਦੀ ਸੁਣਨ ਵਾਲਾ ਨਹੀਂ ਹੈ। ਮਹਾਰਾਸ਼ਟਰ ਵਿੱਚ ਸਾਨੂੰ ਇਨ੍ਹਾਂ ਦੀ ਧੋਖੇਬਾਜ਼ੀ ਤੋਂ ਬਚ ਕੇ ਰਹਿਣਾ ਹੈ।

 

ਸਾਥੀਓ,

ਅੱਜ ਜੋ ਕਾਂਗਰਸ ਅਸੀਂ ਦੇਖ ਰਹੇ ਹਾਂ, ਇਹ ਉਹ ਕਾਂਗਰਸ ਨਹੀਂ ਹੈ ਜਿਸ ਨਾਲ ਕਦੇ ਮਹਾਤਮਾ ਗਾਂਧੀ ਜੀ ਜਿਹੇ ਮਹਾਪੁਰਖ ਜੁੜੇ ਸਨ। ਅੱਜ ਦੀ ਕਾਂਗਰਸ ਵਿੱਚ ਦੇਸ਼ਭਗਤੀ ਦੀ ਆਤਮਾ ਦਮ ਤੋੜ ਚੁੱਕੀ ਹੈ। ਅੱਜ ਦੀ ਕਾਂਗਰਸ ਵਿੱਚ ਨਫਰਤ ਦਾ ਭੂਤ ਦਾਖਲ ਹੋ ਗਿਆ ਹੈ। ਤੁਸੀਂ ਦੇਖੋ, ਅੱਜ ਕਾਂਗਰਸ ਦੇ ਲੋਕਾਂ ਦੀ ਭਾਸ਼ਾ, ਉਨ੍ਹਾਂ ਦੀ ਬੋਲੀ, ਵਿਦੇਸ਼ੀ ਧਰਤੀ ‘ਤੇ ਜਾ ਕੇ ਉਨ੍ਹਾਂ ਦਾ ਦੇਸ਼ ਵਿਰੋਧੀ ਏਜੰਡਾ, ਸਮਾਜ ਨੂੰ ਤੋੜਨਾ, ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਨਾ, ਭਾਰਤੀ ਸੰਸਕ੍ਰਿਤੀ ਅਤੇ ਆਸਥਾ ਦਾ ਅਪਮਾਨ ਕਰਨਾ, ਇਹ ਉਹੀ ਕਾਂਗਰਸ ਹੈ, ਜਿਸ ਨੂੰ ਟੁਕੜੇ-ਟੁਕੜੇ ਗੈਂਗ ਅਤੇ ਅਰਬਨ ਨਕਸਲ ਦੇ ਲੋਕ ਚਲਾ ਰਹੇ ਹਨ। ਅੱਜ ਦੇਸ਼ ਦੀ ਸਭ ਤੋਂ ਬੇਈਮਾਨ ਅਤੇ ਸਭ ਤੋਂ ਭ੍ਰਿਸ਼ਟ ਕੋਈ ਪਾਰਟੀ ਹੈ, ਤਾਂ ਉਹ ਪਾਰਟੀ ਕਾਂਗਰਸ ਪਾਰਟੀ ਹੈ। ਦੇਸ਼ ਦਾ ਸਭ ਤੋਂ ਭ੍ਰਿਸ਼ਟ ਪਰਿਵਾਰ ਹੈ, ਤਾਂ ਉਹ ਕਾਂਗਰਸ ਦਾ ਸ਼ਾਹੀ ਪਰਿਵਾਰ ਹੈ।

 

