ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਸੂਰਤ, ਗੁਜਰਾਤ ਵਿੱਚ ਜਲ ਸੰਚਯ ਜਨ ਭਾਗੀਦਾਰੀ (Jal Sanchay Jan Bhagidari) ਪਹਿਲ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 06 SEP 2024 3:04PM by PIB Chandigarh

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਪਰਿਸ਼ਦ ਵਿੱਚ ਮੇਰੇ ਸਾਥੀ ਸੀ.ਆਰ. ਪਾਟਿਲ, ਨਿਮੁਬੇਨ, ਗੁਜਰਾਤ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ ਡੀਐੱਮ, ਕਲੈਕਟਰ, ਹੋਰ ਮਹਾਨੁਭਾਵ ਅਤੇ ਮੇਰੇ ਸਭ ਭਾਈਓ ਅਤੇ ਭੈਣੋਂ!

 

ਅੱਜ ਗੁਜਰਾਤ ਦੀ ਧਰਤੀ ਤੋਂ ਜਲਸ਼ਕਤੀ ਮੰਤਰਾਲੇ ਦੁਆਰਾ ਇੱਕ ਅਹਿਮ ਅਭਿਯਾਨ ਦਾ ਸ਼ੁਭ-ਅਰੰਭ ਹੋ ਰਿਹਾ ਹੈ। ਉਸ ਦੇ ਪੂਰਵ ਪਿਛਲੇ ਦਿਨੀਂ ਦੇਸ਼ ਦੇ ਹਰ ਕੋਣੇ ਵਿੱਚ ਜੋ ਬਾਰਸ਼ ਦਾ ਤਾਂਡਵ ਹੋਇਆ, ਦੇਸ਼ ਦਾ ਸ਼ਾਇਦ ਹੀ ਕੋਈ ਇਲਾਕਾ ਹੋਵੇਗਾ, ਜਿਸ ਨੂੰ ਇਸ ਮੁਸੀਬਤ ਨਾਲ ਸੰਕਟ ਨੂੰ ਝੱਲਣਾ ਨਾ ਪਿਆ ਹੋਵੇ। ਮੈਂ ਕਈ ਵਰ੍ਹਿਆਂ ਤੱਕ ਗੁਜਰਾਤ ਦਾ ਮੁੱਖ ਮੰਤਰੀ ਰਿਹਾ, ਲੇਕਿਨ ਇੱਕ ਸਾਥ ਇਤਨੀਆਂ ਸਾਰੀਆਂ ਤਹਿਸੀਲਾਂ ਵਿੱਚ ਇਤਨੀ ਤੇਜ਼ ਵਰਖਾ ਮੈਂ ਕਦੇ ਨਾ ਸੁਣੀ ਸੀ, ਨਾ ਦੇਖੀ ਸੀ। ਲੇਕਿਨ ਇਸ ਵਾਰ ਗੁਜਰਾਤ ਵਿੱਚ ਬਹੁਤ ਬੜਾ ਸੰਕਟ ਆਇਆ। ਸਾਰੀਆਂ ਵਿਵਸਥਾਵਾਂ ਦੀ ਤਾਕਤ ਨਹੀਂ ਸੀ ਕਿ ਪ੍ਰਕ੍ਰਿਤੀ (ਕੁਦਰਤ) ਦੇ ਇਸ ਪ੍ਰਕੋਪ ਦੇ ਸਾਹਮਣੇ ਅਸੀਂ ਟਿਕ ਪਾਈਏ। ਲੇਕਿਨ ਗੁਜਰਾਤ ਦੇ ਲੋਕਾਂ ਦਾ ਆਪਣਾ ਇੱਕ ਸੁਭਾਅ ਹੈ, ਦੇਸ਼ਵਾਸੀਆਂ ਦਾ ਸੁਭਾਅ ਹੈ, ਸਮਰੱਥਾ ਹੈ ਕਿ ਸੰਕਟ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਹਰ ਕੋਈ, ਹਰ ਕਿਸੇ ਦੀ ਮਦਦ ਕਰਦਾ ਹੈ। ਅੱਜ ਭੀ ਦੇਸ਼ ਦੇ ਕਈ ਭਾਗ ਐਸੇ ਹਨ, ਜੋ ਭਿਅੰਕਰ ਬਾਰਸ਼ ਦੇ ਕਾਰਨ ਪਰੇਸ਼ਾਨੀਆਂ ਤੋਂ ਗੁਜਰ ਰਹੇ ਹਨ।

 

ਸਾਥੀਓ,

ਜਲ-ਸੰਚਯ (ਜਲ-ਸੰਭਾਲ਼), ਇਹ ਕੇਵਲ ਇੱਕ ਪਾਲਿਸੀ ਨਹੀਂ ਹੈ। ਇਹ ਇੱਕ ਪ੍ਰਯਾਸ ਭੀ ਹੈ, ਅਤੇ ਇਸ ਤਰ੍ਹਾਂ ਕਹੀਏ ਤਾਂ ਇਹ ਇੱਕ ਪੁਣਯ (ਪੁੰਨ) ਭੀ ਹੈ। ਇਸ ਵਿੱਚ ਉਦਾਰਤਾ ਭੀ ਹੈ, ਅਤੇ ਜ਼ਿੰਮੇਵਾਰੀ ਭੀ ਹੈ। ਆਉਣ ਵਾਲੀਆਂ ਪੀੜ੍ਹੀਆਂ ਜਦੋਂ ਸਾਡਾ ਆਂਕਲਨ ਕਰਨਗੀਆਂ, ਤਾਂ ਪਾਣੀ ਦੇ ਪ੍ਰਤੀ ਸਾਡਾ ਰਵੱਈਆ, ਇਹ ਸ਼ਾਇਦ ਉਨ੍ਹਾਂ ਦਾ ਪਹਿਲਾ ਪੈਰਾਮੀਟਰ ਹੋਵੇਗਾ। ਕਿਉਂਕਿ, ਇਹ ਕੇਵਲ ਸੰਸਾਧਨਾਂ ਦਾ ਪ੍ਰਸ਼ਨ ਨਹੀਂ ਹੈ। ਇਹ ਪ੍ਰਸ਼ਨ ਜੀਵਨ ਦਾ ਹੈ, ਇਹ ਪ੍ਰਸ਼ਨ ਮਾਨਵਤਾ ਦੇ ਭਵਿੱਖ ਦਾ ਹੈ। ਇਸੇ ਲਈ, ਅਸੀਂ sustainable future ਦੇ ਲਈ ਜਿਨ੍ਹਾਂ 9 ਸੰਕਲਪਾਂ ਨੂੰ ਸਾਹਮਣੇ ਰੱਖਿਆ ਹੈ, ਉਨ੍ਹਾਂ ਵਿੱਚ ਜਲ-ਸੰਭਾਲ਼ ਪਹਿਲਾ ਸੰਕਲਪ ਹੈ। ਮੈਨੂੰ ਖੁਸ਼ੀ ਹੈ, ਅੱਜ ਇਸ ਦਿਸ਼ਾ ਵਿੱਚ ਜਨਭਾਗੀਦਾਰੀ ਦੇ ਜ਼ਰੀਏ ਇੱਕ ਹੋਰ ਸਾਰਥਕ ਪ੍ਰਯਾਸ ਸ਼ੁਰੂ ਹੋ ਰਿਹਾ ਹੈ। ਮੈਂ ਇਸ ਅਵਸਰ ‘ਤੇ, ਭਾਰਤ ਸਰਕਾਰ ਦੇ ਜਲਸ਼ਕਤੀ ਮੰਤਰਾਲੇ ਨੂੰ, ਗੁਜਰਾਤ ਸਰਕਾਰ ਨੂੰ, ਅਤੇ ਇਸ ਅਭਿਯਾਨ ਵਿੱਚ ਭਾਗ ਲੈ ਰਹੇ ਦੇਸ਼ ਦੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਅੱਜ ਜਦੋਂ ਵਾਤਾਵਰਣ ਅਤੇ ਜਲ-ਸੰਭਾਲ਼ ਦੀ ਬਾਤ ਆਉਂਦੀ ਹੈ, ਤਾਂ ਕਈ ਸਚਾਈਆਂ ਦਾ ਹਮੇਸ਼ਾ ਧਿਆਨ ਰੱਖਣਾ ਹੈ। ਭਾਰਤ ਵਿੱਚ ਦੁਨੀਆ ਦੇ ਕੁੱਲ fresh water ਦਾ ਸਿਰਫ਼ 4 ਪ੍ਰਤੀਸ਼ਤ ਹੀ ਹੈ। ਸਾਡੇ ਗੁਜਰਾਤ ਦੇ ਲੋਕ ਸਮਝਣਗੇ ਸਿਰਫ਼ 4 ਪ੍ਰਤੀਸ਼ਤ ਹੀ ਹੈ। ਕਿਤਨੀਆਂ ਹੀ ਵਿਸ਼ਾਲ ਨਦੀਆਂ ਭਾਰਤ ਵਿੱਚ ਹਨ, ਲੇਕਿਨ ਸਾਡੇ ਇੱਕ ਬੜੇ ਭੂਭਾਗ ਨੂੰ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਕਈ ਜਗ੍ਹਾਂ ‘ਤੇ ਪਾਣੀ ਦਾ ਪੱਧਰ ਲਗਾਤਾਰ ਗਿਰ ਰਿਹਾ ਹੈ। ਕਲਾਇਮੇਟ ਚੇਂਜ ਇਸ ਸੰਕਟ ਨੂੰ ਹੋਰ ਗਹਿਰਾ ਰਿਹਾ ਹੈ।

 

