ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 04 SEP 2024 6:19PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ ਦੇਸ਼ ਭਰ ਦੇ ਅਧਿਆਪਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

 ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ,  “ ਮੈਂ ਅਧਿਆਪਕ ਦਿਵਸ ਦੇ ਅਵਸਰ ‘ਤੇ ਦੇਸ਼ ਦੇ ਸਾਰੇ ਅਧਿਆਪਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੀ ਹਾਂ। ਇਹ ਦਿਵਸ ਮਹਾਨ ਸਿੱਖਿਆਸ਼ਾਸਤਰੀ,  ਦਾਰਸ਼ਨਿਕ ਅਤੇ ਭਾਰਤ  ਦੇ ਸਾਬਕਾ ਰਾਸ਼ਟਰਪਤੀ ਡਾ.  ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਨਮ ਵਰ੍ਹੇਗੰਢ (ਜਯੰਤੀ) ਦਾ ਦਿਨ ਹੈ, ਜੋ ਪੂਰੇ ਦੇਸ਼ ਲਈ ਪ੍ਰੇਰਣਾ ਦੇ ਮਹਾਨ ਸ੍ਰੋਤ ਹਨ।  ਮੈਂ ਇਸ ਅਵਸਰ ‘ਤੇ ਉਨ੍ਹਾਂ ਨੂੰ ਆਪਣੀ ਤਰਫ਼ੋਂ ਨਿਮਰ ਸ਼ਰਧਾਂਜਲੀਆਂ ਅਰਪਿਤ ਕਰਦੀ ਹਾਂ।

ਰਾਸ਼ਟਰਪਤੀ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ।  ਇੱਕ ਵਿਦਿਆਰਥੀ  ਦੇ ਰੂਪ ਵਿੱਚ ਉਹ ਜੀਵਨ- ਕੌਸ਼ਲ ਅਤੇ ਕਦਰਾਂ-ਕੀਮਤਾਂ (life-skills and values) ਨੂੰ ਸਿੱਖਦੇ ਹਨ।  ਦੇਸ਼  ਦੇ ਅਧਿਆਪਕ ਮਾਰਗਦਰਸ਼ਕ (ਮੁਰਸ਼ਦ)  ਦੇ ਰੂਪ ਵਿੱਚ ਵਿਦਿਆਰਥੀਆਂ ਨੂੰ ਭਵਿੱਖ  ਦੇ ਲੀਡਰਾਂ ਦੇ ਰੂਪ ਵਿੱਚ ਢਾਲ ਸਕਦੇ ਹਨ, ਜੋ ਸਾਡੇ ਦੇਸ਼ ਦੀ ਤਕਦੀਰ (destiny) ਨੂੰ ਆਕਾਰ ਦੇਣਗੇ।

ਅਧਿਆਪਕਾਂ ਨੂੰ ਭਾਰਤ ਦੀ ਭਾਵੀ ਪੀੜ੍ਹੀ ਦੇ ਮਸਤਕ ਨੂੰ ਪੋਸ਼ਿਤ ਕਰਨ ਅਤੇ ਸੰਪੂਰਨ ਉਤਕ੍ਰਿਸ਼ਟਤਾ (overall excellence)  ਦੀ ਤਰਫ਼ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਦਾ ਮਹੱਤਵਪੂਰਨ ਕਾਰਜ ਸੌਂਪਿਆ ਗਿਆ ਹੈ।  ਅਧਿਆਪਕਾਂ ਦੀ ਡਿਊਟੀ ਹੈ ਕਿ ਉਹ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ,  ਆਲੋਚਨਾਤਮਕ ਸੋਚ ਕੌਸ਼ਲ  ਅਤੇ ਸਮਾਜ  ਦੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ (moral values, critical thinking skills, and a sense of responsibility towards the society) ਉਤਪੰਨ ਕਰਨ। ਰਾਸ਼ਟਰੀ ਸਿੱਖਿਆ ਨੀਤੀ 2020 (National Education Policy 2020) ਵਿੱਚ ਪਰਿਕਲਿਪਤ ਸਿੱਖਿਆ ਪ੍ਰਦਾਨ ਕਰਨ  ਦੇ ਆਧੁਨਿਕ ਤੌਰ-ਤਰੀਕਿਆਂ ਅਤੇ ਟੈਕਨੋਲੋਜੀ ਦੇ ਇਸ਼ਟਤਮ ਉਪਯੋਗ  ਦੇ ਜ਼ਰੀਏ ਅਧਿਆਪਕ ਵਿਦਿਆਰਥੀਆਂ ਨੂੰ ਇੱਕ ਫਲਦਾਇਕ ਜੀਵਨ ਜੀਣ ਅਤੇ ਇੱਕ ਵਿਕਸਿਤ ਰਾਸ਼ਟਰ  ਦੇ ਨਿਰਮਾਣ ਲਈ ਸਸ਼ਕਤ ਬਣਾ ਸਕਦੇ ਹਨ। 

ਮੈਂ ਇੱਕ ਵਾਰ ਫਿਰ ਸਮੁੱਚੇ ਅਧਿਆਪਕ ਸਮੁਦਾਇ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ ਅਤੇ ਵਿਦਿਆਰਥੀਆਂ ਦੇ ਇੱਕ ਪ੍ਰਬੁੱਧ ਸਮੁਦਾਇ ਦੇ ਨਿਰਮਾਣ ਦੇ ਪ੍ਰਯਾਸ ਵਿੱਚ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕਰਦੀ ਹਾਂ  ਜੋ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਗੇ। ”

 

ਰਾਸ਼ਟਰਪਤੀ ਦਾ ਸੰਦੇਸ਼ ਪੜ੍ਹਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

************

ਐੱਮਜੇਪੀਐੱਸ



(Release ID: 2052554) Visitor Counter : 15