ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗਾਂਧੀਨਗਰ, ਗੁਜਰਾਤ ਵਿੱਚ ਰੀ-ਇਨਵੈਸਟ 2024 ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 16 SEP 2024 2:58PM by PIB Chandigarh

ਗੁਜਰਾਤ ਦੇ ਗਵਰਨਰ ਸ਼੍ਰੀ ਆਚਾਰਿਆ ਦੇਵਵ੍ਰਤ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਚੰਦਰਬਾਬੂ ਨਾਇਡੂ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਭਜਨ ਲਾਲ ਸ਼ਰਮਾ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਜੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਜੀ ਵੀ ਇੱਥੇ ਦੇਖ ਰਹੇ ਹਨ ਮੈ, ਗੋਆ ਦੇ ਮੁੱਖ ਮੰਤਰੀ ਵੀ ਦਿਖਾਈ ਦੇ ਰਹੇ ਹਨ, ਅਤੇ ਕਈ ਰਾਜਾਂ ਦੇ ਊਰਜਾ ਮੰਤਰੀ ਵੀ ਮੈਨੂੰ ਦਿਖ ਰਹੇ ਹਨ। ਉਸੇ ਪ੍ਰਕਾਰ ਨਾਲ ਵਿਦੇਸ਼ ਦੇ ਮਹਿਮਾਨ, ਜਰਮਨੀ ਦੀ Economic Cooperation Minister, Denmark ਦੇ Industry Business Minister, ਮੰਤਰੀ ਮੰਡਲ ਦੇ ਮੇਰੇ ਸਾਥੀ ਪ੍ਰਹਿਲਾਦ ਜੋਸ਼ੀ, ਸ਼੍ਰੀਪਦ ਨਾਇਕ ਜੀ, ਅਤੇ ਦੁਨੀਆ ਦੇ ਕਈ ਦੇਸ਼ਾਂ ਤੋਂ ਆਏ ਹੋਏ ਸਾਰੇ delegates, ਦੇਵੀਓ ਅਤੇ ਸੱਜਣੋਂ!

 

ਦੁਨੀਆ ਦੇ ਅਨੇਕ ਦੇਸ਼ਾਂ ਤੋਂ ਪਧਾਰੇ ਹੋਏ ਸਾਥੀਆਂ ਦਾ welcome ਕਰਦਾ ਹਾਂ,ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਇਹ RE-Invest ਕਾਨਫਰੰਸ ਦਾ fourth edition ਹੈ। ਮੈਨੂੰ ਪੂਰਾ ਵਿਸ਼ਵਾਸ ਹੈ ..... ਆਉਣ ਵਾਲੇ ਤਿੰਨ ਦਿਨਾਂ ਤੱਕ ਇੱਥੇ energy ਦੇ future, technology ਅਤੇ policies ‘ਤੇ ਸੀਰੀਅਸ ਡਿਸਕਸ਼ਨ ਹੋਵੇਗੀ। ਇੱਥੇ ਸਾਡੇ senior most ਸਾਰੇ Chief Ministers ਵੀ ਸਾਡੇ ਦਰਮਿਆਨ ਹਨ। ਉਨ੍ਹਾਂ ਦਾ ਅਪਣਾ ਵੀ ਇਸ ਖੇਤਰ ਵਿੱਚ ਬਹੁਤ ਅਨੁਭਵ ਹੈ, ਇਨ੍ਹਾਂ ਚਰਚਾਵਾਂ ਵਿੱਚ ਸਾਨੂੰ ਉਨ੍ਹਾਂ ਦਾ ਵੀ ਕੀਮਤੀ ਮਾਰਗਦਰਸ਼ਨ ਮਿਲਣ ਵਾਲਾ ਹੈ। ਇਸ ਕਾਨਫਰੰਸ ਤੋਂ ਅਸੀਂ ਜੋ ਇੱਕ ਦੂਜੇ ਤੋਂ ਸਿੱਖਾਂਗੇ, ਉਹ ਪੂਰੀ ਹਿਊਮੈਨਟੀ ਦੀ ਭਲਾਈ ਦੇ ਕੰਮ ਆਵੇਗਾ। ਮੇਰੀਆਂ ਸ਼ੁਭਕਾਮਨਾਵਾਂ ਆਪ ਸਭ ਦੇ ਨਾਲ ਹਨ।

 

Friends,

ਆਪ ਸਭ ਜਾਣਦੇ ਹੋ ਕਿ ਭਾਰਤ ਦੀ ਜਨਤਾ ਨੇ 60 ਵਰ੍ਹੇ ਬਾਅਦ ਲਗਾਤਾਰ ਕਿਸੇ ਸਰਕਾਰ ਨੂੰ, ਥਰਡ ਟਰਮ ਦਿੱਤੀ ਹੈ। ਸਾਡੀ ਸਰਕਾਰ ਨੂੰ ਮਿਲੀ third term ਦੇ ਪਿੱਛੇ, ਭਾਰਤ  ਦੀਆਂ ਬਹੁਤ ਵੱਡੀਆਂ aspirations ਹਨ। ਅੱਜ 140 ਕਰੋੜ ਭਾਰਤੀਆਂ ਨੂੰ ਭਰੋਸਾ ਹੈ, ਭਾਰਤ ਦੇ ਨੌਜਵਾਨ ਨੂੰ ਭਰੋਸਾ ਹੈ, ਭਾਰਤ ਦੀਆਂ ਮਹਿਲਾਵਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੀਆਂ aspirations ਨੂੰ ਪਿਛਲੇ 10 ਵਰ੍ਹੇ ਵਿਚ ਜੋ ਪੰਖ ਲਗੇ ਹਨ, ਉਹ ਇਸ ਥਰਡ ਟਰਮ ਵਿੱਚ ਇੱਕ ਨਵੀਂ ਉਡਾਨ ਭਰਨਗੇ। ਦੇਸ਼ ਦੇ ਗ਼ਰੀਬ, ਦਲਿਤ-ਪੀੜਿਤ-ਸ਼ੋਸ਼ਿਤ ਵੰਚਿਤ ਨੂੰ ਭਰੋਸਾ ਹੈ ਕਿ ਸਾਡੀ ਥਰਡ ਟਰਮ... ਉਨ੍ਹਾਂ ਦੇ ਗਰਿਮਾਪੂਰਨ ਜੀਵਨ ਜਿਉਣ ਦੀ ਗਰੰਟੀ ਬਣੇਗੀ। 140 ਕਰੋੜ ਭਾਰਤੀ, ਭਾਰਤ ਨੂੰ ਤੇਜ਼ੀ ਨਾਲ ਟੌਪ ਥ੍ਰੀ economies ਵਿੱਚ ਪਹੁੰਚਾਉਣ ਦਾ ਸੰਕਲਪ ਲੈ ਕੇ ਕੰਮ ਕਰ ਰਹੇ ਹਨ। ਇਸ ਲਈ, ਅੱਜ ਦਾ ਇਹ ਈਵੈਂਟ, isolated event ਨਹੀਂ ਹੈ। ਇਹ ਇੱਕ ਵੱਡੇ ਵਿਜ਼ਨ, ਇੱਕ ਵੱਡੇ ਮਿਸ਼ਨ ਦਾ ਹਿੱਸਾ ਹੈ। ਇਹ 2047 ਤਕ ਭਾਰਤ ਨੂੰ ਡਿਵੈਲਪ ਨੇਸ਼ਨ ਬਣਾਉਣ ਦੇ ਸਾਡੇ action plan ਦਾ ਹਿੱਸਾ ਹੈ। ਅਤੇ ਅਸੀਂ ਇਹ ਕਿਵੇਂ ਕਰ ਰਹੇ ਹਾਂ, ਇਸ ਦਾ ਟ੍ਰੇਲਰ, ਥਰਡ ਟਰਮ ਦੇ ਸਾਡੇ ਪਹਿਲੇ hundred days, 100 ਦਿਨਾਂ ਦੇ ਫੈਸਲਿਆਂ ਵਿੱਚ ਦਿਖਦਾ ਹੈ।

 

Friends,

ਫਸਟ Hundred days ਵਿੱਚ , ਸਾਡੀ priorities ਵੀ ਦਿਸਦੀਆਂ ਹਨ, ਸਾਡੀ speed ਅਤੇ scale ਦਾ ਵੀ ਇੱਕ reflection ਮਿਲਦਾ ਹੈ। ਇਸ ਦੌਰਾਨ ਅਸੀਂ ਹਰ ਉਸ ਸੈਕਟਰ ਅਤੇ ਹਰ ਉਸ ਫੈਕਟਰ ਨੂੰ ਅਡਰੈੱਸ ਕੀਤਾ ਹੈ ਜੋ ਭਾਰਤ ਦੇ ਤੇਜ਼ ਵਿਕਾਸ ਦੇ ਲਈ ਜ਼ਰੂਰੀ ਹੈ। ਇਨ੍ਹਾਂ 100 ਦਿਨਾਂ ਵਿੱਚ ਫਿਜ਼ੀਕਲ ਅਤੇ ਸੋਸ਼ਲ ਇਨਫ੍ਰਾਸਟ੍ਰਕਚਰ ਦੇ ਵਿਸਤਾਰ ਲਈ ਅਨੇਕ ਮਹੱਤਵਪੂਰਨ ਫੈਸਲੇ ਲਏ ਗਏ ਹਨ। ਸਾਡੇ ਵਿਦੇਸ਼ੀ ਮਹਿਮਾਨਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਵਿੱਚ ਅਸੀਂ 70 ਮਿਲੀਅਨ ਯਾਨੀ 7 ਕਰੋੜ ਘਰ ਬਣਾ ਰਹੇ ਹਾਂ, ਇਹ ਦੁਨੀਆ ਦੇ ਕਈ ਦੇਸ਼ਾਂ ਦੀ ਅਬਾਦੀ ਤੋਂ ਵੀ ਜ਼ਿਆਦਾ ਹਨ। ਸਰਕਾਰ ਦੇ ਪਿਛਲੇ ਦੋ ਟਰਮ ਵਿੱਚ ਅਸੀਂ ਇਸ ਵਿੱਚੋਂ 40 ਮਿਲੀਅਨ ਯਾਨੀ 4 ਕਰੋੜ ਘਰ ਬਣਾ ਚੁਕੇ ਹਾਂ। ਅਤੇ ਤੀਸਰੀ ਟਰਮ ਵਿੱਚ ਸਾਡੀ ਸਰਕਾਰ ਨੇ 30 ਮਿਲੀਅਨ ਯਾਨੀ 3 ਕਰੋੜ ਨਵੇਂ ਘਰ ਬਣਾਉਣ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਬੀਤੇ 100 ਦਿਨਾਂ ਵਿੱਚ ਭਾਰਤ ਵਿੱਚ 12 ਨਵੇਂ ਇੰਡਸਟ੍ਰੀਅਲ ਸਿਟੀਜ਼ ਬਣਾਉਣ ਦਾ ਫੈਸਲਾ ਕੀਤਾ ਹੈ। ਬੀਤੇ 100 ਦਿਨਾਂ ਵਿੱਚ 8 ਹਾਈਸਪੀਡ ਰੋਡ ਕੌਰੀਡੋਰ ਪ੍ਰੋਜੈਕਟਸ ਅਪਰੂਵ ਕੀਤੇ ਗਏ ਹਨ। ਬੀਤੇ 100 ਦਿਨਾਂ ਵਿੱਚ 15 ਤੋਂ ਜ਼ਿਆਦਾ ਨਵੇਂ ਮੇਡ ਇਨ ਇੰਡੀਆ, ਸੈਮੀ ਹਾਈ ਸਪੀਡ ਵੰਦੇ ਭਾਰਤ ਟ੍ਰੇਨਾਂ ਲਾਂਚ ਕੀਤੀਆਂ ਗਈਆਂ ਹਨ। ਅਸੀਂ research ਨੂੰ ਪ੍ਰਮੋਟ ਕਰਨ ਦੇ ਲਈ ਵੀ one trillion rupees ਦਾ ਰਿਸਰਚ ਫੰਡ ਬਣਾਇਆ ਹੈ। ਅਸੀਂ electric mobility ਨੂੰ ਹੁਲਾਰਾ ਦੇਣ ਲਈ ਵੀ ਅਨੇਕ initiatives announce ਕੀਤੇ ਹਨ। ਸਾਡਾ ਲਕਸ਼ ਹਾਈ ਪਰਫਾਰਮੈਂਸ ਬਾਇਓਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦਾ ਹੈ, ਅਤੇ ਇਹ ਭਵਿੱਖ ਇਸੇ ਨਾਲ ਜੁੜਿਆ ਰਹਿਣ ਵਾਲਾ ਹੈ। ਇਸ ਦੇ ਲਈ ਬਾਇਓ-ਈ-ਥ੍ਰੀ Policy ਨੂੰ ਵੀ ਮੰਜ਼ੂਰੀ ਦਿੱਤੀ ਗਈ ਹੈ।

ਸਾਥੀਓ,

ਬੀਤੇ hundred days ਵਿੱਚ Green Energy ਦੇ ਲਈ ਵੀ ਕਈ ਵੱਡੇ ਫੈਸਲੇ ਲਏ ਗਏ ਹਨ। ਅਸੀਂ off-shore Wind Energy Projects ਦੇ ਲਈ Viability gap funding Scheme ਦੀ ਸ਼ੁਰੂਆਤ ਕੀਤੀ ਗਈ ਹੈ। ਇਸ ‘ਤੇ ਅਸੀਂ seven thousand crore rupees ਤੋਂ ਵੱਧ ਖਰਚ ਕਰਨ ਵਾਲੇ ਹਾਂ। ਭਾਰਤ, ਆਉਣ ਵਾਲੇ ਸਮੇਂ ਵਿੱਚ thirty one thousand megawatt ਹਾਈਡ੍ਰੋ ਪਾਵਰ ਜੈਨਰੇਟ ਕਰਨ ਲਈ ਵੀ ਕੰਮ ਕਰ ਰਿਹਾ ਹੈ। ਇਸ ਦੇ ਲਈ twelve thousand crore rupees ਤੋਂ ਵੱਧ ਅਪਰੂਵ ਕੀਤੇ ਗਏ ਹਨ।

ਸਾਥੀਓ,

ਭਾਰਤ ਦੀ ਡਾਇਵਰਸਿਟੀ, ਭਾਰਤ ਦਾ ਸਕੇਲ, ਭਾਰਤ ਦੀ ਕਪੈਸਿਟੀ, ਭਾਰਤ ਦਾ potential, ਭਾਰਤ ਦੀ performance…ਇਹ ਸਭ ਯੂਨੀਕ ਹਨ। ਇਸ ਲਈ ਮੈਂ ਕਹਿੰਦਾ ਹਾਂ- Indian solutions for global application. ਇਸ ਬਾਤ ਨੂੰ ਦੁਨੀਆ ਵੀ ਭਲੀਭਾਂਤ ਸਮਝ ਰਹੀ ਹੈ। ਅੱਜ ਭਾਰਤੀਆਂ ਨੂੰ ਹੀ ਨਹੀਂ, ਬਲਕਿ ਪੂਰੀ ਦੁਨੀਆ ਨੂੰ ਲਗਦਾ ਹੈ ਕਿ ਭਾਰਤ 21st century ਦੀ best bet ਹੈ। ਤੁਸੀਂ ਦੇਖੋ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ Global Fintech Fest ਦਾ ਆਯੋਜਨ ਹੋਇਆ।  ਇਸ ਦੇ ਬਾਅਦ ਫਸਟ ਸੋਲਰ ਇੰਟਰਨੈਸ਼ਨਲ ਫੈਸਟੀਵਲ ਵਿੱਚ ਦੁਨੀਆ ਭਰ ਤੋਂ ਲੋਕ ਸ਼ਾਮਲ ਹੋਏ। ਫਿਰ Global Semiconductor ਸਮਿਟ ਵਿੱਚ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਭਾਰਤ ਆਏ। ਇਸੇ ਦੌਰਾਨ ਭਾਰਤ ਨੇ Civil Aviation पर Asia-Pacific Ministerial Conference ਦੇ ਆਯੋਜਨ ਦੀ ਜ਼ਿੰਮੇਵਾਰੀ ਨਿਭਾਈ। ਅਤੇ ਹੁਣ ਅੱਜ ਇੱਥੇ ਅਸੀਂ ਗ੍ਰੀਨ ਐਨਰਜੀ ਦੇ ਫਿਊਚਰ ਬਾਰੇ ਚਰਚਾ ਲਈ ਜੁਟੇ ਹਾਂ।

Friends,

ਮੇਰੇ ਲਈ ਇਹ ਬਹੁਤ ਸੁਖਦ ਸੰਜੋਗ ਹੈ ਕਿ ਗੁਜਰਾਤ ਦੀ ਜਿਸ ਧਰਤੀ ‘ਤੇ ਸਫੇਦ ਕ੍ਰਾਂਤੀ...Milk Revolution ਦਾ ਉਦੈ ਹੋਇਆ, ਜਿਸ ਧਰਤੀ ‘ਤੇ ਮਧੁ ਕ੍ਰਾਂਤੀ...Sweet Revolution, ਸ਼ਹਿਦ ਦਾ ਕੰਮ, ਉਸ ਦਾ ਉਦੈ ਹੋਇਆ, ਜਿਸ ਧਰਤੀ ‘ਤੇ ਸੂਰਯ ਕ੍ਰਾਂਤੀ...Solar Revolution ਦਾ ਉਦੈ ਹੋਇਆ...ਉੱਥੇ ਇਹ ਭਵਯ ਆਯੋਜਨ ਹੋ ਰਿਹਾ ਹੈ। ਗੁਜਰਾਤ, ਭਾਰਤ ਦਾ ਉਹ ਰਾਜ ਹੈ, ਜਿਸ ਨੇ ਭਾਰਤ ਵਿੱਚ ਸਭ ਤੋਂ ਪਹਿਲੇ ਆਪਣੀ ਸੋਲਰ ਪਾਵਰ ਪੌਲਿਸੀ ਬਣਾਈ ਸੀ। ਪਹਿਲੇ ਗੁਜਰਾਤ ਵਿੱਚ ਪੌਲਿਸੀ ਬਣੀ...ਇਸ ਦੇ ਬਾਅਦ ਨੈਸ਼ਨਲ ਲੈਵਲ ‘ਤੇ ਅਸੀਂ ਅੱਗੇ ਵਧੇ। ਦੁਨੀਆ ਵਿੱਚ ਜੈਸਾ ਹੁਣ ਭੂਪੇਂਦਰ ਭਾਈ ਨੇ ਦੱਸਿਆ ਕਲਾਈਮੇਟ ਦੇ ਲਈ ਅਲੱਗ ਤੋਂ ਮਿਨਿਸਟਰੀ ਬਣਾਉਣ ਵਾਲਿਆਂ ਵਿੱਚ ਵੀ ਗੁਜਰਾਤ ਬਹੁਤ ਅੱਗੇ ਸੀ। ਜਿਸ ਸਮੇਂ ਭਾਰਤ ਵਿੱਚ ਸੋਲਰ ਪਾਵਰ ਦੀ ਬਹੁਤ ਚਰਚਾ ਵੀ ਨਹੀਂ ਸੀ...ਗੁਜਰਾਤ ਵਿੱਚ ਸੈਂਕੜੇ ਮੈਗਾਵਾਟ ਦੇ ਸੋਲਰ ਪਲਾਂਟ ਲਗ ਰਹੇ ਸਨ।

ਸਾਥੀਓ,

ਤੁਸੀਂ ਵੀ ਦੇਖਿਆ ਹੋਵੇਗਾ...ਇਹ ਜੋ ਵੈਨਿਊ ਹੈ , ਇਸ ਦਾ ਨਾਮ ਮਹਾਤਮਾ ਗਾਂਧੀ ਦੇ ਨਾਮ ‘ਤੇ ਹੈ – ਮਹਾਤਮਾ ਮੰਦਿਰ। ਜਦੋਂ ਦੁਨੀਆ ਵਿੱਚ climate challenge ਦਾ ਵਿਸ਼ਾ ਉੱਭਰਿਆ ਵੀ ਨਹੀਂ ਸੀ, ਤਦ ਮਹਾਤਮਾ ਗਾਂਧੀ ਨੇ ਦੁਨੀਆ ਨੂੰ ਸੁਚੇਤ ਕੀਤਾ ਸੀ ਅਤੇ ਮਹਾਤਮਾ ਗਾਂਧੀ ਦਾ ਜੀਵਨ ਦੇਖਾਂਗੇ ਤਾਂ ਮਿਨੀਮਮ ਕਾਰਬਨ ਫੁੱਟਪ੍ਰਿੰਟ ਵਾਲਾ ਜੀਵਨ ਸੀ, ਜੋ ਕੁਦਰਤ ਦੇ ਪ੍ਰੇਮ ਨੂੰ ਜਿਉਂਦੇ ਸਨ ਅਤੇ ਉਨ੍ਹਾਂ ਨੇ ਕਿਹਾ ਸੀ –ਧਰਤੀ ਦੇ ਪਾਸ ਸਾਡੀ need ਨੂੰ ਪੂਰਾ ਕਰਨ ਲਈ ਉਚਿਤ resources ਹਨ , ਲੇਕਿਨ greed ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਮਹਾਤਮਾ ਗਾਂਧੀ ਦਾ ਇਹ ਵਿਜ਼ਨ, ਭਾਰਤ ਦੀ ਮਹਾਨ ਪਰੰਪਰਾ ਤੋਂ ਨਿਕਲਿਆ ਹੈ। ਸਾਡੇ ਲਈ Green Future, Net Zero, ਇਹ ਕੋਈ fancy words ਨਹੀਂ ਹਨ। ਇਹ ਭਾਰਤ ਦੀ ਜ਼ਰੂਰਤ ਹਨ, ਇਹ ਭਾਰਤ ਦਾ ਕਮਿਟਮੈਂਟ ਹਨ, ਭਾਰਤ ਦੀ ਹਰ ਰਾਜ ਸਰਕਾਰ ਦਾ ਕਮਿਟਮੈਂਟ ਹਨ। ਇੱਕ developing economy ਦੇ ਨਾਤੇ ਸਾਡੇ ਪਾਸ ਵੀ ਇਨ੍ਹਾਂ ਕਮਿਟਮੈਂਟਸ ਤੋਂ ਬਾਹਰ ਰਹਿਣ ਦਾ ਜਾਇਜ਼ ਬਹਾਨਾ ਸੀ। ਅਸੀਂ ਦੁਨੀਆ ਨੂੰ ਕਹਿ ਸਕਦੇ ਸੀ ਕਿ ਵਿਸ਼ਵ ਨੂੰ ਤਬਾਹ ਕਰਨ ਵਿੱਚ ਸਾਡੀ ਕੋਈ ਭੂਮਿਕਾ ਨਹੀਂ ਹੈ। ਲੇਕਿਨ ਅਸੀਂ ਅਜਿਹਾ ਕਹਿ ਕੇ ਹੱਥ ਉੱਪਰ ਨਹੀਂ ਕੀਤੇ। ਅਸੀਂ ਮਾਨਵਜਾਤ ਦੇ ਉੱਜਵਲ ਭਵਿੱਖ ਦੀ ਚਿੰਤਾ ਕਰਨ ਵਾਲੇ ਲੋਕ ਸੀ, ਅਤੇ ਇਸ ਲਈ ਅਸੀਂ ਦੁਨੀਆ ਨੂੰ ਰਾਹ ਦਿਖੇ ਉਸ ਪ੍ਰਕਾਰ ਨਾਲ ਜ਼ਿੰਮੇਵਾਰੀ ਦੇ ਨਾਲ ਅਣਗਿਣਤ ਕਦਮ ਉਠਾਈਏ। ਅੱਜ ਦਾ ਭਾਰਤ, ਸਿਰਫ ਅੱਜ ਦਾ ਨਹੀਂ ਬਲਕਿ ਆਉਣ ਵਾਲੇ ਇੱਕ ਹਜ਼ਾਰ ਸਾਲ ਦਾ base ਤਿਆਰ ਕਰ ਰਿਹਾ ਹੈ। ਸਾਡਾ ਮਕਸਦ ਸਿਰਫ top ‘ਤੇ ਪਹੁੰਚਣਾ ਹੀ ਨਹੀਂ ਹੈ। ਸਾਡੀ ਤਿਆਰੀ, top ਤੇ sustain ਕਰਨ ਦੀ ਹੈ। ਭਾਰਤ , ਇਸ ਬਾਤ ਨੂੰ ਭਲੀ-ਭਾਂਤੀ ਜਾਣਦਾ ਹੈ...ਸਾਡੀਆਂ energy needs ਕੀ ਹਨ। ਭਾਰਤ ਜਾਣਦਾ ਹੈ 2047 ਤੱਕ developed nation ਬਣਾਉਣ ਦੇ ਲਈ ਸਾਡੀਆਂ requirements ਕੀ ਹਨ। ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡੇ ਕੋਲ ਆਪਣੇ oil ਅਤੇ gas ਦੇ ਭੰਡਾਰ ਨਹੀਂ ਹਨ। ਅਸੀਂ energy independent ਨਹੀਂ ਹਾਂ। ਅਤੇ ਇਸ ਲਈ, ਅਸੀਂ solar power, wind power, nuclear ਅਤੇ hydro power ਦੇ ਦਮ ‘ਤੇ ਆਪਣੇ ਫਿਊਚਰ ਨੂੰ build ਕਰਨ ਦਾ ਫੈਸਲਾ ਲਿਆ ਹੈ।