ਅਤੇ ਸਾਥੀਓ,

ਇਸ ਸਭ ਦੇ ਬਾਵਜੂਦ, ਇਹ ਭਾਰਤ ਹੀ ਹੈ ਜੋ ਆਪਣੇ ਨਾਲ-ਨਾਲ ਪੂਰੇ ਵਿਸ਼ਵ ਦੇ ਲਈ ਇਨ੍ਹਾਂ ਚੁਣੌਤੀਆਂ ਦੇ ਸਮਾਧਾਨ ਖੋਜ ਸਕਦਾ ਹੈ। ਇਸ ਦੀ ਵਜ੍ਹਾ ਹੈ ਭਾਰਤ ਦੀ ਪੁਰਾਤਨ ਗਿਆਨ ਪਰੰਪਰਾ। ਜਲ ਸੰਭਾਲ਼, ਪ੍ਰਕ੍ਰਿਤੀ ਸੰਭਾਲ਼ ਇਹ ਸਾਡੇ ਲਈ ਕੋਈ ਨਵੇਂ ਸ਼ਬਦ ਨਹੀਂ ਹਨ, ਇਹ ਸਾਡੇ ਲਈ ਕਿਤਾਬੀ ਗਿਆਨ ਨਹੀਂ ਹੈ। ਇਹ ਹਾਲਾਤ ਦੇ ਕਾਰਨ ਸਾਡੇ ਹਿੱਸੇ ਆਇਆ ਹੋਇਆ ਕੰਮ ਭੀ ਨਹੀਂ ਹੈ। ਇਹ ਭਾਰਤ ਦੀ ਸੱਭਿਆਚਾਰਕ ਚੇਤਨਾ ਦਾ ਹਿੱਸਾ ਹੈ। ਅਸੀਂ ਉਸ ਸੰਸਕ੍ਰਿਤੀ ਦੇ ਲੋਕ ਹਾਂ, ਜਿੱਥੇ ਜਲ ਨੂੰ ਈਸ਼ਵਰ ਦਾ ਰੂਪ ਕਿਹਾ ਗਿਆ ਹੈ, ਨਦੀਆਂ ਨੂੰ ਦੇਵੀ ਮੰਨਿਆ ਗਿਆ ਹੈ। ਸਰੋਵਰਾਂ ਨੂੰ, ਕੁੰਡਾਂ ਨੂੰ ਦੇਵਾਲਯ ਦਾ ਦਰਜਾ ਮਿਲਿਆ ਹੈ। ਗੰਗਾ ਸਾਡੀ ਮਾਂ ਹੈ, ਨਰਮਦਾ ਸਾਡੀ ਮਾਂ ਹੈ। ਗੋਦਾਵਰੀ ਅਤੇ ਕਾਵੇਰੀ ਸਾਡੀਆਂ ਮਾਂ ਹਨ। ਇਹ ਰਿਸ਼ਤਾ ਹਜ਼ਾਰਾਂ ਵਰ੍ਹਿਆਂ ਦਾ ਹੈ। ਹਜ਼ਾਰਾਂ ਵਰ੍ਹੇ ਪਹਿਲੇ ਭੀ ਸਾਡੇ ਪੂਰਵਜਾਂ ਨੂੰ ਜਲ ਅਤੇ ਜਲ-ਸੰਭਾਲ਼ ਦਾ ਮਹੱਤਵ ਪਤਾ ਸੀ। ਸੈਂਕੜੇ ਸਾਲ ਪੁਰਾਣੇ ਸਾਡੇ ਗ੍ਰੰਥਾਂ ਵਿੱਚ ਕਿਹਾ ਗਿਆ ਹੈ- अद्भिः सर्वाणि भूतानिजीवन्ति प्रभवन्ति च। तस्मात् सर्वेषु दानेषुतयोदानं विशिष्यते॥ ਅਰਥਾਤਸਭ ਪ੍ਰਾਣੀ ਜਲ ਤੋਂ ਹੀ ਉਤਪੰਨ ਹੋਏ ਹਨ, ਜਲ ਨਾਲ ਹੀ ਜੀਂਦੇ ਹਨ। ਇਸ ਲਈ, ਜਲ-ਦਾਨ, ਦੂਸਰਿਆਂ ਦੇ ਲਈ ਪਾਣੀ ਬਚਾਉਣਾ, ਇਹ ਸਭ ਬੜਾ ਦਾਨ ਹੈ। ਇਹੀ ਬਾਤ ਸੈਂਕੜੋਂ ਸਾਲ ਪਹਿਲੇ ਰਹੀਮਦਾਸ ਨੇ ਭੀ ਕਹੀ ਸੀ। ਅਸੀਂ ਸਭ ਨੇ ਪੜ੍ਹਿਆ ਹੈ। ਰਹੀਮਦਾਸ ਨੇ ਕਿਹਾ ਸੀ- ਰਹਿਮਨ ਪਾਨੀ ਰਾਖਿਏ, ਬਿਨ ਪਾਨੀ ਸਬ ਸੂਨ! (रहिमन पानी राखिएबिन पानी सब सून!) ਜਿਸ ਰਾਸ਼ਟਰ ਦਾ ਚਿੰਤਨ ਇਤਨਾ ਦੂਰਦਰਸ਼ੀ ਅਤੇ ਵਿਆਪਕ ਰਿਹਾ ਹੋਵੇ, ਜਲਸੰਕਟ ਦੀ ਤਰਾਸਦੀ ਦੇ ਹੱਲ ਖੋਜਣ ਦੇ ਲਈ ਉਸ ਨੂੰ ਦੁਨੀਆ ਵਿੱਚ ਸਭ ਤੋਂ ਅੱਗੇ ਖੜ੍ਹਾ ਹੋਣਾ ਹੀ ਹੋਵੇਗਾ।

 

