ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਪੈਰਿਸ ਓਲੰਪਿਕਸ ਦਲ ਨਾਲ ਗੱਲਬਾਤ ਦਾ ਮੂਲ ਪਾਠ
Posted On:
16 AUG 2024 12:22PM by PIB Chandigarh
ਪ੍ਰਧਾਨ ਮੰਤਰੀ- ਅਸੀਂ ਤਾਂ ਭਈ ਤੁਸੀਂ ਲੋਕਾਂ ਨਾਲ ਗੱਪਾਂ ਮਾਰਾਂਗੇ। ਚੰਗਾ ਤੁਹਾਡੇ ਵਿੱਚੋਂ ਕਿੰਨੇ ਹਨ ਜੋ ਹਾਰ ਕੇ ਆਏ ਹਨ। ਸਭ ਤੋਂ ਪਹਿਲਾਂ ਤਾਂ ਦਿਮਾਗ ਵਿੱਚੋਂ ਕੱਢ ਦਿਉ ਕਿ ਤੁਸੀਂ ਹਾਰ ਕੇ ਆਏ ਹੋ। ਤੁਸੀਂ ਦੇਸ਼ ਦਾ ਝੰਡਾ ਉੱਚਾ ਕਰਕੇ ਆਏ ਹੋ ਅਤੇ ਤੁਸੀਂ ਕੁਝ ਸਿੱਖ ਕੇ ਆਏ ਹੋ। ਅਤੇ ਇਸ ਲਈ ਖੇਡ ਹੀ ਇੱਕ ਅਜਿਹਾ ਖੇਤਰ ਹੈ ਦੋਸਤੋ ਕਿ ਜਿੱਥੇ ਕਦੇ ਕੋਈ ਹਾਰਦਾ ਨਹੀਂ ਹੈ। ਹਰ ਕੋਈ ਸਿੱਖਦਾ ਹੈ। ਤੇ ਇਸ ਲਈ ਮੈਂ ਪਹਿਲਾਂ ਤਾਂ ਤੁਸੀਂ ਲੋਕਾਂ ਨੂੰ ਅਪੀਲ ਨਾਲ ਕਹਾਂਗਾ, ਇਸ ਲਈ ਮੈਂ ਜਾਨ ਬੁੱਝ ਕੇ ਕਿਹਾ ਜਰਾ ਹੱਥ ਉੱਪਰ ਕਰੋ। ਲੇਕਿਨ ਚੰਗਾ ਹੋਇਆ 80 ਪਰਸੈਂਟ ਲੋਕਾਂ ਨੇ ਹੱਥ ਉੱਪਰ ਨਹੀਂ ਕੀਤਾ, ਮਤਲਬ ਉਹ ਮੇਰੀ ਗੱਲ ਨੂੰ ਸਮਝਦੇ ਹਨ। ਜਿਨ੍ਹਾਂ ਨੇ ਹੱਥ ਉੱਪਰ ਕੀਤਾ ਉਨ੍ਹਾਂ ਨੇ ਨਿਮਰਤਾ ਨਾਲ ਕੀਤਾ ਹੈ, ਵਿਵੇਕ ਕਾਰਨ ਕੀਤਾ ਹੈ। ਲੇਕਿਨ ਮੈਂ ਉਨ੍ਹਾਂ ਨੂੰ ਵੀ ਅਪੀਲ ਕਰਾਂਗਾ ਕਿ ਅਸੀਂ ਇਹ ਸੋਚਣਾ ਨਹੀਂ ਹੈ ਕਿ ਅਸੀਂ ਪਿੱਛੇ ਕਿਵੇਂ ਰਹਿ ਗਏ ਹਾਂ; ਅਸੀਂ ਬਹੁਤ ਕੁਝ ਸਿੱਖ ਕੇ ਆਏ ਹਾਂ। ਤਾਂ ਮੇਰੀ ਗੱਲ ਤੁਹਾਨੂੰ ਮਨਜ਼ੂਰ ਹੈ? ਇੰਝ ਨਹੀਂ, ਜ਼ੋਰ ਨਾਲ ਦੱਸੋ, ਖਿਡਾਰੀ ਹੋ ਤੁਸੀਂ ਤਾਂ।
ਖਿਡਾਰੀ - Yes Sir
ਪ੍ਰਧਾਨ ਮੰਤਰੀ - ਚੰਗਾ, ਮੈਂ ਤਾਂ ਕੁਝ ਜਾਣਨਾ ਚਾਹੁੰਦਾ ਹਾਂ ਭਈ, ਜੋ ਮੈਦਾਨ ਵਿੱਚ ਤੁਸੀਂ ਕੀਤਾ ਉਹ ਤਾਂ ਪੂਰੀ ਦੁਨੀਆ ਨੇ ਦੇਖਿਆ। ਮੈਦਾਨ ਦੇ ਸਿਵਾ ਕੀ-ਕੀ ਕੀਤਾ, ਉਹ ਦੱਸੋ। ਦੁਨੀਆ ਦੇ ਕਈ ਪਲੇਅਰਾਂ ਨਾਲ ਦੋਸਤੀ ਹੋਈ ਹੋਵੇਗੀ, ਬਹੁਤ ਕੁਝ ਜਾਣਿਆ ਹੋਵੇਗਾ। ਤੁਹਾਨੂੰ ਲਗਿਆ ਹੋਵੇਗਾ ਯਾਰ ਸਾਡੇ ਇੱਥੇ ਤਾਂ ਅਜਿਹਾ ਹੁੰਦਾ ਤਾਂ ਚੰਗਾ ਹੁੰਦਾ। ਅਜਿਹਾ ਕੁਝ ਹੋਇਆ ਹੋਵੇਗਾ ਨਾ ? ਤਾਂ ਮੈਂ ਅਜਿਹਾ ਕੁਝ ਸੁਣਨਾ ਚਾਹੁੰਦਾ ਹਾਂ ਤੁਸੀਂ ਲੋਕਾਂ ਤੋਂ। ਕੌਣ ਦੱਸੇਗਾ ?
ਲਕਸ਼ - ਜੀ ਸਰ, ਸਭ ਤੋਂ ਪਹਿਲਾਂ ਨਮਸਤੇ ਤੁਹਾਨੂੰ ਐਂਡ
ਪ੍ਰਧਾਨ ਮੰਤਰੀ – ਲਕਸ਼ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਇੰਨਾ ਛੋਟਾ ਸੀ, ਅੱਜ ਕਾਫੀ ਵੱਡਾ ਹੋ ਗਿਆ।
ਲਕਸ਼ – ਜਿਵੇਂ ਕਿ ਟੂਰਨਾਮੈਂਟ ਮੇਰਾ ਰਿਹਾ, ਕਾਫੀ ਲੰਬੇ matches ਰਹੇ ਉੱਥੇ ਸ਼ੁਰੂਆਤੀ ਦਿਨਾਂ ਤੋਂ। ਤਾਂ ਜ਼ਿਆਦਾ ਕਰਕੇ ਮੇਰਾ ਫੋਕਸ matches ‘ਤੇ ਰਹਿੰਦਾ ਸੀ। but Yes..ਜਦੋਂ ਵੀ ਸਾਨੂੰ ਫਰੀ ਟਾਈਮ ਮਿਲਦਾ ਸੀ ਅਸੀਂ ਲੋਕ ਸਭ ਦੇ ਨਾਲ ਡਿਨਰ ਕਰਨ ਜਾਂਦੇ ਸੀ ਅਤੇ ਕਾਫੀ ਸਾਰੇ Athletes ਉੱਥੇ ਮਿਲੇ ਜਿਨ੍ਹਾਂ ਨੂੰ ਦੇਖ ਕੇ I think ਬਹੁਤ ਕੁਝ ਸਿੱਖਿਆ ਅਤੇ ਅਸੀਂ ਉਨ੍ਹਾਂ ਦੇ ਨਾਲ ਇੱਕ ਡਾਈਨਿੰਗ ਰੂਮ ਸ਼ੇਅਰ ਕੀਤਾ। I think ਉਹ ਇੱਕ ਬਹੁਤ ਵੱਡੀ ਗੱਲ ਸੀ, and I think ਅਤੇ ਜੋ ਉਹ ਉੱਥੇ ਦਾ ਮਾਹੌਲ ਸੀ, I think ਇਹ ਮੇਰਾ ਸਭ ਤੋਂ ਪਹਿਲਾ ਓਲੰਪਿਕਸ ਸੀ ਅਤੇ ਜੋ ਮੈਂ experience ਕੀਤਾ ਉੱਥੇ ਉਹ ਕਾਫੀ ਚੰਗਾ ਸੀ, ਜਿਵੇਂ ਇੰਨੇ ਵੱਡੇ ਸਟੇਡੀਅਮ ਵਿੱਚ ਖੇਡਣਾ, ਇੰਨਾ crowd ਤੁਹਾਨੂੰ ਦੇਖ ਰਿਹਾ ਹੈ ਤਾਂ ਫਸਟ ਦੋ-ਤਿੰਨ matches ਵਿੱਚ ਥੋੜ੍ਹਾ ਨਰਵਸ ਵੀ ਸੀ but ਜਿਉਂ ਹੀ ਟੂਰਨਾਮੈਂਟ ਚਲਦਾ ਗਿਆ ਮੇਰਾ ਉਹ better ਹੁੰਦਾ ਗਿਆ but I think ਮੇਰੇ ਲਈ ਇੱਕ ਬਹੁਤ ਵੱਡਾ experience ਸੀ।
ਪ੍ਰਧਾਨ ਮੰਤਰੀ – ਅਰੇ ਭਈ ਤੁਸੀਂ ਤਾਂ ਦੇਵਭੂਮੀ ਤੋਂ ਹੋ। ਲੇਕਿਨ ਤੁਹਾਨੂੰ ਪਤਾ ਹੈ ਇਸ ਵਾਰ ਤੁਸੀਂ ਇਕਦਮ ਸੈਲੀਬ੍ਰਿਟੀ ਬਣ ਗਏ ਹੋ?
