ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਸਿਹਤ ਮੰਤਰਾਲੇ ਨੇ “ਭਾਰਤ ਦੀ ਸਿਹਤ ਗਤੀਸ਼ੀਲਤਾ (ਬੁਨਿਆਦੀ ਢਾਂਚਾ ਅਤੇ ਮਨੁੱਖੀ ਸੰਸਾਧਨ) 2022-23” ਜਾਰੀ ਕੀਤਾ


ਇਹ ਸਲਾਨਾ ਪ੍ਰਕਾਸ਼ਨ ਐੱਨਐੱਚਐੱਮ ਦੇ ਤਹਿਤ ਜਨਸ਼ਕਤੀ ਅਤੇ ਬੁਨਿਆਦੀ ਢਾਂਚੇ ‘ਤੇ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨ ਵਾਲਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਨੀਤੀ ਨਿਰਮਾਣ, ਪ੍ਰਕਿਰਿਆਵਾਂ ਵਿੱਚ ਸੁਧਾਰ ਅਤੇ ਸਮੱਸਿਆ ਸਮਾਧਾਨ ਵਿੱਚ ਸਹਾਇਕ ਹੈ: ਕੇਂਦਰੀ ਸਿਹਤ ਸਕੱਤਰ

“ਹੈਲਥ ਕਰਮਚਾਰੀਆਂ ਦੇ ਕੰਮ ਦੇ ਬੋਝ ਨੂੰ ਘੱਟ ਕਰਨ ਅਤੇ ਸਮੇਂ ‘ਤੇ ਡੇਟਾ ਅਪਲੋਡ ਕਰਨ ਅਤੇ ਇਸ ਦਾ ਸਾਵਧਾਨੀਪੂਰਵਕ ਵਿਸ਼ਲੇਸ਼ਣ ਕੀਤੇ ਜਾਣ ਨੂੰ ਸੁਨਿਸ਼ਚਿਤ ਕਰਨ ਲਈ ਮੰਤਰਾਲੇ ਦੇ ਐੱਚਐੱਮਆਈਐੱਸ ਪੋਰਟਲ ਨੂੰ ਆਰਸੀਐੱਚ ਅਤੇ ਹੋਰ ਪੋਰਟਲਸ ਦੇ ਨਾਲ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ”

Posted On: 09 SEP 2024 12:38PM by PIB Chandigarh

 ਕੇਂਦਰੀ ਸਿਹਤ ਸਕੱਤਰ, ਸ਼੍ਰੀ ਅਪੂਰਵ ਚੰਦ੍ਰਾ ਨੇ ਅੱਜ ਇੱਥੇ “ਭਾਰਤ ਦੀ ਸਿਹਤ ਗਤੀਸ਼ੀਲਤਾ (ਬੁਨਿਆਦੀ ਢਾਂਚਾ ਅਤੇ ਮਨੁੱਖੀ ਸੰਸਾਧਨ) 2022-23” ਨਾਮਕ ਸਲਾਨਾ ਪ੍ਰਕਾਸ਼ਨ ਜਾਰੀ ਕੀਤਾ, ਜਿਸ ਨੂੰ ਪਹਿਲੇ “ਗ੍ਰਾਮੀਣ ਸਿਹਤ ਅੰਕੜੇ’ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਇਹ ਦਸਤਾਵੇਜ਼ 1992 ਤੋਂ ਪ੍ਰਕਾਸ਼ਿਤ ਹੋ ਰਿਹਾ ਹੈ।

ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਦੇ ਵੱਖ-ਵੱਖ ਆਯਾਮਾਂ ‘ਤੇ ਭਰੋਸੇਯੋਗ ਅਤੇ ਪ੍ਰਮਾਣਿਕ ਜਾਣਕਾਰੀ ਦੇ ਸਰੋਤ ਦੇ ਰੂਪ ਵਿੱਚ  ਦਸਤਾਵੇਜ਼ ‘ਤੇ ਚਾਣਨਾ ਪਾਉਂਦੇ ਹੋਏ, ਸ਼੍ਰੀ ਅਪੂਰਵ ਚੰਦ੍ਰਾ ਨੇ ਕਿਹਾ, ਇਹ ਸਲਾਨਾ ਪ੍ਰਕਾਸ਼ਨ ਐੱਨਐੱਚਐੱਮ ਤੇ ਤਹਿਤ ਜਨਸ਼ਕਤੀ ਅਤੇ ਬੁਨਿਆਦੀ ਢਾਂਚੇ ‘ਤੇ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨ ਵਾਲਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਨੀਤੀ ਨਿਰਮਾਣ, ਪ੍ਰਕਿਰਿਆਵਾਂ ਵਿੱਚ ਸੁਧਾਰ ਅਤੇ ਸਮੱਸਿਆ ਸਮਾਧਾਨ ਵਿੱਚ ਸਹਾਇਕ ਹੈ।”

ਉਨ੍ਹਾਂ ਨੇ ਕਿਹਾ ਕਿ ਇਹ ਦਸਤਾਵੇਜ਼ ਰਾਜਾਂ ਵਿੱਚ ਜਨ ਸ਼ਕਤੀ ਅਤੇ ਬੁਨਿਆਦੀ ਢਾਂਚੇ ਦੀ ਉਪਲਬਧਤਾ ਅਤੇ ਕਰਮਚਾਰੀਆਂ ‘ਤੇ ਖੇਤਰ ਅਧਾਰਿਤ ਵਿਸ਼ਲੇਸ਼ਣ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਡੇਟਾ ਰਾਜਾਂ ਦੀਆਂ ਜ਼ਰੂਰਤਾਂ, ਉਨ੍ਹਾਂ ਦੇ ਪ੍ਰਾਥਮਿਕਤਾ ਵਾਲੇ ਖੇਤਰਾਂ, ਨੀਤੀਆਂ ਅਤੇ ਲਕਸ਼ਿਤ ਅਭਿਯਾਨਾਂ ਨੂੰ ਤਿਆਰ ਕਰਨ ਵਿੱਚ ਬਿਹਦ ਮਦਦਗਾਰ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਅੰਕੜੇ ਵੱਖ-ਵੱਖ ਮਾਪਦੰਡਾਂ ‘ਤੇ ਰਾਜਾਂ ਦੇ ਪ੍ਰਦਰਸ਼ਨ ਦੀ ਤੁਲਨਾ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ।

ਕੇਂਦਰੀ ਸਿਹਤ ਸਕੱਤਰ ਨੇ “ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚਐੱਮਆਈਐੱਸ) ਪੋਰਟਲ ਨੂੰ ਪ੍ਰਜਨਨ ਅਤੇ ਬਾਲ ਸਿਹਤ (ਆਰਸੀਐੱਚ) ਅਤੇ ਮੰਤਰਾਲੇ ਦੇ ਹੋਰ ਪੋਰਟਲਸ ਦੇ ਨਾਲ ਏਕੀਕ੍ਰਿਤ ਕਰਨ ਦੀ ਜ਼ਰੂਰਤ ‘ਤੇ ਵੀ ਧਿਆਨ ਦਿਵਾਇਆ ਤਾਕਿ ਸਿਹਤ ਕਰਮਚਾਰੀਆਂ ਦੇ ਕੰਮ ਦੇ ਬੋਝ ਨੂੰ ਘੱਟ ਕੀਤਾ ਜਾ ਸਕੇ ਅਤੇ ਸਮੇਂ ‘ਤੇ ਡੇਟਾ ਅਪਲੋਡ ਕਰਨ ਅਤੇ ਇਸ ਦੇ ਸਾਵਧਾਨੀਪੂਰਵਕ ਵਿਸ਼ਲੇਸ਼ਣ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।”

ਪਿਛੋਕੜ:

1992 ਤੋਂ, ਪ੍ਰਕਾਸ਼ਨ ਨੇ ਸਿਹਤ ਬੁਨਿਆਦੀ ਢਾਂਚੇ ਅਤੇ ਮਨੁੱਖੀ ਸੰਸਾਧਨਾਂ ‘ਤੇ ਵਿਸਤ੍ਰਿਤ ਸਲਾਨਾ ਡੇਟਾ ਪ੍ਰਦਾਨ ਕੀਤਾ ਹੈ, ਜਿਸ ਵਿੱਚ ਹਰੇਕ ਵਰ੍ਹੇ ਦੇ 31 ਮਾਰਚ ਤੱਕ ਦਾ ਅਪਡੇਟ ਦਿੱਤਾ ਜਾਂਦਾ ਹੈ। ਇਹ ਡੇਟਾ ਸਿਹਤ ਖੇਤਰ ਦੇ ਹਿੱਤਧਾਰਕਾਂ ਦੇ ਲਈ ਮਹੱਤਵਪੂਰਨ ਹੈ, ਕਿਉਂਕਿ ਇਹ ਦੇਸ਼ ਭਰ ਵਿੱਚ ਸਿਹਤ ਬੁਨਿਆਦੀ ਢਾਂਚੇ ਦੀ ਪ੍ਰਭਾਵੀ ਯੋਜਨਾ ਬਣਾਉਣ, ਨਿਗਰਾਨੀ ਕਰਨ ਅਤੇ ਪ੍ਰਬੰਧਨ ਕਰਨ ਦਾ ਸਮਰਥਨ ਕਰਦਾ ਹੈ।

ਸਿਹਤ ਸੰਭਾਲ਼ ਬੁਨਿਆਦੀ ਢਾਂਚੇ ਅਤੇ ਮਨੁੱਖੀ ਸੰਸਾਧਨਾਂ ਦੀ ਮੌਜੂਦਾ ਸਥਿਤੀ ਦੀ ਇੱਕ ਸਪੱਸ਼ਟ ਰੂਪਰੇਖਾ ਪ੍ਰਦਾਨ ਕਰਕੇ, ਪ੍ਰਕਾਸ਼ਨ ਗ੍ਰਾਮੀਣ, ਸ਼ਹਿਰੀ ਅਤੇ ਕਬਾਇਲੀ ਖੇਤਰਾਂ ਸਮੇਤ ਵੱਖ-ਵੱਖ ਖੇਤਰਾਂ ਦੀਆਂ ਕਮੀਆਂ ਦੀ ਪਹਿਚਾਣ ਕਰਨ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ  ਬੁਨਿਆਦੀ ਉਪਕਰਣ ਦੇ ਰੂਪ ਵਿੱਚ ਕੰਮ ਕਰਦਾ ਹੈ।

ਇਸ ਦੇ ਦੋ ਭਾਗ ਹਨ:

ਭਾਗ 1 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰੋਫਾਈਲ ਦੇ ਨਾਲ ਭਾਰਤ ਦੀ ਸਿਹਤ ਸੰਭਾਲ਼ ਪ੍ਰਣਾਲੀ ਦਾ ਇੱਕ ਸਮੁੱਚਾ ਦ੍ਰਿਸ਼ ਪੇਸ਼ ਕਰਦਾ ਹੈ, ਸਪੱਸ਼ਟਤਾ ਦੇ ਲਈ ਮੈਪਸ ਅਤੇ ਚਾਰਟ ਜਿਹੇ ਦ੍ਰਿਸ਼ ਸਹਾਇਤਾ ਦਾ ਉਪਯੋਗ ਕਰਦਾ ਹੈ।

ਭਾਗ 2 ਨੂੰ ਨੌ ਸੈਕਸ਼ਨਾਂ ਵਿੱਚ ਵੰਡਿਆ ਗਿਆ ਹੈ, ਜੋ ਸਿਹਤ ਸੁਵਿਧਾਵਾਂ, ਜਨ ਸ਼ਕਤੀ ਅਤੇ ਜਨਸੰਖਿਆ ਸੂਚਕਾਂ ‘ਤੇ ਗਹਿਣ ਡੇਟਾ ਪ੍ਰਦਾਨ ਕਰਦਾ ਹੈ।

