ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਖੇਤਰੀ ਭਾਸ਼ਾਵਾਂ ਵਿੱਚ ਮੁਫ਼ਤ ਔਨਲਾਈਨ ਟ੍ਰੇਨਿੰਗ: ਐੱਨਆਈਐੱਮਆਈ ਨੇ ਆਈਟੀਆਈ ਵਿਦਿਆਰਥੀਆਂ ਦੇ ਲਈ ਯੂਟਿਊਬ ਚੈਨਲ ਸ਼ੁਰੂ ਕੀਤੇ
Posted On:
12 SEP 2024 4:38PM by PIB Chandigarh
ਵੋਕੇਸ਼ਨਲ ਐਜੁਕੇਸ਼ਨ ਨੂੰ ਹੋਰ ਅਧਿਕ ਸੁਲਭ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਤਹਿਤ ਨੈਸ਼ਨਲ ਇਨਸਟ੍ਰਕਸ਼ਨਲ ਮੀਡੀਆ ਇੰਸਟੀਟਿਊਟਸ (ਐੱਨਆਈਐੱਮਆਈ) ਨੇ, ਡਾਇਰੈਕਟਰੋਟ ਜਨਰਲ ਆਵ੍ ਟ੍ਰੇਨਿੰਗ (ਡੀਜੀਟੀ) ਅਤੇ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲਾ (ਐੱਮਐੱਸਡੀਈ) ਦੇ ਤਹਿਤ ਅੱਜ ਯੂਟਿਊਬ ਚੈਨਲਾਂ ਦੀ ਇੱਕ ਚੇਨ ਦੀ ਸ਼ੁਰੂਆਤ ਕੀਤੀ। ਇਸ ਡਿਜੀਟਲ ਪਹਿਲ ਨਾਲ ਭਾਰਤ ਦੇ ਉਦਯੋਗਿਕ ਟ੍ਰੇਨਿੰਗ ਇੰਸਟੀਟਿਊਟ (ਆਈਟੀਆਈ) ਦੇ ਕੌਸ਼ਲ ਖੇਤਰ ਦੇ ਦਾਇਰੇ ਵਿੱਚ ਆਉਣ ਵਾਲੇ ਲੱਖਾਂ ਸਿੱਖਿਆਰਥੀਆਂ ਨੂੰ ਨੌ ਭਾਸ਼ਾਵਾਂ ਵਿੱਚ ਉੱਚ ਗੁਣਵੱਤਾ ਵਾਲੇ ਟ੍ਰੇਨਿੰਗ ਵੀਡੀਓ ਦੀ ਸੁਵਿਧਾ ਮਿਲੇਗੀ।
ਅੰਗ੍ਰੇਜ਼ੀ, ਹਿੰਦੀ, ਤਮਿਲ, ਬੰਗਾਲੀ, ਮਰਾਠੀ, ਪੰਜਾਬੀ, ਮਲਿਆਲਮ, ਤੇਲੁਗੂ ਅਤੇ ਕੰਨੜ ਭਾਸ਼ਾਵਾਂ ਵਿੱਚ ਸ਼ੁਰੂ ਹੋਣ ਵਾਲੇ ਇਨ੍ਹਾਂ ਨਵੇਂ ਚੈਨਲਾਂ ਦਾ ਉਦੇਸ਼, ਸਿੱਖਿਆਰਥੀਆਂ ਨੂੰ ਮੁਫ਼ਤ ਅਤੇ ਅਸਾਨੀ ਨਾਲ ਉਪਲਬਧ ਡਿਜੀਟਲ ਸੰਸਾਧਨਾਂ ਦੇ ਜ਼ਰੀਏ ਉਨ੍ਹਾਂ ਦੇ ਤਕਨੀਕੀ ਕੌਸ਼ਲ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨਾ ਹੈ। ਹਰ ਚੈਨਲ ਵਿੱਚ ਅਜਿਹੇ ਟਿਊਟੋਰੀਅਲ, ਕੌਸ਼ਲ ਪ੍ਰਦਰਸ਼ਨ ਅਤੇ ਸਿਧਾਂਤਿਕ ਪਾਠ ਸ਼ਾਮਲ ਹਨ, ਜੋ ਮੌਜੂਦਾ ਵਕਤ ਦੀ ਵੋਕੇਸ਼ਨਲ ਟ੍ਰੇਨਿੰਗ ਦੇ ਲੈਂਡਸਕੇਪ ਨੂੰ ਧਿਆਨ ਵਿੱਚ ਰੱਖਦੇ ਹੋਏ ਉਦਯੋਗ ਮਾਹਿਰਾਂ ਦੁਆਰਾ ਤਿਆਰ ਕੀਤੇ ਗਏ ਹਨ।
ਚੈਨਲਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
· ਨੌ ਖੇਤਰੀ ਭਾਸ਼ਾਵਾਂ ਵਿੱਚ ਮੁਫ਼ਤ ਸਮੱਗਰੀ ਉਪਲਬਧ