ਲਕਸ਼– ਜੀ ਸਰ, ਮੇਰਾ, matches ਦੇ ਟਾਈਮ ਤਾਂ ਮੇਰਾ ਫੋਨ ਪ੍ਰਕਾਸ਼ ਸਰ ਨੇ ਲੈ ਲਿਆ ਸੀ ਅਤੇ ਬੋਲੇ ਕਿ ਹੁਣ ਜਦੋਂ ਤੱਕ matches ਨਹੀਂ ਹੋ ਜਾਂਦੇ, ਉਦੋਂ ਤੱਕ ਫੋਨ ਨਹੀਂ ਮਿਲੇਗਾ, but Yes ਉਸ ਤੋਂ ਬਾਦ I think ਕਾਫੀ ਲੋਕਾਂ ਨੇ ਸਪੋਰਟ ਕੀਤਾ, but ਮੈਂ ਇਹੋ ਕਹਿਣਾ ਚਾਹਾਂਗਾ ਮੇਰਾ ਇੱਕ ਚੰਗਾ learning experience ਸੀ। ਥੋੜ੍ਹਾ heart breaking ਵੀ ਸੀ ਕਿ ਮੈਂ ਇੰਨੇ ਕਲੋਜ਼ ਆ ਕੇ ਰਹਿ ਗਿਆ, but ਮੈਂ ਅੱਗੇ ਆਉਣ ਵਾਲੇ ਟਾਈਮ ਵਿੱਚ ਹੋਰ better ਕਰਾਂਗਾ ਆਪਣਾ ਰਿਜ਼ਲਟ।
ਪ੍ਰਧਾਨ ਮੰਤਰੀ – ਤਾਂ ਪ੍ਰਕਾਸ਼ ਸਰ ਇਨੇ disciplined strict ਸਨ ਤਾਂ ਅਗਲੀ ਵਾਰ ਮੈਂ ਉਨ੍ਹਾਂ ਨੂੰ ਹੀ ਭੇਜਾਂਗਾ।
ਲਕਸ਼ – ਜ਼ਰੂਰ ਸਰ ਜ਼ਰੂਰ।
ਪ੍ਰਧਾਨ ਮੰਤਰੀ- ਲੇਕਿਨ ਬਹੁਤ ਕੁਝ ਸਿੱਖਿਆ ਹੋਵੇਗਾ ਨਾ, ਕਿਉਂਕਿ ਦੇਖੋ ਮੈਂ ਦੱਸਦਾ ਹਾਂ। ਚੰਗਾ ਹੁੰਦਾ ਤੁਸੀਂ ਜਿੱਤ ਕੇ ਆਉਂਦੇ ਹੁੰਦੇ, ਲੇਕਿਨ ਤੁਹਾਡੇ ਖੇਡ ਨੂੰ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਖੇਡ ਕੀ ਹੈ, ਉਹ ਵੀ ਘੰਟਿਆਂ ਤੱਕ ਦੇਖਦੇ ਰਹਿੰਦੇ ਹਨ। ਵਾਰ-ਵਾਰ ਰੀਲ ਦੇਖਦੇ ਹਨ। ਜਿਸ ਪ੍ਰਕਾਰ ਨਾਲ ਤੁਸੀਂ ਖੇਡਿਆ ਹੈ, ਲੋਕਾਂ ਨੇ ਕਿਹਾ–ਨਹੀਂ ਵਿਦੇਸ਼ ਦੇ ਲੋਕ ਖੇਡਦੇ ਹਨ ਅਜਿਹਾ ਨਹੀਂ ਹੈ, ਸਾਡੇ ਬੱਚੇ ਵੀ ਖੇਡਦੇ ਹਨ, ਇਹ ਭਾਵ ਪੈਦਾ ਹੋਇਆ ਹੈ।
ਲਕਸ਼– ਜੀ ਸਰ, I think ਉਹ ਇੱਕ ਦੋ ਸ਼ੌਰਟ ਮੈਂ ਇੰਝ ਖੇਡੇ ਸਨ ਜੋ ਕਾਫੀ famous ਹੋ ਗਏ ਸਨ। But I think overall ਜੈਸਾ ਮੈਂ ਟੂਰਨਾਮੈਂਟ ਖੇਡਿਆ, ਮੈਂ ਚਾਹਾਂਗਾ ਕਿ ਹੋਰ ਅੱਗੇ ਜੋ ਆਉਣ ਵਾਲੇ ਬੱਚੇ ਹਨ ਜੋ ਬੈਡਮਿੰਟਨ ਲੈਂਦੇ ਹਨ, ਮੈਂ ਉਨ੍ਹਾਂ ਨੂੰ ਹੋਰ inspire ਕਰਾਂ ਅਤੇ ਇੰਝ ਹੀ ਖੇਡਦਾ ਰਹਾਂ।
ਪ੍ਰਧਾਨ ਮੰਤਰੀ – ਬਹੁਤ ਵਧੀਆ। ਅੱਛਾ ਏਸੀ ਨਹੀਂ ਸੀ ਅਤੇ ਗਰਮੀ ਬਹੁਤ ਲਗਦੀ ਸੀ ਤਾਂ ਸਭ ਤੋਂ ਪਹਿਲਾਂ ਕੌਣ ਚਿੱਲਾਇਆ ਸੀ? ਕਿ ਇਹ ਕੀ ਕਰ ਰਿਹਾ ਸੀ , ਮੋਦੀ ਗੱਲਾਂ ਤਾਂ ਵੱਡੀਆਂ ਕਰਦਾ ਹੈ, ਹੈਂ, ਏਸੀ ਵੀ ਨਹੀਂ ਹੈ ਕਮਰੇ ਵਿੱਚ, ਅਸੀਂ ਕੀ ਕਰੀਏ? ਕੌਣ ਕੌਣ ਸੀ ਜਿਸ ਨੂੰ ਸਭ ਤੋਂ ਵੱਧ ਪਰੇਸ਼ਾਨੀ ਹੋਈ? ਲੇਕਿਨ ਮੈਨੂੰ ਪਤਾ ਲਗਿਆ ਉਸ ਦੇ ਕੁਝ ਹੀ ਘੰਟਿਆਂ ਵਿੱਚ ਤੁਹਾਡਾ ਉਹ ਕੰਮ ਵੀ ਪੂਰਾ ਕਰ ਦਿੱਤਾ ਸੀ। ਸਭ ਨੂੰ ਮਿਲ ਗਿਆ ਸੀ ਨਾ ਏਸੀ ਤੁਰੰਤ? ਦੇਖੋ! ਇੰਨਾ ਖਿਆਲ ਰੱਖਿਆ ਜਾਂਦਾ ਹੈ ਹਰ ਖਿਡਾਰੀ ਦਾ ਇਸ ਦਾ। ਸਾਰੇ ਲੋਕ ਤੁਰੰਤ ਐਕਟ ਕਰਦੇ ਹਨ।
ਅੰਜੂ ਮੋਦਗਿਲ – ਨਮਸਕਾਰ ਸਰ, ਮੇਰਾ ਨਾਮ ਅੰਜੂ ਮੋਦਗਿਲ ਹੈ, ਮੈਂ ਸ਼ੂਟਿੰਗ ਸਪੋਰਟਸ ਤੋਂ ਹਾਂ। ਤਾਂ ਮੈਂ ਬਸ general experience ਜੋ ਮੇਰਾ ਸੈਕਿੰਡ ਓਲੰਪਿਕਸ ਸੀ ਅਤੇ ਕੁਝ ਪੁਆਇੰਟਸ ਤੋਂ ਮੇਰਾ ਫਾਈਨਲ ਵਿੱਚ ਨਹੀਂ ਰਿਹਾ। But as an Indian ਅਤੇ as an athlete ਮੈਂ ਇਹ ਚੀਜ਼ experience ਕੀਤੀ ਜੀ, ਜੋ athletes ਹਰ ਦਿਨ experience ਕਰਦੇ ਹਨ ਕਿ ਇਕਦਮ ਖੁਸ਼ੀ ਆਪਣਾ ਕੋਈ goal achieve ਕਰਨ ਵਿੱਚ ਅਤੇ ਇਕਦਮ ਨਾਲ ਨਿਰਾਸ਼ਾ। ਉਹ ਓਲੰਪਿਕਸ ਦੇ ਟਾਈਮ ‘ਤੇ ਇੰਡੀਆ ਦੀ performance ਦੀ ਵਜ੍ਹਾ ਨਾਲ ਪੂਰੇ ਦੇਸ਼ ਨੇ experience ਕੀਤਾ। ਇੱਕ ਦਿਨ ਮਨੂ ਦੇ ਮੈਡਲ ਨੇ ਇਕਦਮ ਖੁਸ਼ ਫਿਰ ਕਾਫੀ incidents ਹੋਏ ਜਿਸ ਵਿੱਚ 4th ਰਹੇ ਅਤੇ ਵਿਨੇਸ਼ ਦੀ ਜੋ ਪੂਰੀ ਸਟੋਰੀ ਸੀ ਉਹ ਬਹੁਤ ਹੀ disheartening ਸੀ।
ਫਿਰ ਜੋ ਹਾਕੀ ਦਾ ਮੈਚ ਸੀ, ਉਸ ਦੇ ਬਾਦ ਜੋ ਖੁਸ਼ੀ, ਜੋ ਐਥਲੀਟਸ ਅਸੀਂ ਨਾਰਮਲ ਲਾਈਫ ਵਿੱਚ ਹਰ ਰੋਜ਼ experience ਕਰਦੇ ਹਾਂ, different- different emotions, ਉਹ ਪੂਰੇ ਦੇਸ਼ ਨੇ experience ਕੀਤਾ ਇਸ ਦਸ ਦਿਨਾਂ ਵਿੱਚ। ਅਤੇ I think ਇੱਕ ਇੰਡੀਆ ਵਿੱਚ sports culture ਵਧਾਉਂਣ ਦੇ ਲਈ ਇਹ ਗੇਮਸ ਬਹੁਤ ਹੀ ਚੰਗੇ ਟਾਈਮ ‘ਤੇ ਆਏ and I think ਇਸ ਤੋਂ ਅੱਗੇ ਇਹ ਲੋਕ ਬਹੁਤ ਚੰਗੀ ਤਰ੍ਹਾਂ ਨਾਲ ਸਾਡੀ sporting journey ਨੂੰ ਸਮਝਣਗੇ ਅਤੇ ਜੋ ਵੀ positive changes ਹਨ ਉਹ ਹੋਰ ਵੀ better ਹੋਣਗੇ ਅੱਗੇ ਦੇ ਟਾਈਮ ‘ਤੇ।
ਪ੍ਰਧਾਨ ਮੰਤਰੀ – ਤੁਹਾਡੀ ਗੱਲ ਸਹੀ ਹੈ, ਸਿਰਫ ਤੁਸੀਂ ਲੋਕਾਂ ਨੇ ਨਹੀਂ, ਹਿੰਦੁਸਤਾਨ ਦੇ ਹਰ ਕੋਨੇ ਵਿੱਚ ਉਹ ਹੀ ਮਿਜਾਜ਼ ਸੀ, ਸਾਰੇ ਲੋਕ ਅਗਰ ਥੋੜ੍ਹਾ ਜਿਹਾ ਹਲਕਾ-ਫੁਲਕਾ ਦਿਖਦਾ ਤਾਂ ਇੱਥੇ ਬੇਚੈਨ ਹੋ ਜਾਂਦੇ ਸਨ। ਉਹ ਇੱਥੇ ਜਿਉਂ ਹੀ ਕਾਰ ਚਲਾਉਂਦੇ ਹਨ ਨਾ, ਜੇਕਰ ਸਾਨੂੰ ਡਰਾਈਵਿੰਗ ਆਉਂਦੀ ਹੈ ਅਤੇ ਅਸੀਂ ਪਿੱਛੇ ਬੈਠੇ ਹਾਂ ਤਾਂ ਬ੍ਰੇਕ ਤਾਂ ਅੱਗੇ ਵਾਲੇ ਨੂੰ ਲਗਾਉਣੀ ਹੈ , ਲੇਕਿਨ ਪੈਰ ਅਸੀਂ ਦਬਾਉਂਦੇ ਹਾਂ ਪਿੱਛੇ। ਤਾਂ ਇਸੇ ਤਰ੍ਹਾਂ ਹੀ ਖਿਡਾਰੀ ਉੱਥੇ ਖੇਡਦੇ ਸਨ ਅਤੇ ਲੋਕ ਹੱਥ-ਪੈਰ ਇੱਧਰ ਉੱਪਰ-ਹੇਠਾਂ ਕਰ ਰਹੇ ਸਨ। ਸ਼੍ਰੀਜੇਸ਼ ਤੁਸੀਂ ਇਹ ਰਿਟਾਇਰ ਹੋਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਸੀ ਮਨ ਵਿੱਚ ਕਿ ਕੀ ਸੀ?
