ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਕਿਸਾਨ ਹਿਤ ਸਭ ਤੋਂ ਉੱਪਰ ਰੱਖਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਉਚਿਤ ਕੀਮਤ ਦਿਲਾਉਣ ਦੇ ਲਈ ਨਿਰਯਾਤ ਵਧਾ ਰਹੀ


ਨਿਰਯਾਤ ਵਧਾਉਣ ਨਾਲ ਕਿਸਾਨ ਆਪਣੀ ਫਸਲ ਦੀ ਵੱਧ ਤੋਂ ਵੱਧ ਕੀਮਤ ਪ੍ਰਾਪਤ ਕਰ ਸਕਣਗੇ

ਪਿਆਜ਼ ‘ਤੇ ਨਿਊਨਤਮ ਨਿਰਯਾਤ ਮੁੱਲ (Minimum Export Price) ਹਟਾਉਣ ਅਤੇ ਐਕਸਪੋਰਟ ਡਿਊਟੀ ਨੂੰ 40 ਫੀਸਦੀ ਤੋਂ 20 ਫੀਸਦੀ ਕਰਨ ਦੇ ਫੈਸਲੇ ਨਾਲ ਪਿਆਜ਼ ਦਾ ਨਿਰਯਾਤ ਵਧੇਗਾ ਅਤੇ ਪਿਆਜ਼ ਉਤਪਾਦਕ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ

ਬਾਸਮਤੀ ਚਾਵਲ (ਚੌਲ) ਤੇ ਨਿਊਨਤਮ ਨਿਰਯਾਤ ਮੁੱਲ (MEP) ਸਮਾਪਤ ਕਰਨ ਦਾ ਵੀ ਫੈਸਲਾ, ਇਸ ਨਾਲ ਬਾਸਮਤੀ ਚਾਵਲ ਉਤਪਾਦਕ ਕਿਸਾਨ ਇਨ੍ਹਾਂ ਦਾ ਨਿਰਯਾਤ ਕਰਕੇ ਵਧੇਰੇ ਮੁਨਾਫਾ ਪ੍ਰਾਪਤ ਕਰ ਸਕਣਗੇ

ਮੋਦੀ ਸਰਕਾਰ ਨੇ ਕੱਚੇ ਪਾਮ (crude palm), ਸੋਇਆ ਅਤੇ ਸੂਰਜਮੁਖੀ ਤੇਲਾਂ ਦੇ ਆਯਾਤ ਵਿੱਚ ਡਿਊਟੀ ਨੂੰ 12.5 ਫੀਸਦੀ ਤੋਂ 32.5 ਫੀਸਦੀ ਵਧਾਉਣ ਅਤੇ ਇਨ੍ਹਾਂ ਦੇ ਰਿਫਾਇੰਡ ਤੇਲਾਂ ‘ਤੇ ਡਿਊਟੀ ਨੂੰ 13.75 ਫੀਸਦੀ ਤੋਂ 35.75 ਫੀਸਦੀ ਕਰਨ ਦਾ ਫੈਸਲਾ ਲਿਆ

Posted On: 14 SEP 2024 4:43PM by PIB Chandigarh

ਮੋਦੀ ਸਰਕਾਰ ਨੇ ਕੱਚੇ ਪਾਮ (crude palm), ਸੋਇਆ ਅਤੇ ਸੂਰਜਮੁਖੀ ਤੇਲਾਂ ਦੇ ਆਯਾਤ ਵਿੱਚ ਡਿਊਟੀ ਨੂੰ 12.5 ਫੀਸਦੀ ਤੋਂ 32.5 ਫੀਸਦੀ ਵਧਾਉਣ ਅਤੇ ਇਨ੍ਹਾਂ ਦੇ ਰਿਫਾਇੰਡ ਤੇਲਾਂ ਤੇ ਡਿਊਟੀ ਨੂੰ 13.75 ਫੀਸਦੀ ਤੋਂ 35.75 ਫੀਸਦੀ ਕਰਨ ਦਾ ਫੈਸਲਾ ਲਿਆ
ਇਸ ਫੈਸਲੇ ਨਾਲ ਭਾਰਤ ਦੇ ਸੋਇਆਬੀਨ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਬਿਹਤਰ ਕੀਮਤ ਮਿਲੇਗੀ ਅਤੇ ਉਨ੍ਹਾਂ ਦੀ ਆਮਦਨ ਵਧੇਗੀ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਉਚਿਤ ਕੀਮਤ ਦਿਲਵਾਉਣ ਦੇ ਲਈ ਨਿਰਯਾਤ ਨੂੰ ਵਧਾ ਰਹੀ ਹੈਤਾਂ ਜੋ ਕਿਸਾਨ ਆਪਣੀ ਫਸਲ ਦੀ ਵੱਧ ਤੋਂ ਵੱਧ ਕੀਮਤ ਪ੍ਰਾਪਤ ਕਰ ਸਕਣ।

‘X’ ਪਲੈਟਫਾਰਮ ਤੇ ਆਪਣੀ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸਾਨ ਹਿਤ ਸਭ ਤੋਂ ਉੱਪਰ ਰੱਖਦੇ ਹੋਏ ਮੋਦੀ ਸਰਕਾਰ ਨੇ ਤਿੰਨ ਮਹੱਤਵਪੂਰਨ ਫੈਸਲੇ ਲਏ ਹਨ:

1) ਮੋਦੀ ਸਰਕਾਰ ਨੇ ਪਿਆਜ਼ ਤੇ ਨਿਊਨਤਮ ਨਿਰਯਾਤ ਮੁੱਲ (MEP) ਹਟਾਉਣ ਅਤੇ ਐਕਸਪੋਰਟ ਡਿਊਟੀ ਨੂੰ 40 ਫੀਸਦੀ ਤੋਂ 20 ਫੀਸਦੀ ਕਰਨ ਦਾ ਫੈਸਲਾ ਲਿਆ ਹੈ। ਇਸ ਨਾਲ ਪਿਆਜ਼ ਦਾ ਨਿਰਯਾਤ ਵਧੇਗਾਜਿਸ ਨਾਲ ਪਿਆਜ਼ ਉਤਪਾਦਕ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।

2) ਸਰਕਾਰ ਨੇ ਬਾਸਮਤੀ ਚਾਵਲ ਤੇ ਵੀ MEP ਸਮਾਪਤ ਕਰਨ ਦਾ ਫੈਸਲਾ ਲਿਆ ਹੈਜਿਸ ਨਾਲ ਬਾਸਮਤੀ ਚਾਵਲ ਦੇ ਉਤਪਾਦਕ ਕਿਸਾਨ ਇਨ੍ਹਾਂ ਦਾ ਨਿਰਯਾਤ ਕਰਕੇ ਵਧੇਰੇ ਮੁਨਾਫਾ ਹਾਸਲ ਕਰ ਸਕਣਗੇ।

3) ਨਾਲ ਹੀਮੋਦੀ ਸਰਕਾਰ ਨੇ ਕੱਚੇ ਪਾਮਸੋਇਆ ਅਤੇ ਸੂਰਜਮੁਖੀ ਤੇਲਾਂ ਦੇ ਆਯਾਤ ਵਿੱਚ ਡਿਊਟੀ ਨੂੰ 12.5 ਫੀਸਦੀ ਤੋਂ 32.5 ਫੀਸਦੀ ਵਧਾਉਣ ਅਤੇ ਇਨ੍ਹਾਂ ਦੇ ਰਿਫਾਇੰਡ ਤੇਲਾਂ ਤੇ ਡਿਊਟੀ ਨੂੰ 13.75 ਫੀਸਦੀ ਤੋਂ 35.75 ਫੀਸਦੀ ਕਰਨ ਦਾ ਫੈਸਲਾ ਲਿਆ ਹੈ। ਇਸ ਨਾਲ ਭਾਰਤ ਦੇ ਸੋਇਆਬੀਨ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਬਿਹਤਰ ਕੀਮਤ ਮਿਲੇਗੀ ਅਤੇ ਉਨ੍ਹਾਂ ਦੀ ਆਮਦਨ ਵਧੇਗੀ।

*****

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2055084) Visitor Counter : 36