 

Friends,

ਭਾਰਤ, G-20 ਵਿੱਚ ਪਹਿਲਾ ਐਸਾ ਦੇਸ਼ ਹੈ, ਜਿਸ ਨੇ  ਪੈਰਿਸ ਵਿੱਚ ਤੈਅ ਕਲਾਈਮੇਟ ਕਮਿਟਮੈਂਟਸ ਨੂੰ ਡੈੱਡਲਾਈਨ ਤੋਂ 9 ਸਾਲ ਪਹਿਲੇ ਅਚੀਵ ਕੀਤਾ, 9 ਸਾਲ ਪਹਿਲੇ ਪੂਰਾ ਕਰ ਦਿੱਤਾ। ਅਤੇ ਜੀ-20 ਦੇਸ਼ਾਂ ਦੇ ਸਮੂਹ ਵਿੱਚ ਅਸੀਂ ਇਕੱਲੇ ਹਾਂ ਜਿਸ ਨੇ ਕਰਕੇ ਦਿਖਾਇਆ ਹੈ। ਜੋ developed nation ਨਹੀਂ ਕਰ ਪਾਏ, ਉਹ ਇੱਕ developing nation ਨੇ ਦੁਨੀਆ ਨੂੰ ਕਰਕੇ ਦਿਖਾਇਆ ਹੈ। ਹੁਣ 2030 ਤੱਕ 500 ਗੀਗਾਵਾਟ ਰਿਨਿਯੂਏਬਲ ਐਨਰਜੀ ਦੇ ਟਾਰਗੈੱਟ ਨੂੰ ਅਚੀਵ ਕਰਨ ਦੇ ਲਈ, ਅਸੀਂ ਇੱਕ ਨਾਲ ਕਈ ਪੱਧਰਾਂ ‘ਤੇ ਕੰਮ ਕਰ ਰਹੇ ਹਾਂ। ਅਸੀਂ ਗ੍ਰੀਨ ਟ੍ਰਾਂਜ਼ਿਸ਼ਨ ਨੂੰ peoples movement ਬਣਾ ਰਹੇ ਹਾਂ। ਤੁਸੀਂ ਸਾਰਿਆਂ ਨੂੰ, ਹੁਣੇ ਤੁਸੀਂ ਵੀਡੀਓ ਵੀ ਦੇਖਿਆ, ਸਾਡੀ PM ਸੂਰਯ ਘਰ ਬਿਜਲੀ ਸਕੀਮ ਨੂੰ ਸਟਡੀ ਕਰਨਾ ਚਾਹੀਦਾ ਹੈ। ਇਹ Rooftop Solar ਦੀ ਇੱਕ unique  ਸਕੀਮ ਹੈ। ਇਸ ਦੇ ਤਹਿਤ ਅਸੀਂ Rooftop Solar Setup ਦੇ ਲਈ, ਹਰ ਫੈਮਿਲੀ ਨੂੰ ਫੰਡ ਕਰ ਰਹੇ ਹਾਂ,  installation ਵਿੱਚ ਮਦਦ ਕਰ ਰਹੇ ਹਾਂ। ਇਸ ਇੱਕ ਯੋਯਨਾ ਨਾਲ ਭਾਰਤ ਦਾ ਹਰ ਘਰ ਇੱਕ power producer ਬਣਨ ਜਾ ਰਿਹਾ ਹੈ। ਹੁਣ ਤੱਕ 13 ਮਿਲੀਅਨ ਯਾਨੀ 1 ਕਰੋੜ 30 ਲੱਖ ਤੋਂ ਜ਼ਿਆਦਾ families ਇਸ ਵਿੱਚ ਰਜਿਸਟਰ ਕਰ ਚੁਕੇ ਹਨ। ਹੁਣ ਤੱਕ ਸਵਾ 3 ਲੱਖ ਘਰਾਂ ਵਿੱਚ ਇਸ ਯੋਜਨਾ ਦੇ ਤਹਿਤ ਇੰਸਟੌਲੇਸ਼ਨ ਦਾ ਕੰਮ ਪੂਰਾ ਵੀ ਹੋ ਚੁਕਿਆ ਹੈ।

 

ਸਾਥੀਓ,

ਪੀਐੱਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਦੇ ਜੋ ਰਿਜਲਟ ਆਉਣੇ ਸ਼ੁਰੂ ਹੋਏ ਹਨ...ਇਹ ਰਿਜਲਟ ਆਪਣੇ ਆਪ ਅਦਭੁੱਤ ਹਨ। ਇੱਕ ਛੋਟਾ ਪਰਿਵਾਰ ਜਿਸ ਦੀ ਮਹੀਨੇ ਵਿੱਚ 250 ਯੂਨਿਟ ਬਿਜਲੀ ਦੀ ਖਪਤ ਹੈ, ਅਤੇ ਜੋ 100 ਯੂਨਿਟ ਬਿਜਲੀ ਪੈਦਾ ਕਰਕੇ ਗ੍ਰਿਡ ਵਿੱਚ ਵੇਚ ਰਿਹਾ ਹੈ, ਉਸ ਨੂੰ ਸਾਲ ਵਿੱਚ ਕਰੀਬ-ਕਰੀਬ 25 ਹਜ਼ਾਰ ਰੁਪਏ ਦੀ ਕੁੱਲ ਬੱਚਤ ਹੋਵੇਗੀ। ਯਾਨੀ ਲੋਕਾਂ  ਦਾ ਜੋ ਬਿਲ ਬਚੇਗਾ ਅਤੇ ਜੋ ਉਹ ਕਮਾਉਣਗੇ....ਉਸ ਨਾਲ ਉਨ੍ਹਾਂ ਨੂੰ ਕਰੀਬ 25 ਹਜ਼ਾਰ ਰੁਪਏ ਦਾ ਫਾਇਦਾ ਹੋਵੇਗਾ। ਅਗਰ ਇਸ ਪੈਸੇ ਨੂੰ ਉਹ PPF ਵਿੱਚ ਪਾਉਂਦੇ ਹਨ, PPF ਵਿੱਚ ਪਾ ਦਿੰਦੇ ਹਨ, ਅਤੇ ਘਰ ਵਿੱਚ ਮੰਨੋ ਬੇਟੀ ਦਾ ਜਨਮ ਹੋਇਆ ਹੈ, ਇੱਕ ਸਾਲ ਦੀ ਬੇਟੀ ਹੈ ਤਾਂ 20 ਸਾਲ ਬਾਅਦ 10-12 ਲੱਖ ਰੁਪਏ ਤੋਂ ਜ਼ਿਆਦਾ ਉਨ੍ਹਾਂ ਪਾਸ ਹੋਣਗੇ। ਆਪ ਕਲਪਨਾ ਕਰ ਸਕਦੇ ਹੋ...ਬੱਚਿਆਂ ਦੀ ਪੜ੍ਹਾਈ ਲਿਖਾਈ ਤੋਂ ਲੈ ਕੇ ਸ਼ਾਦੀ-ਵਿਆਹ ਤੱਕ, ਇਹ ਪੈਸਾ ਬਹੁਤ ਕੰਮ ਆਵੇਗਾ।

