ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸਵੱਛ ਭਾਰਤ ਮਿਸ਼ਨ ਅਗਲੇ ਦਹਾਕੇ ਵਿੱਚ ਪ੍ਰਵੇਸ਼ ਕਰਨ ਨੂੰ ਤਿਆਰ
ਦੇਸ਼ ਇੱਕ ਨਵੇਂ ਰਿਕਾਰਡ ਦੀ ਪਟਕਥਾ ਲਿਖਣ ਨੂੰ ਤਿਆਰ – 15 ਦਿਨ ਵਿੱਚ 5 ਲੱਖ ਚੁਣੌਤੀਪੂਰਣ ਕਚਰਾ ਸਥਲਾਂ ਨੂੰ ਸਵੱਛ ਬਣਾਉਣ ਦੇ ਲਈ ਅੱਗੇ ਆਏ ਰਾਜ, ਜੋ ਕੇਂਦਰ ਦੇ ਅਨੁਮਾਨ ਤੋਂ ਵੀ 2 ਲੱਖ ਵੱਧ ਹਨ
ਲੱਖਾਂ ਲੋਕਾਂ ਦੇ ਸਵੈਇਛੱਕ ਪ੍ਰਯਾਸ ਨਾਲ ਅਨੋਖਾ ਅਭਿਯਾਨ ਸ਼ੁਰੂ
Posted On:
17 SEP 2024 2:57PM by PIB Chandigarh
ਵਰ੍ਹੇ 2014 ਵਿੱਚ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ, ਤਾਂ ਸ਼ਾਇਦ ਹੀ ਕਿਸੇ ਨੂੰ ਇਸ ਦੇ ਪਰਿਵਰਤਨਕਾਰੀ ਪ੍ਰਭਾਅ ਦਾ ਅੰਦਾਜ਼ਾ ਸੀ। ਵਿਵਹਾਰ ਪਰਿਵਰਤਨ ਦੇ ਸੱਦੇ ਦੇ ਰੂਪ ਵਿੱਚ ਸ਼ੁਰੂ ਹੋਇਆ ਇਹ ਅਭਿਯਾਨ ਅੱਜ ਇੱਕ ਆਲਮੀ ਪੱਧਰ ‘ਤੇ ਮਾਨਤਾ ਪ੍ਰਾਪਤ ਪਹਿਲ ਬਣ ਚੁੱਕਿਆ ਹੈ, ਜਿਸ ਨਾਲ ਸ਼ਿਸ਼ੂ ਮੌਤ ਦਰ ਅਤੇ ਬਿਮਾਰੀਆਂ ਵਿੱਚ ਕਮੀ ਆਈ ਹੈ, ਬੱਚਿਆਂ ਦੀ ਸਕੂਲ ਵਿੱਚ ਮੌਜੂਦਗੀ ਵਧੀ ਹੈ, ਮਹਿਲਾਵਾਂ ਦੇ ਖਿਲਾਫ ਅਪਰਾਧ ਘੱਟ ਹੋਏ ਹਨ ਅਤੇ ਆਜੀਵਿਕਾ ਵਿੱਚ ਸੁਧਾਰ ਹੋਇਆ ਹੈ। ਸਵੱਛ ਭਾਰਤ ਮਿਸ਼ਨ ਆਪਣੀ 10ਵੀਂ ਵਰ੍ਹੇਗੰਢ ਵੀ ਮਨਾ ਰਿਹਾ ਹੈ, ਇਸ ਵਰ੍ਹੇ ਸਵੱਛਤਾ ਹੀ ਸੇਵਾ (ਐੱਸਐੱਚਐੱਸ) 2024 ਅਭਿਯਾਨ ਦੀ ਥੀਮ ‘ਸਵਭਾਵ ਸਵੱਛਤਾ- ਸੰਸਕਾਰ ਸਵੱਛਤਾ’ ਹੈ। ਇਸ ਅਭਿਯਾਨ ਨੂੰ ਰਾਜਸਥਾਨ ਦੇ ਝੁੰਝੁਨੂ ਵਿੱਚ ਇੱਕ ਵੱਡੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ, ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ, ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ, ਐੱਮ. ਐੱਲ. ਖੱਟਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਸ਼੍ਰੀ ਅਵਿਨਾਸ ਗਹਿਲੋਤ, ਰਾਜਸਥਾਨ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਰਾਸ਼ਟਰੀ ਪੱਧਰ ‘ਤੇ ਸ਼ੁਰੂ ਕੀਤਾ ਗਿਆ।
ਐੱਸਐੱਚਐੱਸ 2024 ਦੇ ਤਿੰਨ ਥੰਮ੍ਹਾਂ ਦੇ ਤਹਿਤ ਪੂਰੇ ਦੇਸ਼ ਵਿੱਚ 11 ਲੱਖ ਤੋਂ ਜ਼ਿਆਦਾ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ। ਵੱਡੇ ਪੈਮਾਨੇ ‘ਤੇ ਸਫਾਈ ਅਭਿਯਾਨ ਦੇ ਲਈ ਲਗਭਗ 5 ਲੱਖ ਸਵੱਛਤਾ ਲਕਸ਼ਿਤ ਇਕਾਈਆਂ- ਸੀਟੀਯੂਜ਼ ਦੀ ਪਹਿਚਾਣ ਕੀਤੀ ਗਈ ਹੈ। ਇਸ ਪਖਵਾੜੇ ਦੇ ਦੌਰਾਨ ਸਵੱਛਤਾ ਵਿੱਚ ਜਨ ਭਾਗੀਦਾਰੀ ਪ੍ਰੋਗਰਾਮਾਂ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਹੁਣ ਤੱਕ ‘ਏਕ ਪੇੜ ਮਾਂ ਕੇ ਨਾਮ’ ਪ੍ਰੋਗਰਾਮ ਦੇ ਤਹਿਤ 36,000 ਪੌਦੇ ਲਗਾਉਣ ਦੇ ਅਭਿਯਾਨ ਦੀ ਯੋਜਨਾ ਬਣਾਈ ਗਈ ਹੈ। ਸਫਾਈ ਮਿਤ੍ਰ ਪੂਰੇ ਦੇਸ਼ ਵਿੱਚ 70,000 ਤੋਂ ਜ਼ਿਆਦਾ ਸਫਾਈ ਮਿਤ੍ਰ ਸੁਰਕਸ਼ਾ ਸ਼ਿਵਿਰਾਂ ਵਿੱਚ ਹਿੱਸਾ ਲੈਣਗੇ। ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਨਾਗਰਿਕ ਇਸ ਨੂੰ ਐੱਸਐੱਚਐੱਸ ਪੋਰਟਲ https://swachhatahiseva.gov.in/ ‘ਤੇ ਲਾਈਵ ਦੇਖ ਸਕਦੇ ਹਨ।
ਪਿਛਲੇ ਇੱਕ ਦਹਾਕੇ ਵਿੱਚ ਸਵੱਛ ਭਾਰਤ ਮਿਸ਼ਨ ਨੇ ਨਾਗਰਿਕਾਂ, ਸੰਗਠਨਾਂ, ਰਾਜ ਸਰਕਾਰਾਂ, ਕੇਂਦਰੀ ਮੰਤਰਾਲਿਆਂ, ਗੈਰ ਸਰਕਾਰੀ ਸੰਗਠਨਾਂ ਅਤੇ ਉਦਯੋਗਾਂ ਦੇ ਅਥਣਕ ਸਮਰਪਣ ਦੇ ਮਾਧਿਅਮ ਨਾਲ ਪਿੰਡਾਂ ਅਤੇ ਸ਼ਹਿਰਾਂ ਦਾ ਸਰੂਪ ਬਦਲ ਚੁੱਕਿਆ ਹੈ, ਇਹ ਸਾਰੇ ਸਵੱਛਤਾ ਦੇ ਸਾਂਝਾ ਦ੍ਰਿਸ਼ਟੀਕੋਣ ਦੇ ਲਈ ਨਿਰੰਤਰ ਇੱਕਜੁਟ ਹਨ। ਦੇਸ਼ ਭਰ ਵਿੱਚ ਲਗਭਗ 12 ਕਰੋੜ ਪਰਿਵਾਰ ਜਿਨ੍ਹਾਂ ਦੇ ਕੋਲ ਪਹਿਲਾਂ ਸੁਰੱਖਿਅਤ ਸਵੱਛਤਾ ਦੀ ਪਹੁੰਚ ਨਹੀਂ ਸੀ, ਉਨ੍ਹਾਂ ਨੂੰ ਹੁਣ ਸ਼ੌਚਾਲਯ ਉਪਲਬਧ ਕਰਵਾਏ ਗਏ ਹਨ।
ਰਾਜਸਥਾਨ ਦੇ ਝੁੰਝੁਨੂ ਵਿੱਚ ਐੱਸਐੱਚਐੱਸ 2024 ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ, ਮਾਣਯੋਗ ਉਪ ਰਾਸ਼ਟਰਪਤੀ ਨੇ ਦੇਸ਼ ਭਰ ਵਿੱਚ ਸਫਾਈ ਅਤੇ ਪਰਿਵਰਤਨ ਦੇ ਲਈ 5 ਲੱਖ ਤੋਂ ਅਧਿਕ ਸਵੱਛਤਾ ਲਕਸ਼ਿਤ ਇਕਾਈਆਂ ਦੀ ਪਹਿਚਾਣ ਕਰਨ ‘ਤੇ ਸਰਾਹਨਾ ਕੀਤੀ ਅਤੇ ਵਿਆਪਕ ਭਾਗੀਦਾਰੀ ਦਾ ਸੱਦਾ ਦਿੱਤਾ। ਰਾਜਸਥਾਨ ਦੇ ਝੁੰਝੁਨੂ ਵਿੱਚ ਐੱਸਐੱਚਐੱਸ 2024 ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਉਪਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਸਵੱਛ ਭਾਰਤ ਮਿਸ਼ਨ- ਸ਼ਹਿਰੀ ਦੇ ਤਹਿਤ ਮੋੜਾ ਪਹਾੜ ‘ਤੇ 13.18 ਕਰੋੜ ਰੁਪਏ ਦੀ ਲਾਗਤ ਨਾਲ 65 ਟੀਪੀਡ ਸਮਰੱਥਾ ਦੇ ਆਰਡੀਐੱਫ ਅਤੇ ਕੰਪੋਸਟ ਪਲਾਂਟ ਦੇ ਏਕੀਕ੍ਰਿਤ ਪ੍ਰੋਜੈਕਟ ਦੀ ਨੀਂਹ ਰੱਖੀ ਅਤੇ ਝੁੰਝੁਨੂ ਦੇ ਲੋਕਾਂ ਨੂੰ ਸਮਰਪਿਤ ਕੀਤਾ। ਨਾਲ ਹੀ, ਬੱਗਰ ਰੋਡ ‘ਤੇ 500 ਕਿਲੋਵਾਟ ਦੇ ਸੋਲਰ ਪਲਾਂਟ ਦਾ ਵੀ ਉਦਘਾਟਨ ਕੀਤਾ ਗਿਆ।
ਇਸ ਖਾਸ ਦਿਨ ਦੀ ਸ਼ੁਰੂਆਤ 200 ਤੋਂ ਜ਼ਿਆਦਾ ਐੱਨਸੀਸੀ ਕੈਡੇਟਸ ਅਤੇ 100 ਮੇਰਾ ਯੁਵਾ (ਐੱਮਵਾਈ) ਭਾਰਤ ਸਵੈ ਸੇਵਕਾਂ ਦੇ ਨਾਲ ਝੁੰਝੁਨੂ ਵਿੱਚ ਸਵੱਛਤਾ ਲਕਸ਼ਿਤ ਇਕਾਈ (ਸੀਟੀਯੂ) ਸਥਲ ‘ਤੇ ਸਵੱਛਤਾ ਅਭਿਯਾਨ ਵਿੱਚ ਭਾਗੀਦਾਰੀ ਦੇ ਨਾਲ ਹੋਈ, ਜਿਸ ਵਿੱਚ ਕੇਂਦਰੀ ਮੰਤਰੀ ਐੱਮ. ਐੱਲ ਖੱਟਰ ਵੀ ਸ਼ਾਮਲ ਹੋਏ। ਇਸ ਦੇ ਬਾਅਦ ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ ਦੇ ਤਹਿਤ ਪੌਦੇ ਲਗਾਉਣ ਦੇ ਸਮਾਰੋਹ ਅਤੇ ਐੱਸਐੱਚਐੱਸ 2024 ਦੇ ਲਈ ਸ਼ੁਰੂਆਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਅਵਸਰ ‘ਤੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਕਿਹਾ, “ਭਾਰਤ ਸਵੱਛਤਾ ਦੇ ਪ੍ਰਤੀ ਜਨੂਨ ਦਾ ਆਲਮੀ ਉਦਾਹਰਣ ਬਣ ਗਿਆ ਹੈ, ਇਹ ਨਿਵੇਸ਼ ਅਤੇ ਅਵਸਰਾਂ ਦੇ ਲਈ ਇੱਕ ਪਸੰਦੀਦਾ ਡੈਸਟੀਨੇਸ਼ਨ ਵੀ ਬਣ ਗਿਆ ਹੈ। ਉਨ੍ਹਾਂ ਨੇ ਸਰਕੂਲਰ ਇਕੋਨੌਮੀ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਹਿਲਾਂ ਅਸੀਂ ਕਚਰੇ ਵਿੱਚ ਘਿਰੇ ਹੋਏ ਸੀ, ਹੁਣ ਕਚਰਾ ਅਰਥਵਿਵਸਥਾ ਵਿੱਚ ਸਰਕੂਲਰਿਟੀ ਨੂੰ ਸਸ਼ਕਤ ਬਣਾ ਰਿਹਾ ਹੈ। ਇੰਨਾ ਹੀ ਨਹੀਂ, ਬੁਨਿਆਦੀ ਢਾੰਚੇ ਦੇ ਤੇਜ਼ੀ ਨਾਲ ਵਿਕਾਸ ਵਿੱਚ ਵੀ ਸਵੱਛਤਾ ਦੀ ਪ੍ਰਮੁੱਖ ਭੂਮਿਕਾ ਹੈ।” ਉਨ੍ਹਾਂ ਨੇ ‘ਮੇਰਾ ਯੁਵਾ (ਐੱਮਵਾਈ) ਭਾਰਤ’ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ, ਜਿੱਥੇ ਲਗਭਗ 1.5 ਕਰੋੜ ਯੁਵਾ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਅਭਿਯਾਨ ਵਿੱਚ ਜੁੜਨ ਦੇ ਲਈ ਅੱਗੇ ਆਏ ਹਨ, ਉਨ੍ਹਾਂ ਨੇ ਨੌਜਵਾਨਾਂ ਨੂੰ ਸਵੱਛ ਭਾਰਤ ਅਭਿਯਾਨ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਯੋਗਦਾਨ ਦੇਣ ਅਤੇ ਵਿਕਸਿਤ ਭਾਰਤ ਦੀ ਇਸ ਯਾਤਰਾ ਦਾ ਹਿੱਸਾ ਬਣਨ, ਖਾਸ ਤੌਰ ‘ਤੇ ਸਵੱਛਤਾ ਦੇ ਮਾਧਿਅਮ ਨਾਲ ਸ਼ਾਮਲ ਹੋਣ ਦੀ ਤਾਕੀਦ ਕੀਤੀ।
ਕੇਂਦਰੀ ਮੰਤਰੀ ਸ਼੍ਰੀ ਐੱਮ. ਐੱਲ ਖੱਟਰ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਸ ਵਰ੍ਹੇ ਦਾ ਅਭਿਯਾਨ ‘ਸਵੱਛਤਾ ਹੀ ਸੇਵਾ ਹੈ’ ਤੋਂ ਪਰਿਵਰਤਿਤ ਹੋ ਕੇ ‘ਸਵੱਛਤਾ ਹੀ ਸਵਭਾਵ ਅਤੇ ਸੰਸਕਾਰ ਹਨ’ ਦੇ ਵੱਲ ਵਧ ਰਿਹਾ ਹੈ, ਜਿਸ ਵਿੱਚ ਵਿਅਕਤੀਗਤ ਜ਼ਿੰਮੇਦਾਰੀ ‘ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਦਹਾਕੇ ਦੀਆਂ ਉਪਲਬਧੀਆਂ ਨੂੰ ਚਿਨ੍ਹਿਤ ਕਰਨ ਵਾਲੇ ਇਸ ਅਭਿਯਾਨ ਦਾ ਉਦੇਸ਼ ਆਲਮੀ ਉਦਾਹਰਣ ਸਥਾਪਿਤ ਕਰਨਾ ਅਤੇ ਸਵੱਛ ਭਾਰਤ ਦੇ ਪ੍ਰਤੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨਾ ਹੈ। ਐੱਸਐੱਚਐੱਸ ਅਭਿਯਾਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਵਿਭਿੰਨ ਭੁਗੋਲਿਕ ਸਥਾਨਾਂ ਤੋਂ ਲੱਖਾਂ ਨਾਗਰਿਕ ਸ੍ਰਮਦਾਨ ਵਿੱਚ ਸ਼ਾਮਲ ਹੋਣਗੇ, ਕਿਉਂਕਿ ਸਵੱਛ ਭਾਰਤ ਮਿਸ਼ਨ ਆਪਣੇ ਅਗਲੇ ਲਕਸ਼ ਦੇ ਵੱਲ ਅਗ੍ਰਸਰ ਹੈ।
ਰਾਜਸਥਾਨ ਵਿੱਚ ਐੱਸਐੱਚਐੱਸ 2024 ਸ਼ੁਰੂਆਤ ਪ੍ਰੋਗਰਾਮ ਵਿੱਚ ਵਿਧਾਇਕਾਂ, ਮੇਅਰਾਂ, ਵਿਰੋਧੀ ਧਿਰ ਦੇ ਨੇਤਾਵਾਂ ਅਤੇ ਮਿਊਂਸੀਪਲ ਕਮਿਸ਼ਨਰਾਂ ਨੇ ਉਪ ਰਾਸ਼ਟਰਪਤੀ ਦੇ ਨਾਲ ਔਨਲਾਈਨ ਗੱਲਬਾਤ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ ਅਤੇ ਰਾਜਸਥਾਨ ਦੇ ਪ੍ਰਤਾਪਗੜ੍ਹ ਨਿਵਾਸੀ ਸਫਾਈ ਮਿਤ੍ਰ ਤਰੁਣ ਦਾਵਰੇ ਦਰਮਿਆਨ ਗੱਲਬਾਤ ਸੀ, ਜਿਸ ਦੌਰਾਨ ਉਨ੍ਹਾਂ ਨੇ ਦਾਵਰੇ ਪਰਿਵਾਰ ਨੂੰ ਨਵੀਂ ਦਿੱਲੀ ਵਿੱਚ ਮਿਲਣ ਦੇ ਲਈ ਸੱਦਾ ਦਿੱਤਾ। ਨਾਲ ਹੀ, ਸ਼੍ਰੀ ਤਰੁਣ ਦਾਵਰੇ ਦੀ ਬੇਟੀ, ਐੱਸਟੀਸੀ ਦੀ ਦੂਸਰੇ ਵਰ੍ਹੇ ਦੀ ਵਿਦਿਆਰਥਣ ਪੂਰਵਾ ਦਾਵਰੇ ਨੂੰ ਆਪਣੇ ਦਫ਼ਤਰ ਵਿੱਚ ਇੱਕ ਸਪਤਾਹ ਦੀ ਇੰਟਰਨਸ਼ਿਪ ਦਾ ਅਵਸਰ ਵੀ ਦਿੱਤਾ। ਇਸੇ ਕ੍ਰਮ ਵਿੱਚ ਮਾਣਯੋਗ ਉਪ ਰਾਸ਼ਟਰਪਤੀ ਨੇ ਲਾਂਬੀ ਅਹੀਰ ਪਿੰਡ ਦੀ ਸਰਪੰਚ ਸ਼੍ਰੀਮਤੀ ਨੀਰੂ ਯਾਦਵ ਨੂੰ ਵੀ ਆਪਣੇ ਮਹਿਮਾਨ ਦੇ ਰੂਪ ਵਿੱਚ ਭਾਰਤੀ ਸੰਸਦ ਵਿੱਚ ਆਉਣ ਦੇ ਲਈ ਸੱਦਾ ਦਿੱਤਾ।
ਪ੍ਰੋਗਰਾਮ ਦਾ ਸਮਾਪਨ ਉਪ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਦੇ ਲਾਭਾਰਥੀਆਂ ਨੂੰ ਸਹਾਇਤਾ, ਸਫਾਈ ਮਿਤ੍ਰਾਂ ਦੇ ਸਨਮਾਨ, ਉਨ੍ਹਾਂ ਨੂੰ ਨਮਸਤੇ ਕਿਟ ਅਤੇ ਚੈੱਕ ਵੰਡ ਦੇ ਨਾਲ ਹੋਇਆ। ਮਾਣਯੋਗ ਉਪ ਰਾਸ਼ਟਰਪਤੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਮਿਸ਼ਨ ਦੇ ਤਹਿਤ ਹਰ ਵਰ੍ਹੇ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਤੇਜ਼ੀ ਨਾਲ ਵਾਧਾ ਹੋਣਾ ਚਾਹੀਦਾ ਹੈ, ਜੋ ਕਿ ਇੱਕ ਦਹਾਕੇ ਵਿੱਚ ਕੀਤੇ ਗਏ ਕਾਰਜਾਂ ਦੇ ਬਰਾਬਰ ਹੋਵੇ।
ਝੁੰਝੁਨੂ ਵਿੱਚ ਰਾਸ਼ਟਰੀ ਪੱਧਰ ‘ਤੇ ਅਭਿਯਾਨ ਦੀ ਸ਼ੁਰੂਆਤ ਦੇ ਨਾਲ ਹੀ ਇਸ ਦੀ ਰੂਪ-ਰੇਖਾ ਤਿਆਰ ਹੋ ਗਈ ਹੈ। ਹੁਣ, ਸਵੱਛ ਭਾਰਤ ਦੇ ਲਈ 15 ਦਿਨੀਂ ਰਾਸ਼ਟਰੀ ਸਮਾਜਿਕ ਇੱਕਜੁਟਤਾ ਅਭਿਯਾਨ ਦੇ ਦੌਰਾਨ ਸਾਰੇ ਰਾਜ, ਲੋਕਲ ਬੌਡੀਜ਼, ਕੇਂਦਰੀ ਮੰਤਰਾਲਾ, ਜਨਤਕ ਖੇਤਰ ਦੇ ਸੰਗਠਨ, ਵਿਕਾਸ ਭਾਗੀਦਰ ਸਹਿਤ ਹੋਰ ਹਿਤਧਾਰਕ ਵਿਭਿੰਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ, ਜੋ ਦੇਸ਼ ਨੂੰ ਸਵੱਛ ਅਤੇ ਕਚਰਾ ਮੁਕਤ ਬਣਾਉਣ ਵਿੱਚ ਯੋਗਦਾਨ ਦੇਣਗੇ।
****
ਸੁਸ਼ੀਲ ਕੁਮਾਰ
(Release ID: 2056111)
Visitor Counter : 36