· ਮੈਨੂਫੈਕਚਰਿੰਗ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਉੱਚ ਗੁਣਵੱਤਾ ਵਾਲੀ ਇਨਸਟ੍ਰਕਸ਼ਨਲ ਸਮੱਗਰੀ
· ਉਦਯੋਗ ਜਗਤ ਨਾਲ ਜੁੜੀਆਂ ਨਵੀਆਂ ਸੂਚਨਾਵਾਂ, ਤਾਕਿ ਸਿੱਖਿਆਰਥੀ ਨਵੀਨਤਮ ਉਦਯੋਗ ਕੌਸ਼ਲ ਨਾਲ ਜੁੜੀਆਂ ਜਾਣਕਾਰੀਆਂ ਨਾਲ ਜਾਣੂ ਰਹਿਣ।
ਐੱਨਆਈਐੱਮਆਈਜ਼ ਦੀ ਇਹ ਪਹਿਲ ਭਾਰਤ ਦੇ ਰਾਸ਼ਟਰੀ ਕੌਸ਼ਲ ਵਿਕਾਸ ਮਿਸ਼ਨ ਅਤੇ ਨਵੀਂ ਸਿੱਖਿਆ ਨੀਤੀ (ਐੱਨਈਪੀ) ਦੇ ਲਕਸ਼ਾਂ ਦੇ ਅਨੁਰੂਪ ਹੈ, ਜਿਸ ਦਾ ਲਕਸ਼ ਟ੍ਰੇਨਿੰਗ ਸਮੱਗਰੀ ਦੇ ਜ਼ਰੀਏ, ਭਾਰਤੀ ਕਾਰਜਬਲ ਨੂੰ ਭਵਿੱਖ ਦੇ ਲਈ ਤਿਆਰ ਕਰਨਾ ਹੈ, ਜਿਸ ਨਾਲ ਉੱਭਰਦੇ ਉਦਯੋਗਾਂ ਨੂੰ ਮਦਦ ਮਿਲ ਸਕੇ।
ਐੱਨਆਈਐੱਮਆਈ ਦੇ ਇੱਕ ਅਧਿਕਾਰੀ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਡਿਜੀਟਲ ਪਲੈਟਫਾਰਮ ਵੋਕੇਸ਼ਨਲ ਐਜੁਕੇਸ਼ਨ ਨੂੰ ਬਦਲਣ ਦੀ ਤਾਕਤ ਰੱਖਦੇ ਹਾਂ। ਸਮੱਗਰੀ ਨੂੰ ਕਈ ਭਾਸ਼ਾਵਾਂ ਵਿੱਚ ਪੇਸ਼ ਕਰਕੇ, ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਸਿੱਖਿਆ ਦੇਸ਼ ਦੇ ਹਰ ਹਿੱਸੇ ਤੱਕ ਪਹੁੰਚੇ। ਇਹੀ ਪ੍ਰਯਾਸ, ਸਿੱਖਣ ਦੀ ਭਾਵਨਾ ਨੂੰ ਸਮਾਵੇਸ਼ੀ ਬਣਾ ਰਿਹਾ ਹੈ ਅਤੇ ਸਿੱਖਿਆਰਥੀਆਂ ਨੂੰ ਉਦਯੋਗਾਂ ਦੇ ਮੁਤਾਬਿਕ ਕੌਸ਼ਲ ਹਾਸਲ ਕਰਨ ਦੇ ਲਈ ਸਸ਼ਕਤ ਬਣਾ ਰਿਹਾ ਹੈ, ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੈ।”
ਐੱਨਆਈਐੱਮਆਈ ਦਾ ਮਕਸਦ, ਆਈਟੀਆਈ ਵਿਦਿਆਰਥੀਆਂ, ਇਨਸਟ੍ਰਕਟਰਸ ਅਤੇ ਕੌਸ਼ਲ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਨਵੀਨਤਮ ਸਮੱਗਰੀ ਨਾਲ ਅਪਡੇਟ ਰਹਿਣ ਦੇ ਲਈ ਆਪਣੇ ਪਸੰਦੀਦਾ ਖੇਤਰੀ ਚੈਨਲਾਂ ਦੀ ਮੈਂਬਰਸ਼ਿਪ ਲੈਣ ਦੇ ਲਈ ਪ੍ਰੋਤਸਾਹਿਤ ਕਰਨਾ ਹੈ।
ਅਧਿਕ ਜਾਣਕਾਰੀ ਦੇ ਲਈ, ਐੱਨਆਈਐੱਮਆਈ ਵੈੱਬਸਾਈਟ ‘ਤੇ ਜਾਓ ਜਾਂ ਯੂਟਿਊਬ ‘ਤੇ ਐੱਨਆਈਐੱਮਆਈ ਡਿਜੀਟਲ ਦੀ ਮੈਂਬਰਸ਼ਿਪ ਲਈਏ।
****
ਐੱਸਬੀ
(Release ID: 2054611)
Visitor Counter : 42