ਸਾਥੀਓ,

ਜਿਸ ਪਾਰਟੀ ਵਿੱਚ ਸਾਡੀ ਆਸਥਾ ਅਤੇ ਸੰਸਕ੍ਰਿਤੀ ਦਾ ਜ਼ਰਾ ਜਿੰਨਾ ਵੀ ਸਨਮਾਨ ਹੋਵੇਗਾ, ਉਹ ਪਾਰਟੀ ਕਦੇ ਗਣਪਤੀ ਪੂਜਾ ਦਾ ਵਿਰੋਧ ਨਹੀਂ ਕਰ ਸਕਦੀ। ਲੇਕਿਨ ਅੱਜ ਦੀ ਕਾਂਗਰਸ ਨੂੰ ਗਣਪਤੀ ਪੂਜਾ ਨਾਲ ਵੀ ਨਫ਼ਰਤ ਹੈ। ਮਹਾਰਾਸ਼ਟਰ ਦੀ ਧਰਤੀ ਗਵਾਹ ਹੈ, ਆਜ਼ਾਦੀ ਦੀ ਲੜਾਈ ਵਿੱਚ ਲੋਕਮਾਨਯ ਤਿਲਕ ਦੀ ਅਗਵਾਈ ਵਿੱਚ ਗਣਪਤੀ ਉਤਸਵ ਭਾਰਤ ਦੀ ਏਕਤਾ ਦਾ ਉਤਸਵ ਬਣ ਗਿਆ ਸੀ। ਗਣੇਸ਼ ਉਤਸਵ ਵਿੱਚ ਹਰ ਸਮਾਜ, ਹਰ ਵਰਗ ਦੇ ਲੋਕ ਇੱਕ ਨਾਲ ਜੁੜਦੇ ਸਨ। ਇਸ ਲਈ, ਕਾਂਗਰਸ ਪਾਰਟੀ ਨੂੰ ਗਣਪਤੀ ਪੂਜਾ ਤੋਂ ਵੀ ਚਿੜ੍ਹ ਹੈ। ਮੈਂ ਗਣੇਸ਼ ਪੂਜਨ ਪ੍ਰੋਗਰਾਮ ਵਿੱਚ ਚਲਾ ਗਿਆ, ਤਾਂ ਕਾਂਗਰਸ ਦਾ ਤੁਸ਼ਟੀਕਰਣ ਦਾ ਭੂਤ ਜਾਗ ਉਠਿਆ, ਕਾਂਗਰਸ ਗਣਪਤੀ ਪੂਜਾ ਦਾ ਵਿਰੋਧ ਕਰਨ ਲਗੀ। ਤੁਸ਼ਟੀਕਰਣ ਦੇ ਲਈ ਕਾਂਗਰਸ ਕੁਝ ਵੀ ਕਰ ਰਹੀ ਹੈ। ਤੁਸੀਂ ਦੇਖਿਆ ਹੈ, ਕਰਨਾਟਕ ਵਿੱਚ ਤਾਂ ਕਾਂਗਰਸ ਸਰਕਾਰ ਨੇ ਗਣਪਤੀ ਬੱਪਾ ਨੂੰ ਹੀ ਸਲਾਖਾਂ ਦੇ ਪਿੱਛੇ ਪਾ ਦਿੱਤਾ। ਗਣਪਤੀ ਦੀ ਜਿਸ ਮੂਰਤੀ ਦੀ ਲੋਕ ਪੂਜਾ ਕਰ ਰਹੇ ਸਨ, ਉਸ ਨੂੰ ਪੁਲਿਸ ਵੈਨ ਵਿੱਚ ਕੈਦ ਕਰਵਾ ਦਿੱਤਾ। ਮਹਾਰਾਸ਼ਟਰ ਵਿੱਚ ਗਣੇਸ਼ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਕਰਨਾਟਕ ਵਿੱਚ ਗਣੇਸ਼ ਦੀ ਮੂਰਤੀ ਪੁਲਿਸ ਵੈਨ  ਵਿੱਚ ਹੁੰਦੀ? (गणपतीची आराधना करीत होता  आणि कर्नाटकात गणपतीची मूर्ती पोलिस वैन मद्धे होती?)