ਪ੍ਰਕਾਸ਼ਨ ਵਿੱਚ ਨਿਹਿਤ ਜਾਣਕਾਰੀ ਨੀਤੀ ਨਿਰਮਾਤਾਵਾਂ, ਸਿਹਤ ਪ੍ਰਸ਼ਾਸਕਾਂ ਅਤੇ ਯੋਜਨਾਕਾਰਾਂ ਨੂੰ ਸਿਹਤ ਸੰਭਾਲ਼ ਸੁਵਿਧਾਵਾਂ ਅਤੇ ਮਨੁੱਖੀ ਸੰਸਾਧਨਾਂ ਦੀ ਵੰਡ ਅਤੇ ਉਚਿਤਤਾ ਦਾ ਮੁਲਾਂਕਣ ਕਰਨ ਵਿੱਚ ਯੋਗ ਬਣਾਉਂਦੀ ਹੈ। ਇਹ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਸੰਸਾਧਨਾਂ ਨੂੰ ਕੁਸ਼ਲਤਾਪੂਰਵਕ ਵੰਡ ਕਰਨ ਲਈ ਲਕਸ਼ਿਤ ਰਣਨੀਤੀਆਂ ਨੂੰ ਤਿਆਰ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਇਲਾਵਾ, ਡੇਟਾ ਵੱਖ-ਵੱਕ ਖੇਤਰਾਂ ਵਿੱਚ ਜ਼ਰੂਰਤਾਂ ਨੂੰ ਸਮਝਣ ਦੇ ਲਈ ਇੱਕ ਵਿਜ਼ਨ ਦਸਤਾਵੇਜ਼ ਦੇ ਰੂਪ ਵਿੱਚ ਕੰਮ ਕਰਦਾ ਹੈ, ਜਿਸ ਨਾਲ ਸਿਹਤ ਸੇਵਾਵਾਂ ਦੀ ਵਧੇਰੇ ਨਿਆਂਸੰਗਤ ਵੰਡ ਸੰਭਵ ਹੁੰਦੀ ਹੈ। ਕੁੱਲ ਮਿਲਾ ਕੇ, ਇਹ ਪ੍ਰਕਾਸ਼ਨ ਇਹ ਸੁਨਿਸ਼ਚਿਤ ਕਰਨ ਲਈ ਇੱਕ ਜ਼ਰੂਰੀ ਸੰਸਾਧਨ ਸਮੱਗਰੀ ਹੈ ਕਿ ਸਿਹਤ ਬੁਨਿਆਦੀ ਢਾਂਚਾ ਵਿਕਾਸ ਸਾਰੇ ਜਨਸੰਖਿਆ ਸਮੂਹਾਂ ਦੀ ਵਿਸ਼ੇਸ਼ ਜ਼ਰੂਰਤਾਂ ਦੇ ਅਨੁਰੂਪ ਹੋਣ, ਜੋ ਅੰਤ ਵਿੱਚ ਪੂਰੇ ਦੇਸ਼ ਵਿੱਚ  ਇੱਕ ਮਜ਼ਬੂਤ ਅਤੇ ਜਵਾਬਦੇਹੀ ਸਿਹਤ ਸੰਭਾਲ਼ ਪ੍ਰਣਾਲੀ ਵਿੱਚ ਯੋਗਦਾਨ ਦੇਣ।

31 ਮਾਰਚ, 2023 ਤੱਕ, ਦੇਸ਼ ਵਿੱਚ ਕੁੱਲ 1,69,615 ਉਪ-ਕੇਂਦਰ (ਐੱਸਸੀ), 31,882 ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ), 6,359 ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ), 1,340 ਸਬ-ਡਿਵੀਜ਼ਨਲ/ਜ਼ਿਲ੍ਹਾ ਹਸਪਤਾਲ (ਐੱਸਡੀਐੱਚ), 714 ਜ਼ਿਲ੍ਹਾ ਹਸਪਤਾਲ (ਡੀਐੱਚ) ਅਤੇ 362 ਮੈਡੀਕਲ ਕਾਲਜ (ਐੱਮਸੀ) ਹਨ ਜੋ ਗ੍ਰਾਮੀਣ ਅਤੇ ਸ਼ਹਿਰੀ ਦੋਹਾਂ ਖੇਤਰਾਂ ਵਿੱਚ ਸੇਵਾ ਪ੍ਰਦਾਨ ਕਰ ਰਹੇ ਹਨ।

ਇਨ੍ਹਾਂ ਸਿਹਤ ਸੰਭਾਲ਼ ਢਾਂਚਿਆਂ ਨੂੰ ਐੱਸਸੀ ਵਿੱਚ 2,39,911 ਹੈਲਥ ਵਰਕਰ (ਪੁਰਸ਼+ ਮਹਿਲਾ), ਪੀਐੱਚਸੀ ਵਿੱਚ 40,583 ਡਾਕਟਰ/ਮੈਡੀਕਲ ਅਫ਼ਸਰ, ਸੀਐੱਚਸੀ ਵਿੱਚ 26,280 ਮਾਹਿਰ ਅਤੇ ਮੈਡੀਕਲ ਅਫ਼ਸਰ, ਅਤੇ ਐੱਸਡੀਐੱਚ ਅਤੇ ਡੀਐੱਚ ਵਿੱਚ 45,027 ਡਾਕਟਰ ਅਤੇ ਮਾਹਿਰ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਇਸ ਦੇ ਇਲਾਵਾ, ਦੇਸ਼ ਭਰ ਵਿੱਚ ਪੀਐੱਚਸੀ ਵਿੱਚ 47,932 ਸਟਾਫ ਨਰਸ, ਸੀਐੱਚਸੀ ਵਿੱਚ 51,059 ਨਰਸਿੰਗ ਸਟਾਫ ਅਤੇ ਐੱਸਡੀਐੱਚ ਅਤੇ ਡੀਐੱਚ ਵਿੱਚ 1,35,793 ਪੈਰਾਮੈਡੀਕਲ ਸਟਾਫ ਹਨ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ (https://mohfw.gov.in/) ‘ਤੇ ਦਸਤਾਵੇਜ਼ ਸੈਕਸ਼ਨ ਦੇ ਤਹਿਤ ‘ਭਾਰਤ ਦੀ ਸਿਹਤ ਗਤੀਸ਼ੀਲਤਾ (ਬੁਨਿਆਦੀ ਢਾਂਚੇ ਅਤੇ ਮਨੁੱਖੀ ਸੰਸਾਧਨ) 2022-23” ਪ੍ਰਕਾਸ਼ਨ ਤੱਕ ਪਹੁੰਚਿਆ ਜਾ ਸਕਦਾ ਹੈ।

ਪ੍ਰਕਾਸ਼ਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

1.    ਤੁਲਨਾਤਮਕ ਵਿਸ਼ਲੇਸ਼ਣ: 2005 ਅਤੇ 2023 ਦਰਮਿਆਨ ਅਤੇ 2022 ਤੋਂ 2023 ਦਰਮਿਆਨ ਸਿਹਤ ਬੁਨਿਆਦੀ ਢਾਂਚਾ ਅਤੇ ਜਨ ਸ਼ਕਤੀ ਦੀ ਤੁਲਨਾ ਪ੍ਰਦਾਨ ਕਰਦਾ ਹੈ, ਪ੍ਰਗਤੀ ਅਤੇ ਅੰਤਰ ਨੂੰ ਉਜਾਗਰ ਕਰਦਾ ਹੈ।

