ਪ੍ਰਧਾਨ ਮੰਤਰੀ ਦਫਤਰ
“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) ਨੂੰ ਸੰਬੋਧਨ ਕੀਤਾ
“ਭਾਰਤ ਦੀ ਫਿਨਟੈੱਕ ਕ੍ਰਾਂਤੀ ਵਿੱਤੀ ਸਮਾਵੇਸ਼ਨ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਇਨੋਵੇਸ਼ਨ ਨੂੰ ਵੀ ਹੁਲਾਰਾ ਦੇ ਰਹੀ ਹੈ”
“ਭਾਰਤ ਦੀ ਫਿਨਟੈੱਕ ਵਿਵਿਧਤਾ ਸਾਰਿਆਂ ਨੂੰ ਚਕਿਤ ਕਰ ਰਹੀ ਹੈ”
“ਜਨ ਧਨ ਯੋਜਨਾ ਦਾ ਵਿੱਤੀ ਸਮਾਵੇਸ਼ਨ ਨੂੰ ਹੁਲਾਰਾ ਦੇਣ ਵਿੱਚ ਪ੍ਰਮੁੱਖ ਯੋਗਦਾਨ ਹੈ”
“ਯੂਪੀਆਈ ਭਾਰਤ ਦੀ ਫਿਨਟੈੱਕ ਸਫਲਤਾ ਦਾ ਇੱਕ ਚੰਗਾ ਉਦਾਹਰਣ ਹੈ”
“ਜਨ ਧਨ ਪ੍ਰੋਗਰਾਮ ਨੇ ਮਹਿਲਾਵਾਂ ਦੇ ਵਿੱਤੀ ਸਸ਼ਕਤੀਕਰਣ ਦੀ ਮਜ਼ਬੂਤ ਨੀਂਹ ਰੱਖੀ ਹੈ”
“ਭਾਰਤ ਵਿੱਚ ਫਿਨਟੈੱਕ ਦੁਆਰਾ ਲਿਆਇਆ ਗਿਆ ਪਰਿਵਰਤਨ ਕੇਵਲ ਟੈਕਨੋਲੋਜੀ ਤੱਕ ਸੀਮਤ ਨਹੀਂ ਹੈ ਬਲਕਿ ਇਸ ਦਾ ਸਮਾਜਿਕ ਪ੍ਰਭਾਵ ਵੀ ਦੂਰਗਾਮੀ ਹੈ”
“ਫਿਨਟੈੱਕ ਨੇ ਵਿੱਤੀ ਸੇਵਾਵਾਂ ਦੇ ਲੋਕਤੰਤਰੀਕਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ”
“ਭਾਰਤ ਦਾ ਫਿਨਟੈੱਕ ਈਕੋਸਿਸਟਮ ਪੂਰੀ ਦੁਨੀਆ ਦੇ ਜੀਵਨ ਨੂੰ ਅਸਾਨ ਬਣਾਵੇਗਾ, ਸਾਡਾ ਸਰਵਸ਼੍ਰੇਸ਼ਠ ਆਉਣ ਹਾਲੇ ਬਾਕੀ ਹੈ”
Posted On:
30 AUG 2024 1:45PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ (ਮਹਾਰਾਸ਼ਟਰ) ਵਿੱਚ ਜਿਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) 2024 ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ। ਜੀਐੱਫਐੱਫ ਦਾ ਆਯੋਜਨ ਪੇਮੈਂਟਸ ਕਾਉਂਸਿਲ ਆਫ ਇੰਡੀਆ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਫਿਨਟੈੱਕ ਕਨਵਰਜੈਂਸ ਕਾਉਂਸਿਲ ਦੁਆਰਾ ਸੰਯੁਕਤ ਤੌਰ ‘ਤੇ ਕੀਤਾ ਹੈ। ਇਸ ਦਾ ਉਦੇਸ਼ ਫਿਨਟੈੱਕ ਵਿੱਚ ਭਾਰਤ ਦੀ ਪ੍ਰਗਤੀ ਨੂੰ ਪ੍ਰਦਰਸ਼ਿਤ ਕਰਨਾ ਅਤੇ ਇਸ ਖੇਤਰ ਦੇ ਪ੍ਰਮੁੱਖ ਹਿਤਧਾਰਕਾਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਪੂਰਾ ਦੇਸ਼ ਉਤਸਵ ਦੇ ਦੌਰ ਤੋਂ ਗੁਜ਼ਰ ਰਿਹਾ ਹੈ, ਦੇਸ਼ ਦੀ ਅਰਥਵਿਵਸਥਾ ਅਤੇ ਬਜ਼ਾਰ ਉਤਸਵ ਦੇ ਮੂਡ ਵਿੱਚ ਹੈ ਤਦ ਗਲੋਬਲ ਫਿਨਟੈੱਕ ਫੈਸਟ ਦਾ ਆਯੋਜਨ ਸੁਪਨਿਆਂ ਦੇ ਸ਼ਹਿਰ ਮੁੰਬਈ ਵਿੱਚ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਾਰੇ ਪਤਵੰਤਿਆਂ ਅਤੇ ਮਹਿਮਾਨਾਂ ਦਾ ਹਾਰਦਿਕ ਸੁਆਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਦਰਸ਼ਨੀ ਵਿੱਚ ਆਪਣੇ ਅਨੁਭਵਾਂ ਅਤੇ ਗੱਲਬਾਤ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇੱਥੇ ਨੌਜਵਾਨਾਂ ਦੇ ਇਨੋਵੇਸ਼ਨਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਇੱਕ ਪੂਰੀ ਨਵੀਂ ਦੁਨੀਆ ਦੇਖੀ ਜਾ ਸਕਦੀ ਹੈ। ਉਨ੍ਹਾਂ ਨੇ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) 2024 ਦੇ ਸਫਲ ਆਯੋਜਨ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਹਾਰਦਿਕ ਵਧਾਈ ਦਿੱਤੀ।
ਭਾਰਤ ਨੇ ਫਿਨਟੈੱਕ ਇਨੋਵੇਸ਼ਨ ਦੀ ਸਰਾਹਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਪਹਿਲਾਂ ਭਾਰਤ ਆਉਣ ਵਾਲੇ ਵਿਦੇਸ਼ੀ ਮਹਿਮਾਨ ਇਸ ਦੀ ਸੱਭਿਆਚਾਰਕ ਵਿਵਿਧਤਾ ਨੂੰ ਦੇਖ ਕੇ ਚਕਿਤ ਹੋ ਜਾਂਦੇ ਸਨ, ਲੇਕਿਨ ਹੁਣ ਉਹ ਇਸ ਦੀ ਫਿਨਟੈੱਕ ਵਿਵਿਧਤਾ ਨਾਲ ਵੀ ਚਕਿਤ ਹੈ।” ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਫਿਨਟੈੱਕ ਕ੍ਰਾਂਤੀ ਵਿਆਪਕ ਹੈ ਜਿਸ ਨੂੰ ਕੋਈ ਵੀ ਵਿਅਕਤੀ ਏਅਰਪੋਰਟ ‘ਤੇ ਪਹੁੰਚਣ ਦੇ ਪਲ ਤੋਂ ਲੈ ਕੇ ਸਟ੍ਰੀਟ ਫੂਡ ਅਤੇ ਸ਼ੌਪਿੰਗ ਦੇ ਅਨੁਭਵ ਵਿੱਚ ਦੇਖ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ, ਉਦਯੋਗ ਨੂੰ 31 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਰਿਕਰਾਡ ਨਿਵੇਸ਼ ਪ੍ਰਾਪਤ ਹੋਇਆ ਹੈ ਅਤੇ ਇਸ ਦੇ ਨਾਲ-ਨਾਲ ਹੀ ਸਟਾਰਟਅੱਪ ਵਿੱਚ ਵੀ 500 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਫਾਇਤੀ ਮੋਬਾਈਲ ਫੋਨ, ਸਸਤਾ ਡੇਟਾ ਅਤੇ ਜ਼ੀਰੋ ਬੈਲੇਂਸ ਤੋਂ ਸ਼ੁਰੂ ਹੋਣ ਵਾਲੇ ਜਨ ਧਨ ਬੈਂਕ ਖਾਤਿਆਂ ਨੂੰ ਕ੍ਰਾਂਤੀ ਲਿਆਉਣ ਵਾਲਾ ਦੱਸਿਆ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਬ੍ਰੌਡਬੈਂਡ ਉਪਯੋਗਕਰਤਾਵਾਂ ਦੀ ਕੁੱਲ ਸੰਖਿਆ 60 ਮਿਲੀਅਨ ਤੋਂ ਵਧ ਕੇ 940 ਮਿਲੀਅਨ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਸ਼ਾਇਦ ਹੀ ਕੋਈ 18 ਵਰ੍ਹੇ ਦਾ ਵਿਅਕਤੀ ਬਿਨਾ ਆਧਾਰ, ਇੱਕ ਡਿਜੀਟਲ ਪਹਿਚਾਣ ਦੇ ਹੋਵੇਗਾ। “ਅੱਜ ਦੇਸ਼ ਵਿੱਚ 530 ਮਿਲੀਅਨ ਤੋਂ ਵੱਧ ਲੋਕਾਂ ਦੇ ਕੋਲ ਜਨ ਧਨ ਖਾਤੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਤਰ੍ਹਾਂ ਨਾਲ ਅਸੀਂ ਸਿਰਫ 10 ਵਰ੍ਹਿਆਂ ਵਿੱਚ ਪੂਰੇ ਯੂਰੋਪੀ ਸੰਘ ਦੇ ਬਰਾਬਰ ਦੀ ਆਬਾਦੀ ਨੂੰ ਬੈਂਕਾਂ ਨਾਲ ਜੋੜ ਦਿੱਤਾ ਹੈ।”
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਨ ਧਨ, ਆਧਾਰ ਅਤੇ ਮੋਬਾਈਲ ਦੀ ਤਿਕੜੀ ਨੇ ‘ਕੈਸ਼ ਇਜ਼ ਕਿੰਗ’ ਦੀ ਮਾਨਸਿਕਤਾ ਨੂੰ ਤੋੜ ਦਿੱਤਾ ਹੈ। ਅੱਜ ਦੁਨੀਆ ਵਿੱਚ ਹੋਣ ਵਾਲੇ ਲਗਭਗ ਅੱਧੇ ਡਿਜੀਟਲ ਲੈਣ-ਦੇਣ ਭਾਰਤ ਵਿੱਚ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦਾ ਯੂਪੀਆਈ ਦੁਨੀਆ ਵਿੱਚ ਫਿਨਟੈੱਕ ਦਾ ਇੱਕ ਪ੍ਰਮੁੱਖ ਉਦਾਹਰਣ ਬਣ ਗਿਆ ਹੈ।” ਇਸ ਨੇ ਹਰ ਮੌਸਮ ਵਿੱਚ ਹਰੇਕ ਪਿੰਡ ਅਤੇ ਸ਼ਹਿਰ ਵਿੱਚ 24x7 ਬੈਂਕਿੰਗ ਸੇਵਾਵਾਂ ਨੂੰ ਸਮਰੱਥ ਬਣਾਇਆ ਹੈ। ਕੋਵਿਡ ਮਹਾਮਾਰੀ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੇ ਉਨ੍ਹਾਂ ਮੁੱਠੀ ਭਰ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਇਸ ਦੌਰਾਨ ਬੈਂਕਿੰਗ ਪ੍ਰਣਾਲੀ ਨਿਰਵਿਘਨ ਰਹੀ।
ਪ੍ਰਧਾਨ ਮੰਤਰੀ ਨੇ ਕੁਝ ਦਿਨ ਪਹਿਲਾਂ ਜਨ ਧਨ ਯੋਜਨਾ ਦੀ 10ਵੀਂ ਵਰ੍ਹੇਗੰਢ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਮਹਿਲਾ ਸਸ਼ਕਤੀਕਰਣ ਦਾ ਇੱਕ ਵੱਡਾ ਮਾਧਿਅਮ ਬਣ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਮਹਿਲਾਵਾਂ ਦੇ ਲਈ 29 ਕਰੋੜ ਤੋਂ ਵੱਧ ਬੈਂਕ ਖਾਤੇ ਖੋਲ੍ਹੇ ਜਾ ਚੁੱਕੇ ਹਨ, ਜਿਸ ਨਾਲ ਬਚਤ ਅਤੇ ਨਿਵੇਸ਼ ਦੇ ਨਵੇਂ ਅਵਸਰ ਉਪਲਬਧ ਹੋ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨ ਧਨ ਖਾਤਿਆਂ ਦੇ ਦਰਸ਼ਨ ‘ਤੇ ਹੀ ਸਭ ਤੋਂ ਵੱਡੀ ਮਾਈਕ੍ਰੋਫਾਇਨੈਂਸ ਯੋਜਨਾ, ਮੁਦ੍ਰਾ ਯੋਜਨਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਤਹਿਤ ਹੁਣ ਤੱਕ 27 ਟ੍ਰਿਲੀਅਨ ਰੁਪਏ ਦਾ ਲੋਨ ਪ੍ਰਵਾਨ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ਯੋਜਨਾ ਦੀਆਂ 70 ਪ੍ਰਤੀਸ਼ਤ ਲਾਭਾਰਥੀ ਮਹਿਲਾਵਾਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਨ ਧਨ ਖਾਤਿਆਂ ਦਾ ਉਪਯੋਗ ਸਵੈ ਸਹਾਇਤਾ ਸਮੂਹਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਨ ਵਿੱਚ ਵੀ ਕੀਤਾ ਜਾਂਦਾ ਹੈ। ਇਸ ਨਾਲ 10 ਕਰੋੜ ਗ੍ਰਾਮੀਣ ਮਹਿਲਾਵਾਂ ਨੂੰ ਲਾਭ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਨ ਧਨ ਪ੍ਰੋਗਰਾਮ ਨੇ ਮਹਿਲਾਵਾਂ ਦੇ ਵਿੱਤੀ ਸਸ਼ਕਤੀਕਰਣ ਦੀ ਮਜ਼ਬੂਤ ਨਹੀਂ ਰੱਖੀ ਹੈ।
ਦੁਨੀਆ ਦੇ ਲਈ ਸਮਾਨਾਂਤਰ ਅਰਥਵਿਵਸਥਾ ਦੇ ਖਤਰਿਆਂ ਬਾਰੇ ਸਾਵਧਾਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਨਟੈੱਕ ਨੇ ਅਜਿਹੀ ਵਿਵਸਥਾ ਨੂੰ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਸ ਨੂੰ ਪਾਰਦਰਸ਼ਿਤਾ ਦੇ ਉਭਾਰ ਦਾ ਕ੍ਰੈਡਿਟ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਤਕਨੀਕ ਨਾਲ ਭਾਰਤ ਵਿੱਚ ਪਾਰਦਰਸ਼ਿਤਾ ਆਈ ਹੈ। ਉਨ੍ਹਾਂ ਨੇ ਸੈਂਕੜੇ ਸਰਕਾਰੀ ਯੋਜਨਾਵਾਂ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਪ੍ਰਤੱਖ ਲਾਭ ਤਬਾਦਲਿਆਂ ਦੇ ਲਾਗੂਕਰਨ ਦਾ ਉਦਾਹਰਣ ਦਿੱਤਾ, ਜਿਸ ਨੇ ਸਿਸਟਮ ਵਿੱਚ ਲੀਕੇਜ ਨੂੰ ਰੋਕਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਦੋਹਰਾਇਆ ਕਿ ਅੱਜ ਲੋਕ ਰਸਮੀ ਬੈਂਕਿੰਗ ਪ੍ਰਣਾਲੀ ਦੇ ਨਾਲ ਜੁੜਨ ਦੇ ਲਾਭਾਂ ਨੂੰ ਦੇਖ ਸਕਦੇ ਹਾਂ।
ਦੇਸ਼ ਵਿੱਚ ਫਿਨਟੈੱਕ ਉਦਯੋਗ ਦੁਆਰਾ ਲਿਆਂਦੇ ਗਏ ਪਰਿਵਰਤਨਾਂ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਨਾ ਕੇਵਲ ਭਾਰਤ ਦੇ ਤਕਨੀਕੀ ਪੱਖ ਨੂੰ ਬਦਲ ਦਿੱਤਾ ਹੈ, ਬਲਕਿ ਸ਼ਹਿਰੀ ਅਤੇ ਗ੍ਰਾਮੀਣ ਭਾਰਤ ਵਿੱਚ ਮੌਜੂਦ ਖਾਈ ਨੂੰ ਪੱਟ ਕੇ ਵਿਆਪਕ ਸਮਾਜਿਕ ਪ੍ਰਭਾਵ ਵੀ ਪਾਇਆ ਹੈ। ਸ਼੍ਰੀ ਮੋਦੀ ਨੇ ਅੱਗੇ ਦੱਸਿਆ ਕਿ ਉਹੀ ਬੈਂਕਿੰਗ ਸੇਵਾਵਾਂ ਜੋ ਪਹਿਲਾਂ ਪੂਰਾ ਦਿਨ ਲੈਂਦੀਆਂ ਸਨ ਅਤੇ ਕਿਸਾਨਾਂ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਲਈ ਰੁਕਾਵਟਾਂ ਪੈਦਾ ਕਰਦੀਆਂ ਸਨ, ਹੁਣ ਫਿਨਟੈੱਕ ਦੀ ਮਦਦ ਨਾਲ ਮੋਬਾਈਲ ਫੋਨ ‘ਤੇ ਅਸਾਨੀ ਨਾਲ ਉਪਲਬਧ ਹਨ।
ਵਿੱਤੀ ਸੇਵਾਵਾਂ ਦੇ ਲੋਕਤੰਤਰੀਕਰਣ ਵਿੱਚ ਫਿਨਟੈੱਕ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਸਾਨੀ ਨਾਲ ਉਪਲਬਧ ਲੋਨ, ਕ੍ਰੈਡਿਟ ਕਾਰਡ, ਨਿਵੇਸ਼ ਅਤੇ ਬੀਮਾ ਦੇ ਉਦਾਹਰਣ ਦਿੱਤੇ। ਉਨ੍ਹਾਂ ਨੇ ਕਿਹਾ ਕਿ ਫਿਨਟੈੱਕ ਨੇ ਲੋਨ ਤੱਕ ਪਹੁੰਚ ਨੂੰ ਅਸਾਨ ਅਤੇ ਸਮਾਵੇਸ਼ੀ ਬਣਾ ਦਿੱਤਾ ਹੈ। ਉਨ੍ਹਾਂ ਨੇ ਪੀਐੱਮ ਸਵਨਿਧੀ ਯੋਜਨਾ ਦਾ ਉਦਾਹਰਣ ਦਿੱਤਾ, ਜਿਸ ਨੇ ਸਟ੍ਰੀਟ ਵੈਂਡਰਾਂ ਨੂੰ ਬਿਨਾ ਕਿਸੇ ਜ਼ਮਾਨਤ ਤੋਂ ਲੋਨ ਪ੍ਰਾਪਤ ਕਰਨ ਅਤੇ ਡਿਜੀਟਲ ਲੈਣ-ਦੇਣ ਦੀ ਮਦਦ ਨਾਲ ਆਪਣੇ ਬਿਜ਼ਨਸ ਦਾ ਵਿਸਤਾਰ ਕਰਨ ਵਿੱਚ ਸਮਰੱਥ ਬਣਾਇਆ ਹੈ। ਉਨ੍ਹਾਂ ਨੇ ਸ਼ੇਅਰ ਬਜ਼ਾਰਾਂ ਅਤੇ ਮਿਊਚੁਅਲ ਫੰਡ, ਨਿਵੇਸ਼ ਰਿਪੋਰਟ ਅਤੇ ਡੀਮੈਟ ਖਾਤੇ ਖੋਲ੍ਹਣ ਦੇ ਸਬੰਧ ਵਿੱਚ ਅਸਾਨ ਪਹੁੰਚ ਦਾ ਵੀ ਜ਼ਿਕਰ ਕੀਤਾ। ਡਿਜੀਟਲ ਇੰਡੀਆ ਦੇ ਉਭਾਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਰਿਮੋਟ ਸਿਹਤ ਸੇਵਾਵਾਂ, ਡਿਜੀਟਲ ਸਿੱਖਿਆ ਅਤੇ ਕੌਸ਼ਲ ਸਿੱਖਣ ਜਿਹੀਆਂ ਸੇਵਾਵਾਂ ਫਿਨਟੈੱਕ ਦੇ ਬਿਨਾ ਸੰਭਵ ਨਹੀਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਫਿਨਟੈੱਕ ਕ੍ਰਾਂਤੀ ਦੀ ਗਰਿਮਾ ਅਤੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਫਿਨਟੈੱਕ ਕ੍ਰਾਂਤੀ ਦੁਆਰਾ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਕੇਵਲ ਇਨੋਵੇਸ਼ਨਾਂ ਬਾਰੇ ਨਹੀਂ ਹਨ, ਬਲਕਿ ਉਸ ਨੂੰ ਅਪਣਾਉਣ ਬਾਰੇ ਵੀ ਹਨ। ਇਸ ਕ੍ਰਾਂਤੀ ਦੀ ਗਤੀ ਅਤੇ ਪੈਮਾਨੇ ਨੂੰ ਅਪਣਾਉਣ ਦੇ ਲਈ ਭਾਰਤ ਦੇ ਲੋਕਾਂ ਦੀ ਸਰਾਹਨਾ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਪਰਿਵਰਤਨ ਨੂੰ ਲਿਆਉਣ ਦੇ ਲਈ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਦੀ ਭੂਮਿਕਾ ਦੀ ਵੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਤਕਨੀਕ ਬਾਰੇ ਵਿਸ਼ਵਾਸ ਪੈਦਾ ਕਰਨ ਦੇ ਲਈ ਦੇਸ਼ ਵਿੱਚ ਅਦਭੁਤ ਇਨੋਵੇਸ਼ਨ ਕੀਤੇ ਗਏ ਹਨ।
ਡਿਜੀਟਲ ਓਨਲੀ ਬੈਂਕ ਅਤੇ ਨਿਓ-ਬੈਂਕਿੰਗ ਦੀ ਆਧੁਨਿਕ ਅਵਧਾਰਣਾਵਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “21ਵੀਂ ਸਦੀ ਦੀ ਦੁਨੀਆ ਤੇਜ਼ ਗਤੀ ਨਾਲ ਬਦਲ ਰਹੀ ਹੈ ਅਤੇ ਮੁਦ੍ਰਾ ਤੋਂ ਲੈ ਕੇ ਕਿਊਆਰ (ਕੁਇੱਕ ਰਿਸਪੌਂਸ) ਕੋਡ ਤੱਕ ਦੀ ਯਾਤਰਾ ਵਿੱਚ ਸਾਨੂੰ ਥੋੜਾ ਸਮਾਂ ਲੱਗਿਆ, ਲੇਕਿਨ ਅਸੀਂ ਰੋਜ਼ਾਨਾ ਇਨੋਵੇਸ਼ਨ ਦੇਖ ਰਹੇ ਹਾਂ।” ਡਿਜੀਲ ਟਵਿਨਸ ਤਕਨੀਕ ਦੀ ਸਰਾਹਨਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਦੁਨੀਆ ਦੇ ਜ਼ੋਖਮ ਪ੍ਰਬੰਧਨ ਦਾ ਆਕਲਨ ਕਰਨ, ਧੋਖਾਧੜੀ ਦਾ ਪਤਾ ਲਗਾਉਣ ਅਤੇ ਗ੍ਰਾਹਕ ਅਨੁਭਵ ਪ੍ਰਦਾਨ ਕਰਨ ਦੇ ਤਰੀਕਿਆਂ ਵਿੱਚ ਬਦਲਾਅ ਕਰਨ ਜਾ ਰਹੀ ਹੈ। ਓਪਨ ਨੈੱਟਵਰਕ ਫੌਰ ਡਿਜੀਟਲ ਕੌਮਰਸ (ਓਐੱਨਡੀਸੀ) ਦੇ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਔਨਲਾਈਨ ਸ਼ੌਪਿੰਗ ਨੂੰ ਸਮਾਵੇਸ਼ੀ ਬਣਿਆ ਰਿਹਾ ਹੈ ਅਤੇ ਛੋਟੇ ਵਪਾਰਾਂ ਅਤੇ ਉੱਦਮਾਂ ਨੂੰ ਵੱਡੇ ਅਵਸਰਾਂ ਨਾਲ ਜੋੜ ਰਹੀ ਹੈ। ਅੱਜ, ਅਕਾਉਂਟ ਐਗ੍ਰੀਗੇਟਰ ਕੰਪਨੀਆਂ ਦੇ ਸੁਚਾਰੂ ਸੰਚਾਲਨ ਦੇ ਲਈ ਡੇਟਾ ਦਾ ਉਪਯੋਗ ਕਰ ਹੇ ਹਨ, ਵਪਾਰ ਪਲੈਟਫਾਰਮਾਂ ਦੇ ਕਾਰਨ ਛੋਟੇ ਸੰਸਾਥਾਵਾਂ ਦੇ ਲਿਕੁਇਡ ਅਤੇ ਕੈਸ਼ ਫਲੋ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਈ-ਆਰਯੂਪੀਆਈ ਜਿਹੇ ਡਿਜੀਟਲ ਵਾਉਚਰ ਦਾ ਕਈ ਰੂਪਾਂ ਵਿੱਚ ਉਪਯੋਗ ਕੀਤਾ ਜਾ ਰਿਹਾ ਹੈ। ਇਹ ਉਤਪਾਦ ਦੁਨੀਆ ਦੇ ਹੋਰ ਦੇਸ਼ਾਂ ਦੇ ਲਈ ਵੀ ਸਮਾਨ ਤੌਰ ‘ਤੇ ਉਪਯੋਗੀ ਹਨ।
“ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਏਆਈ ਦੇ ਲਈ ਇੱਕ ਗਲੋਬਲ ਫਰੇਮਵਰਕ ਢਾਂਚੇ ਦੀ ਤਾਕੀਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਊਆਰ ਕੋਡ ਦੇ ਨਾਲ ਸਾਉਂਡ ਬੌਕਸ ਦਾ ਉਪਯੋਗ ਇੱਕ ਅਜਿਹਾ ਹੀ ਇਨੋਵੇਸ਼ਨ ਹੈ। ਉਨ੍ਹਾਂ ਨੇ ਭਾਰਤ ਦੇ ਫਿਨਟੈੱਕ ਖੇਤਰ ਤੋਂ ਸਰਕਾਰ ਦੇ ਬੈਂਕ ਸਖੀ ਪ੍ਰੋਗਰਾਮ ਦਾ ਅਧਿਐਨ ਕਰਨ ਦੀ ਵੀ ਤਾਕੀਦ ਕੀਤੀ ਅਤੇ ਹਰ ਪਿੰਡ ਵਿੱਚ ਬੈਂਕਿੰਗ ਅਤੇ ਡਿਜੀਟਲ ਜਾਗਰੂਕਤਾ ਫੈਲਾਉਣ ਵਿੱਚ ਬੇਟੀਆਂ ਦੇ ਯਤਨਾਂ ‘ਤੇ ਚਾਨਣਾ ਪਾਇਆ, ਜਿਸ ਨਾਲ ਫਿਨਟੈੱਕ ਨੂੰ ਇੱਕ ਨਵਾਂ ਬਜ਼ਾਰ ਮਿਲਿਆ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਫਿਨਟੈੱਕ ਖੇਤਰ ਦੀ ਸਹਾਇਤਾ ਦੇ ਲਈ ਨੀਤੀ ਪੱਧਰ ‘ਤੇ ਸਾਰੇ ਜ਼ਰੂਰੀ ਬਦਲਾਅ ਕਰ ਰਹੀ ਹੈ ਅਤੇ ਉਨ੍ਹਾਂ ਨੇ ਏਂਜਲ ਟੈਕਸ ਨੂੰ ਖਤਮ ਕਰਨ, ਦੇਸ਼ ਵਿੱਚ ਰਿਸਰਚ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਇੱਕ ਲੱਖ ਕਰੋੜ ਰੁਪਏ ਅਲਾਟ ਕਰਨ ਅਤੇ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ ਐਕਟ ਨੂੰ ਲਾਗੂ ਕਰਨ ਦਾ ਉਦਾਹਰਣ ਦਿੱਤਾ। ਸਾਇਬਰ ਧੋਖਾਧੜੀ ਨੂੰ ਸਮਾਪਤ ਕਰਨ ਦੀ ਜ਼ਰੂਰਤ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੈਗੂਲੇਟਰਾਂ ਵਿੱਚ ਡਿਜੀਟਲ ਸਾਖਰਤਾ ਨੂੰ ਹੁਲਾਰਾ ਦੇਣ ਦੇ ਲਈ ਵੱਡੇ ਕਦਮ ਉਠਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਸੁਨਿਸ਼ਚਿਤ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਸਾਇਬਰ ਧੋਖਾਧੜੀ ਦੇਸ਼ ਵਿੱਚ ਫਿਨਟੈੱਕ ਅਤੇ ਸਟਾਰਟਅੱਪ ਦੇ ਵਿਕਾਸ ਦੇ ਰਾਹ ਵਿੱਚ ਨਾ ਆਉਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀ ਪ੍ਰਾਥਮਿਕਤਾ ਟਿਕਾਊ ਆਰਥਿਕ ਵਿਕਾਸ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਐਡਵਾਂਸਡ ਟੈਕਨੋਲੋਜੀਆਂ ਅਤੇ ਰੈਗੂਲੇਟਰੀ ਫਰੇਮਵਰਕ ਦੇ ਨਾਲ ਵਿੱਤੀ ਬਜ਼ਾਰਾਂ ਨੂੰ ਮਜ਼ਬੂਤ ਕਰਨ ਦੇ ਲਈ ਮਜ਼ਬੂਤ, ਪਾਰਦਰਸ਼ੀ ਅਤੇ ਕੁਸ਼ਲ ਪ੍ਰਣਾਲੀ ਬਣਾ ਰਹੀਹੈ। ਉਨ੍ਹਾਂ ਨੇ ਗ੍ਰੀਨ ਫਾਇਨੈਂਸ ਅਤੇ ਵਿੱਤੀ ਸਮਾਵੇਸ਼ਨ ਦੀ ਸੰਤ੍ਰਿਪਤਾ ਦੇ ਨਾਲ ਟਿਕਾਊ ਵਿਕਾਸ ਦਾ ਸਮਰਥਨ ਕਰਨ ਦਾ ਜ਼ਿਕਰ ਕੀਤਾ।
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦਾ ਫਿਨਟੈੱਕ ਈਕੋਸਿਸਟਮ ਭਾਰਤ ਦੇ ਲੋਕਾਂ ਨੂੰ ਗੁਣਵੱਤਾਪੂਰਨ ਜੀਵਨਸ਼ੈਲੀ ਪ੍ਰਦਾਨ ਕਰਨ ਵਿੱਚ ਵੱਡੀ ਭੂਮਿਕਾ ਨਿਭਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦਾ ਫਿਨਟੈੱਕ ਈਕੋਸਿਸਟਮ ਪੂਰੀ ਦੁਨੀਆ ਦੇ ਜੀਵਨ ਨੂੰ ਅਸਾਨ ਬਣਾਵੇਗਾ। ਸਾਡਾ ਸਰਵਸ਼੍ਰੇਸ਼ਠ ਆਉਣਾ ਹਾਲੇ ਬਾਕੀ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਪੰਜ ਸਾਲ ਬਾਅਦ ਜੀਐੱਫਐੱਫ ਦੇ 10ਵੇਂ ਸੰਸਕਰਣ ਵਿੱਚ ਮੌਜੂਦ ਹੋਣਗੇ। ਪ੍ਰੋਗਰਾਮ ਦੇ ਸਮਾਪਨ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਮੌਜੂਦ ਲੋਕਾਂ ਦੇ ਨਾਲ ਸੈਲਫੀ ਖਿੱਚਵਾਈ ਅਤੇ ਦੱਸਿਆ ਕਿ ਏਆਈ ਦੇ ਉਪਯੋਗ ਨਾਲ, ਜੋ ਕੋਈ ਵੀ ਵਿਅਕਤੀ ਫੋਟੇ ਵਿੱਚ ਖ਼ੁਦ ਨੂੰ ਪਾਉਂਦਾ ਹੈ, ਉਹ ਨਮੋ ਐਪ ਦੇ ਫੋਟੋ ਸੈਕਸ਼ਨ ਵਿੱਚ ਜਾ ਕੇ ਆਪਣੀ ਸੈਲਫੀ ਅਪਲੋਡ ਕਰਕੇ ਇਸ ਨੂੰ ਐਕਸੈੱਸ ਕਰ ਸਕਦਾ ਹੈ।
ਇਸ ਅਵਸਰ ‘ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ, ਸ਼੍ਰੀ ਸ਼ਕਤੀਕਾਂਤ ਦਾਸ ਅਤੇ ਜੀਐੱਫਐੱਫ ਦੇ ਚੇਅਰਮੈਨ, ਸ਼੍ਰੀ ਕ੍ਰਿਸ ਗੋਪਾਲਕ੍ਰਿਸ਼ਣਨ ਸਹਿਤ ਹੋਰ ਪਤਵੰਤੇ ਵੀ ਮੌਜੂਦ ਸਨ।
ਪਿਛੋਕੜ
ਪੇਮੈਂਟਸ ਕਾਉਂਸਿਲ ਆਫ ਇੰਡੀਆ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਫਿਨਟੈੱਕ ਕਨਵਰਜੈਂਸ ਕਾਉਂਸਿਲ ਮਿਲ ਕੇ ਗਲੋਬਲ ਫਿਨਟੈੱਕ ਫੈਸਟ ਦਾ ਆਯੋਜਨ ਕਰ ਰਹੇ ਹਨ। ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਨੀਤੀ ਨਿਰਮਾਤਾਵਾਂ, ਰੈਗੂਲੇਟਰਾਂ, ਸੀਨੀਅਰ ਬੈਂਕਰਾਂ, ਉਦਯੋਗਤ ਜਗਤ ਦੇ ਦਿੱਗਜਾਂ ਅਤੇ ਅਕਾਦਮੀਆਂ ਸਹਿਤ ਲਗਭਗ 800 ਸਪੀਕਰ ਇਸ ਸੰਮੇਲਨ ਵਿੱਚ 350 ਤੋਂ ਅਧਿਕ ਸੈਸ਼ਨਾਂ ਨੂੰ ਸੰਬੋਧਨ ਕਰਨਗੇ। ਇਸ ਵਿੱਚ ਫਿਨਟੈੱਕ ਲੈਂਡਸਕੇਪ ਵਿੱਚ ਨਵੀਨਤਮ ਇਨੋਵੇਸ਼ਨਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਜੀਐੱਫਐੱਫ 2024 ਵਿੱਚ 20 ਤੋਂ ਅਧਿਕ ਵਿਚਾਰ ਅਗਵਾਈ ਰਿਪੋਰਟ ਅਤੇ ਵ੍ਹਾਈਟ ਪੇਪਰ ਲਾਂਚ ਕੀਤੇ ਜਾਣਗੇ, ਜੋ ਅਭਿਯਾਨ ਅਤੇ ਗਹਿਨ ਉਦਯੋਗ ਜਾਣਕਾਰੀ ਪ੍ਰਦਾਨ ਕਰਨਗੇ।
*******
ਐੱਮਜੇਪੀਐੱਸ/ਵੀਜੇ/ਟੀਐੱਸ/ਆਰਟੀ
(Release ID: 2050323)
Visitor Counter : 43
Read this release in:
English
,
Urdu
,
Marathi
,
Hindi
,
Manipuri
,
Bengali-TR
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam
,
Malayalam