ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐੱਸ ਪੈਨਸ਼ਨਰਜ਼ 1 ਜਨਵਰੀ 2025 ਤੋਂ ਭਾਰਤ ਵਿੱਚ ਕਿਸੇ ਵੀ ਬੈਂਕ, ਕਿਸੇ ਵੀ ਸ਼ਾਖਾ ਤੋਂ ਪੈਨਸ਼ਨ ਪ੍ਰਾਪਤ ਕਰ ਸਕਣਗੇ: ਡਾ: ਮਾਂਡਵੀਆ
ਕੇਂਦਰੀ ਮੰਤਰੀ ਡਾ: ਮਨਸੁਖ ਮਾਂਡਵੀਆ ਨੇ ਈਪੀਐੱਸ 1995 ਅਧੀਨ ਪੈਨਸ਼ਨ ਲਈ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ (ਸੀਪੀਪੀਐੱਸ) ਨੂੰ ਪ੍ਰਵਾਨਗੀ ਦਿੱਤੀ; 78 ਲੱਖ ਤੋਂ ਵੱਧ ਈਪੀਐੱਸ ਪੈਨਸ਼ਨਰਾਂ ਨੂੰ ਲਾਭ ਹੋਵੇਗਾ
ਅਗਲੇ ਪੜਾਅ ਤਹਿਤ ਆਧਾਰ-ਆਧਾਰਿਤ ਭੁਗਤਾਨ ਪ੍ਰਣਾਲੀ (ਏਬੀਪੀਐੱਸ) ਵਿੱਚ ਤਬਾਦਲਾ
Posted On:
04 SEP 2024 2:43PM by PIB Chandigarh
ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਅਤੇ ਚੇਅਰਪਰਸਨ, ਸੈਂਟਰਲ ਬੋਰਡ ਆਫ਼ ਟਰੱਸਟੀਜ਼, ਈਪੀਐੱਫ ਨੇ ਕਰਮਚਾਰੀ ਪੈਨਸ਼ਨ ਯੋਜਨਾ, 1995 ਲਈ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ (ਸੀਪੀਪੀਐੱਸ) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਪੀਪੀਐੱਸ ਰਾਸ਼ਟਰੀ ਪੱਧਰ ਦੀ ਕੇਂਦਰੀਕ੍ਰਿਤ ਪ੍ਰਣਾਲੀ ਦੀ ਸਥਾਪਨਾ ਕਰਕੇ ਇੱਕ ਵੱਡੀ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ, ਭਾਰਤ ਭਰ ਵਿੱਚ ਕਿਸੇ ਵੀ ਬੈਂਕ, ਕਿਸੇ ਵੀ ਸ਼ਾਖਾ ਰਾਹੀਂ ਪੈਨਸ਼ਨ ਵੰਡਣ ਨੂੰ ਸਮਰੱਥ ਬਣਾਉਂਦਾ ਹੈ।
ਇਸ ਇਤਿਹਾਸਕ ਫੈਸਲੇ ਬਾਰੇ ਬੋਲਦਿਆਂ, ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਹਾ, “ਸੈਂਟਰਲਾਈਜ਼ਡ ਪੈਨਸ਼ਨ ਪੇਮੈਂਟ ਸਿਸਟਮ (ਸੀਪੀਪੀਐੱਸ) ਦੀ ਮਨਜ਼ੂਰੀ ਈਪੀਐੱਫਓ ਦੇ ਆਧੁਨਿਕੀਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਪੈਨਸ਼ਨਰਾਂ ਨੂੰ ਦੇਸ਼ ਵਿੱਚ ਕਿਤੇ ਵੀ, ਕਿਸੇ ਵੀ ਬੈਂਕ, ਕਿਸੇ ਵੀ ਸ਼ਾਖਾ ਤੋਂ ਆਪਣੀ ਪੈਨਸ਼ਨ ਪ੍ਰਾਪਤ ਕਰਨ ਦੇ ਯੋਗ ਬਣਾ ਕੇ, ਇਹ ਪਹਿਲਕਦਮੀ ਪੈਨਸ਼ਨਰਾਂ ਵਲੋਂ ਦਰਪੇਸ਼ ਲੰਬੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਨੂੰ ਹੱਲ ਕਰਦੀ ਹੈ ਅਤੇ ਇੱਕ ਨਿਰਵਿਘਨ ਅਤੇ ਕੁਸ਼ਲ ਵੰਡ ਪ੍ਰਣਾਲੀ ਨੂੰ ਯਕੀਨੀ ਬਣਾਉਂਦੀ ਹੈ। ਇਹ ਈਪੀਐੱਫਓ ਨੂੰ ਇੱਕ ਹੋਰ ਮਜਬੂਤ, ਜਵਾਬਦੇਹ ਅਤੇ ਤਕਨੀਕੀ-ਸਮਰਥਿਤ ਸੰਸਥਾ ਵਿੱਚ ਬਦਲਣ ਦੇ ਸਾਡੇ ਚੱਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਇਸਦੇ ਮੈਂਬਰਾਂ ਅਤੇ ਪੈਨਸ਼ਨਰਾਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ ਵਚਨਬੱਧ ਹੈ।"
ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ ਨਾਲ ਈਪੀਐੱਫਓ ਦੇ 78 ਲੱਖ ਤੋਂ ਵੱਧ ਈਪੀਐੱਸ ਪੈਨਸ਼ਨਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਉੱਨਤ ਆਈਟੀ ਅਤੇ ਬੈਂਕਿੰਗ ਤਕਨੀਕਾਂ ਦੀ ਵਰਤੋਂ ਕਰਕੇ, ਇਹ ਪੈਨਸ਼ਨਰਾਂ ਲਈ ਵਧੇਰੇ ਕੁਸ਼ਲ, ਸਹਿਜ ਅਤੇ ਉਪਭੋਗਤਾ-ਅਨੁਕੂਲ ਅਨੁਭਵ ਪ੍ਰਦਾਨ ਕਰੇਗਾ।
ਸੀਪੀਪੀਐੱਸ ਪੂਰੇ ਭਾਰਤ ਵਿੱਚ ਪੈਨਸ਼ਨ ਭੁਗਤਾਨ ਆਰਡਰ (ਪੀਪੀਓ) ਨੂੰ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਵਿੱਚ ਟ੍ਰਾਂਸਫਰ ਕਰਨ ਦੀ ਲੋੜ ਤੋਂ ਬਿਨਾਂ ਪੈਨਸ਼ਨ ਦੀ ਵੰਡ ਨੂੰ ਯਕੀਨੀ ਬਣਾਏਗਾ ਭਾਵੇਂ ਪੈਨਸ਼ਨਰ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਜਾਂਦਾ ਹੈ ਜਾਂ ਆਪਣੀ ਬੈਂਕ ਜਾਂ ਸ਼ਾਖਾ ਬਦਲਦਾ ਹੈ। ਸੇਵਾਮੁਕਤੀ ਤੋਂ ਬਾਅਦ ਆਪਣੇ ਸ਼ਹਿਰ ਜਾਣ ਵਾਲੇ ਪੈਨਸ਼ਨਰਾਂ ਨੂੰ ਇਹ ਵੱਡੀ ਰਾਹਤ ਹੋਵੇਗੀ।
ਇਹ ਸਹੂਲਤ ਈਪੀਐੱਫਓ ਦੇ ਚੱਲ ਰਹੇ ਆਈਟੀ ਆਧੁਨਿਕੀਕਰਨ ਪ੍ਰੋਜੈਕਟ ਸੈਂਟਰਲਾਈਜ਼ਡ ਆਈਟੀ ਸਮਰਥਿਤ ਸਿਸਟਮ (ਸਾਈਟਸ 2.01) ਦੇ ਹਿੱਸੇ ਵਜੋਂ 1 ਜਨਵਰੀ 2025 ਤੋਂ ਸ਼ੁਰੂ ਕੀਤੀ ਜਾਵੇਗੀ। ਅਗਲੇ ਪੜਾਅ ਵਿੱਚ, ਸੀਪੀਪੀਐੱਸ ਆਧਾਰ-ਅਧਾਰਿਤ ਭੁਗਤਾਨ ਪ੍ਰਣਾਲੀ (ਏਬੀਪੀਐੱਸ) ਵਿੱਚ ਇੱਕ ਸੁਚਾਰੂ ਤਬਦੀਲੀ ਨੂੰ ਸਮਰੱਥ ਕਰੇਗਾ।
ਸੀਪੀਪੀਐੱਸ ਮੌਜੂਦਾ ਪੈਨਸ਼ਨ ਵੰਡ ਪ੍ਰਣਾਲੀ ਤੋਂ ਇੱਕ ਪੈਰਾਡਾਈਮ ਸ਼ਿਫਟ ਹੈ ਜੋ ਕਿ ਵਿਕੇਂਦਰੀਕ੍ਰਿਤ ਹੈ, ਜਿਸ ਵਿੱਚ ਈਪੀਐੱਫਓ ਦਾ ਹਰ ਇੱਕ ਜ਼ੋਨਲ/ਖੇਤਰੀ ਦਫ਼ਤਰ ਸਿਰਫ਼ 3-4 ਬੈਂਕਾਂ ਨਾਲ ਵੱਖਰੇ ਇਕਰਾਰਨਾਮੇ ਰੱਖਦਾ ਹੈ। ਪੈਨਸ਼ਨ ਸ਼ੁਰੂ ਹੋਣ ਸਮੇਂ ਪੈਨਸ਼ਨਰਾਂ ਨੂੰ ਕਿਸੇ ਤਸਦੀਕ ਲਈ ਬ੍ਰਾਂਚ ਵਿੱਚ ਜਾਣ ਦੀ ਵੀ ਕੋਈ ਲੋੜ ਨਹੀਂ ਹੋਵੇਗੀ ਅਤੇ ਪੈਨਸ਼ਨ ਜਾਰੀ ਹੋਣ 'ਤੇ ਤੁਰੰਤ ਕ੍ਰੈਡਿਟ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਈਪੀਐੱਫਓ ਨੂੰ ਨਵੀਂ ਪ੍ਰਣਾਲੀ ਵਿੱਚ ਜਾਣ ਤੋਂ ਬਾਅਦ ਪੈਨਸ਼ਨ ਵੰਡ ਵਿੱਚ ਮਹੱਤਵਪੂਰਨ ਲਾਗਤ ਵਿੱਚ ਕਮੀ ਆਉਣ ਦੀ ਉਮੀਦ ਹੈ।
********
ਹਿਮਾਂਸ਼ੂ ਪਾਠਕ
(Release ID: 2053058)
Visitor Counter : 41
Read this release in:
Telugu
,
Tamil
,
English
,
Manipuri
,
Gujarati
,
Urdu
,
Hindi
,
Hindi_MP
,
Bengali-TR
,
Kannada
,
Malayalam