ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਸਵੱਛਤਾ ਹੀ ਸੇਵਾ (Swachhata Hi Seva) ਦੌਰਾਨ ਪੌਦਾ ਰੋਪਣ ਮੁਹਿੰਮ ‘ਏਕ ਪੇੜ ਮਾਂ ਕੇ ਨਾਮ’ (‘Ek Ped Maa Ke Naam') ਨੂੰ ਅੱਗੇ ਵਧਾਉਣ ਦੇ ਲਈ ਤਿਆਰ

Posted On: 18 SEP 2024 9:21AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ 05 ਜੂਨ, 2024 ਨੂੰ ‘ਏਕ ਪੇੜ ਮਾਂ ਕੇ ਨਾਮ’ (‘Ek Ped Maa Ke Naam’) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਸਾਡੀ ਧਰਤੀ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਦੇਣ ਅਤੇ ਕੁਦਰਤ ਦੀ ਸੰਭਾਲ਼ ਕਰਨ ਅਤੇ ਟਿਕਾਊ ਜੀਵਨਸ਼ੈਲੀ ਨੂੰ ਅਪਣਾਉਣ ਲਈ ਉਨ੍ਹਾਂ ਦੇ ਸੱਦੇ ਤੋਂ ਪ੍ਰਰਿਤ ਹੋ ਕੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅਗਸਤ ਦੇ ਦੂਸਰੇ ਹਫਤੇ ਤੋਂ ਪੌਦਾਰੋਪਣ ਮੁਹਿੰਮ ਸ਼ੁਰੂ ਕੀਤੀ ਹੈ। ਹੁਣ ਤੱਕ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਪਣੇ ਫੀਲਡ ਦਫ਼ਤਰਾਂ ਦੇ ਨਾਲ ਦੇਸ਼ ਭਰ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਸਥਾਨਾਂ ‘ਤੇ ਲਗਭਗ 7000 ਪੌਦੇ ਲਗਾਏ ਹਨ। 17 ਸਤੰਬਰ ਤੋਂ 01 ਅਕਤੂਬਰ ਤੱਕ ਸਵੱਛਤਾ ਹੀ ਸੇਵਾ (Swachhata Hi Seva from) ਪਖਵਾੜਾ ਮੁਹਿੰਮ ਦੌਰਾਨ, ਸਾਡੀ ਮਾਂ ਦੇ ਪ੍ਰਤੀ ਪ੍ਰੇਮ ਅਤੇ ਸਨਮਾਨ ਅਤੇ ਧਰਤੀ ਮਾਤਾ ਦੀ ਰੱਖਿਆ ਅਤੇ ਸੰਭਾਲ਼ ਦੇ ਪ੍ਰਤੀਕ ਦੇ ਰੂਪ ਵਿੱਚ ਪੌਦਾ ਰੋਪਣ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੇ ਪ੍ਰਯਾਸ ਕੀਤੇ ਜਾ ਰਹੇ ਹਨ। 

 

GVpTybWXUAA8IQN.jpg

ਨਵੀਂ ਦਿੱਲੀ ਦੇ ਆਕਾਸ਼ਵਾਣੀ ਪਰਿਸਰ (ਕੈਂਪਸ) ਵਿੱਚ, ਪੌਦਾ ਰੋਪਣ ਮੁਹਿੰਮ 

Aizawl ਦੇ ਦੂਰਦਰਸ਼ਨ ਕੇਂਦਰ ਵਿੱਚ, ਪੌਦਾ ਰੋਪਣ ਮੁਹਿੰਮ 

ਬੈਂਗਲੁਰੂ ਦੇ ਦੂਰਦਰਸ਼ਨ ਕੇਂਦਰ ਵਿੱਚ, ਪੌਦਾ ਰੋਪਣ ਮੁਹਿੰਮ 

ਤਿਰੂਵਨੰਤਪੁਰਮ ਦੇ ਦੂਰਦਰਸ਼ਨ ਕੇਂਦਰ ਵਿੱਚ, ਪੌਦਾ ਰੋਪਣ ਮੁਹਿੰਮ  

A group of people planting a treeDescription automatically generated

ਚੰਡੀਗੜ੍ਹ ਦੇ ਦੂਰਦਰਸ਼ਨ ਕੇਂਦਰ ਵਿੱਚ ਪੌਦਾ ਰੋਪਣ, ਮੁਹਿੰਮ 

 

458775152_937002631805006_1207503787971742071_n.jpg

ਭੁਵਨੇਸ਼ਵਰ ਦੇ ਦੂਰਦਰਸ਼ਨ ਕੇਂਦਰ ਵਿੱਚ ਪੌਦਾ ਰੋਪਣ ਮੁਹਿੰਮ

 

ਸੂਚਨਾ ਅਤੇ ਪ੍ਰਸਾਰਣ ਦੇ ਸਕੱਤਰ, ਸ਼੍ਰੀ ਸੰਜੈ ਜਾਜੂ, ਨਵੀਂ ਦਿੱਲੀ ਸਥਿਤ ਆਪਣੇ ਆਵਾਸ ‘ਤੇ ਪੌਦਾ ਲਗਾਉਂਦੇ ਹੋਏ, ਤਸਵੀਰ ਵਿੱਚ ਉਨ੍ਹਾਂ ਦੇ ਮਾਤਾ ਜੀ ਵੀ ਹਨ।

 

**********

ਸ਼ਿਤਿਜ ਸਿੰਘਾ


(Release ID: 2055965) Visitor Counter : 34