ਸਾਥੀਓ,

ਇਸ ਸਕੀਮ ਤੋਂ ਦੋ ਹੋਰ ਵੱਡੇ ਲਾਭ ਹਨ। ਇਹ ਸਕੀਮ Electricity ਦੇ ਨਾਲ-ਨਾਲ employment generation ਅਤੇ environment protection ਦਾ ਵੀ ਮਾਧਿਅਮ ਬਣ ਰਹੀ ਹੈ। Green job ਬਹੁਤ ਤੇਜ਼ੀ ਨਾਲ ਵਧਣ ਵਾਲੇ ਹਨ, ਹਜ਼ਾਰਾਂ vendors ਜ਼ਰੂਰਤ ਪਵੇਗੀ, ਲੱਖਾਂ ਲੋਕ ਇਸ ਨੂੰ install ਕਰਨ ਦੇ ਲਈ ਲਗਣਗੇ। ਇਸ ਯੋਜਨਾ ਨਾਲ ਕਰੀਬ two ਮਿਲੀਅਨ ਯਾਨੀ 20 ਲੱਖ ਰੋਜ਼ਗਾਰ ਪੈਦਾ ਹੋਣਗੇ। ਪੀਐੱਮ ਸੂਰਯ ਘਰ ਸਕੀਮ ਦੇ ਤਹਿਤ 3 ਲੱਖ ਨੌਜਵਾਨਾਂ ਨੂੰ skilled manpower ਦੇ ਤੌਰ ‘ਤੇ ਤਿਆਰ ਕਰਨ ਦਾ ਲਕਸ਼ ਹੈ। ਇਨ੍ਹਾਂ ਵਿੱਚੋਂ ਇੱਕ ਲੱਖ ਨੌਜਵਾਨ ਤਾਂ Solar PV Technicians ਵੀ ਹੋਣਗੇ। ਇਸ ਤੋਂ ਇਲਾਵਾ, ਹਰ 3 ਕਿਲੋਵਾਟ ਸੋਲਰ ਬਿਜਲੀ ਪੈਦਾ ਕਰਨ 50-60 ਟਨ ਕਾਰਬਨ ਡਾਈਔਕਸਾਈਡ ਦਾ ਐਮੀਸ਼ਨ ਵੀ ਰੁਕੇਗਾ। ਯਾਨੀ ਪੀਐੱਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਵਾਲਾ ਹਰ ਪਰਿਵਾਰ ਕਲਾਈਮੇਟ ਚੇਂਜ ਨਾਲ ਮੁਕਾਬਲਾ ਕਰਨ ਵਿੱਚ ਵੀ ਵੱਡਾ ਯੋਗਦਾਨ ਦੇਵੇਗਾ।

ਸਾਥੀਓ,

ਜਦੋਂ 21ਵੀਂ ਸਦੀ ਦਾ ਇਤਿਹਾਸ ਲਿਖਿਆ ਜਾਏਗਾ ਤਾਂ ਉਸ ਵਿੱਚ ਭਾਰਤ ਦੀ ਸੋਲਰ ਕ੍ਰਾਂਤੀ ਦਾ ਚੈਪਟਰ, ਸੋਲਰ ਰੈਵੋਲਿਊਸ਼ਨ ਦਾ ਚੈਪਟਰ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਸਾਥੀਓ,

ਜੋ ਵਿਦੇਸ਼ ਦੇ ਮਹਿਮਾਨ ਆਏ ਹਨ ਮੈਂ ਉਨ੍ਹਾਂ ਨੂੰ ਕਹਾਂਗਾ ਇੱਥੇ ਤੋਂ 100 ਕਿਲੋਮੀਟਰ ਦੀ ਦੂਰੀ ‘ਤੇ ਹੀ ਇੱਕ ਬਹੁਤ ਖਾਸ ਪਿੰਡ ਹੈ –ਮੋਢੇਰਾ। ਉੱਥੇ ਸੈਂਕੜੇ ਸਾਲ ਪੁਰਾਣਾ Sun temple ਹੈ । ਅਤੇ ਇਹ ਪਿੰਡ ਭਾਰਤ   ਦਾ ਪਹਿਲਾ solar village ਵੀ ਹੈ...ਯਾਨੀ ਇਸ ਪਿੰਡ ਦੀਆਂ ਸਾਰੀਆਂ ਜ਼ਰੂਰਤਾਂ solar power ਤੋਂ ਪੂਰੀਆਂ ਹੁੰਦੀਆਂ ਹਨ। ਅੱਜ ਦੇਸ਼ ਭਰ ਵਿੱਚ ਐਸੇ ਅਨੇਕ ਪਿੰਡਾਂ ਨੂੰ ਸੋਲਰ ਵਿਲੇਜ਼ ਬਣਾਉਣ ਦਾ ਅਭਿਆਨ ਚਲ ਰਿਹਾ ਹੈ।

 