ਸ਼੍ਰੀਜੇਸ – ਸਰ ,ਨਮਸਤੇ ਸਰ। ਥੋੜ੍ਹੇ ਸਾਲ ਤੋਂ ਸੋਚ ਰਿਹਾ ਸੀ ਸਰ। ਮੇਰੀ ਟੀਮ ਵਾਲਿਆਂ ਨੇ ਵੀ ਬੋਲ ਦਿੱਤਾ ਭਾਈ, ਕਦੋਂ ਛੱਡੇਂਗਾ, ਇਹੀ question ਆ ਰਿਹਾ ਸੀ ਮੇਰੇ ਉੱਪਰ। But ਮੈਨੂੰ ਅਜਿਹਾ ਲੱਗ ਰਿਹਾ ਸੀ ਸਰ, I mean ਮੈਂ 2002 ਵਿੱਚ ਪਹਿਲੀ ਵਾਰ ਗੇਮ ਵਿੱਚ ਗਿਆ ਅਤੇ 2004 ਵਿੱਚ ਫਸਟ ਇੰਟਰਨੈਸ਼ਨਲ ਖੇਡਿਆ ਜੂਨੀਅਰ ਟੀਮ ਵਿੱਚ। ਉਦੋਂ ਤੋਂ ਖੇਡਦਾ ਆ ਰਿਹਾ ਹਾਂ, ਤਾਂ ਮੈਂ ਸੋਚਿਆ ਵੀਹ ਸਾਲ ਤੋਂ ਆਪਣੇ ਦੇਸ਼ ਦੇ ਲਈ ਖੇਡ ਰਿਹਾ ਹਾਂ ਤਾਂ ਇੱਕ ਚੰਗੇ ਪਲੈਟਫਾਰਮ ਤੋਂ ਰਿਟਾਇਰਮੈਂਟ ਲੈਣੀ ਹੈ। ਤਾਂ ਓਲੰਪਿਕਸ ਅਜਿਹਾ ਇੱਕ ਪਲੈਟਫਾਰਮ ਹੈ ਸਰ, ਜਿੱਥੇ ਪੂਰੀ ਦੁਨੀਆ ਆਪਣਾ ਫੈਸਟੀਵਲ ਮਨਾਉਂਦੀ ਹੈ, ਤਾਂ ਸੋਚਿਆ ਇਸ ਨਾਲੋਂ ਚੰਗਾ ਮੌਕਾ ਤਾਂ ਮਿਲੇਗਾ ਨਹੀਂ। ਇਸ ਲਈ ਤਾਂ ਇੱਕ ਚੰਗਾ decision ਲਿਆ।
ਪ੍ਰਧਾਨ ਮੰਤਰੀ- ਲੇਕਿਨ ਮੈਂ ਦੱਸਦਾ ਹਾਂ ਇਹ ਟੀਮ ਤੁਹਾਨੂੰ ਤਾਂ ਮਿਸ ਕਰੇਗੀ ਹੀ ਕਰੇਗੀ, ਲੇਕਿਨ ਟੀਮ ਨੇ ਤੁਹਾਡੀ ਵਿਦਾਈ ਸ਼ਾਨਦਾਰ ਕੀਤੀ।
ਸ਼੍ਰੀਜੇਸ਼ – ਯਸ ਸਰ,
ਪ੍ਰਧਾਨ ਮੰਤਰੀ – ਇਹ ਟੀਮ ਨੂੰ ਵਧਾਈ ਹੈ । ਸਰਪੰਚ ਸਾਹਬ ਨੇ ਬੜਾ
ਸ਼੍ਰੀਜੇਸ਼ – ਸੱਚਮੁੱਚ ਸਰ, ਅਜਿਹਾ ਹੀ ਅਸੀਂ ਇੱਕ ਸੁਪਨਾ ਹੀ ਦੇਖ ਸਕਦੇ ਹਾਂ ਸਰ, ਕਿਉਂਕਿ ਸਾਡੇ ਲਈ ਥੋੜ੍ਹਾ hard ਸੀ ਜਦੋਂ ਅਸੀਂ ਲੋਕ ਸੈਮੀਫਾਈਨਲ ਵਿੱਚ ਹਾਰ ਗਏ ਸਨ। ਕਿਉਂਕਿ ਇਹ ਟੀਮ ਇਸ ਵਾਰ ਜਦੋਂ ਪੈਰਿਸ ਲਈ ਗਈ ਸੀ, ਸਾਡੀ ਉਮੀਦ ਇੰਨੀ ਸੀ ਕਿ ਅਸੀਂ ਲੋਕ ਫਾਈਨਲ ਖੇਡਾਂਗੇ ਜਾਂ ਗੋਲਡ ਦੇ ਲਈ ਅਸੀਂ ਲੋਕ ਲਾਇਕ ਹਾਂ। But ਜਦੋਂ ਸੈਮੀਫਾਈਨਲ ਹਾਰ ਗਏ, ਇਕਦਮ ਨਾਲ ਥੋੜ੍ਹਾ ਜਿਹਾ ਦਰਦ ਲਗਿਆ ਸਭ ਨੂੰ, But ਆਖਰ ਜਦੋਂ ਲਾਸਟ ਮੈਚ ਖੇਡਣ ਲਈ ਅਸੀਂ ਲੋਕ ਉਤਰੇ ਤਾਂ ਸਭ ਲੋਕਾਂ ਨੇ ਇਹੀ ਬੋਲਿਆ ਕਿ ਯਾਰ ਇਹ ਮੈਚ ਸ਼੍ਰੀ ਭਾਈ ਦੇ ਲਈ ਜਿੱਤਣਾ ਹੈ। ਤਾਂ ਮੇਰੇ ਲਈ ਤਾਂ ਸਭ ਤੋਂ ਮਾਣ ਦੀ ਗੱਲ ਇਹੀ ਹੈ ਸਰ। ਕਿਉਂਕਿ ਇੰਨੇ ਸਾਲ ਦੀ ਜੋ ਮਿਹਨਤ ਕੀਤੀ ਹੈ ਆਪਣੇ ਦੇਸ਼ ਦੇ ਲਈ ਕੀਤਾ ਹੈ। ਇਹ ਭਾਈ ਲੋਕਾਂ ਨੇ ਮੇਰਾ ਸਾਥ ਦਿੱਤਾ ਅਤੇ ਅਸੀਂ ਲੋਕਾਂ ਨੇ, ਮੈਂ especially ਉਹ ਪੋਰਡੀਅਮ ਤੋਂ ਆਪਣੀ ਟੀਮ ਨੂੰ ਥੈਂਕਯੂ ਬੋਲਿਆ ਅਤੇ ਗੁੱਡ ਬਾਏ ਬੋਲਿਆ ਸਰ।
ਪ੍ਰਧਾਨ ਮੰਤਰੀ – ਅੱਛਾ ਮੈਨੂੰ ਦੱਸੋ ਭਈ, ਜਦੋਂ ਇਹ ਤੁਹਾਨੂੰ ਬ੍ਰਿਟੇਨ ਦੇ ਸਾਹਮਣੇ ਦਸ ਲੋਕਾਂ ਦੇ ਭਰੋਸੇ ਲੜਨਾ ਸੀ ਤਾਂ ਕੀ ਯਾਨੀ ਸ਼ੁਰੂ ਵਿੱਚ ਹੀ demoralized ਹੋ ਗਏ ਹੋਵੋਗੇ, ਸਰਪੰਚ ਸਾਹਬ ਜ਼ਰਾ ਦੱਸੋ। ਕੁਝ ਤਾਂ ਹੋਇਆ ਹੋਵੇਗਾ, ਇਹ ਬਹੁਤ ਔਖਾ ਸੀ।
ਹਰਮਨਪ੍ਰੀਤ ਸਿੰਘ- ਨਮਸਕਾਰ ਸਰ, ਜੀ ਬਿਲਕੁਲ ਸਰ, ਬਹੁਤ ਕਠਿਨ ਸੀ। ਕਿਉਂਕਿ ਪਹਿਲਾਂ ਹੀ ਕੁਆਰਟਰ ਵਿੱਚ ਕਾਰਡ ਹੋ ਗਿਆ ਸੀ ਸਾਡੇ ਪਲੇਅਰ ਨੂੰ । And but I think, ਜੋ ਕੋਚਿੰਗ ਸਟਾਫ ਹਨ ਸਾਡੇ, ਉਨ੍ਹਾਂ ਨੇ ਬਹੁਤ ਹੈਲਪ ਕੀਤੀ ਹੈ ਸਾਡੀ। ਅਤੇ ਅਸੀਂ visualize ਕਰਦੇ ਸਨ ਕਿ ਹਰ ਸਿਚੁਏਸ਼ਨ ਨੂੰ ਕਿਉਂਕਿ ਓਲੰਪਿਕ ਵਿੱਚ ਕੁਝ ਵੀ ਹੋ ਸਕਦਾ ਹੈ ਸਰ, ਸਰਪ੍ਰਾਈਜ਼ਲੀ। ਤਾਂ ਸਾਡਾ mind set ਸੀ ਕਿ ਅਗਰ ਸਾਨੂੰ ਅਜਿਹੀ ਕੋਈ ਸਿਚੁਏਸ਼ਨ ਆਉਂਦੀ ਵੀ ਹੈ ਤਾਂ ਸਾਡੇ plans ਹਨ ਨਾ ਅਸੀਂ ਉਸ ‘ਤੇ strict ਰਹਾਂਗੇ ਅਤੇ ਸਾਰੀ ਟੀਮ ਦਾ ਜੋਸ਼ ਹੋਰ ਵਧ ਗਿਆ ਸਰ। ਕਿਉਂਕਿ ਜੀਬੀ ਦੇ ਨਾਲ ਸਾਡਾ ਥੋੜ੍ਹਾ ਰਹਿੰਦਾ ਹੈ ਕਿ ਥੋੜ੍ਹੀ ਫਾਈਟ ਵੀ ਹੁੰਦੀ ਰਹਿੰਦੀ ਹੈ ਤਾਂ ਉਹ mentality ਹੈ ਕਿ
ਪ੍ਰਧਾਨ ਮੰਤਰੀ- ਉਹ ਡੇਢ ਸੌ ਸਾਲ ਤੋਂ ਚਲੀ ਆ ਰਹੀ ਹੈ।
ਹਰਮਨਪ੍ਰੀਤ ਸਿੰਘ-
ਉਹ ਹੀ ਸਰ,ਅਸੀਂ ਪਰੰਪਰਾ ਨਿਭਾ ਰਹੇ ਹਾਂ ਸਰ । ਤਾਂ ਬਿਲਕੁੱਲ ਇਹ ਸਰ, ਅਤੇ ਇਹ ਸੀ ਮਨ ਵਿੱਚ ਕਿ ਨਹੀਂ ਅਸੀਂ ਇਹ ਮੈਚ ਜਿੱਤਾਂਗੇ ਅੱਜ। ਤਾਂ ਬਹੁਤ ਚੰਗਾ ਰਿਹਾ ਕਿ ਵਨ-ਔਨ ਡਰਾਅ ਰਿਹਾ, ਅਤੇ ਇਸ ਤੋਂ ਬਾਅਦ ਸ਼ੂਟਰ ‘ਤੇ ਅਸੀਂ ਜਿੱਤੇ ਹਾਂ। ਕਿਉਂਕਿ ਓਲੰਪਿਕ ਦੇ ਪੂਰੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ, ਜਨਾਬ। ਅਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਸੀ ਕਿ ਅਸੀਂ ਆਸਟ੍ਰੇਲੀਆ ਨੂੰ ਹਰਾਇਆ, ਸਰ। ਸਾਡੇ ਲਈ ਇਹ ਵੀ ਵੱਡੀ ਗੱਲ ਸੀ ਕਿ ਅਸੀਂ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਵੱਡੇ ਪਲੈਟਫਾਰਮ 'ਤੇ ਹਰਾਇਆ।
ਪ੍ਰਧਾਨ ਮੰਤਰੀ- ਵੈਸੇ ਵੀ ਤੁਸੀਂ ਸਾਰੇ ਰਿਕਾਰਡ ਤੋੜੇ ਹਨ 52 ਸਾਲ ਦੇ। ਦੋ ਬਾਰ ਓਲੰਪਕਿ ਵਿੱਚ ਲਗਾਤਾਰ, ਇਹ ਵੀ ਬਹੁਤ ਵੱਡਾ ਕੰਮ ਹੈ।
ਹਰਮਨਪ੍ਰੀਤ ਸਿੰਘ- ਜੀ ਸਰ।
ਪ੍ਰਧਾਨ ਮੰਤਰੀ- ਤੁਸੀਂ ਤਾਂ ਭਾਈ youngest ਹੋ।
ਅਮਨ ਸ਼ੇਰਾਵਤ- ਨਮਸਤੇ ਸਰ ਜੀ,
ਪ੍ਰਧਾਨ ਮੰਤਰੀ- ਸਾਰੇ ਕਹਿੰਦੇ ਹੋਣਗੇ ਇਹ ਨਾ ਕਰੋ, ਉਹ ਨਾ ਕਰੋ, ਤੁਸੀਂ ਥੋੜ੍ਹਾ ਡਰ ਜਾਂਦੇ ਹੋਵੋਗੇ।
ਅਮਨ ਸ਼ੇਰਾਵਤ- ਇਸ ਘੱਟ ਉਮਰ ਵਿੱਚ ਜੀ ਬਹੁਤ ਬੁਰਾ ਸਮਾਂ ਦੇਖਿਆ ਹੈ ਜੀ ਮੈਂ ਤਾਂ। ਮੇਰੇ ਮੰਮੀ-ਪਾਪਾ ਦੱਸ ਸਾਲ ਦੇ ਸਨ, ਸਾਨੂੰ ਛੱਡ ਕੇ ਚਲੇ ਗਏ ਸਨ, ਦੇਸ਼ ਨੂੰ ਸੌਂਪ ਗਏ ਸੀ। ਫਿਰ ਬਸ ਇਹੀ ਸੁਪਨਾ ਸੀ ਕਿ ਉਨ੍ਹਾਂ ਦਾ ਓਲੰਪਿਕ ਵਿੱਚ ਮੈਡਲ ਲਿਆਵੇ ਅਤੇ ਮੇਰਾ ਵੀ ਇਹੀ ਸੁਪਨਾ, ਭਾਈ ਓਲੰਪਿਕ ਵਿੱਚ ਮੈਡਲ ਦੇਣਾ ਹੈ ਦੇਸ਼ ਨੂੰ। ਤਾਂ ਬਸ ਇਹੀ ਸੋਚ ਕੇ ਪ੍ਰੈਕਟਿਸ ਕਰਦੇ ਰਹੇ ਅਤੇ TOP ਤੋਂ ਅਤੇ SAI ਅਤੇ ਰੇਸਲਿੰਗ ਫੈਡਰੇਸ਼ਨ WFI ਦਾ ਵੀ ਬਹੁਤ ਯੋਗਦਾਨ ਰਿਹਾ ਜੀ ਇਸ ਮੈਡਲ ਵਿੱਚ।
ਪ੍ਰਧਾਨ ਮੰਤਰੀ- ਹੁਣ ਮੂਡ ਕੀ ਹੈ?
ਅਮਨ ਸ਼ੇਰਾਵਤ- ਬਹੁਤ ਚੰਗਾ ਹੈ ਜੀ, ਚੰਗਾ ਲਗ ਰਿਹਾ ਹੈ।
ਪ੍ਰਧਾਨ ਮੰਤਰੀ- ਕੋਈ ਪਸੰਦ ਦੀ ਚੀਜ਼ ਘਰ ਆ ਕੇ ਖਾਈ ਕਿ ਨਹੀਂ ਖਾਈ?
ਅਮਨ ਸ਼ੇਰਾਵਤ- ਹਾਲੇ ਤਾਂ ਘਰ ਗਏ ਹੀ ਨਹੀਂ ਜੀ।
ਪ੍ਰਧਾਨ ਮੰਤਰੀ- ਘਰ ਗਏ ਹੀ ਨਹੀਂ। ਤਾਂ ਸਾਨੂੰ ਬੋਲਦੇ ਤਾਂ ਅਸੀਂ ਕੁਝ ਬਣਵਾ ਦਿੰਦੇ ਕੁਝ ਭਾਈ।
ਅਮਨ ਸ਼ੇਰਾਵਤ- ਘਰ ਜਾ ਕੇ ਚੂਰਮਾ ਖਾਵਾਂਗੇ ਜੀ।
ਪ੍ਰਧਾਨ ਮੰਤਰੀ- ਚੰਗਾ ਜਿਵੇਂ ਸਾਡੇ ਸਰਪੰਚ ਸਾਹਬ ਦਾ nickname ਹੈ ਓਵੇਂ ਤੁਹਾਡੇ ਵਿੱਚੋਂ ਹੋਰ ਕੌਣ ਹੈ ਜਿਸ ਦੇ nickname ਹਨ?
ਸ਼੍ਰੇਅਸੀ ਸਿੰਘ- ਪ੍ਰਣਾਮ ਸਰ, ਮੈਂ ਸ਼੍ਰੇਅਸੀ ਸਿੰਘ ਹਾਂ ਅਤੇ ਵਰਤਮਾਨ ਵਿੱਚ ਬਿਹਾਰ ਤੋਂ ਵਿਧਾਇਕ ਵੀ ਹਾਂ ਤਾਂ ਟੀਮ ਦੇ ਸਭ ਲੋਕ ਵਿਧਾਇਕ ਦੀਦੀ ਕਹਿ ਕੇ ਬੁਲਾਉਂਦੇ ਹਨ।
ਪ੍ਰਧਾਨ ਮੰਤਰੀ- ਵਿਧਾਇਕ ਕਹਿੰਦੇ ਹਨ।
ਸ਼੍ਰੇਅਸੀ ਸਿੰਘ- ਜੀ ਸਰ।
ਪ੍ਰਧਾਨ ਮੰਤਰੀ- ਤਾਂ ਸਰਪੰਚ ਵੀ ਹੈ, ਵਿਧਾਇਕ ਵੀ ਹੈ। ਚੰਗਾ ਤੁਹਾਡੇ ਵਿੱਚੋਂ ਮੈਂ ਦੇਖਿਆ ਹੈ ਕਿ ਇਨ੍ਹਾਂ ਦਿਨਾਂ ‘ਚ ਕਾਫੀ ਸਮਾਂ ਮੋਬਾਈਲ ‘ਤੇ ਚਿਪਕੇ ਰਹਿੰਦੇ ਹੋ। ਅਜਿਹਾ ਹੈ ਕੀ, ਸਹੀ ਹੈ ਮੇਰੀ ਜਾਣਕਾਰੀ? ਰੀਲਸ ਦੇਖਦੇ ਹੋ ਅਤੇ ਰੀਲ ਬਣਾਉਂਦੇ ਹੋ। ਰੀਲ ਬਣਾ ਰਹੇ ਹੋ ਨਾ? ਕਿੰਨੇ ਲੋਕ ਹਨ ਜੋ ਰੀਲਸ ਬਣਾ ਰਹੇ ਹਨ?
ਹਰਮਨਪ੍ਰੀਤ ਸਿੰਘ- ਸਰ, actually ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿਉਂਕਿ ਸਾਰੀ ਟੀਮ ਨੇ ਅਸੀਂ decide ਕੀਤਾ ਸੀ throughout the Olympic ਅਸੀਂ ਮੋਬਾਈਲ ਫੋਨ ਯੂਜ਼ ਨਹੀਂ ਕਰਾਂਗੇ। ਸੋਸ਼ਲ ਮੀਡੀਆ ਯੂਜ਼ ਨਹੀਂ ਕਰਾਂਗੇ।
ਪ੍ਰਧਾਨ ਮੰਤਰੀ- ਵਾਹ, ਸ਼ਾਬਾਸ਼, ਬਹੁਤ ਵਧੀਆ ਕੰਮ ਕੀਤਾ।
ਹਰਮਨਪ੍ਰੀਤ ਸਿੰਘ- ਬਿਲਕੁਲ ਸਰ। ਕਿਉਂਕਿ ਸਰ ਅਗਰ ਕੋਈ ਚੰਗੇ ਕਮੈਂਟ ਆ ਰਹੇ ਹਨ ਚਾਹੇ ਬੁਰੇ ਕਮੈਂਟ ਆ ਰਹੇ ਹਨ, ਦੋਨੋਂ effect ਕਰਦੇ ਹਨ। ਤਾਂ ਸਾਡਾ mindset ਸੀ ਕਿ ਅਸੀਂ as a team ਅਸੀਂ decide ਕੀਤਾ ਕਿ ਅਸੀਂ ਬਿਲਕੁਲ ਸੋਸ਼ਲ ਮੀਡੀਆ ਯੂਜ਼ ਨਹੀਂ ਕਰਾਂਗੇ।
ਪ੍ਰਧਾਨ ਮੰਤਰੀ- ਇਹ ਚੰਗਾ ਕੀਤਾ ਤੁਸੀਂ ਲੋਕਾਂ ਨੇ।
ਹਰਮਨਪ੍ਰੀਤ- ਜੀ ਸਰ।
ਪ੍ਰਧਾਨ ਮੰਤਰੀ- ਅਤੇ ਮੈਂ ਚਾਹਾਂਗਾ ਕਿ ਦੇਸ਼ ਦੇ ਨੌਜਵਾਨਾਂ ਨੂੰ ਵੀ ਤੁਸੀਂ ਇਹ ਦੱਸੋ ਕਿ ਉਸ ਤੋਂ ਜਿੰਨਾ ਦੂਰ ਰਹੋ, ਚੰਗਾ ਹੀ ਹੈ। ਨਹੀਂ ਤਾਂ ਜ਼ਿਆਦਾ ਲੋਕ, ਉਸੇ ਵਿੱਚ ਉਨ੍ਹਾਂ ਦਾ ਸਮਾਂ ਜਾਂਦਾ ਹੈ, ਉਸੇ ਵਿੱਚ ਫਸੇ ਰਹਿੰਦੇ ਹਨ। ਤੁਸੀਂ ਬੇਟਾ ਬਹੁਤ ਨਿਰਾਸ਼ ਲਗ ਰਹੀ ਹੋ?
