ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਸਿੰਗਾਪੁਰ ਦੇ ਕਾਰੋਬਾਰੀ ਨੇਤਾਵਾਂ ਨਾਲ ਗੱਲਬਾਤ

Posted On: 05 SEP 2024 4:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਗਾਪੁਰ ਦੇ ਨਿਵੇਸ਼ ਫੰਡਾਂ, ਇਨਫ੍ਰਾਸਟ੍ਰਕਚਰ, ਮੈਨੂਫੈਕਚਰਿੰਗ, ਊਰਜਾ, ਸਥਿਰਤਾ ਅਤੇ ਲੌਜਿਸਟਿਕਸ ਸਹਿਤ ਵਿਵਿਧ ਖੇਤਰਾਂ ਦੇ ਪ੍ਰਮੁੱਖ (leading) ਮੁੱਖ ਕਾਰਜਕਾਰੀ ਅਧਿਕਾਰੀਆਂ (CEOs-ਸੀਈਓਜ਼) ਦੇ ਇੱਕ ਸਮੂਹ ਦੇ ਨਾਲ ਗੱਲਬਾਤ ਕੀਤੀ। ਇਸ ਸਮਾਗਮ ਵਿੱਚ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਗਣ ਕਿਮ ਯੋਂਗ (H.E. Mr. Gan Kim Yong) ਅਤੇ ਗ੍ਰਹਿ ਅਤੇ ਕਾਨੂੰਨ ਮੰਤਰੀ ਮਹਾਮਹਿਮ ਸ਼੍ਰੀ ਕੇ. ਸ਼ਾਨਮੁਗਮ (H.E. Mr. K Shanmugam) ਨੇ ਹਿੱਸਾ ਲਿਆ।

 

ਭਾਰਤ ਵਿੱਚ ਉਨ੍ਹਾਂ ਦੇ ਵਧਦੇ ਹੋਏ ਨਿਵੇਸ਼ (investment footprint) ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਹਿਯੋਗ ਨੂੰ ਹੁਲਾਰਾ ਦੇਣ ਦੇ ਸਿੰਗਾਪੁਰ ਦੇ ਉਦਯੋਗ ਜਗਤ ਦੇ ਦਿੱਗਜਾਂ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਮਹੱਤਵ ਦਿੱਤਾ। ਪ੍ਰਧਾਨ ਮੰਤਰੀ ਨੇ ਭਾਰਤ ਦੇ ਨਾਲ ਉਨ੍ਹਾਂ ਦੇ ਸਹਿਯੋਗ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ, ਸਿੰਗਾਪੁਰ ਵਿੱਚ ਇੱਕ ਇਨਵੈਸਟ ਇੰਡੀਆ ਦਫ਼ਤਰ (INVEST INDIA office) ਦੀ ਸਥਾਪਨਾ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਭਾਰਤ-ਸਿੰਗਾਪੁਰ ਸਬੰਧਾਂ (India-Singapore ties) ਨੂੰ ਇਕ ਵਿਆਪਕ ਰਣਨੀਤਕ ਸਾਂਝੇਦਾਰੀ (Comprehensive Strategic Partnership) ਵਿੱਚ ਬਦਲਣ ਨਾਲ ਦੁਵੱਲੇ ਆਰਥਿਕ ਸਬੰਧਾਂ ਨੂੰ ਇੱਕ ਬੜੀ ਤਾਕਤ ਮਿਲੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਸ ਵਰ੍ਹਿਆਂ ਵਿੱਚ ਪਰਿਵਰਤਨਕਾਰੀ ਪ੍ਰਗਤੀ ਕੀਤੀ ਹੈ ਅਤੇ ਰਾਜਨੀਤਕ ਸਥਿਰਤਾ, ਨੀਤੀ ਸਬੰਧੀ ਪੂਰਵ-ਅਨੁਮਾਨ, ਕਾਰੋਬਾਰੀ ਸੁਗਮਤਾ ਅਤੇ ਇਸ ਦੇ ਸੁਧਾਰ-ਮੁਖੀ ਆਰਥਿਕ ਏਜੰਡਾ ਦੀ ਆਪਣੀ ਤਾਕਤ ਨੂੰ ਦੇਖਦੇ ਹੋਏ ਇਹ ਉਸੇ ਰਸਤੇ ‘ਤੇ ਅੱਗੇ ਵਧਦਾ ਰਹੇਗਾ। ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਜਾ ਰਿਹਾ ਹੈ। ਭਾਰਤ ਦੇ ਵਿਕਾਸ ਦੀ ਪ੍ਰਭਾਵਸ਼ਾਲੀ ਗਾਥਾ, ਇਸ ਦੇ ਕੁਸ਼ਲ ਪ੍ਰਤਿਭਾ ਪੂਲ ਅਤੇ ਵਿਸਤ੍ਰਿਤ ਬਜ਼ਾਰ ਨਾਲ ਜੁੜੇ ਅਨੇਕ ਅਵਸਰਾਂ ਬਾਰੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਇਸ ਬਾਤ ਨੂੰ ਉਜਾਗਰ ਕੀਤਾ ਕਿ ਭਾਰਤ ਆਲਮੀ ਆਰਥਿਕ ਵਿਕਾਸ ਵਿੱਚ 17% ਦਾ ਯੋਗਦਾਨ ਦੇ ਰਿਹਾ ਹੈ। ਪ੍ਰਧਾਨ  ਮੰਤਰੀ ਨੇ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ, ਭਾਰਤ ਸੈਮੀਕੰਡਕਟਰ ਮਿਸ਼ਨ ਅਤੇ 12 ਨਵੇਂ ਉਦਯੋਗਿਕ ਸਮਾਰਟ ਸ਼ਹਿਰਾਂ ਦੀ ਸਥਾਪਨਾ ਜਿਹੇ ਪ੍ਰੋਗਰਾਮਾਂ ਦੇ ਜ਼ਰੀਏ ਗਲੋਬਲ ਵੈਲਿਊ ਚੇਨਸ ਵਿੱਚ ਭਾਰਤ ਦੀ ਭਾਗੀਦਾਰੀ ਵਧਾਉਣ ਲਈ ਵਿਭਿੰਨ ਪਹਿਲਾਂ ਬਾਰੇ ਬਾਤ ਕੀਤੀ। ਉਨ੍ਹਾਂ ਨੇ ਕਾਰੋਬਾਰੀ ਜਗਤ ਦੇ ਨੇਤਾਵਾਂ ਨੂੰ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਭਾਰਤ ਵਿੱਚ ਅਵਸਰਾਂ ਨੂੰ ਪਰਖਣ ਦਾ ਸੱਦਾ ਦਿੱਤਾ। ਲਚੀਲੀਆਂ ਸਪਲਾਈ ਚੇਨਾਂ ਦੀ ਤਲਾਸ਼ ਕਰਨ ਵਾਲੇ ਕਾਰੋਬਾਰਾਂ ਦੇ ਲਈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਪਣੀ ਤਾਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਭ ਤੋਂ ਚੰਗਾ ਵਿਕਲਪ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਭਾਰਤ ਉਨ੍ਹਾਂ ਦੇ ਤੀਸਰੇ ਕਾਰਜਕਾਲ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੀ ਗਤੀ ਅਤੇ ਵਿਆਪਕਤਾ ਨੂੰ ਵਧਾਏਗਾ। ਇਸ ਦੇ ਇਲਾਵਾ, ਮੁੱਖ ਕਾਰਜਕਾਰੀ ਅਧਿਕਾਰੀਆਂ (CEOs-ਸੀਈਓਜ਼)  ਨੂੰ ਰੇਲਵੇ, ਸੜਕ, ਪੋਰਟਸ, ਸ਼ਹਿਰੀ ਹਵਾਬਾਜ਼ੀ, ਉਦਯੋਗਿਕ ਪਾਰਕਾਂ ਅਤੇ ਡਿਜੀਟਲ ਕਨੈਕਟਿਵਿਟੀ (Railways, Roads, Ports, Civil Aviation, Industrial Parks and Digital connectivity) ਦੇ ਖੇਤਰ ਵਿੱਚ ਨਵੇਂ ਅਵਸਰਾਂ ਤੋਂ ਜਾਣੂ ਕਰਵਾਇਆ ਗਿਆ।

 

ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੇ ਕਾਰੋਬਾਰੀ ਜਗਤ ਦੇ ਦਿੱਗਜਾਂ (Singaporean business leaders) ਨੂੰ ਭਾਰਤ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਦੇਖਣ ਅਤੇ ਦੇਸ਼ ਵਿੱਚ ਆਪਣੀ  ਉਪਸਥਿਤੀ ਵਧਾਉਣ ਦੇ ਲਈ ਸੱਦਾ ਦਿੱਤਾ।

 

ਬਿਜ਼ਨਸ ਰਾਊਂਡ ਟੇਬਲ ਵਿੱਚ ਨਿਮਨਲਿਖਤ ਕਾਰੋਬਾਰੀ ਜਗਤ ਦੇ ਦਿੱਗਜਾਂ ਨੇ ਹਿੱਸਾ ਲਿਆ:

ਨੰਬਰ

ਨਾਮ

ਪਦਨਾਮ

1

ਲਿਮ ਮਿੰਗ ਯਾਨ(Lim Ming Yan)

ਚੇਅਰਮੈਨ, ਸਿੰਗਾਪੁਰ ਬਿਜ਼ਨਸ ਫੈਡਰੇਸ਼ਨ

(Chairman, Singapore Business Federation)

2

ਕੋਕ ਪਿੰਗ ਸੂਨ (Kok Ping Soon)

ਸੀਈਓ, ਸਿੰਗਾਪੁਰ ਬਿਜ਼ਨਸ ਫੈਡਰੇਸ਼ਨ

(CEO, Singapore Business Federation)

3

ਗੌਤਮ ਬੈਨਰਜੀ

ਚੇਅਰਮੈਨ, ਭਾਰਤ ਅਤੇ ਦੱਖਣ ਏਸ਼ੀਆ ਕਾਰੋਬਾਰ ਸਮੂਹ,

ਸਿੰਗਾਪੁਰ ਬਿਜ਼ਨਸ ਫੈਡਰੇਸ਼ਨ

ਸੀਨੀਅਰ ਐੱਮਡੀ ਅਤੇ ਚੇਅਰਮੈਨ,

ਬਲੈਕਸਟੋਨ ਸਿੰਗਾਪੁਰ

(Chairman, India & South Asia Business Group,
Singapore Business Federation
Senior MD and Chairman,
Blackstone Singapore
)

4

ਲਿਮ ਬੂਨ ਹੈਂਗ

(Lim Boon Heng)

ਚੇਅਰਮੈਨ, ਟੈਮਾਸੇਕ ਹੋਲਡਿੰਗਸ

(Chairman, Temasek Holdings)

5

ਲਿਮ ਚਾਉ ਕਿਆਟ

(Lim Chow Kiat)

ਸੀਈਓ, ਜੀਆਈਸੀ ਪ੍ਰਾਈਵੇਟ ਲਿਮਿਟਿਡ

(CEO, GIC Private Limited)

6

ਪੀਯੂਸ਼ ਗੁਪਤਾ

(Piyush Gupta)

ਸੀਈਓ ਅਤੇ ਡਾਇਰੈਕਟਰ, ਡੀਬੀਐੱਸ ਗਰੁੱਪ

(CEO and Director, DBS Group)

7

ਗੋਹ ਚੂਨ ਫੋਂਗ

(Goh Choon Phong)

ਸੀਈਓ, ਸਿੰਗਾਪੁਰ ਏਅਰਲਾਇਨਸ

(CEO, Singapore Airlines)

8

ਵੋਂਗ ਕਿਮ ਯਿਨ (Wong Kim Yin)

ਗਰੁੱਪ ਪ੍ਰੈਜ਼ੀਡੈਂਟ ਅਤੇ ਸੀਈਓ, ਸੈਂਬਕਾਰਪ ਇੰਡਸਟ੍ਰੀਜ਼ ਲਿਮਿਟਿਡ

(Group President & CEO, Sembcorp Industries Limited)

9

ਲੀ ਚੀ ਕੂਨ

(Lee Chee Koon)

ਗਰੁੱਪ ਸੀਈਓ, ਕੈਪੀਟਲੈਂਡ ਇਨਵੈਸਟਮੈਂਟ

(Group CEO, CapitaLand Investment)

10

ਓਂਗ ਕਿਮ ਪੋਂਗ

(Ong Kim Pong)

ਗਰੁੱਪ ਸੀਈਓ, ਪੀਐੱਸਏ ਇੰਟਰਨੈਸ਼ਨਲ

(Group CEO, PSA International)

11

ਕੇਰੀ ਮੋਕ

(Kerry Mok)

ਸੀਈਓ, ਐੱਸਏਟੀਐੱਸ ਲਿਮਿਟਿਡ(CEO, SATS Limited)

12

ਬਰੂਨੋ ਲੋਪੇਜ਼

(Bruno Lopez)

 

ਪ੍ਰੈਜ਼ੀਡੈਂਟ ਅਤੇ ਗਰੁੱਪ ਸੀਈਓ, ਐੱਸਟੀ ਟੈਲੀਮੀਡੀਆ ਗਲੋਬਲ ਡੇਟਾ ਸੈਂਟਰਸ

(President & Group CEO,

ST Telemedia Global Data Centers)

13

ਸੀਨ ਚਿਆਓ

(Sean Chiao)

 

ਗਰੁੱਪ ਸੀਈਓ, ਸੁਰਬਾਨਾ ਜੁਰੋਂਗ

(Group CEO, Surbana Jurong)

14

ਯਮ ਕੁਮ ਵੇਂਗ (Yam Kum Weng)

ਸੀਈਓ, ਚਾਂਗੀ ਏਅਰਪੋਰਟ ਗਰੁੱਪ

(CEO, Changi Airport Group)

15

ਯੂਏਨ ਕੁਆਨ ਮੂਨ (Yuen Kuan Moon)

ਸੀਈਓ, ਸਿੰਗਟੈਲ

 (CEO, SingTel)

16

ਲੋਹ ਬੂਨ ਚਾਈ

(Loh Boon Chye)

ਸੀਈਓ, ਐੱਸਜੀਐਕਸ ਗਰੁੱਪ

(CEO, SGX Group)

17

ਮਾਰਕਸ ਲਿਮ

(Marcus Lim)

 

ਸਹਿ-ਸੰਸਥਾਪਕ ਅਤੇ ਸੀਈਓ, ਈਕੋਸੌਫਟ

(Co-founder and CEO, Ecosoftt)

18

ਕਿਊਕ ਕਵਾਂਗ ਮੇਂਗ(Quek Kwang Meng)

ਖੇਤਰੀ ਸੀਈਓ, ਭਾਰਤ, ਮੈਪਲਟ੍ਰੀ ਇਨਵੈਸਟਮੈਂਟ ਪ੍ਰਾਈਵੇਟ ਲਿਮਿਟਿਡ

(Regional CEO, India, Mapletree Investments Private Limited)

19

ਲੋਹ ਚਿਨ ਹੁਆ (Loh Chin Hua)

ਸੀਈਓ ਅਤੇ ਈਡੀ, ਕੈਪਲ ਲਿਮਿਟਿਡ(CEO & ED, Keppel Limited)

20

ਫੁਆ ਯੋਂਗ ਟਾਟ (Phua Yong Tat)

ਗਰੁੱਪ ਮੈਨੇਜਿੰਗ ਡਾਇਰੈਕਟਰ, ਐੱਚਟੀਐੱਲ ਇੰਟਰਨੈਸ਼ਨਲ (HTL International)

 

***

ਐੱਮਜੇਪੀਐੱਸ/ਐੱਸਆਰ



(Release ID: 2052703) Visitor Counter : 12