ਸਾਥੀਓ,

ਅੱਜ ਦਾ ਇਹ ਕਾਰਜਕ੍ਰਮ ਗੁਜਰਾਤ ਦੀ ਉਸ ਧਰਤੀ ‘ਤੇ ਪ੍ਰਾਰੰਭ ਹੋ ਰਿਹਾ ਹੈ, ਜਿੱਥੇ ਜਨ-ਜਨ ਤੱਕ ਪਾਣੀ ਪਹੁੰਚਾਉਣ ਅਤੇ ਪਾਣੀ ਬਚਾਉਣ ਦੀ ਦਿਸ਼ਾ ਵਿੱਚ ਕਈ ਸਫ਼ਲ ਪ੍ਰਯੋਗ ਹੋਏ ਹਨ। ਦੋ-ਢਾਈ ਦਹਾਕੇ ਪਹਿਲੇ ਤੱਕ ਸੌਰਾਸ਼ਟਰ ਦੇ ਕੀ ਹਾਲਾਤ ਸਨ, ਇਹ ਸਾਨੂੰ ਸਭ ਨੂੰ ਯਾਦ ਹੈ, ਉੱਤਰ ਗੁਜਰਾਤ ਦੀ ਕੀ ਦਸ਼ਾ ਸੀ ਸਾਨੂੰ ਪਤਾ ਹੈ। ਸਰਕਾਰਾਂ ਵਿੱਚ ਜਲ ਸੰਚਯਨ ਨੂੰ ਲੈ ਕੇ ਜਿਸ ਵਿਜ਼ਨ ਦੀ ਜ਼ਰੂਰਤ ਹੁੰਦੀ ਹੈ, ਪਹਿਲੇ ਦੇ ਸਮੇਂ ਵਿੱਚ ਉਸ ਦੀ ਭੀ ਕਮੀ ਸੀ। ਤਦੇ ਮੇਰਾ ਸੰਕਲਪ ਸੀ ਕਿ ਮੈਂ ਦੁਨੀਆ ਨੂੰ ਦੱਸ ਕੇ ਰਹਾਂਗਾ ਕਿ ਜਲ ਸੰਕਟ ਦਾ ਭੀ ਸਮਾਧਾਨ ਹੋ ਸਕਦਾ ਹੈ। ਮੈਂ ਦਹਾਕਿਆਂ ਤੋਂ ਲਟਕੇ ਪਏ ਸਰਦਾਰ ਸਰੋਵਰ ਡੈਮ ਦਾ ਕੰਮ ਪੂਰਾ ਕਰਵਾਇਆ। ਗੁਜਰਾਤ ਵਿੱਚ ਸੌਨੀ ਯੋਜਨਾ ਸ਼ੁਰੂ ਹੋਈ। ਜਿੱਥੇ ਪਾਣੀ ਦੀ ਅਧਿਕਤਾ ਸੀ, ਉੱਥੋਂ ਪਾਣੀ, ਜਲਸੰਕਟ ਵਾਲੇ ਇਲਾਕਿਆਂ ਵਿੱਚ ਪਹੁੰਚਾਇਆ ਗਿਆ। ਵਿਰੋਧੀ ਧਿਰ ਦੇ ਲੋਕ ਤਦ ਭੀ ਸਾਡਾ ਮਜ਼ਾਕ ਉਡਾਉਂਦੇ ਸਨ ਕਿ ਪਾਣੀ ਦੇ ਜੋ ਪਾਇਪ ਵਿਛਾਏ ਜਾ ਰਹੇ ਹਨ ਉਨ੍ਹਾਂ ਵਿੱਚੋਂ ਹਵਾ ਨਿਕਲੇਗੀ, ਹਵਾ। ਲੇਕਿਨ ਅੱਜ ਗੁਜਰਾਤ ਵਿੱਚ ਹੋਏ ਪ੍ਰਯਾਸਾਂ ਦੇ ਪਰਿਣਾਮ ਸਾਰੀ ਦੁਨੀਆ ਦੇ ਸਾਹਮਣੇ ਹਨ। ਗੁਜਰਾਤ ਦੀ ਸਫ਼ਲਤਾ, ਗੁਜਰਾਤ ਦੇ ਮੇਰੇ ਅਨੁਭਵ ਮੈਨੂੰ ਇਹ ਭਰੋਸਾ ਦਿਵਾਉਂਦੇ ਹਨ ਕਿ ਅਸੀਂ ਦੇਸ਼ ਨੂੰ ਜਲ-ਸੰਕਟ ਤੋਂ ਨਿਜਾਤ ਦਿਵਾ ਸਕਦੇ ਹਾਂ।

 