ਸਾਥੀਓ,

ਮੈਂ ਹੁਣੇ ਇੱਥੇ ਜੋ ਐਗਜ਼ੀਬਿਸ਼ਨ ਲਗਿਆ ਹੈ ਉਹ ਦੇਖਣ ਗਿਆ ਸੀ, ਅਤੇ ਤੁਹਾਨੂੰ ਸਭ ਨੂੰ ਵੀ ਮੇਰਾ ਆਗ੍ਰਹਿ ਹੈ ਐਗਜ਼ੀਬਿਸ਼ਨ ਜ਼ਰੂਰ ਦੇਖੋ। ਤੁਸੀਂ ਸਭ ਅਯੁੱਧਿਆ ਦੇ ਬਾਰੇ ਵਿੱਚ ਤਾਂ ਭਰਪੂਰ ਜਾਣਦੇ ਹੋ। ਅਯੁੱਧਿਆ ਨਗਰੀ, ਭਗਵਾਨ ਰਾਮ ਦੀ ਜਨਮਸਥਲੀ ਹੈ। ਅਤੇ ਭਗਵਾਨ ਰਾਮ ਤਾਂ ਸੂਰਯਵੰਸ਼ੀ ਸਨ। ਅਤੇ ਮੈਂ ਹੁਣੇ ਜਦੋਂ ਪ੍ਰਦਰਸ਼ਨੀ ਦੇਖ ਰਿਹਾ ਸੀ ਤਾਂ ਉੱਥੇ ਉੱਤਰ ਪ੍ਰਦੇਸ਼ ਦਾ ਸਟਾਲ ਦੇਖਿਆ। ਕਿਉਂਕਿ ਮੈਂ ਕਾਸ਼ੀ ਦਾ ਸਾਂਸਦ ਹਾਂ, ਉੱਤਰ ਪ੍ਰਦੇਸ਼ ਵਾਲਾ ਵੀ ਬਣ ਗਿਆ ਹਾਂ, ਤਾਂ ਮੈਂ ਸੁਭਾਵਿਕ ਹੈ ਮੈਂ ਉੱਤਰ ਪ੍ਰਦੇਸ਼ ਦਾ ਸਟਾਲ ਦੇਖਣ ਗਿਆ। ਅਤੇ ਮੇਰੀ ਜੋ ਇੱਕ ਇੱਛਾ ਸੀ ਅੱਜ ਮੈਨੂੰ ਰਿਪੋਰਟ ਕਰ ਰਹੇ ਸਨ ਕਿ ਮੇਰੀ ਇੱਛਾ ਉਨ੍ਹਾਂ ਨੇ ਪੂਰੀ ਕਰ ਦਿੱਤੀ ਹੈ। ਭਗਵਾਨ ਰਾਮ ਦਾ ਭਵਯ ਮੰਦਿਰ ਤਾਂ ਬਣਿਆ ਹੈ ਲੇਕਿਨ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਹਾਂ। ਹੁਣ ਉਸ ਅਯੁੱਧਿਆ ਜੋ ਸੂਰਯਵੰਸ਼ੀ ਭਗਵਾਨ ਰਾਮ ਦੀ ਜਨਮਭੂਮੀ ਹੈ, ਉਹ ਪੂਰਾ ਅਯੁੱਧਿਆ ਮਾਡਲ ਸੋਲਰ, ਸਿਟੀ ਬਣਾਉਣ ਦਾ ਲਕਸ਼ ਲੈ ਕੇ ਚਲ ਰਹੇ ਹਨ। ਕਰੀਬ-ਕਰੀਬ ਕੰਮ ਪੂਰਾ ਹੋਣ ਆਇਆ ਹੈ। ਸਾਡਾ ਪ੍ਰਯਾਸ ਹੈ ਕਿ ਅਯੁਧਿਆ ਦਾ ਹਰ ਘਰ, ਹਰ ਦਫਤਰ, ਹਰ ਸੇਵਾ ਸੌਲਰ ਸ਼ਕਤੀ ਨਾਲ ਚਲੇ, ਸੋਲਰ ਐਨਰਜੀ ਨਾਲ ਚਲੇ। ਅਤੇ ਮੈਨੂੰ ਖੁਸ਼ੀ ਹੈ ਕਿ ਹੁਣ ਤੱਕ ਅਸੀਂ ਅਯੁੱਧਿਆ ਦੇ ਅਨੇਕਾਂ ਸੁਵਿਧਾਵਾਂ ਅਤੇ ਘਰਾਂ ਨੂੰ ਸੋਲਰ ਐਨਰਜੀ ਨਾਲ ਜੋੜ ਚੁਕੇ ਹਾਂ। ਅਯੁੱਧਿਆ ਵਿੱਚ ਵੱਡੀ ਸੰਖਿਆ ਵਿੱਚ ਸੋਲਰ ਸਟ੍ਰੀਟ ਲਾਈਟਸ, ਸੋਲਰ ਚੌਰਾਹੇ ਸੋਲਰ ਬੋਟਸ, ਸੋਲਰ ਵਾਟਰ ਏਟੀਐੱਮ ਅਤੇ ਸੋਲਰ ਬਿਲਡਿੰਗਾਂ ਦੇਖੀਆਂ ਜਾ ਸਕਦੀਆਂ ਹਨ।

 

ਅਸੀਂ ਭਾਰਤ ਵਿੱਚ ਅਜਿਹੇ 17 ਸ਼ਹਿਰਾਂ ਦੀ ਪਹਿਚਾਣ ਕੀਤੀ ਹੈ ਜਿਸ ਨੂੰ ਅਸੀਂ, ਇਸੇ ਪ੍ਰਕਾਰ ਸੋਲਰ ਸਿਟੀ ਦੇ ਤੌਰ ‘ਤੇ ਵਿਕਸਿਤ ਕਰਨਾ ਚਾਹੁੰਦੇ ਹਾਂ। ਅਸੀਂ ਆਪਣੀ ਐਗਰੀਕਲਚਰ ਫੀਲਡਸ ਨੂੰ, ਸਾਡੇ ਖੇਤਾਂ ਨੂੰ ਵੀ, ਸਾਡੇ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਦੇ ਲਈ Solar Power Generation ਦਾ ਮਾਧਿਅਮ ਬਣਾ ਰਹੇ ਹਾਂ। ਅੱਜ ਕਿਸਾਨਾਂ ਨੂੰ ਇਰੀਗੇਸ਼ਨ ਦੇ ਲਈ ਸੋਲਰ ਪੰਪ ਅਤੇ ਛੋਟੇ ਸੋਲਰ ਪਲਾਂਟ ਲਗਾਉਣ ਵਿੱਚ ਮਦਦ ਦਿੱਤੀ ਜਾ ਰਹੀ ਹੈ।  ਭਾਰਤ ਅੱਜ ਰਿਨਿਊਏਬਲ ਐਨਰਜੀ ਨਾਲ ਜੁੜੇ ਹਰ ਸੈਕਟਰ ਵਿੱਚ ਵੱਡੀ ਸਪੀਡ ਅਤੇ ਵੱਡੇ ਸਕੇਲ ‘ਤੇ ਕੰਮ ਕਰ ਰਿਹਾ ਹੈ। ਬੀਤੇ ਦਹਾਕੇ ਵਿੱਚ ਅਸੀਂ ਨਿਊਕਲੀਅਰ ਐਨਰਜੀ ਤੋਂ ਪਹਿਲਾਂ ਦੀ ਤੁਲਨਾ ਵਿੱਚ 35 ਪਰਸੈਂਟ ਜ਼ਿਆਦਾ ਬਿਜਲੀ ਪੈਦਾ ਕੀਤੀ ਹੈ। ਭਾਰਤ, ਗ੍ਰੀਨ ਹਾਈਡ੍ਰੋਜਨ ਦੇ ਖੇਤਰ ਵਿੱਚ Global Leader ਬਣਨ ਦਾ ਪ੍ਰਯਾਸ ਕਰ ਰਿਹਾ ਹੈ। ਇਸ ਦੇ ਲਈ ਅਸੀਂ ਕਰੀਬ twenty thousand crore ਰੁਪਏ ਦਾ ਗ੍ਰੀਨ ਹਾਈਡ੍ਰੋਜਨ ਮਿਸ਼ਨ ਲਾਂਚ ਕੀਤਾ ਹੈ। ਅੱਜ ਭਾਰਤ ਵਿੱਚ waste to energy ਦਾ ਵੀ ਇੱਕ ਬਹੁਤ ਵੱਡਾ ਅਭਿਆਨ ਚਲ ਰਿਹਾ ਹੈ। ਕ੍ਰਿਟੀਕਲ ਮਿਨਰਲਸ ਨਾਲ ਜੁੜੇ challenges ਨੂੰ ਅਡਰੈਸ ਕਰਨ ਲਈ ਅਸੀਂ ਸਰਕੂਲਰ ਅਪ੍ਰੋਚ ਨੂੰ ਪ੍ਰਮੋਟ ਕਰ ਰਹੇ ਹਾਂ।  Re-use ਅਤੇ recycle ਨਾਲ ਜੁੜੀ ਬਿਹਤਰ ਟੈਕਨੋਲੋਜੀ ਤਿਆਰ ਹੋਣ, ਇਸ ਲਈ ਸਟਾਰਟਅੱਪਸ ਨੂੰ ਵੀ ਸਪੋਰਟ ਕੀਤਾ ਜਾ ਰਿਹਾ ਹੈ।  

ਸਾਥੀਓ,

Pro-Planet people ਦਾ ਸਿਧਾਂਤ ਸਾਡਾ ਕਮਿਟਮੈਂਟ ਹੈ। ਇਸ ਲਈ ਭਾਰਤ ਨੇ ਦੁਨੀਆ ਨੂੰ ਮਿਸ਼ਨ LiFE, ਮਿਸ਼ਨ LiFE ਯਾਨੀ life style for environment  ਦਾ ਵਿਜ਼ਨ ਦਿੱਤਾ ਹੈ। ਭਾਰਤ ਨੇ International solar alliance ਦਾ initiative ਲੈ ਕੇ ਦੁਨੀਆ ਦੇ ਸੈਂਕੜੇ ਦੇਸ਼ਾਂ ਨੂੰ ਜੋੜਿਆ ਹੈ। ਭਾਰਤ  G-20 Presidency ਦੇ ਦੌਰਾਨ ਵੀ Green Transition ‘ਤੇ ਵੀ ਸਾਡਾ ਬਹੁਤ ਫੋਕਸ ਰਿਹਾ ਹੈ। G-20 ਸਮਿਟ ਦੌਰਾਨ Global Biofuel Alliance ਵੀ launch ਕੀਤਾ ਗਿਆ ਸੀ। ਭਾਰਤ ਨੇ ਆਪਣੀ ਰੇਲਵੇ ਨੂੰ ਇਸ ਦਹਾਕੇ ਦੇ ਅੰਤ ਤੱਕ ਨੈੱਟ ਜ਼ੀਰੋ ਬਣਾਉਣ ਦਾ ਵੀ ਲਕਸ਼ ਰੱਖਿਆ ਹੈ। ਕੁਝ ਲੋਕਾਂ ਨੂੰ ਲਗੇਗਾ ਕਿ ਭਾਰਤ ਦੀ ਰੇਲਵੇ ਨੈੱਟ ਜ਼ੀਰੋ ਦਾ ਮਤਲਬ ਕੀ ਹੈ? ਜ਼ਰਾ ਮੈਂ ਉਨ੍ਹਾਂ ਨੂੰ ਦੱਸ ਦਿਆਂ। ਸਾਡਾ ਰੇਲਵੇ ਨੈੱਟਵਰਕ ਇੰਨਾ ਵੱਡਾ ਹੈ ਕਿ ਡੇਲੀ ਟ੍ਰੇਨ ਦੇ ਡਿੱਬੇ ਵਿੱਚ ਕਰੀਬ-ਕਰੀਬ ਇੱਕ-ਡੇਢ ਕਰੋੜ ਲੋਕ ਹੁੰਦੇ ਹਨ, ਇੰਨਾ ਵੱਡਾ ਟ੍ਰੇਨ ਨੈੱਟਵਰਕ। ਅਤੇ ਉਸ ਨੂੰ ਅਸੀਂ ਨੈੱਟ ਜ਼ੀਰੋ ਬਣਾਉਣ ਵਾਲੇ ਹਨ। ਅਸੀਂ ਇਹ ਵੀ ਤੈਅ ਕੀਤਾ ਹੈ ਕਿ 2025 ਤੱਕ ਅਸੀਂ ਪੈਟਰੋਲ ਵਿੱਚ twenty percent ਇਥੈਨੌਲ ਬਲੈਂਡਿੰਗ ਦਾ ਟਾਰਗੈੱਟ ਹਾਸਲ ਕਰਨਗੇ। ਭਾਰਤ ਦੇ ਲੋਕਾਂ ਨੇ ਪਿੰਡ-ਪਿੰਡ ਵਿੱਚ ਹਜ਼ਾਰਾਂ ਅੰਮ੍ਰਿਤ ਸਰੋਵਰ ਵੀ ਬਣਾਏ ਹਨ, ਜੋ water conservation ਦੇ ਕੰਮ ਆ ਰਹੇ ਹਨ। ਅੱਜਕਲ੍ਹ ਤੁਸੀਂ ਦੇਖ ਰਹੇ ਹੋਵੋਗੇ... ਭਾਰਤ ਵਿੱਚ ਲੋਕ ਆਪਣਾ ਮਾਂ ਦੇ ਨਾਮ ‘ਤੇ ‘ਏਕ ਪੇੜ ਮਾਂ ਕੇ ਨਾਮ’। ਮੈਂ ਤੁਹਾਨੂੰ ਵੀ ਇਸ ਅਭਿਆਨ ਨਾਲ ਜੁੜਨ ਦੀ ਤਾਕੀਦ ਕਰਾਂਗਾ, ਦੁਨੀਆ ਦੇ ਹਰ ਨਾਗਰਿਕ ਨੂੰ ਤਾਕੀਦ ਕਰਾਂਗਾ।

ਸਾਥੀਓ,

ਭਾਰਤ ਵਿੱਚ ਰਿਨਿਊਏਬਲ ਐਨਰਜੀ ਦੀ ਡਿਮਾਂਡ ਤੇਜ਼ ਹੋ ਰਹੀ ਹੈ। ਸਰਕਾਰ ਵੀ ਇਸ ਡਿਮਾਂਡ ਨੂੰ ਮੀਟ ਕਰਨ ਲਈ ਨਵੀਆਂ policies ਬਣਾ ਰਹੀ ਹੈ, ਹਰ ਤਰ੍ਹਾੰ ਦੀ ਸਪੋਰਟ ਦੇ ਰਹੀ ਹੈ। ਇਸ ਲਈ, ਤੁਹਾਡੇ ਸਾਹਮਣੇ opportunities ਸਿਰਫ਼ energy generation ਵਿੱਚ ਹੀ ਨਹੀਂ ਹੈ। ਬਲਕਿ manufacturing ਵਿੱਚ ਵੀ ਅਦਭੁੱਤ ਸੰਭਾਵਨਾਵਾਂ ਹਨ। ਭਾਰਤ ਦਾ ਪ੍ਰਯਾਸ, ਪੂਰੀ ਤਰ੍ਹਾਂ ਨਾਲ Made in India solutions ਦਾ ਹੈ। ਇਸ ਨਾਲ ਵੀ ਤੁਹਾਡੇ ਲਈ ਅਨੇਕ ਸੰਭਾਵਨਾਵਾਂ ਬਣ ਰਹੀਆਂ ਹਨ। ਭਾਰਤ, ਸਹੀ ਮਾਇਨੇ ਵਿੱਚ ਤੁਹਾਡੇ ਲਈ expansion ਦੀ ਹੋਰ ਬਿਹਤਰ return ਦੀ ਗਰੰਟੀ ਹੈ। ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਉਸ ਨਾਲ ਜੁੜੋਗੇ। ਇਸ ਖੇਤਰ ਵਿੱਚ ਇਨਵੈਸਟਮੈਂਚ ਦੇ ਲਈ ਇਸ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਹੋ ਸਕਦੀ ਹੈ, ਇਨੋਵੇਸ਼ਨ ਦੇ ਲਈ ਬਹੁਤ ਚੰਗੀ ਜਗ੍ਹਾ ਹੋਰ ਨਹੀਂ ਹੋ ਸਕਦੀ ਹੈ। ਅਤੇ ਮੈਂ ਕਦੇ-ਕਦੇ ਸੋਚਦਾ ਹਾਂ, ਸਾਡੇ ਮੀਡੀਆ ਵਿੱਚ ਕਦੇ-ਕਦੇ ਗੌਸਿਪ ਕਾਲਮ ਆਉਂਦਾ ਹੈ, ਬੜਾ ਚਟਾਕੇਦਾਰ ਹੁੰਦਾ ਹੈ, ਮਜੇਦਾਰ ਹੁੰਦਾ ਹੈ ਕਦੇ-ਕਦੇ। ਲੇਕਿਨ ਉਨ੍ਹਾਂ ਦੀ ਇੱਕ ਗੱਲ ‘ਤੇ ਧਿਆਨ ਨਹੀਂ ਗਿਆ ਅਤੇ ਅੱਜ ਦੇ ਬਾਅਦ ਜ਼ਰੂਰ ਧਿਆਨ ਜਾਵੇਗਾ। ਹੁਣੇ ਜੋ ਇੱਥੇ ਭਾਸ਼ਣ ਕਰ ਰਹੇ ਸਨ ਨਾ ਪ੍ਰਹਿਲਾਦ ਜੋਸ਼ੀ ਉਹ ਸਾਡੀ ਰਿਨਿਊਏਬਲ ਐਨਰਜੀ ਦੇ ਮਿਨਿਸਟਰ ਹਨ, ਲੇਕਿਨ ਮੇਰੀ ਪਿਛਲੀ ਸਰਕਾਰ ਵਿੱਚ ਉਹ ਕੋਲੇ ਦੇ ਮੰਤਰੀ ਸਨ। ਤਾਂ ਦੇਖੋ ਮੇਰਾ ਮੰਤਰੀ ਵੀ ਕੋਲੇ ਤੋਂ ਰਿਨਿਊਏਬਲ ਐਨਰਜੀ ਦੀ ਤਰਫ ਚਲਾ ਗਿਆ।

 

ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਭਾਰਤ ਦੀ ਗ੍ਰੀਨ ਟ੍ਰਾਂਜਿਸ਼ਨ ਵਿੱਚ ਇਨਵੈਸਟ ਕਰਨ ਦੇ ਲਈ ਸੱਦਾ ਦਿੰਦਾ ਹਾਂ। ਅਤੇ ਤੁਸੀਂ ਇੰਨੀ ਵੱਡੀ ਤਾਦਾਦ ਵਿੱਚ ਇੱਥੇ ਆਏ ਮੈਂ ਤੁਹਾਡਾ ਫਿਰ ਤੋਂ ਇੱਕ ਵਾਰ, ਇਸ ਧਰਤੀ ਵਿੱਚ, ਮੈਂ ਪੈਦਾ ਹੋਇਆ, ਗੁਜਰਾਤ ਨੇ ਮੈਨੂੰ ਬਹੁਤ ਕੁਝ ਸਿਖਾਇਆ ਤਾਂ ਮੇਰਾ ਵੀ ਮਨ ਕਰਦਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਦੇ ਨਾਲ-ਨਾਲ ਮੈਂ ਵੀ ਤੁਹਾਡੇ ਸਭ ਦੇ ਸੁਆਗਤ ਵਿੱਚ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦੇ ਹੋਏ, ਤੁਹਾਡਾ ਸਭ ਦਾ ਧੰਨਵਾਦ ਕਰਦੇ ਹੋਏ ਸਾਰੇ ਰਾਜਾਂ ਦੀ ਭਾਗੀਦਾਰੀ ਦੇ ਲਈ, ਮੈਂ ਸਾਰੀਆਂ ਰਾਜ ਸਰਕਾਰਾਂ ਦਾ  ਵੀ ਆਭਾਰ ਵਿਅਕਤ ਕਰਦਾ ਹਾਂ। ਜੋ ਮੁੱਖ ਮੰਤਰੀ ਇੱਥੇ ਪਧਾਰੇ ਹਨ, ਉਨ੍ਹਾਂ ਦਾ ਵੀ ਮੈਂ ਵਿਸ਼ੇਸ਼ ਤੌਰ ‘ਤੇ ਆਭਾਰ ਵਿਅਕਤ ਕਰਦਾ ਹਾਂ। ਅਤੇ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਇਹ ਸਾਡੀ ਸਮਿਟ, ਇਸ ਸਮਿਟ ਵਿੱਚ ਹੋਣ ਵਾਲਾ ਸੰਵਾਦ ਸਾਨੂੰ ਸਭ ਨੂੰ ਜੋੜੇਗਾ ਵੀ ਅਤੇ ਸਾਨੂੰ ਆਪਣੀ ਭਾਵੀ ਪੀੜ੍ਹੀ ਦੇ ਉੱਜਵਲ ਭਵਿੱਖ ਦੇ ਲਈ ਜੋੜੇਗਾ।

 

ਮੈਨੂੰ ਯਾਦ ਹੈ ਇੱਕ ਵਾਰ ਰਾਸ਼ਟਰਪਤੀ ਓਬਾਮਾ ਇੱਥੇ ਟੂਰ , ਭਾਰਤ ਵਿੱਚ ਉਨ੍ਹਾਂ ਦਾ ਪ੍ਰਵਾਸ ਸੀ bilateral visit  ਦੇ ਲਈ ਆਏ ਸਨ। ਤਾਂ ਸਾਡੀ ਪ੍ਰੈੱਸ ਕਾਨਫਰੰਸ ਸੀ, ਦਿੱਲੀ ਵਿੱਚ ਤਾਂ ਕਿਸੇ ਪੱਤਰਕਾਰ ਮਹੋਦਯ ਨੇ ਪੁੱਛਿਆ ਕਿਉਂਕਿ ਉਸ ਸਮੇਂ ਚਲ ਰਿਹਾ ਸੀ ਲੋਕ ਭਾਂਤ-ਭਾਂਤ ਦੇ ਸਾਰੇ ਅੰਕੜੇ ਐਲਾਨ ਕਰਦੇ ਰਹਿੰਦੇ ਸਨ, ਇਹ ਕਰਨਗੇ, ਉਹ ਕਰਨਗੇ ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਦਨੀਆ ਵਿੱਚ ਭਾਂਤ-ਭਾਂਤ ਦੇ ਦੇਸ਼ ਵੱਡੇ-ਵੱਡੇ ਟਾਰਗੈੱਟ ਤੈਅ ਕਰ ਰਹੇ ਹਨ ਕੀ ਇਸ ਦਾ ਦਬਾਅ ਹੈ ਕੀ ਤੁਹਾਡੇ ਮਨ ‘ਤੇ। ਅਤੇ ਮੈਂ ਉਸ ਦਿਨ ਜਵਾਬ ਦਿੱਤਾ ਸੀ ਮੀਡੀਆ ਨੂੰ ਕਿ ਮੋਦੀ ਹੈ.....। ਇੱਥੇ ਕਿਸੇ ਦਾ ਦਬਾਅ, ਵਬਾਵ ਨਹੀਂ ਚਲਦਾ ਹੈ। ਫਿਰ ਮੈਂ ਕਿਹਾ ਸੀ ਕਿ ਹਾਂ ਮੇਰੇ ‘ਤੇ ਦਬਾਅ ਹੈ ਅਤੇ ਉਹ ਦਬਾਅ ਹੈ ਸਾਡੀ ਭਾਵੀ ਪੀੜ੍ਹੀ ਦੀਆਂ ਸੰਤਾਨਾਂ ਦਾ, ਜੋ ਜਨਮੇ ਵੀ ਨਹੀਂ ਹਨ ਲੇਕਿਨ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਚਿੰਤਾ ਮੈਨੂੰ ਸਤਾਉਂਦੀ ਰਹੀ ਹੈ। ਅਤੇ ਇਸ ਲਈ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਕੰਮ ਕਰ ਰਿਹਾ ਹਾਂ  ਅਤੇ ਅੱਜ ਵੀ ਇਹ ਸਮਿਟ ਸਾਡੇ ਬਾਅਦ ਦੂਸਰੀ-ਤੀਸਰੀ-ਚੌਥੀ ਪੀੜ੍ਹੀ ਦੇ ਉੱਜਵਲ ਭਵਿੱਖ ਦੀ ਗਰੰਟੀ ਬਣਨ ਵਾਲੀ ਹੈ। ਉਨਾ ਵੱਡਾ ਕੰਮ ਕਰਨ ਦੇ ਲਈ ਤੁਸੀਂ ਇੱਥੇ ਆਏ ਹੋ, ਮਹਾਤਮਾ ਗਾਂਧੀ ਦੇ ਨਾਮ ‘ਤੇ ਬਣੇ ਇਸ ਮਹਾਤਮਾ ਮੰਦਿਰ ਵਿੱਚ ਆਏ ਹੋ। ਮੈਂ ਫਿਰ ਇੱਕ ਵਾਰ ਆਪ ਸਭ ਦਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਨਮਸਕਾਰ।

 *********

ਐੱਮਜੇਪੀਐੱਸ/ਵੀਜੇ/ਆਰਕੇ


(Release ID: 2055567) Visitor Counter : 55