ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (ਪੀਐੱਮ-ਕੇਐੱਮਵਾਈ) ਦੇ ਪੰਜ ਸਫਲ ਸਾਲ

Posted On: 09 SEP 2024 4:41PM by PIB Chandigarh

ਜਾਣ-ਪਛਾਣ

12 ਸਤੰਬਰ, 2019 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (ਪੀਐੱਮ-ਕੇਐੱਮਵਾਈ) ਦੇਸ਼ ਭਰ ਦੇ ਸਾਰੇ ਜ਼ਮੀਨੀ ਮਾਲਕ ਛੋਟੇ ਅਤੇ ਸੀਮਾਂਤ ਕਿਸਾਨਾਂ (ਐੱਸਐੱਮਐੱਫ) ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰ ਰਹੀ ਹੈ।

ਇਹ ਬੁਢਾਪਾ ਪੈਨਸ਼ਨ ਯੋਜਨਾ ਇੱਕ ਸਵੈ-ਇੱਛਤ ਅਤੇ ਯੋਗਦਾਨੀ ਪੈਨਸ਼ਨ ਸਕੀਮ ਹੈ। ਪਹਿਲਕਦਮੀ ਦੇ ਤਹਿਤ, ਯੋਗ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸੱਠ ਸਾਲ ਦੀ ਉਮਰ ਤੋਂ ਬਾਅਦ 3,000 ਰੁਪਏ ਦੀ ਨਿਸ਼ਚਿਤ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ। ਯੋਗਤਾ ਪੂਰੀ ਕਰਨ ਲਈ ਕਿਸਾਨ ਆਪਣੇ ਕੰਮਕਾਜੀ ਸਾਲਾਂ ਦੌਰਾਨ ਪੈਨਸ਼ਨ ਫੰਡ ਵਿੱਚ ਮਹੀਨਾਵਾਰ ਯੋਗਦਾਨ ਦਿੰਦੇ ਹਨ, ਜਿਸ ਵਿੱਚ ਕੇਂਦਰ ਸਰਕਾਰ ਦਾ ਵੀ ਓਨਾਂ ਹੀ ਯੋਗਦਾਨ ਹੁੰਦਾ ਹੈ। ਕਿਸਾਨਾਂ ਨੂੰ ਉਨ੍ਹਾਂ ਦੇ ਬੁਢਾਪੇ ਵਿੱਚ ਸੁਰੱਖਿਆ ਕਵਰ ਪ੍ਰਦਾਨ ਕਰਨ ਵਾਲੀ ਇਸ ਮਹੱਤਵਪੂਰਨ ਯੋਜਨਾ ਨੂੰ ਲਾਗੂ ਕਰਨ ਦੇ ਪੰਜ ਸਾਲ ਪੂਰੇ ਹੋ ਗਏ ਹਨ।

ਪੀਐੱਮ-ਕੇਐੱਮਵਾਈ ਦਾ ਸਫਲ ਅਮਲ 

ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (ਪੀਐੱਮ-ਕੇਐੱਮਵਾਈ) ਦੇ ਤਹਿਤ ਛੋਟੇ ਅਤੇ ਸੀਮਾਂਤ ਕਿਸਾਨ ਪੈਨਸ਼ਨ ਫੰਡ ਵਿੱਚ ਮਹੀਨਾਵਾਰ ਸਬਸਕ੍ਰਿਪਸ਼ਨ ਦਾ ਭੁਗਤਾਨ ਕਰਕੇ ਨਾਮ ਦਰਜ ਕਰਵਾ ਸਕਦੇ ਹਨ। 18 ਤੋਂ 40 ਸਾਲ ਦੀ ਉਮਰ ਦੇ ਕਿਸਾਨਾਂ ਨੂੰ 60 ਸਾਲ ਦੇ ਹੋਣ ਤੱਕ 55 ਤੋਂ 200 ਰੁਪਏ ਪ੍ਰਤੀ ਮਹੀਨਾ ਯੋਗਦਾਨ ਦੇਣਾ ਪੈਂਦਾ ਹੈ।

ਇੱਕ ਵਾਰ ਜਦੋਂ ਉਹ 60 ਸਾਲ ਦੀ ਉਮਰ ਤੱਕ ਪਹੁੰਚ ਜਾਂਦੇ ਹਨ ਤਾਂ ਰਜਿਸਟਰਡ ਕਿਸਾਨਾਂ ਨੂੰ 3,000 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲਦੀ ਹੈ, ਬਸ਼ਰਤੇ ਉਹ ਸਕੀਮ ਦੇ ਬੇਦਖਲੀ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ। ਜੀਵਨ ਬੀਮਾ ਨਿਗਮ (ਐੱਲਆਈਸੀ) ਪੈਨਸ਼ਨ ਫੰਡ ਦਾ ਪ੍ਰਬੰਧਨ ਕਰਦਾ ਹੈ ਅਤੇ ਲਾਭਪਾਤਰੀ ਰਜਿਸਟ੍ਰੇਸ਼ਨ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀਜ਼) ਅਤੇ ਰਾਜ ਸਰਕਾਰਾਂ ਵੱਲੋਂ ਸਹੂਲਤ ਦਿੱਤੀ ਜਾਂਦੀ ਹੈ।

1 ਅਗਸਤ, 2019 ਤੱਕ 2 ਹੈਕਟੇਅਰ ਤੱਕ ਵਾਹੀਯੋਗ ਜ਼ਮੀਨ ਵਾਲੇ ਅਤੇ ਰਾਜ/ਯੂਟੀ ਦੇ ਜ਼ਮੀਨੀ ਰਿਕਾਰਡਾਂ ਵਿੱਚ ਸੂਚੀਬੱਧ ਸਾਰੇ ਕਿਸਾਨ ਇਸ ਸਕੀਮ ਅਧੀਨ ਲਾਭ ਲਈ ਯੋਗ ਹਨ। 6 ਅਗਸਤ, 2024 ਤੱਕ ਕੁੱਲ 23.38 ਲੱਖ ਕਿਸਾਨ ਇਸ ਸਕੀਮ ਵਿੱਚ ਸ਼ਾਮਲ ਹੋਏ ਹਨ।

ਇਸ ਯੋਜਨਾ ਦੇ ਤਹਿਤ ਬਿਹਾਰ 3.4 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਨਾਲ ਸਭ ਤੋਂ ਅੱਗੇ ਹੈ ਜਦਕਿ ਝਾਰਖੰਡ 2.5 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਨਾਲ ਦੂਜੇ ਸਥਾਨ 'ਤੇ ਹੈ।

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਉੜੀਸਾ ਵਿੱਚ ਕ੍ਰਮਵਾਰ 2.5 ਲੱਖ, 2 ਲੱਖ ਅਤੇ 1.5 ਲੱਖ ਕਿਸਾਨ ਰਜਿਸਟ੍ਰੇਸ਼ਨ ਹਨ। ਏਨੀ ਵਿਸ਼ਾਲ ਰਜਿਸਟ੍ਰੇਸ਼ਨ ਇਨ੍ਹਾਂ ਰਾਜਾਂ ਵਿੱਚ ਮਜ਼ਬੂਤੀ ਨੂੰ ਦਰਸਾਉਂਦੀ ਹੈ, ਜੋ ਕਿਸਾਨਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਕੀਮ ਦੀ ਪਹੁੰਚ ਅਤੇ ਪ੍ਰਭਾਵ ਨੂੰ ਉਜਾਗਰ ਕਰਦੀ ਹੈ। ਵਿਆਪਕ ਭਾਗੀਦਾਰੀ ਛੋਟੇ ਅਤੇ ਸੀਮਾਂਤ ਕਿਸਾਨਾਂ ਵਿੱਚ ਵੱਧ ਰਹੀ ਜਾਗਰੂਕਤਾ ਅਤੇ ਪੀਐੱਮ-ਕੇਐੱਮਵਾਈ ਪਹਿਲਕਦਮੀ ਨੂੰ ਅਪਣਾਉਣ ਨੂੰ ਵੀ ਦਰਸਾਉਂਦੀ ਹੈ।

 ਪੀਐੱਮ-ਕੇਐੱਮਵਾਈ ਦੇ ਤਹਿਤ ਮੁੱਖ ਲਾਭ

  • ਘੱਟੋ-ਘੱਟ ਬੀਮਾਯੁਕਤ ਪੈਨਸ਼ਨ: ਸਕੀਮ ਦੇ ਹਰੇਕ ਗਾਹਕ ਨੂੰ 60 ਸਾਲ ਦੀ ਉਮਰ ਤੱਕ ਪਹੁੰਚਣ 'ਤੇ ਪ੍ਰਤੀ ਮਹੀਨਾ 3000 ਰੁਪਏ ਦੀ ਘੱਟੋ-ਘੱਟ ਪੈਨਸ਼ਨ ਦੀ ਗਰੰਟੀ ਦਿੱਤੀ ਜਾਂਦੀ ਹੈ।

  • ਪਰਿਵਾਰਕ ਪੈਨਸ਼ਨ: ਜੇਕਰ ਕਿਸੇ ਗਾਹਕ ਦੀ ਪੈਨਸ਼ਨ ਪ੍ਰਾਪਤ ਕਰਦੇ ਸਮੇਂ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਜੀਵਨ ਸਾਥੀ ਉਸ ਰਕਮ ਦੇ 50% ਦੇ ਬਰਾਬਰ ਭਾਵ 1500 ਰੁਪਏ ਪ੍ਰਤੀ ਮਹੀਨਾ ਪਰਿਵਾਰਕ ਪੈਨਸ਼ਨ ਵਜੋਂ ਪਰਿਵਾਰਕ ਪੈਨਸ਼ਨ ਦਾ ਹੱਕਦਾਰ ਹੋਵੇਗਾ ਜੋ ਗਾਹਕ ਪ੍ਰਾਪਤ ਕਰ ਰਿਹਾ ਸੀ। ਇਹ ਤਾਂ ਹੀ ਲਾਗੂ ਹੁੰਦਾ ਹੈ ਜੇਕਰ ਜੀਵਨ ਸਾਥੀ ਪਹਿਲਾਂ ਹੀ ਸਕੀਮ ਦਾ ਲਾਭਪਾਤਰੀ ਨਹੀਂ ਹੈ। ਪਰਿਵਾਰਕ ਪੈਨਸ਼ਨ ਲਾਭ ਸਿਰਫ਼ ਜੀਵਨ ਸਾਥੀ ਲਈ ਹੈ।

  • ਪੀਐੱਮ-ਕਿਸਾਨ ਲਾਭ: ਐੱਸਐੱਮਐੱਫ ਸਕੀਮ ਵਿੱਚ ਸਵੈਇੱਛਤ ਯੋਗਦਾਨ ਪਾਉਣ ਲਈ ਆਪਣੇ ਪੀਐੱਮ-ਕਿਸਾਨ ਲਾਭਾਂ ਦੀ ਵਰਤੋਂ ਕਰਨ ਦੀ ਚੋਣ ਕਰ ਸਕਦੇ ਹਨ। ਇਸਦੇ ਲਈ ਯੋਗ ਐੱਸਐੱਮਐੱਫ ਨੂੰ ਇੱਕ ਨਾਮਾਂਕਣ-ਕਮ-ਆਟੋ-ਡੈਬਿਟ-ਮੈਂਡੇਟ ਫਾਰਮ 'ਤੇ ਦਸਤਖ਼ਤ ਕਰਨ ਅਤੇ ਜਮ੍ਹਾਂ ਕਰਾਉਣੇ ਚਾਹੀਦੇ ਹਨ। ਇਹ ਉਨ੍ਹਾਂ ਦੇ ਯੋਗਦਾਨ ਦੇ ਬੈਂਕ ਖਾਤੇ ਤੋਂ ਸਵੈਚਲਿਤ ਡੈਬਿਟ ਨੂੰ ਅਧਿਕਾਰਤ ਕਰੇਗਾ ਜਿੱਥੇ ਉਨ੍ਹਾਂ ਦੇ ਪੀਐੱਮ-ਕਿਸਾਨ ਲਾਭ ਕ੍ਰੈਡਿਟ ਕੀਤੇ ਜਾਂਦੇ ਹਨ।

  • ਸਰਕਾਰ ਵੱਲੋਂ ਬਰਾਬਰ ਯੋਗਦਾਨ: ਕੇਂਦਰ ਸਰਕਾਰ ਦਾ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਪੈਨਸ਼ਨ ਫੰਡ ਵਿੱਚ ਯੋਗ ਗਾਹਕ ਵਲੋਂ ਯੋਗਦਾਨ ਦੇ ਬਰਾਬਰ ਰਕਮ ਦਾ ਯੋਗਦਾਨ ਵੀ ਦਿੰਦਾ ਹੈ।

  • ਮਹੀਨਾਵਾਰ ਯੋਗਦਾਨ: ਯੋਗਦਾਨ ਚਾਰਟ ਦੇ ਅਨੁਸਾਰ ਸਕੀਮ ਵਿੱਚ ਦਾਖ਼ਲ ਹੋਣ ਦੇ ਸਮੇਂ ਕਿਸਾਨ ਦੀ ਉਮਰ ਦੇ ਆਧਾਰ 'ਤੇ ਮਹੀਨਾਵਾਰ ਯੋਗਦਾਨ 55 ਰੁਪਏ ਤੋਂ 200 ਰੁਪਏ ਤੱਕ ਹੁੰਦਾ ਹੈ।

ਦਾਖਲਾ ਉਮਰ-ਵਿਸ਼ੇਸ਼ ਮਹੀਨਾਵਾਰ ਯੋਗਦਾਨ ਚਾਰਟ

ਨਾਮਾਂਕਣ ਪ੍ਰਕਿਰਿਆ

ਯੋਜਨਾ ਵਿੱਚ ਨਾਮ ਦਰਜ ਕਰਵਾਉਣ ਲਈ ਯੋਗ ਕਿਸਾਨਾਂ ਨੂੰ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਜਾਂ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਨਿਯੁਕਤ ਨੋਡਲ ਅਫ਼ਸਰ (ਪੀਐੱਮ-ਕਿਸਾਨ) ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ। ਰਜਿਸਟ੍ਰੇਸ਼ਨ ਸਕੀਮ ਦੇ ਅਧਿਕਾਰਤ ਵੈੱਬ ਪੋਰਟਲ www.pmkmy.gov.in ਰਾਹੀਂ ਵੀ ਪੂਰੀ ਕੀਤੀ ਜਾ ਸਕਦੀ ਹੈ।

ਲਾਭਪਾਤਰੀ ਰਜਿਸਟ੍ਰੇਸ਼ਨ ਦੇ ਸਮੇਂ ਹੇਠ ਲਿਖੀ ਜਾਣਕਾਰੀ ਪ੍ਰਦਾਨ ਕਰੇਗਾ:

● ਕਿਸਾਨ/ਪਤੀ/ਪਤਨੀ ਦਾ ਨਾਮ ਅਤੇ ਜਨਮ ਮਿਤੀ

● ਬੈਂਕ ਖ਼ਾਤਾ ਨੰਬਰ

● ਆਈਐੱਫਐੱਸਸੀ/ਐੱਮਆਈਸੀਆਰ ਕੋਡ

● ਮੋਬਾਈਲ ਨੰਬਰ

● ਆਧਾਰ ਨੰਬਰ

ਪੈਨਸ਼ਨ ਯੋਜਨਾ ਨੂੰ ਛੱਡਣਾ

ਸਿੱਟਾ

ਯੋਜਨਾ ਦੇ ਲਾਗੂ ਹੋਣ ਦੇ ਪੰਜ ਸਾਲਾਂ ਵਿੱਚ ਪੀਐੱਮ-ਕਿਸਾਨ ਨੇ ਪੂਰੇ ਭਾਰਤ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮਹੱਤਵਪੂਰਨ ਤੌਰ 'ਤੇ ਤਾਕਤ ਦਿੱਤੀ ਹੈ। ਪੀਐੱਮ-ਕਿਸਾਨ ਦੀਆਂ ਮੁੱਖ ਪ੍ਰਾਪਤੀਆਂ ਵਿੱਚੋਂ ਇੱਕ ਕਿਸਾਨਾਂ ਨੂੰ ਵਿੱਤੀ ਸਥਿਰਤਾ ਪ੍ਰਦਾਨ ਕਰਨ ਵਿੱਚ ਇਸ ਦੀ ਭੂਮਿਕਾ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਖੇਤੀਬਾੜੀ ਦੇ ਮੌਸਮੀ ਪ੍ਰਕਿਰਤੀ ਅਤੇ ਆਮਦਨ ਵਿੱਚ ਉਤਰਾਅ-ਚੜ੍ਹਾਅ ਕਾਰਨ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੀ ਸੇਵਾਮੁਕਤੀ ਦੇ ਸਾਲਾਂ ਲਈ ਪੈਨਸ਼ਨ ਪ੍ਰਦਾਨ ਕਰਕੇ, ਇਸ ਯੋਜਨਾ ਨੇ ਪੇਂਡੂ ਆਬਾਦੀ ਲਈ ਸਮਾਜਿਕ ਸੁਰੱਖਿਆ ਵਿੱਚ ਇੱਕ ਮਹੱਤਵਪੂਰਨ ਪਾੜੇ ਨੂੰ ਦੂਰ ਕੀਤਾ ਹੈ। ਪਿਛਲੇ ਪੰਜ ਸਾਲਾਂ ਵਿੱਚ ਇਸਦੀ ਸਫਲਤਾ ਦੇਸ਼ ਦੇ ਇੱਕ 'ਅੰਨਦਾਤਾ' ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਇਸ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ।

ਹਵਾਲੇ:

https://sansad.in/getFile/loksabhaquestions/annex/182/AU2460_7AgQm0.pdf?source=pqals
https://pmkmy.gov.in/scheme/pmkmy
https://cish.icar.gov.in/hindi/event_page.php?a=Launch
https://pmkmy.gov.in/
https://pmkisan.gov.in/Documents/PM-KMY%20-%20Salient%20Features.pdf
https://static.pib.gov.in/WriteReadData/specificdocs/documents/2022/jan/doc20221185101.pdf
https://maandhan.in/maandhan/summary
https://pmkisan.gov.in/Documents/PM-KMY%20-%20Operational%20Guidelines.pdf

ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ

************

ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਅਭਿਨੰਦਨ ਸ਼ਰਮਾ



(Release ID: 2054593) Visitor Counter : 12