ਸਾਥੀਓ,

ਜਲ-ਸੰਭਾਲ਼ ਕੇਵਲ ਨੀਤੀਆਂ ਦਾ ਨਹੀਂ, ਬਲਕਿ ਸਮਾਜਿਕ ਨਿਸ਼ਠਾ ਦਾ ਭੀ ਵਿਸ਼ਾ ਹੈ। ਜਾਗਰੂਕ ਜਨਮਾਨਸ, ਜਨਭਾਗੀਦਾਰੀ ਅਤੇ ਜਨਅੰਦੋਲਨ ਇਹ ਇਸ ਅਭਿਯਾਨ ਦੀ ਸਭ ਤੋਂ ਬੜੀ ਤਾਕਤ ਹੈ। ਆਪ (ਤੁਸੀਂ)  ਯਾਦ ਕਰੋ, ਪਾਣੀ ਦੇ ਨਾਮ ‘ਤੇ, ਨਦੀਆਂ ਦੇ ਨਾਮ ֥‘ਤੇ ਪਹਿਲੇ ਭੀ ਦਹਾਕਿਆਂ ਤੱਕ ਹਜ਼ਾਰਾਂ ਕਰੋੜ ਦੀਆਂ ਯੋਜਨਾਵਾਂ ਆਉਂਦੀਆਂ ਰਹੀਆਂ। ਲੇਕਿਨ, ਪਰਿਣਾਮ ਇਨ੍ਹਾਂ ਹੀ 10 ਵਰ੍ਹਿਆਂ ਵਿੱਚ ਦੇਖਣ ਨੂੰ ਮਿਲੇ ਹਨ। ਸਾਡੀ ਸਰਕਾਰ ਨੇ whole of society ਅਤੇ whole of government ਦੀ approach ਦੇ ਨਾਲ ਕੰਮ ਕੀਤਾ ਹੈ। ਆਪ (ਤੁਸੀਂ) 10 ਵਰ੍ਹਿਆਂ ਦੀਆਂ ਸਾਰੀਆਂ ਬੜੀਆਂ ਯੋਜਨਾਵਾਂ ਨੂੰ ਦੇਖੋ। ਪਾਣੀ ਨਾਲ ਜੁੜੇ ਵਿਸ਼ਿਆਂ ‘ਤੇ ਪਹਿਲੀ ਵਾਰ silos ਨੂੰ ਤੋੜਿਆ ਗਿਆ। ਅਸੀਂ whole of the government ਦੇ ਕਮਿਟਮੈਂਟ ‘ਤੇ ਪਹਿਲੀ ਵਾਰ ਇੱਕ ਅਲੱਗ ਜਲਸ਼ਕਤੀ ਮੰਤਰਾਲਾ ਬਣਾਇਆ। ਜਲ-ਜੀਵਨ ਮਿਸ਼ਨ ਦੇ ਰੂਪ ਵਿੱਚ ਪਹਿਲੀ ਵਾਰ ਦੇਸ਼ ਨੇ ‘ਹਰ ਘਰ ਜਲ’ ਇਸ ਦਾ ਸੰਕਲਪ ਲਿਆ। ਪਹਿਲੇ ਦੇਸ਼ ਦੇ ਕੇਵਲ 3 ਕਰੋੜ ਘਰਾਂ ਵਿੱਚ ਪਾਇਪ ਨਾਲ ਪਾਣੀ ਪਹੁੰਚਦਾ ਸੀ। ਅੱਜ ਦੇਸ਼ ਦੇ 15 ਕਰੋੜ ਤੋਂ ਅਧਿਕ ਗ੍ਰਾਮੀਣ ਘਰਾਂ ਨੂੰ ਪਾਇਪ ਨਾਲ ਪਾਣੀ ਮਿਲਣ ਲਗਿਆ ਹੈ। ਜਲ-ਜੀਵਨ ਮਿਸ਼ਨ ਦੇ ਜ਼ਰੀਏ ਦੇਸ਼ ਦੇ 75 ਪ੍ਰਤੀਸ਼ਤ ਤੋਂ ਜ਼ਿਆਦਾ ਘਰਾਂ ਤੱਕ ਨਲ ਨਾਲ ਸਾਫ ਪਾਣੀ (नल से साफ पानी) ਪਹੁੰਚ ਚੁੱਕਿਆ ਹੈ। ਜਲ-ਜੀਵਨ ਮਿਸ਼ਨ ਦੀ ਇਹ ਜ਼ਿੰਮੇਦਾਰੀ ਸਥਾਨਕ ਜਲ ਸਮਿਤੀਆਂ ਸੰਭਾਲ਼ ਰਹੀਆਂ ਹਨ। ਅਤੇ ਜੈਸਾ ਗੁਜਰਾਤ ਵਿੱਚ ਪਾਨੀ ਸਮਿਤੀ ਵਿੱਚ ਮਹਿਲਾਵਾਂ ਨੇ ਕਮਾਲ ਕੀਤਾ ਸੀ, ਵੈਸੇ ਹੀ ਪੂਰੇ ਦੇਸ਼ ਵਿੱਚ ਹੁਣ ਪਾਨੀ ਸਮਿਤੀ ਵਿੱਚ ਮਹਿਲਾਵਾਂ ਸ਼ਾਨਦਾਰ ਕੰਮ ਕਰ ਰਹੀਆਂ ਹਨ। ਇਸ ਵਿੱਚ ਘੱਟ ਤੋਂ ਘੱਟ 50 ਪ੍ਰਤੀਸ਼ਤ ਭਾਗੀਦਾਰੀ ਪਿੰਡ ਦੀਆਂ ਮਹਿਲਾਵਾਂ ਦੀ ਹੈ।

 

 

 

ਭਾਈਓ ਅਤੇ ਭੈਣੋਂ,

ਅੱਜ ਜਲਸ਼ਕਤੀ ਅਭਿਯਾਨ ਇੱਕ ਰਾਸ਼ਟਰੀ mission ਬਣ ਚੁੱਕਿਆ ਹੈ। ਪਰੰਪਰਾਗਤ ਜਲਸਰੋਤਾਂ ਦੀ renovation ਹੋਵੇਨਵੇਂ structures ਦਾ ਨਿਰਮਾਣ ਹੋਵੇ, stakeholders ਤੋਂ ਲੈ ਕੇ ਸਿਵਲ ਸੋਸਾਇਟੀ ਅਤੇ ਪੰਚਾਇਤਾਂ ਤੱਕ, ਹਰ ਕੋਈ ਇਸ ਵਿੱਚ ਸ਼ਾਮਲ ਹੈ। ਜਨਭਾਗੀਦਾਰੀ ਦੇ ਜ਼ਰੀਏ ਹੀ ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਹਰ ਜ਼ਿਲ੍ਹੇ ਵਿੱਚ ਅੰਮ੍ਰਿਤ ਸਰੋਵਰ ਬਣਾਉਣ ਦਾ ਕੰਮ ਭੀ ਸ਼ੁਰੂ ਕੀਤਾ ਸੀ। ਇਸ ਦੇ ਤਹਿਤ ਦੇਸ਼ ਵਿੱਚ ਜਨਭਾਗੀਦਾਰੀ ਨਾਲ 60 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਬਣੇ। ਆਪ (ਤੁਸੀਂ)  ਕਲਪਨਾ ਕਰ ਸਕਦੇ ਹੋ ਦੇਸ਼ ਦੀ ਭਾਵੀ ਪੀੜ੍ਹੀ ਦੇ ਲਈ ਕਿਤਨਾ ਬੜਾ ਕੰਮ ਹੈ। ਇਸੇ ਤਰ੍ਹਾਂ, ਗਰਾਊਂਡ ਵਾਟਰ ਦੇ ਰੀਚਾਰਜ ਦੇ ਲਈ ਅਸੀਂ ਅਟਲ ਭੂਜਲ ਯੋਜਨਾ ਸ਼ੁਰੂ ਕੀਤੀ। ਇਸ ਵਿੱਚ ਭੀ ਜਲ ਸਰੋਤਾਂ ਦੇ ਮੈਨੇਜਮੈਂਟ ਦੀ ਜ਼ਿੰਮੇਦਾਰੀ ਪਿੰਡ ਵਿੱਚ ਸਮਾਜ ਨੂੰ ਹੀ ਦਿੱਤੀ ਗਈ ਹੈ। 2021 ਵਿੱਚ ਅਸੀਂ Catch the rain ਕੈਂਪੇਨ ਸ਼ੁਰੂ ਕੀਤਾ। ਅੱਜ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ, catch the rain ਨਾਲ ਲੋਕ ਬੜੀ ਸੰਖਿਆ ਵਿੱਚ ਜੁੜ ਰਹੇ ਹਨ। ‘ਨਮਾਮਿ ਗੰਗੇ’ ('नमामि गंगे') ਯੋਜਨਾ ਦੀ ਭੀ ਉਦਾਹਰਣ ਸਾਹਮਣੇ ਹੈ। ‘ਨਮਾਮਿ ਗੰਗੇ’ ਕਰੋੜਾਂ ਦੇਸ਼ਵਾਸੀਆਂ ਦੇ ਲਈ ਇੱਕ ਭਾਵਨਾਤਮਕ ਸੰਕਲਪ ਬਣ ਗਿਆ ਹੈ। ਸਾਡੀਆਂ ਨਦੀਆਂ ਨੂੰ ਸਵੱਛ ਬਣਾਉਣ ਦੇ ਲਈ ਲੋਕ ਰੂੜ੍ਹੀਆਂ ਨੂੰ ਭੀ ਛੱਡ ਰਹੇ ਹਨਅਪ੍ਰਾਸੰਗਿਕ ਰੀਤੀਆਂ ਨੂੰ ਭੀ ਬਦਲ ਰਹੇ ਹਨ।

 

ਸਾਥੀਓ,

ਆਪ (ਤੁਸੀਂ) ਸਾਰੇ ਜਾਣਦੇ ਹੋ, ਮੈਂ ਵਾਤਾਵਰਣ ਦੇ ਲਈ ਦੇਸ਼ਵਾਸੀਆਂ ਨੂੰ ‘ਏਕ ਪੇੜ ਮਾਂ ਕੇ ਨਾਮ’ ਲਗਾਉਣ ਦੀ ਅਪੀਲ ਕੀਤੀ ਹੈ। ਜਦੋਂ ਬਿਰਖ ਲਗਦੇ ਹਨ ਤਾਂ ਗਰਾਊਂਡ ਵਾਟਰ ਲੈਵਲ ਤੇਜ਼ੀ ਨਾਲ ਵਧਦਾ ਹੈ। ਬੀਤੇ ਕੁਝ ਸਪਤਾਹ ਵਿੱਚ ਹੀ ਮਾਂ ਦੇ ਨਾਮ ‘ਤੇ ਦੇਸ਼ ਵਿੱਚ ਕਰੋੜਾਂ ਪੇੜ ਲਗਾਏ ਜਾ ਚੁੱਕੇ ਹਨ। ਐਸੇ ਕਿਤਨੇ ਹੀ ਅਭਿਯਾਨ ਹਨ, ਕਿਤਨੇ ਹੀ ਸੰਕਲਪ ਹਨ, 140 ਕਰੋੜ ਦੇਸ਼ਵਾਸੀਆਂ ਦੀ ਭਾਗੀਦਾਰੀ ਨਾਲ ਅੱਜ ਇਹ ਜਨ-ਅੰਦੋਲਨ ਬਣਦੇ ਜਾ ਰਹੇ ਹਨ।

 

ਸਾਥੀਓ,

ਜਲ-ਸੰਚਯਨ ਦੇ ਲਈ ਅੱਜ ਸਾਨੂੰ reduce, reuse, recharge ਅਤੇ recycle ਦੇ ਮੰਤਰ ‘ਤੇ ਵਧਣ ਦੀ ਜ਼ਰੂਰਤ ਹੈ। ਯਾਨੀ, ਪਾਣੀ ਤਦ ਹੀ ਬਚੇਗਾ ਜਦੋਂ ਅਸੀਂ ਪਾਣੀ ਦਾ ਦੁਰਉਪਯੋਗ ਰੋਕਾਂਗੇ -reduce ਕਰਾਂਗੇ। ਜਦੋਂ ਅਸੀਂ ਪਾਣੀ ਨੂੰ reuse ਕਰਾਂਗੇ, ਜਦੋਂ ਅਸੀਂ ਜਲਸਰੋਤਾਂ ਨੂੰ recharge ਕਰਾਂਗੇ, ਅਤੇ ਦੂਸ਼ਿਤ ਜਲ ਨੂੰ recycle ਕਰਾਂਗੇ। ਇਸ ਦੇ ਲਈ ਸਾਨੂੰ ਨਵੇਂ ਤੌਰ-ਤਰੀਕਿਆਂ ਨੂੰ ਅਪਣਾਉਣਾ ਹੋਵੇਗਾ। ਸਾਨੂੰ ਇਨੋਵੇਟਿਵ ਹੋਣਾ ਹੋਵੇਗਾ, ਟੈਕਨੋਲੋਜੀ ਦਾ ਇਸਤੇਮਾਲ ਕਰਨਾ ਹੋਵੇਗਾ। ਅਸੀਂ ਸਭ ਜਾਣਦੇ ਹਾਂ ਕਿ ਸਾਡੀਆਂ ਪਾਣੀ ਦੀਆਂ ਜ਼ਰੂਰਤਾਂ ਦਾ 80 ਪ੍ਰਤੀਸ਼ਤ ਹਿੱਸਾ, ਖੇਤੀ ਦੇ ਕੰਮਾਂ ਵਿੱਚ ਆਉਂਦਾ ਹੈ। ਇਸ ਲਈ, sustainable agriculture ਦੀ ਦਿਸ਼ਾ ਵਿੱਚ ਸਾਡੀ ਸਰਕਾਰ drip irrigation ਜਿਹੀਆਂ ਤਕਨੀਕਾਂ ਨੂੰ ਲਗਾਤਾਰ ਵਧਾ ਰਹੀ ਹੈ। Per drop more crop ਜਿਹੇ ਅਭਿਯਾਨ ਇਨ੍ਹਾਂ ਨਾਲ ਪਾਣੀ ਦੀ ਬੱਚਤ ਭੀ ਹੋ ਰਹੀ ਹੈ, ਘੱਟ ਪਾਣੀ ਵਾਲੇ ਇਲਾਕਿਆਂ ਵਿੱਚ ਕਿਸਾਨਾਂ ਦੀ ਆਮਦਨ ਭੀ ਵਧ ਰਹੀ ਹੈ। ਸਰਕਾਰ ਦਲਹਨ, ਤਿਲਹਨ ਅਤੇ ਮਿਲਟਸ ਜਿਹੀਆਂ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੀ ਖੇਤੀ ਨੂੰ ਹੁਲਾਰਾ ਦੇ ਰਹੀ ਹੈ। ਕੁਝ ਰਾਜ ਜੰਲ-ਸੰਭਾਲ਼ ਦੇ ਲਈ ਵਿਕਲਪਿਕ ਫਸਲਾਂ ‘ਤੇ ਕਿਸਾਨਾਂ ਨੂੰ incentive ਭੀ ਦੇ ਰਹੇ ਹਨ। ਮੇਰਾ ਆਗਰਹਿ (ਮੇਰੀ ਤਾਕੀਦ) ਹੈ, ਇਨ੍ਹਾਂ ਪ੍ਰਯਾਸਾਂ ਨੂੰ ਹੋਰ ਗਤੀ ਦੇਣ ਦੇ ਲਈ ਸਾਰੇ ਰਾਜਾਂ ਨੂੰ ਨਾਲ ਆਉਣਾ ਚਾਹੀਦਾ ਹੈ, ਮਿਸ਼ਨ ਮੋਡ ਵਿੱਚ ਕੰਮ ਕਰਨਾ ਚਾਹੀਦਾ ਹੈ। ਖੇਤਾਂ ਦੇ ਪਾਸ ਤਲਾਬ-ਸਰੋਵਰ ਬਣਾਉਣਾ, ਰੀਚਾਰਜ ਵੈੱਲ ਬਣਾਉਣਾ ਸਾਨੂੰ ਕਈ ਨਵੀਆਂ ਤਕਨੀਕਾਂ ਦੇ ਨਾਲ ਐਸੇ ਪਰੰਪਰਾਗਤ ਗਿਆਨ ਨੂੰ ਭੀ ਹੁਲਾਰਾ ਦੇਣਾ ਹੋਵੇਗਾ।

 

ਸਾਥੀਓ,

ਸਾਫ਼ ਪਾਣੀ ਦੀ ਉਪਲਬਧਤਾ, ਜਲ ਸੰਭਾਲ਼ ਦੀ ਸਫ਼ਲਤਾ, ਇਸ ਨਾਲ ਇੱਕ ਬਹੁਤ ਬੜੀ ਵਾਟਰ ਇਕੌਨਮੀ ਭੀ ਜੁੜੀ ਹੈ। ਜਿਵੇਂ ਜਲ ਜੀਵਨ ਮਿਸ਼ਨ ਨੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਦਿੱਤੇ ਹਨ। ਬੜੀ ਸੰਖਿਆ ਵਿੱਚ ਇੰਜੀਨੀਅਰਸ, ਪਲੰਬਰਸ, ਇਲੈਕਟ੍ਰੀਸ਼ਿਅਨਸ ਅਤੇ ਮੈਨੇਜਰਸ ਜਿਹੀਆਂ ਜੌਬਸ ਲੋਕਾਂ ਨੂੰ ਮਿਲੀਆਂ ਹਨ। WHO  ਦਾ ਆਕਲਨ ਹੈ ਕਿ ਹਰ ਘਰ ਪਾਇਪ ਨਾਲ ਜਲ ਪਹੁੰਚਣ ਨਾਲ ਦੇਸ਼ ਦੇ ਲੋਕਾਂ ਦੇ ਕਰੀਬ ਸਾਢੇ 5 ਕਰੋੜ ਘੰਟੇ ਬਚਣਗੇ। ਇਹ ਬਚਿਆ ਹੋਇਆ ਸਮਾਂ ਵਿਸ਼ੇਸ਼ ਕਰਕੇ ਸਾਡੀਆਂ ਭੈਣਾਂ-ਬੇਟੀਆਂ ਦਾ ਸਮਾਂ ਫਿਰ ਸਿੱਧੇ ਦੇਸ਼ ਦੀ ਅਰਥਵਿਵਸਥਾ ਨੂੰ ਵਧਾਉਣ ਵਿੱਚ ਲਗੇਗਾ। ਵਾਟਰ ਇਕੌਨਮੀ ਦਾ ਇੱਕ ਪਹਿਲੂ, ਅਹਿਮ ਪਹਿਲੂ ਹੈਲਥ ਭੀ ਹੈ-ਆਰੋਗਯ। ਰਿਪੋਰਟਸ ਕਹਿੰਦੀਆਂ ਹਨ ਜਲ ਜੀਵਨ ਮਿਸ਼ਨ ਨਾਲ ਸਵਾ ਲੱਖ ਤੋਂ ਜ਼ਿਆਦਾ ਬੱਚਿਆਂ ਦੀ ਬੇਵਕਤੀ (असमय) ਮੌਤ ਭੀ ਰੋਕੀ ਜਾ ਸਕੇਗੀ। ਅਸੀਂ ਹਰ ਸਾਲ 4 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਡਾਇਰੀਆ ਜਿਹੀਆਂ ਬਿਮਾਰੀਆਂ ਤੋਂ ਭੀ ਬਚਾ ਪਾਵਾਂਗੇ ਯਾਨੀ ਬਿਮਾਰੀਆਂ ‘ਤੇ ਲੋਕਾਂ ਦਾ ਜੋ ਖਰਚ ਹੁੰਦਾ ਸੀ, ਉਹ ਭੀ ਘੱਟ ਹੋਇਆ ਹੈ।

 

ਸਾਥੀਓ,

ਜਨਭਾਗੀਦਾਰੀ ਦੇ ਇਸ ਮਿਸ਼ਨ ਵਿੱਚ ਬਹੁਤ ਬੜਾ ਯੋਗਦਾਨ ਸਾਡੇ ਉੱਦਮ ਖੇਤਰ ਦਾ ਭੀ ਹੈ। ਅੱਜ ਮੈਂ ਉਨ੍ਹਾਂ ਇੰਡਸਟ੍ਰੀਜ਼ ਦਾ ਭੀ ਧੰਨਵਾਦ ਕਰਾਂਗਾ, ਜਿਨ੍ਹਾਂ ਨੇ net zero liquid discharge standards ਅਤੇ water recycling goals ਨੂੰ ਪੂਰਾ ਕੀਤਾ ਹੈ। ਕਈ industries ਨੇ corporate social responsibilities  ਦੇ ਤਹਿਤ ਜਲ ਸੰਭਾਲ਼ ਦੇ ਕੰਮ ਸ਼ੁਰੂ ਕੀਤੇ ਹਨ। ਗੁਜਰਾਤ ਨੇ ਜਲ ਸੰਭਾਲ਼ ਦੇ ਲਈ CSR ਦਾ ਇਸਤੇਮਾਲ ਕਰਨ ਦਾ ਇੱਕ ਨਵਾਂ ਕੀਰਤੀਮਾਨ ਬਣਾਇਆ ਹੈ। ਸੂਰਤ, ਵਲਸਾਡ, ਡਾਂਗ, ਤਾਪੀ, ਨਵਸਾਰੀ ਮੈਨੂੰ ਦੱਸਿਆ ਗਿਆ ਹੈ ਕਿ ਇਨ੍ਹਾਂ ਸਭ ਜਗ੍ਹਾਂ ‘ਤੇ CSR initiatives  ਦੀ ਮਦਦ ਨਾਲ ਕਰੀਬ 10 ਹਜ਼ਾਰ ਬੋਰਵੈੱਲ ਰੀਚਾਰਜ ਸਟ੍ਰਕਚਰ ਦਾ ਕੰਮ ਪੂਰਾ ਹੋਇਆ ਹੈ। ਹੁਣ ‘ਜਲ ਸੰਚਯ-ਜਨ ਭਾਗੀਦਾਰੀ ਅਭਿਯਾਨ’ ਦੇ ਮਾਧਿਅਮ ਨਾਲ ਜਲਸ਼ਕਤੀ ਮੰਤਰਾਲਾ ਅਤੇ ਗੁਜਰਾਤ ਸਰਕਾਰ ਨੇ ਨਾਲ ਮਿਲ ਕੇ 24 ਹਜ਼ਾਰ ਅਤੇ ਐਸੇ ਸਟ੍ਰਕਚਰਸ ਬਣਾਉਣ ਦਾ ਅਭਿਯਾਨ ਸ਼ੁਰੂ ਕੀਤਾ ਹੈ। ਇਹ ਅਭਿਯਾਨ ਆਪਣੇ ਆਪ ਵਿੱਚ ਇੱਕ ਐਸਾ ਮਾਡਲ ਹੈ, ਜੋ ਭਵਿੱਖ ਵਿੱਚ ਹੋਰ ਰਾਜਾਂ ਨੂੰ ਭੀ ਐਸਾ ਪ੍ਰਯਾਸ ਕਰਨ ਦੀ ਪ੍ਰੇਰਣਾ ਦੇਵੇਗਾ। ਮੈਨੂੰ ਆਸ਼ਾ ਹੈ, ਅਸੀਂ ਸਾਰੇ ਮਿਲ ਕੇ ਭਾਰਤ ਨੂੰ ਜਲ ਸੰਭਾਲ਼ ਦੀ ਦਿਸ਼ਾ ਵਿੱਚ ਪੂਰੀ ਮਾਨਵਤਾ ਦੇ ਲਈ ਇੱਕ ਪ੍ਰੇਰਣਾ ਬਣਾਵਾਂਗੇ। ਇਸੇ ਵਿਸ਼ਵਾਸ ਦੇ ਨਾਲ, ਮੈਂ ਆਪ ਸਭ ਨੂੰ ਇੱਕ ਵਾਰ ਫਿਰ ਇਸ ਅਭਿਯਾਨ ਦੀ ਸਫ਼ਲਤਾ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ। 

 

***

ਐੱਮਜੇਪੀਐੱਸ/ਐੱਸਟੀ/ਆਰਕੇ



(Release ID: 2052813) Visitor Counter : 10