2.    ਜ਼ਿਲ੍ਹਾ-ਵਾਰ ਡੇਟਾ: ਸਬ-ਸੈਂਟਰ (ਐੱਸਸੀ), ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ), ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ), ਸਬ-ਜ਼ਿਲ੍ਹਾ ਹਸਪਤਾਲ (ਐੱਸਡੀਐੱਚ), ਜ਼ਿਲ੍ਹਾ ਹਸਪਤਾਲ (ਡੀਐੱਚ) ਅਤੇ ਮੈਡੀਕਲ ਕਾਲਜ ਸਮੇਤ ਸਿਹਤ ਸੁਵਿਧਾਵਾਂ ਦਾ ਜ਼ਿਲ੍ਹਾ-ਪੱਧਰੀ ਵੇਰਵੇ ਪ੍ਰਦਾਨ ਕਰਦਾ ਹੈ।

3.    ਗ੍ਰਾਮੀਣ, ਸ਼ਹਿਰੀ ਅਤੇ ਕਬਾਇਲੀ ਫੋਕਸ: ਗ੍ਰਾਮੀਣ, ਸ਼ਹਿਰੀ ਅਤੇ ਕਬਾਇਲੀ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਅਤੇ ਜਨ ਸ਼ਕਤੀ ਦਾ ਵੇਰਵਾ, ਨੀਤੀ ਯੋਜਨਾਬੰਧੀ ਲਈ ਲਕਸ਼ਿਤ ਸੂਝ ਪ੍ਰਦਾਨ ਕਰਨਾ।

4.    ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਰਗੀਕਰਣ: ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਮੁੱਖ ਸਿਹਤ ਸੰਭਾਲ ਪ੍ਰਦਰਸ਼ਨ ਸੂਚਕਾਂਕ ਦੇ ਅਧਾਰ ‘ਤੇ ਵਰਗੀਕ੍ਰਿਤ ਕੀਤਾ ਜਾਂਦਾ ਹੈ, ਜੋ ਲਕਸ਼ਿਤ ਪ੍ਰੋਗਰਾਮਾਂ ਵਿੱਚ ਸਹਾਇਤਾ ਕਰਦੇ ਹਨ।

5.    ਉਪਭੋਗਤਾ-ਅਨੁਕੂਲ ਪ੍ਰਮੁੱਖ ਗੱਲਾਂ: ਤੁਰੰਤ ਸੰਦਰਭ ਲਈ ਸ਼ੁਰੂਆਤ ਵਿੱਚ ਮੁੱਖ ਨਤੀਜਿਆਂ ਦਾ ਸੰਖੇਪ ਦਿੱਤਾ ਗਿਆ ਹੈ।

6.    ਹਿੱਤਧਾਰਕਾਂ ਦੇ ਲਈ ਮਾਰਗਦਰਸ਼ਨ: ਬੁਨਿਆਦੀ ਢਾਂਚੇ ਅਤੇ ਮਨੁੱਖੀ ਸੰਸਾਧਨਾਂ ਨਾਲ ਜੁੜੀਆਂ ਕਮੀਆਂ ਦੀ ਪਹਿਚਾਣ ਕਰਕੇ ਸਿਹਤ ਸੰਭਾਲ਼ ਦੀ ਯੋਜਨਾ ਬਣਾਉਣ ਅਤੇ ਪ੍ਰਬੰਧਨ ਕਰਨ ਲਈ ਇੱਕ ਮਹੱਤਵਪੂਰਨ ਉਪਕਰਣ ਦੇ ਰੂਪ ਵਿੱਚ ਕੰਮ ਕਰਦਾ ਹੈ।

ਇਸ ਪ੍ਰੋਗਰਾਮ ਵਿੱਚ ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਅਤੇ ਮਿਸ਼ਨ ਡਾਇਰਕੈਕਟਰ (ਐੱਨਐੱਚਐੱਮ) ਸ਼੍ਰੀਮਤੀ ਅਰਾਧਨਾ ਪਟਨਾਇਕ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

*****

ਐੱਮਵੀ



(Release ID: 2054396) Visitor Counter : 19