 

ਸਾਥੀਓ,

ਪੂਰਾ ਦੇਸ਼ ਗਣਪਤੀ ਦੇ ਇਸ ਅਪਮਾਣ ਨੂੰ ਦੇਖ ਕੇ ਗੁੱਸੇ ਵਿੱਚ ਹੈ। ਮੈਂ ਹੈਰਾਨ ਹਾਂ, ਇਸ ‘ਤੇ ਕਾਂਗਰਸ ਦੇ ਸਹਿਯੋਗੀਆਂ ਦੇ ਮੂੰਹ ‘ਤੇ ਵੀ ਤਾਲਾ ਲੱਗ ਲਿਆ ਹੈ। ਉਨ੍ਹਾਂ ‘ਤੇ ਵੀ ਕਾਂਗਰਸ ਦੀ ਸੰਗਤ ਦਾ ਅਜਿਹਾ ਰੰਗ ਚੜਿਆ ਹੈ ਕਿ ਗਣਪਤੀ ਦੇ ਅਪਮਾਨ ਦਾ ਵੀ ਵਿਰੋਧ ਕਰਨ ਦੀ ਉਨ੍ਹਾਂ ਵਿੱਚ ਹਿੰਮਤ ਨਹੀਂ ਬਚੀ ਹੈ।

 

ਭਾਈਓ ਭੈਣੋਂ,

ਸਾਨੂੰ ਇਕਜੁੱਟ ਹੋ ਕੇ ਕਾਂਗਰਸ ਦੇ ਇਨ੍ਹਾਂ ਪਾਪਾਂ ਦਾ ਜਵਾਬ ਦੇਣਾ ਹੈ। ਸਾਨੂੰ ਪਰੰਪਰਾ ਅਤੇ ਪ੍ਰਗਤੀ ਦੇ ਨਾਲ ਖੜ੍ਹਾ ਹੋਣਾ ਹੈ। ਸਾਨੂੰ ਸਨਮਾਨ ਅਤੇ ਵਿਕਾਸ ਦੇ ਏਜੰਡਾ ਨਾਲ ਖੜ੍ਹਾ ਹੋਣਾ ਹੈ। ਅਸੀਂ ਨਾਲ ਮਿਲ ਕੇ ਮਹਾਰਾਸ਼ਟਰ ਦੀ ਪਹਿਚਾਣ ਬਚਾਵਾਂਗੇ। ਅਸੀਂ ਨਾਲ ਮਿਲ ਕੇ ਮਹਾਰਾਸ਼ਟਰ ਦਾ ਮਾਣ ਹੋਰ ਵਧਾਵਾਂਗੇ। ਅਸੀਂ ਮਹਾਰਾਸ਼ਟਰ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ। ਇਸੇ ਭਾਵਨਾ ਦੇ ਨਾਲ, ਇੰਨੀ ਵੱਡੀ ਗਿਣਤੀ ਵਿੱਚ ਆ ਕੇ, ਇਨ੍ਹਾਂ ਮਹੱਤਵਪੂਰਨ ਯੋਜਨਾਵਾਂ ਨੂੰ ਤੁਸੀਂ ਜੋ, ਉਸ ਦੀ ਤਾਕਤ ਸਮਝਿਆ ਹੈ। ਇਨ੍ਹਾਂ ਯੋਜਨਾਵਾਂ ਦਾ ਵਿਦਰਭ ਦੇ ਜੀਵਨ ‘ਤੇ,  ਹਿੰਦੁਸਤਾਨ ਦੇ ਆਮ ਵਿਅਕਤੀ ਦੇ ਜੀਵਨ 'ਤੇ ਕੀ ਪ੍ਰਭਾਵ ਹੋਣਾ ਹੈ, ਇਹ ਤੁਹਾਡੀ ਵਿਰਾਟ ਸਭਾ ਕਾਰਨ ਮੈਂ ਇਸ ਨੂੰ ਮਹਿਸੂਸ ਕਰ ਰਿਹਾ ਹਾਂ। ਮੈਂ ਇੱਕ ਵਾਰ ਫਿਰ ਸਾਰੇ ਵਿਸ਼ਵਕਰਮਾ ਸਾਥੀਆਂ ਨੂੰ ਵਿਦਰਭ ਦੇ ਅਤੇ ਮਹਾਰਾਸ਼ਟਰ ਦੇ ਮੇਰੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ,

ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ-

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਬਹੁਤ-ਬਹੁਤ ਧੰਨਵਾਦ।

****

ਐੱਮਜੇਪੀਐੱਸ/ਐੱਸਟੀ/ਡੀਕੇ



(Release ID: 2057280) Visitor Counter : 18