ਰਿਤਿਕਾ ਹੁੱਡਾ- ਹਾਂ ਜੀ ਸਰ, ਪਹਿਲੀ ਵਾਰ ਮੈਂ ਗਈ ਸੀ ਅਤੇ ਮੈਂ ਮਤਲਬ ਇੱਕ-ਇੱਕ ਤੋਂ ਹਾਰ ਗਈ ਸੀ bout ਅਤੇ ਉਸ ਤੋਂ ਜਿੱਤ ਜਾਂਦੀ ਤਾਂ ਮੈਂ ਫਾਈਨਲ ਤੱਕ ਜਾਂਦੀ। ਗੋਲਡ ਵੀ ਲਿਆ ਸਕਦੀ ਸੀ। ਪਰ ਉਹ ਮੇਰਾ badluck ਸੀ। ਦਿਨ ਚੰਗਾ ਨਹੀਂ ਸੀ ਤਾਂ ਸਰ ਮੈਂ ਹਾਰ ਗਈ ਉਸ ਵਿੱਚ।
ਪ੍ਰਧਾਨ ਮੰਤਰੀ- ਕੋਈ ਬਾਤ ਨਹੀਂ, ਹਾਲੇ ਤਾਂ ਉਮਰ ਛੋਟੀ ਹੈ ਬੇਟਾ, ਬਹੁਤ ਕਰਨਾ ਹੈ।
ਰਿਤਿਕਾ ਹੁੱਡਾ- ਹਾਂ ਜੀ ਸਰ।
ਪ੍ਰਧਾਨ ਮੰਤਰੀ- ਅਤੇ ਹਰਿਆਣਾ ਦੀ ਮਿੱਟੀ ਅਜਿਹੀ ਹੈ ਕਰਕੇ ਦਿਖਾਵੇਗੀ।
ਰਿਤਿਕਾ ਹੁੱਡਾ- ਹਾਂ ਜੀ ਸਰ।
ਡਾ. ਦਿਨਸ਼ੌ ਪਾਰਦੀਵਾਲਾ- ਪ੍ਰਧਾਨ ਮੰਤਰੀ ਜੀ ਨਮਸਕਾਰ। ਮੈਨੂੰ ਲਗਦਾ ਹੈ ਕਿ ਇਸ ਵਾਰ ਸਾਡੀ ਪੂਰੀ contingent ਵਿੱਚ ਜੋ injuries ਹੋਈਆਂ ਸਨ ਉਹ ਬਹੁਤ ਘੱਟ ਸੀ। ਇੱਕ ਜਾਂ ਦੋ serious injuries ਸੀ, ਪਰ ਨਹੀਂ ਤਾਂ usually ਕੀ ਹੁੰਦਾ ਹੈ ਕਿ ਸਾਰੀਆਂ ਗੇਮਸ ਵਿੱਚੋਂ ਤਿੰਨ-ਚਾਰ major injuries ਹੁੰਦੀਆਂ ਹਨ ਜਿਨ੍ਹਾਂ ਦਾ ਔਪਰੇਸ਼ਨ ਕਰਨਾ ਪੈਂਦਾ ਹੈ। ਪਰ ਇਸ ਬਾਰ fortunately ਸਰ, ਇੱਕ ਸੀ ਤਾਂ ਉਹ ਚੰਗੀ ਬਾਤ ਸੀ। ਇੱਕ ਸਿੱਖਣ ਦਾ ਸੀ ਕਿ ਜਦੋਂ ਇਹ ਓਲੰਪਿਕ ਦੇ ਜੋ ਵਿਲੇਜ ਵਿੱਚ ਜੋ polyclinic ਰਹਿੰਦਾ ਹੈ, ਉਸ ਵਿੱਚ ਥੋੜ੍ਹੀ facilities ਰਹਿੰਦੀਆਂ ਹਨ। ਪਰ ਇਸ ਵਾਰ ਅਸੀਂ ਸਭ ਨੂੰ facilities ਸੀ ਉਹ ਸਾਡੇ ਵਿਲੇਜ ਵਿੱਚ ਹੀ, ਸਾਡੀ ਬਿਲਡਿੰਗ ਵਿੱਚ ਹੀ ਰੱਖੀਆਂ ਸਨ ਅਤੇ ਇਸ ਲਈ ਬਹੁਤ ਐਥਲੀਟ ਜੋ ਸਨ ਉਹ ਉਨ੍ਹਾਂ ਦਾ ਜੋ ਕੁਝ ਵੀ ਰਿਕਵਰੀ ਕਰਨਾ ਸੀ, injury ਮੈਨੇਜਮੈਂਟ ਕਰਨਾ ਸੀ, preparation ਵੀ ਜੋ ਕਰਨਾ ਸੀ, ਉਹ ਬਹੁਤ ਹੀ ਅਸਾਨੀ ਨਾਲ ਕਰ ਸਕੇ। I think ਬਹੁਤ ਸਾਰੇ ਐਥਲੀਟ ਨੂੰ ਉਹ preferable ਸੀ ਅਤੇ I think ਉਸ ਨਾਲ ਉਹ confidence ਸੀ ਕਿ ਸਾਡੇ ਕੋਲ ਸਭ ਕੁਝ ਹੈ। I think ਇਸ ਨਾਲ ਵੀ ਫਿਊਚਰ ਵਿੱਚ ਵੀ ਅਜਿਹਾ ਹੀ ਅਸੀਂ ਕਰਦੇ ਗਏ ਤਾਂ ਅਸੀਂ ਸਪੋਰਟ ਦੇ ਸਕਾਂਗੇ ਸਾਡੇ athletes ਨੂੰ।
ਪ੍ਰਧਾਨ ਮੰਤਰੀ- ਦੇਖੀਏ ਸਾਹਬ, ਡਾਕਟਰ ਨੇ ਮੈਨੂੰ ਬਹੁਤ ਮਹੱਤਵਪੂਰਨ ਗੱਲ ਦੱਸੀ ਕਿ ਇਸ ਵਾਰ ਸਾਡੀ ਟੀਮ ਵਿੱਚ ਪਹਿਲਾਂ ਦੀ ਤੁਲਨਾ ਵਿੱਚ minimum injuries ਸੀ। Injury ਘੱਟ ਹੋਈ ਹੈ, ਇਸ ਦਾ ਮਤਲਬ ਹੈ ਕਿ ਖੇਡ ਦੀ ਹਰ ਚੀਜ਼ ਵਿੱਚ ਤੁਹਾਡੇ expertise ਆ ਗਏ ਹਨ। Injury ਹੋਣ ਦਾ ਕਾਰਨ ਉਹ ਹੁੰਦਾ ਹੈ ਕਿ ਸਾਨੂੰ ਖੇਡ ਦੇ ਸਬੰਧ ਵਿੱਚ ਕੁਝ ਸਾਡਾ ਅਗਿਆਨ ਹੁੰਦਾ ਹੈ ਜੋ ਸਾਨੂੰ ਖ਼ੁਦ ਨੂੰ ਕਦੇ-ਕਦੇ damage ਕਰ ਦਿੰਦ ਹੈ। ਇਹ ਸਿੱਧ ਹੋ ਰਿਹਾ ਹੈ ਕਿ ਤੁਸੀਂ ਲੋਕਾਂ ਨੇ ਖ਼ੁਦ ਆਪਣੇ-ਆਪ ਨੂੰ ਤਿਆਰ ਕੀਤਾ ਹੈ ਅਤੇ ਛੋਟੇ-ਮੋਟੇ jerk ਆਏ ਵੀ, ਕਠਿਨਾਈ ਆਈ, ਤਾਂ ਵੀ ਤੁਹਾਡੀ ਬੌਡੀ ਨੂੰ ਤੁਸੀਂ ਇਵੇਂ ਬਣਾਇਆ ਹੈ ਕਿ ਤੁਸੀਂ major injury ਤੋਂ ਬਚ ਗਏ। ਤਾਂ ਮੈਂ ਪੱਕਾ ਮੰਨਦਾ ਹਾਂ ਤੁਸੀਂ ਲੋਕਾਂ ਨੇ ਬਹੁਤ trained ਕੀਤਾ ਹੋਵੇਗਾ ਆਪਣੀ ਬੌਡੀ ਨੂੰ, ਬਹੁਤ ਮਿਹਨਤ ਕੀਤੀ ਹੋਵੇਗੀ, ਤਦ ਜਾ ਕੇ ਇਹ ਹੋਇਆ ਹੋਵੇਗਾ। ਤਾਂ ਇਸ ਦੇ ਲਈ ਤਾਂ ਆਪ ਸਭ ਵਧਾਈ ਦੇ ਪਾਤਰ ਹੋ।
ਪ੍ਰਧਾਨ ਮੰਤਰੀ- ਸਾਥੀਓ,
ਮੇਰੇ ਨਾਲ ਸਾਡੇ ਮਨਸੁਖ ਮਾਂਡਵੀਆ ਜੀ ਹਨ, ਖੇਡ ਰਾਜ ਮੰਤਰੀ ਭੈਣ ਰਕਸ਼ਾ ਖਡਸੇ ਜੀ ਹਨ। ਸਾਡੀ ਖੇਡ ਜਗਤ ਵਿੱਚ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ, ਪੀਟੀ ਊਸ਼ਾ ਜੀ ਹਨ। ਪੈਰਿਸ ਤੋਂ ਤੁਸੀਂ ਸਭ ਵਾਪਸ ਆਏ ਹੋ, ਤੁਹਾਡਾ ਸਭ ਦਾ ਅਤੇ ਤੁਹਾਡੇ ਸਭ ਦੇ ਸਾਥੀਆਂ ਦਾ ਵੀ ਮੇਰੇ ਇੱਥੇ ਦਿਲ ਤੋਂ ਬਹੁਤ-ਬਹੁਤ ਸੁਆਗਤ ਹੈ। ਮੈਂ ਜਿਸ ਉਮੰਗ ਨਾਲ ਤੁਹਾਨੂੰ ਪੈਰਿਸ ਦੇ ਲਈ ਵਿਦਾਈ ਦਿੱਤੀ ਸੀ, ਉਤਨੀ ਵੀ ਉਮੰਗ ਨਾਲ ਮੈਂ ਅੱਜ ਤੁਹਾਡਾ ਫਿਰ ਤੋਂ ਸੁਆਗਤ ਕਰ ਰਿਹਾ ਹਾਂ। ਅਤੇ ਇਸ ਦਾ ਕਾਰਨ ਇਹ ਨਹੀਂ ਹੈ ਕਿ ਕੋਈ ਮੈਡਲ ਦਾ tally ਕਿੰਨਾ ਹੋਇਆ। ਉਸ ਦਾ ਕਾਰਨ ਇਹ ਹੁੰਦਾ ਹੈ ਕਿ ਵਿਸ਼ਵ ਭਾਰਤ ਦੇ ਖਿਡਾਰੀਆਂ ਦੀ ਤਾਰੀਫ ਕਰ ਰਿਹਾ ਹੈ। ਉਨ੍ਹਾਂ ਦੇ ਹੌਸਲੇ, ਉਨ੍ਹਾਂ ਦੇ discipline, ਉਨ੍ਹਾਂ ਦੇ behavior, ਮੇਰੇ ਕੰਨਾਂ ਨੂੰ ਸਭ ਜਗ੍ਹਾ ਤੋਂ ਗੱਲਾਂ ਆਉਂਦੀਆਂ ਹਨ। ਅਤੇ ਇਹ ਸੁਣਦਾ ਹਾਂ ਤਾਂ ਬਹੁਤ ਮਾਣ ਹੁੰਦਾ ਹੈ ਜੀ। ਮੇਰੇ ਦੇਸ਼ ਦੇ ਖਿਡਾਰੀ ਮੇਰੇ ਦੇਸ਼ ਦੇ ਲਈ ਹੀ ਖੇਡਦੇ ਹਨ। ਮੇਰੇ ਦੇਸ਼ ਦੇ ਨਾਮ ਨੂੰ ਰਤੀ ਵੀ ਖਰੋਂਚ ਆ ਜਾਵੇ, ਇਹ ਮੇਰੇ ਦੇਸ਼ ਦਾ ਇੱਕ ਵੀ ਖਿਡਾਰੀ ਨਹੀਂ ਚਾਹੁੰਦਾ ਹੈ। ਅਤੇ ਇਹੀ ਸਾਡੀ ਸਭ ਤੋਂ ਵੱਡੀ ਪੂੰਜੀ ਹੈ। ਅਤੇ ਉਸ ਦੇ ਲਈ ਇਹ ਪੂਰੀ ਟੀਮ ਬਹੁਤ-ਬਹੁਤ ਵਧਾਈ ਦੇ ਯੋਗ ਹੈ।
ਸਾਥੀਓ,
ਤੁਹਾਡਾ ਸਭ ਦਾ ਪੂਰੀ ਦੁਨੀਆ ਵਿੱਚ ਭਾਰਤ ਦੇ ਤਿਰੰਗੇ ਦੀ ਸ਼ਾਨ ਵਧਾ ਕੇ ਦੇਸ਼ ਵਾਪਸ ਪਰਤਣਾ ਅਤੇ ਮੇਰੇ ਨਿਵਾਸ ‘ਤੇ ਤੁਹਾਡਾ ਸੁਆਗਤ ਕਰਨ ਦਾ ਮੈਨੂੰ ਅਵਸਰ ਮਿਲਣਾ, ਮੈਂ ਇਸ ਨੂੰ ਆਪਣਾ ਗੌਰਵ ਮੰਨਦਾ ਹਾਂ। ਅਤੇ ਪੈਰਿਸ ਜਾਣ ਤੋਂ ਪਹਿਲਾਂ ਜੋ ਜਾਂਦੇ ਹਨ ਉਨ੍ਹਾਂ ਨੂੰ ਵੀ ਪਤਾ ਹੁੰਦਾ ਹੈ ਕਿ ਅਸੀਂ ਆਪਣਾ ਬੈਸਟ ਦੇਣਾ ਹੈ। ਅਤੇ ਮੈਂ ਹਮੇਸ਼ਾ ਇਹੀ ਕਿਹਾ ਹੈ ਸਭ ਨੂੰ ਤੁਹਾਨੂੰ ਆਪਣਾ ਬੈਸਟ ਦੇਣਾ ਹੈ ਅਤੇ ਤੁਸੀਂ ਦਿੱਤਾ ਹੈ। ਦੂਸਰੀ ਗੱਲ ਹੈ ਕਿ ਸਾਡੇ ਖਿਡਾਰੀ ਉਮਰ ਵਿੱਚ ਬਹੁਤ ਛੋਟੇ ਹਨ ਅਤੇ ਹੁਣ ਤੋਂ ਇਹ ਅਨੁਭਵ ਮਿਲਿਆ ਹੈ ਤਾਂ ਅੱਗੇ ਸਾਡੇ ਕੋਲ ਇੱਕ ਲੰਬਾ ਸਮਾਂ ਹੈ ਅਧਿਕ achieve ਕਰਨ ਦਾ ਅਤੇ ਉਹ ਤੁਸੀਂ ਜ਼ਰੂਰ ਕਰੋਗੇ। ਇਸ ਅਨੁਭਵ ਦਾ ਲਾਭ ਦੇਸ਼ ਨੂੰ ਮਿਲੇਗਾ।
ਸ਼ਾਇਦ ਇਹ ਪੈਰਿਸ ਓਲੰਪਿਕਸ ਭਾਰਤ ਦੇ ਲਈ ਕਈ ਮਾਅਨਿਆਂ ਵਿੱਚ ਇਤਿਹਾਸਿਕ ਰਿਹਾ ਹੈ। ਇਸ ਓਲੰਪਿਕਸ ਵਿੱਚ ਦੇਸ਼ ਦੇ ਲਈ ਜੋ records ਬਣੇ ਹਨ, ਉਹ ਦੇਸ਼ ਦੇ ਕੋਟਿ-ਕੋਟਿ ਨੌਜਵਾਨਾਂ ਨੂੰ ਪ੍ਰੇਰਣਾ ਦੇਣਗੇ। ਤੁਸੀਂ ਦੇਖੋ, ਓਲੰਪਿਕਸ ਦੇ ਕਰੀਬ ਸਵਾ ਸੌ ਸਾਲ ਦੇ ਇਤਿਹਾਸ ਵਿੱਚ ਇਹ ਮਨੁ ਸਾਡੀ ਪਹਿਲੀ ਬੇਟੀ ਅਜਿਹੀ ਹੈ, ਜਿਸ ਵਿੱਚ ਭਾਰਤੀ ਖਿਡਾਰੀ ਦੇ ਰੂਪ ਵਿੱਚ individual event ਵਿੱਚ ਦੋ ਮੈਡਲ ਜਿੱਤੇ ਹਨ। ਸਾਡਾ ਨੀਰਜ ਪਹਿਲਾ ਅਜਿਹਾ ਭਾਰਤੀ ਖਿਡਾਰੀ ਹੈ, ਜਿਨ੍ਹਾਂ ਨੇ individual event ਵਿੱਚ ਗੋਲਡ ਅਤੇ ਸਿਲਵਰ ਜਿੱਤੇ ਹਨ। ਹਾਕੀ ਵਿੱਚ ਭਾਰਤ ਨੇ 52 ਸਾਲ ਬਾਅਦ ਲਗਾਤਾਰ ਦੋ ਵਾਰ ਮੈਡਲ ਜਿੱਤੇ ਹਨ continuously. ਅਮਨ ਨੇ ਕੇਵਲ 21 ਸਾਲ ਦੀ ਉਮਰ ਵਿੱਚ ਮੈਡਲ ਜਿੱਤ ਕੇ ਦੇਸ਼ ਨੂੰ ਬਿਲਕੁਲ ਇੰਨਾ ਪ੍ਰਸੰਨ ਕਰ ਦਿੱਤਾ ਹੈ ਅਤੇ ਅਮਨ ਦੇ ਜੀਵਨ ਦੇ ਵਿਸ਼ੇ ਵਿੱਚ ਅੱਜ ਦੇਸ਼ ਜਾਨਣ ਲਗਿਆ ਹੈ ਤਾਂ ਉਨ੍ਹਾਂ ਨੂੰ ਲਗ ਰਿਹਾ ਹੈ ਕਿ ਭਈ ਵਿਅਕਤੀਗਤ ਜੀਵਨ ਦੀਆਂ ਕਠਿਨਾਈਆਂ ਨਾਲ ਵੀ ਇਨਸਾਨ ਆਪਣੀ ਯਾਤਰਾ ਨੂੰ, ਸੁਪਨੇ ਨੂੰ, ਸੰਕਲਪ ਨੂੰ ਸਿੱਧ ਕਰ ਸਕਦਾ ਹੈ। ਕਠਿਨਾਈਆਂ ਆਪਣੇ-ਆਪ ਆਪਣੀ ਜਗ੍ਹਾ ‘ਤੇ ਰਹਿ ਜਾਂਦੀਆਂ ਹਨ, ਅਮਨ ਨੇ ਕਰਕੇ ਦਿਖਾਇਆ ਹੈ।
ਵਿਨੇਸ਼ ਪਹਿਲੀ ਅਜਿਹੀ ਭਾਰਤੀ ਬਣੀ, ਜੋ ਕੁਸ਼ਤੀ ਵਿੱਚ ਫਾਈਨਲ ਤੱਕ ਪਹੁੰਚੀ। ਇਹ ਵੀ ਸਾਡੇ ਲਈ ਬਹੁਤ ਮਾਣ ਦਾ ਵਿਸ਼ਾ ਹੈ। ਓਲੰਪਿਕਸ ਵਿੱਚ ਸੱਤ shooting events ਵਿੱਚ ਇੰਡੀਅਨ ਸ਼ੂਟਰਸ ਫਾਈਨਲਸ ਵਿੱਚ ਪਹੁੰਚੇ ਅਤੇ ਇਹ ਵੀ ਪਹਿਲੀ ਵਾਰ ਹੋਇਆ ਹੈ। ਇਸੇ ਤਰ੍ਹਾਂ ਤੀਰਅੰਦਾਜ਼ੀ ਵਿੱਚ ਧੀਰਜ ਅਤੇ ਅੰਕਿਤ ਮੈਡਲ ਦੇ ਲਈ ਖੇਡਣ ਵਾਲੇ ਪਹਿਲੇ ਭਾਰਤੀ ਤੀਰਅੰਦਾਜ਼ ਬਣੇ। ਅਤੇ ਲਕਸ਼, ਸਾਡਾ ਲਕਸ਼ ਸੈਨ, ਤੁਹਾਡੇ ਮੈਚ ਨੇ ਤਾਂ ਪੂਰੇ ਦੇਸ਼ ਦਾ ਜੋਸ਼ ਵਧਾ ਦਿੱਤਾ ਹੈ। ਸਾਡੇ ਲਕਸ਼ ਵੀ ਓਲੰਪਿਕਸ ਵਿੱਚ ਸੈਮੀ ਫਾਈਨਲ ਤੱਕ ਪਹੁੰਚਣ ਵਾਲੇ ਇੱਕਮਾਤਰ ਪੁਰਸ਼ ਬੈਡਮਿੰਟਨ ਖਿਡਾਰੀ ਬਣੇ ਹਨ। ਸਾਡੇ ਅਵਿਨਾਸ਼ ਸਾਬਲੇ, ਇਸ ਨੇ ਸਟੀਪਲਚੇਜ ਦੇ ਫਾਈਨਲ ਵਿੱਚ ਕੁਆਲੀਫਾਈ ਕੀਤਾ ਹੈ। ਇਸ ਫੌਰਮੇਟ ਵਿੱਚ ਇਹ ਵੀ ਫਰਸਟ ਟਾਈਮ ਰਿਹਾ ਹੈ।
ਸਾਥੀਓ,
ਸਾਡੇ ਜ਼ਿਆਦਾਤਰ medalist ਜਿਵੇਂ ਮੈਂ ਕਿਹਾ ਆਪਣੀ 20’s ਵਿੱਚ ਹਨ, ਬਹੁਤ ਛੋਟੀ ਉਮਰ ਦੇ ਹਨ। ਆਪ ਸਭ ਬਹੁਤ ਯੁਵਾ ਹੋ। ਤੁਹਾਡੇ ਕੋਲ ਬਹੁਤ ਸਮਾਂ ਹੈ, ਬਹੁਤ ਊਰਜਾ ਹੈ। ਅਤੇ ਇਹ ਵੀ ਸਹੀ ਹੈ ਕਿ ਟੋਕਿਓ ਦੇ ਅਤੇ ਪੈਰਿਸ ਦੇ ਵਿੱਚ ਨੌਰਮਲੀ ਚਾਰ ਸਾਲ ਦਾ ਸਮਾਂ ਰਹਿੰਦਾ ਹੈ, ਇਸ ਵਾਰ ਤਿੰਨ ਸਾਲ ਦਾ ਹੀ ਸਮਾਂ ਸੀ ਤਾਂ ਹੋ ਸਕਦਾ ਹੈ ਤੁਹਾਨੂੰ ਇੱਕ ਸਾਲ ਹੋਰ ਅਗਰ ਮਿਲਿਆ ਹੁੰਦਾ ਪ੍ਰੈਕਟਿਸ ਦਾ ਤਾਂ ਸ਼ਾਇਦ ਤੁਸੀਂ ਹੋਰ ਨਵਾਂ ਕਮਾਲ ਕਰਕੇ ਦਿਖਾ ਦਿੰਦੇ। ਹੁਣੇ ਲੰਬੇ ਕਰੀਅਰ ਵਿੱਚ ਤੁਸੀਂ ਕਈ ਵੱਡੇ ਟੂਰਨਾਮੈਂਟ ਖੇਡੋਗੇ, ਖੇਡਣਾ ਬੰਦ ਨਹੀਂ ਕਰਨਾ ਚਾਹੀਦਾ ਹੈ, ਰੁਕਣਾ ਵੀ ਨਹੀਂ ਚਾਹੀਦਾ ਹੈ। ਇੱਕ ਵੀ ਮੈਚ ਛੱਡਣਾ ਨਹੀਂ ਚਾਹੀਦਾ ਹੈ। ਇਹ ਯੁਵਾ ਦਲ ਇਸ ਗੱਲ ਦਾ ਪ੍ਰਮਾਣ ਹੈ ਕਿ ਸਪੋਰਟਸ ਵਿੱਚ ਭਾਰਤ ਦਾ ਭਵਿੱਖ ਕਿੰਨਾ ਉੱਜਵਲ ਰਹਿਣ ਵਾਲਾ ਹੈ। ਮੈਨੂੰ ਵਿਸ਼ਵਾਸ ਹੈ ਕਿ ਪੈਰਿਸ ਓਲੰਪਿਕਸ ਭਾਰਤੀ ਸਪੋਰਟਸ ਦੀ ਇਸ ਉੜਾਨ ਦੇ ਲਈ ਇੱਕ ਲਾਂਚ ਪੈਡ ਸਾਬਿਤ ਹੋਣ ਵਾਲਾ ਹੈ, ਇਹ ਟਰਨਿੰਗ ਪੁਆਇੰਟ ਹੈ ਸਾਡਾ। ਉਸ ਦੇ ਬਾਅਜ ਜਿੱਤ ਹੀ ਜਿੱਤ ਹੈ ਦੋਸਤੋਂ। ਅਸੀਂ ਰੁਕਣ ਵਾਲੇ ਨਹੀਂ ਹਾਂ।
ਸਾਥੀਓ,
ਅੱਜ ਭਾਰਤ ਆਪਣੇ ਇੱਥੇ ਵਰਲਡ ਕਲਾਸ ਸਪੋਰਟਸ ਈਕੋਸਿਸਟਮ ਡਿਵੈਲਪ ਕਰਨ ਦੀ ਪ੍ਰਾਥਮਿਕਤਾ ਦੇ ਰਿਹਾ ਹੈ। Grassroots ਤੋਂ ਆਉਣ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਨੂੰ ਤਲਾਸ਼ਣਾ, ਉਨ੍ਹਾਂ ਨੂੰ ਤਰਾਸ਼ਣਾ ਇਹ ਬਹੁਤ ਜ਼ਰੂਰੀ ਹੈ। ਅਸੀਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੋਂ ਯੁਵਾ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਦੇ ਲਈ ਖੇਲੋ ਇੰਡੀਆ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਖੇਲੋ ਇੰਡੀਆ ਤੋਂ ਨਿਕਲੇ 28 ਖਿਡਾਰੀ ਇਸ ਓਲੰਪਿਕ ਸਮੂਹ ਦਾ ਹਿੱਸਾ ਬਣੇ ਹਨ। ਅਮਨ ਹੈ ਅਨੰਤਜੀਤ ਹੈ, ਧੀਰਜ ਹੈ, ਸਰਵਜੋਤ ਹੈ। ਇਨ੍ਹਾਂ ਸਭ ਨੇ ਖੇਲੋ ਇੰਡੀਆ ਐਥਲੀਟ ਦੇ ਰੂਪ ਵਿੱਚ ਆਪਣੀ journey ਸ਼ੁਰੂ ਕੀਤੀ ਸੀ ਅਤੇ ਇਸ ਨਾਲ ਹੋਇਆ ਇਹ ਹੈ ਕਿ ਖੇਲੋ ਇੰਡੀਆ ਵਿੱਚ ਖੇਡਣਾ ਅਤੇ ਜੀ ਭਰ ਕੇ ਜਿੱਤਣਾ ਇਹ ਇੱਕ ਬਹੁਤ ਵੱਡਾ ਹਿੰਦੁਸਤਾਨ ਦਾ ਅਹਿਮ ਪ੍ਰੋਗਰਾਮ ਬਣ ਚੁੱਕਿਆ ਹੈ ਜੀ।
--
ਇਹ ਮੈਂ ਇਸ ਨੂੰ, ਮੈਂ ਮੰਨਦਾ ਹਾਂ ਮੈਂ ਖੇਲੋ ਇੰਡੀਆ ਨੂੰ ਹੋਰ ਤਵੱਜੋ ਦੇਣੀ ਹੈ, ਅਤੇ ਤਾਕਤ ਦੇਣੀ ਹੈ। ਉਸੇ ਵਿੱਚੋਂ ਸਾਨੂੰ ਚੰਗੇ, ਨਵੇਂ ਹੋਣਹਾਰ ਖਿਡਾਰੀ ਮਿਲਣ ਵਾਲੇ ਹਨ। ਤੁਹਾਡੀ ਤਰ੍ਹਾਂ ਹੀ ਖੇਲੋ ਇੰਡੀਆ ਐਥਲੀਟਸ ਦੀ ਇੱਕ ਵੱਡੀ ਫੌਜ ਦੇਸ਼ ਲਈ ਤਿਆਰ ਹੋ ਰਹੀ ਹੈ। ਸਾਡੇ ਖਿਡਾਰੀਆਂ ਨੂੰ ਸੁਵਿਧਾਵਾਂ ਅਤੇ ਸੰਸਾਧਨਾਂ ਦੀ ਕਮੀ ਨਾ ਪਵੇ, ਟ੍ਰੇਨਿੰਗ ਵਿੱਚ ਦਿੱਕਤ ਨਾ ਆਵੇ, ਇਸ ਦੇ ਲਈ ਬਜਟ ਵੀ ਲਗਾਤਾਰ ਵਧਾਇਆ ਜਾ ਰਿਹਾ ਹੈ। ਸਭ ਨੂੰ ਪਤਾ ਹੈ ਕਿ ਕਿਸੇ ਵੀ ਖਿਡਾਰੀ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਕੰਪੀਟੀਸ਼ਨ ਵਿੱਚ ਹਿੱਸਾ ਲੈਣਾ ਕਿੰਨਾ ਜ਼ਰੂਰੀ ਹੈ। ਮੈਨੂੰ ਸੰਤੋਸ਼ ਹੈ ਕਿ ਓਲੰਪਿਕ ਤੋਂ ਪਹਿਲਾਂ ਤੁਹਾਨੂੰ ਕਈ ਇੰਟਰਨੈਸ਼ਨਲ ਕੰਪੀਟੀਸ਼ਨ ਦਾ ਐਕਸਪੋਜ਼ਰ ਮਿਲਿਆ ਹੈ।
ਇੰਨੇ ਸਾਰੇ ਕੋਚ ਅਤੇ ਐਕਸਪਰਟਸ –ਡਾਈਟ, ਉਪਕਰਣ ਅਤੇ ਕੋਚਿੰਗ, ਸਭ ‘ਤੇ ਇੰਨੀ ਬਾਰੀਕੀ ਨਾਲ ਧਿਆਨ, ਵਰਲਡ ਕਲਾਸ facilities ਦੇਣ ਦਾ ਪ੍ਰਯਾਸ; ਇਸ ਤਰ੍ਹਾਂ ਦੀਆਂ ਸੁਵਿਧਾਵਾਂ ਬਾਰੇ ਸਾਡੇ ਇੱਥੇ ਪਹਿਲਾਂ ਸੋਚਿਆਂ ਨਹੀਂ ਜਾਂਦਾ ਸੀ। ਖਿਡਾਰੀ ਆਪਣੇ ਨਸੀਬ ‘ਤੇ ਮਿਹਨਤ ਕਰਦਾ ਸੀ, ਦੇਸ਼ ਦੇ ਲਈ ਕੁਝ ਕਰਕੇ ਆਉਂਦਾ ਸੀ। ਲੇਕਿਨ ਹੁਣ ਪੂਰਾ ਇੱਕ ਈਕੋਸਿਸਟਮ ਬਣਿਆ ਹੈ। ਦੇਸ਼ ਹੁਣ ਆਪਣੀ ਯੁਵਾ ਪੀੜ੍ਹੀ ‘ਤੇ ਬਹੁਤ ਜ਼ਿਆਦਾ ਭਰੋਸਾ ਕਰਦਾ ਹੈ, ਉਸ ਦੀ ਅਭਿਵਿਅਕਤੀ ਹੈ।
ਸਾਥੀਓ,
ਤੁਸੀਂ ਸਭ ਦੇਸ਼ ਦੇ ਨੌਜਵਾਨਾਂ ਲਈ ਬਹੁਤ ਵੱਡੀ ਪ੍ਰੇਰਣਾ ਹੋ। ਮੈਂ ਮੰਨਦਾ ਹਾਂ ਤੁਹਾਡੇ ਵਿੱਚੋਂ ਹਰ ਕਿਸੇ ਦੇ ਬਾਰੇ ਵਿੱਚ ਦੇਸ਼ ਨੂੰ, ਦੇਸ਼ ਦੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੀਦਾ ਹੈ। ਇੱਥੇ ਵੀ ਮੇਰੀ ਇੱਛਾ ਹੈ ਕਿ ਮੈਂ ਹਰ ਕਿਸੇ ਦਾ ਨਾਮ ਲੈ ਕੇ ਉਸ ਦੀ ਚਰਚਾ ਕਰਾਂ, ਖਾਸ ਕਰਕੇ ਸਾਡੀਆਂ ਬੇਟੀਆਂ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੇਟੀਆਂ ਨੇ ਹੀ ਓਲੰਪਿਕ ਵਿੱਚ ਭਾਰਤ ਦੀ ਜਿੱਤ ਦਾ ਸ਼੍ਰੀਗਣੇਸ਼ ਕੀਤਾ ਹੈ। ਮਨੂ ਨੂੰ ਜਿਸ ਤਰ੍ਹਾਂ ਪਿਛਲੀ ਵਾਰ ਤਕਨੀਕੀ ਕਾਰਨਾਂ ਨਾਲ ਨਿਰਾਸ਼ ਹੋਣਾ ਪਿਆ ਸੀ, ਫਿਰ ਉਨ੍ਹਾਂ ਨੇ ਜੋ ਵਾਪਸੀ ਕੀਤੀ, ਅੰਕਿਤਾ ਨੇ ਜਿਸ ਤਰ੍ਹਾਂ ਨਾਲ ਸੀਜ਼ਨ ਦਾ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕੀਤਾ, ਮਨਿਕਾ ਬਤ੍ਰਾ ਅਤੇ ਸ਼੍ਰੀਜਾ ਅਕੁਲਾ ਨੇ ਵੀ ਸਾਰਿਆਂ ਦਾ ਧਿਆਨ ਖਿੱਚਿਆ ਹੈ।
ਇਸੇ ਤਰ੍ਹਾਂ ਬਾਕੀ ਖਿਡਾਰੀ ਵੀ ਰਹੇ, ਖਾਸ ਕਰਕੇ ਨੀਰਜ ਨੇ ਆਪਣੀ ਲਗਨ ਅਤੇ ਅਨੁਸ਼ਾਸਨ ਨਾਲ ਜਿਸ ਤਰ੍ਹਾਂ consistency ਦਿਖਾਈ ਹੈ, ਸਵਪਨਿਲ ਨੇ ਮੁਸ਼ਕਲਾਂ ਨੂੰ ਪਾਰ ਕਰਕੇ ਜਿਸ ਤਰ੍ਹਾਂ ਮੈਡਲ ਜਿੱਤਿਆ ਹੈ, ਹਾਕੀ ਵਿੱਚ ਸਾਡੇ ਸਰਪੰਚ ਸਾਹਬ, ਉਨ੍ਹਾਂ ਦੀ ਟੀਮ ਨੇ ਦਿਖਾ ਦਿੱਤਾ ਕਿ ਭਾਰਤ ਦੀ ਤਾਕਤ ਕੀ ਹੈ। ਪੀਆਰ ਸ਼੍ਰੀਜੇਸ਼ ਨੇ ਇਹ ਦੱਸ ਦਿੱਤਾ ਹੈ ਕਿ the ball ਕਿਉਂ ਹੈ। ਜੋ ਮੈਡਲ ਜਿੱਤਿਆ ਸੀ ਜੋ ਇੱਕ ਪੁਆਇੰਟ ਜਾਂ ਕੁਝ ਸੈਕਿੰਡ ਤੋਂ ਚੂਕਿਆ, ਉਸ ਸਭ ਨੇ ਇੱਕ ਹੀ ਸੰਕਲਪ ਦੁਹਰਾਇਆ। ਇਹ ਸਿਲਸਿਲਾ ਗੋਲਡ ਤੋਂ ਪਹਿਲਾਂ ਨਹੀਂ ਰੁਕੇਗਾ। ਮੈਂ ਮੰਨਦਾ ਹਾਂ, ਇਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ।
ਸਾਥੀਓ,
ਸਾਡਾ ਭਾਰਤ 2036 ਓਲੰਪਿਕਸ ਦੀ ਮੇਜ਼ਬਾਨੀ ਹਾਸਲ ਕਰਨ ਲਈ ਤਿਆਰੀ ਕਰ ਰਿਹਾ ਹੈ। ਮੈਂ ਅੱਜ ਵੀ ਉੱਥੇ ਵੀ ਲਾਲ ਕਿਲ੍ਹੇ ਤੋਂ ਵੀ ਬੋਲਿਆ ਹੈ, ਅਸੀਂ ਪੂਰੀ ਤਿਆਰੀ ਕਰ ਰਹੇ ਹਾਂ। ਅਜਿਹੇ ਵਿੱਚ ਕਈ ਅਜਿਹੇ ਐਥਲੀਟਸ ਜੋ ਪਿਛਲੇ ਓਲੰਪਿਕਸ ਵਿੱਚ ਵੀ ਖੇਡ ਚੁੱਕੇ ਹਨ, ਉਨ੍ਹਾਂ ਦੇ ਇਨਪੁਟ ਬਹੁਤ ਮਹੱਤਵਪੂਰਨ ਹਨ। ਤੁਸੀਂ ਉੱਥੋਂ ਬਹੁਤ ਕੁਝ observe ਕੀਤਾ ਹੋਵੇਗਾ, ਬਹੁਤ ਕੁਝ ਦੇਖਿਆ ਹੋਵੇਗਾ। ਓਲੰਪਿਕ ਦੀ ਪਲਾਨਿੰਗ ਤੋਂ ਲੈ ਕੇ ਉੱਥੇ ਦੀਆਂ ਵਿਵਸਥਾਵਾਂ ਤੱਕ, ਸਪੋਰਟਸ ਮੈਨੇਜਮੈਂਟ ਤੋਂ ਲੈ ਕੇ ਈਵੈਂਟ ਦੀ ਮੈਨੇਜਮੈਂਟ ਤੱਕ ਤੁਹਾਡੇ ਅਨੁਭਵ, ਤੁਹਾਡੇ observations ਸਾਨੂੰ ਇਸ ਨੂੰ ਲਿਖ ਕੇ ਰੱਖਣੇ ਚਾਹੀਦੇ ਹਨ ਅਤੇ ਸਰਕਾਰ ਨੂੰ ਸਾਂਝਾ ਕਰਨਾ ਚਾਹੀਦੇ ਹਨ। ਤਾਕਿ ਸਾਨੂੰ 2036 ਦੀ ਤਿਆਰੀ ਇਹ ਜੋ ਛੋਟੀਆਂ-ਛੋਟੀਆਂ ਬਾਰੀਕ ਚੀਜ਼ਾਂ ਖਿਡਾਰੀ ਲੈ ਕੇ ਆਉਂਦਾ ਹੈ ਉਸ ਨਾਲ, ਅਤੇ ਜੋ ਕਮੀ ਨਜ਼ਰ ਆਉਂਦੀ ਹੈ, ਉਹ ਵੀ ਸਾਨੂੰ 2036 ਦੀ ਤਿਆਰੀ ਦੇ ਲਈ ਕੰਮ ਆਵੇਗੀ। ਤਾਂ ਇੱਕ ਤਰ੍ਹਾਂ ਨਾਲ ਤੁਸੀਂ ਮੇਰੀ 2036 ਦੀ ਟੀਮ ਦੇ ਫੌਜੀ ਹੋ, ਤੁਸੀਂ ਸਭ ਨੇ ਮੇਰੀ ਮਦਦ ਕਰਨੀ ਹੈ, ਤਾਕਿ ਅਸੀਂ 2036 ਵਿੱਚ ਦੁਨੀਆ ਵਿੱਚ ਹੁਣ ਤੱਕ ਨਾ ਹੋਇਆ ਹੋਵੇ, ਅਜਿਹਾ ਓਲੰਪਿਕ ਕਰਕੇ, ਮੇਜ਼ਬਾਨੀ ਕਰਕੇ ਦਿਖਾਉਣਾ ਹੈ। ਮੈਂ ਚਾਹਾਂਗਾ ਕਿ ਖੇਡ ਮੰਤਰਾਲੇ ਇਸ ਦੇ ਲਈ ਇੱਕ ਡਰਾਫਟ ਬਣਾਵੇ ਅਤੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਡਿਟੇਲ ਵਿੱਚ ਫੀਡਬੈਕ, ਉਨ੍ਹਾਂ ਦੇ ਸੁਝਾਅ ਲਓ ਤਾਂ ਅਸੀਂ ਜ਼ਰੂਰ ਤਿਆਰੀ ਚੰਗੀ ਤਰ੍ਹਾਂ ਕਰ ਪਾਵਾਂਗੇ।
ਸਾਥੀਓ,
ਭਾਰਤੀ ਸਪੋਰਟਸ ਵਿੱਚ ਅਤੇ ਕਿਵੇਂ improvement ਹੋ ਸਕਦਾ ਹੈ, ਇਸ ਨਾਲ ਆਈਡਿਆਜ਼ ਵੀ ਜੋ ਚੀਜ਼ ਖਿਡਾਰੀ ਦੱਸ ਸਕਦਾ ਹੈ, ਜੋ ਚੀਜ਼ ਕੋਚ ਦੱਸ ਸਕਦਾ ਹੈ, ਉਹ ਅਸੀਂ ਮੈਨੇਜਰ ਲੋਕ ਨਹੀਂ ਦੱਸ ਸਕਦੇ ਜੀ। ਅਤੇ ਇਸ ਲਈ ਤੁਹਾਡੇ ਲੋਕਾਂ ਦੇ ਇਨਪੁਟ ਬਹੁਤ ਜ਼ਰੂਰੀ ਹਨ, ਤੁਹਾਡੇ ਆਈਡਿਆਜ਼ ਬਹੁਤ ਜ਼ਰੂਰੀ ਹਨ। ਤੁਹਾਡੇ ‘ਤੇ ਭਵਿੱਖ ਦੇ ਖਿਡਾਰੀਆਂ ਨੂੰ motivate ਕਰਨ, ਉਨ੍ਹਾਂ ਨੂੰ ਅੱਗੇ ਵਧਾਉਣ ਦੀ ਵੀ ਜ਼ਿੰਮੇਦਾਰੀ ਹੈ। ਅਤੇ ਲੋਕ ਤਿਆਰ ਹੋਣੇ ਚਾਹੀਦੇ ਹਨ, ਅੱਗੇ ਵਧਣੇ ਚਾਹੀਦੇ ਹਨ। ਤੁਸੀਂ ਸੋਸ਼ਲ ਮੀਡੀਆ spaces ‘ਤੇ ਨੌਜਵਾਨਾਂ ਨਾਲ ਜੁੜ ਸਕਦੇ ਹੋ ਅਤੇ ਜੁੜਦੇ ਵੀ ਹੋ, ਉਨ੍ਹਾਂ ਨੂੰ ਪ੍ਰੇਰਿਤ ਕਰੋ। ਖੇਡ ਮੰਤਰਾਲੇ ਅਤੇ ਦੂਸਰੀਆਂ ਸੰਸਥਾਵਾਂ ਵੀ ਇਸ ਤਰ੍ਹਾਂ ਨਾਲ interaction session ਆਯੋਜਿਤ ਕਰਵਾ ਸਕਦੀਆਂ ਹਨ। ਵੱਖ-ਵੱਖ ਗਰੁੱਪ ਦੇ ਲੋਕਾਂ ਨਾਲ। ਤਾਂ ਇਹ ਲੋਕ ਆਪਣਾ ਅਨੁਭਵ ਸ਼ੇਅਰ ਕਰਨਗੇ। ਮੇਰੇ ਸਾਹਮਣੇ ਸ਼ਾਇਦ ਬੋਲਦੇ ਨਹੀਂ ਹਨ, ਲੇਕਿਨ ਬਾਹਰ ਤਾਂ ਬਹੁਤ ਕੁਝ ਬੋਲ ਸਕਦੇ ਹਨ ਇਹ ਲੋਕ।
ਸਾਥੀਓ,
ਤੁਹਾਡੇ ਸਾਰਿਆਂ ਨਾਲ ਮੈਨੂੰ ਮਿਲਣ ਦਾ ਅਵਸਰ ਮਿਲਿਆ, ਅਤੇ ਜਦੋਂ ਤੁਸੀਂ ਆਏ ਅਤੇ ਮੈਂ ਤੁਹਾਨੂੰ ਇਵੇਂ ਹੀ ਜਾਣ ਦਿਆਂ ਤਾਂ ਫਿਰ ਤਾਂ ਗੱਲ ਅਧੂਰੀ ਰਹਿ ਜਾਵੇਗੀ। ਅਤੇ ਇਸ ਲਈ ਮੈਂ ਤਾਂ ਕੁਝ ਨਾ ਕੁਝ ਤੁਹਾਡੇ ਜਿੰਮੇ ਕੰਮ ਛੱਡਣ ਹੀ ਵਾਲਾ ਹਾਂ। ਅਤੇ ਪਹਿਲਾਂ ਵੀ ਜਦੋਂ ਵੀ ਮੈਂ ਤੁਹਾਨੂੰ ਕੁਝ ਕਿਹਾ ਹੈ, ਤੁਸੀਂ ਜ਼ਰੂਰ ਉਸ ਨੂੰ ਪੂਰਾ ਕਰਨ ਦਾ ਪ੍ਰਯਾਸ ਕੀਤਾ ਹੈ। ਦੇਖੋ, ਜੋ ਸਾਥੀ ਟੋਕੀਓ ਓਲੰਪਿਕ ਦੇ ਬਾਅਦ ਆਏ ਸੀ ਉਨ੍ਹਾਂ ਨੂੰ ਮੈਂ ਸਕੂਲਾਂ ਵਿੱਚ ਜਾਣ ਅਤੇ ਨੌਜਵਾਨਾਂ ਨੂੰ ਮਿਲਣ ਦੀ ਤਾਕੀਦ ਕੀਤੀ ਸੀ ਅਤੇ ਉਨ੍ਹਾਂ ਨੇ ਕਿਹਾ ