ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਬਰੂਨੇਈ ਦਾਰੁੱਸਲਾਮ ਅਤੇ ਸਿੰਗਾਪੁਰ ਦੀ ਯਾਤਰਾ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ (03-05 ਸਤੰਬਰ, 2024)

Posted On: 03 SEP 2024 7:32AM by PIB Chandigarh

ਅੱਜ ਮੈਂ ਬਰੂਨੇਈ ਦਾਰੁਸੱਲਾਮ ਦੀ ਆਪਣੀ ਪਹਿਲੀ ਦੁਵੱਲੀ ਯਾਤਰਾ ‘ਤੇ ਜਾ ਰਿਹਾ ਹਾਂ। ਜਿਹਾ ਕਿ ਅਸੀਂ ਆਪਣੇ ਡਿਪਲੋਮੈਟਿਕ ਸਬੰਧਾਂ ਦੇ 40 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਾਂ, ਮੈਂ ਮਹਾਮਹਿਮ ਸੁਲਤਾਨ ਹਾਜੀ ਹਸਨਲ ਬੋਲਕੀਆ (Sultan Haji Hassanal Bolkiah) ਅਤੇ ਸ਼ਾਹੀ ਪਰਿਵਾਰ ਦੇ ਹੋਰ ਸਨਮਾਨਿਤ ਮੈਂਬਰਾਂ ਦੇ ਨਾਲ ਆਪਣੀਆਂ ਬੈਠਕਾਂ ਦੀ ਪਰਤੀਖਿਆ ਕਰ ਰਿਹਾ ਹਾਂ ਤਾਕਿ ਸਾਡੇ ਇਤਿਹਾਸਿਕ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਲਿਜਾ ਸਕੀਏ।

 

ਬਰੂਨੇਈ ਤੋਂ, ਮੈਂ 4 ਸਤੰਬਰ ਨੂੰ ਸਿੰਗਾਪੁਰ ਜਾਵਾਂਗਾ। ਮੈਂ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ, ਪ੍ਰਧਾਨ ਮੰਤਰੀ ਲਾਰੈਂਸ ਵੌਂਗ, ਸੀਨੀਅਰ ਮੰਤਰੀ ਲੀ ਸਿਏਨ ਲੂੰਗ ਅਤੇ ਅਮੈਰਿਟਸ ਸੀਨੀਅਰ ਮੰਤਰੀ ਗੋਹ ਚੋਕ ਟੌਂਗ (President Tharman Shanmugaratnam, Prime Minister Lawrence Wong, Senior Minister Lee Hsien Loong and Emeritus Senior Minister Goh Chok Tong) ਨਾਲ ਮਿਲਣ ਦੇ ਅਵਸਰ ਦੀ ਪਰਤੀਖਿਆ ਕਰ ਰਿਹਾ ਹਾਂ। ਮੈਂ ਸਿੰਗਾਪੁਰ ਦੇ ਜੀਵੰਤ ਕਾਰੋਬਾਰੀ ਸਮੁਦਾਇ ਦੇ ਨੇਤਾਵਾਂ ਨਾਲ ਭੀ ਮੁਲਾਕਾਤ ਕਰਾਂਗਾ।

 

ਮੈਂ ਸਿੰਗਾਪੁਰ ਦੇ ਨਾਲ ਸਾਡੀ ਰਣਨੀਤਕ ਸਾਂਝੇਦਾਰੀ (Strategic Partnership), ਵਿਸ਼ੇਸ਼ ਤੌਰ ‘ਤੇ ਉੱਨਤ ਮੈਨੂਫੈਕਚਰਿੰਗ, ਡਿਜੀਟਲੀਕਰਣ ਅਤੇ ਟਿਕਾਊ ਵਿਕਾਸ ਦੇ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ, ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਣੀਆਂ ਚਰਚਾਵਾਂ ਦੀ ਪਰਤੀਖਿਆ ਕਰ ਰਿਹਾ ਹਾਂ।

 

ਦੋਵੇਂ ਦੇਸ਼ ਸਾਡੀ ਐਕਟ ਈਸਟ ਪਾਲਿਸੀ (Act East Policy) ਅਤੇ ਹਿੰਦ-ਪ੍ਰਸ਼ਾਂਤ ਦੇ ਲਈ ਦ੍ਰਿਸ਼ਟੀਕੋਣ (ਇੰਡੋ-ਪੈਸਿਫਿਕ ਵਿਜ਼ਨ-Indo-Pacific Vision) ਵਿੱਚ ਮਹੱਤਵਪੂਰਨ ਭਾਗੀਦਾਰ ਹਨ। ਮੈਨੂੰ ਵਿਸ਼ਵਾਸ ਹੈ ਕਿ ਮੇਰੀਆਂ ਯਾਤਰਾਵਾਂ, ਬਰੂਨੇਈ, ਸਿੰਗਾਪੁਰ ਅਤੇ ਬੜੇ ਆਸੀਆਨ ਖੇਤਰ (larger ASEAN region) ਦੇ ਨਾਲ ਸਾਡੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਗੀਆਂ।

 

***

 

ਐੱਮਜੇਪੀਐੱਸ/ਐੱਸਟੀ



(Release ID: 2051378) Visitor Counter : 16