ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੈਰਾਲਿੰਪਿਕ ਖੇਡਾਂ ਵਿੱਚ ਭਾਰਤ ਦੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ
प्रविष्टि तिथि:
08 SEP 2024 10:29PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੈਰਾਲਿੰਪਿਕ ਖੇਡਾਂ ਵਿੱਚ ਭਾਰਤ ਦੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਪੈਰਾ-ਐਥਲੀਟਾਂ ਦੀ ਅਟੁੱਟ ਲਗਨ ਅਤੇ ਅਜਿੱਤ ਭਾਵਨਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪੈਰਿਸ ਵਿੱਚ ਆਯੋਜਿਤ ਪੈਰਾਲਿੰਪਿਕ ਖੇਡਾਂ 2024 ਵਿੱਚ 29 ਮੈਡਲ ਜਿੱਤੇ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪੈਰਾਲਿੰਪਿਕਸ 2024 ਵਿਸ਼ੇਸ਼ ਅਤੇ ਇਤਿਹਾਸਿਕ ਰਿਹਾ ਹੈ।
ਭਾਰਤ ਬਹੁਤ ਖੁਸ਼ ਹੈ ਕਿ ਸਾਡੇ ਅਸਾਧਾਰਣ ਪੈਰਾ-ਐਥਲੀਟਾਂ ਨੇ 29 ਮੈਡਲ ਜਿੱਤੇ ਹਨ, ਜੋ ਕਿ ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਪ੍ਰਥਮ ਪ੍ਰਵੇਸ਼ ਤੋਂ ਲੈ ਕੇ ਹੁਣ ਤੱਕ ਦਾ ਬਿਹਤਰੀਨ ਪ੍ਰਦਰਸ਼ਨ ਹੈ।
ਇਹ ਉਪਲਬਧੀ ਸਾਡੇ ਐਥਲੀਟਾਂ ਦੀ ਅਟੁੱਟ ਲਗਨ ਅਤੇ ਅਜਿੱਤ ਭਾਵਨਾ ਦੇ ਕਾਰਨ ਹੈ। ਉਨ੍ਹਾਂ ਦਾ ਖੇਡ ਪ੍ਰਦਰਸ਼ਨ ਭੁਲਾਇਆ ਨਹੀਂ ਜਾ ਸਕਦਾ, ਉਨ੍ਹਾਂ ਦੇ ਪ੍ਰਦਰਸ਼ਨ ਨੇ ਕਈ ਉੱਭਰਦੇ ਐਥਲੀਟਾਂ ਨੂੰ ਪ੍ਰੇਰਿਤ ਕੀਤਾ ਹੈ।
#Cheer4Bharat"
***
ਐੱਮਜੇਪੀਐੱਸ/ਟੀਐੱਸ
(रिलीज़ आईडी: 2053145)
आगंतुक पटल : 65
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam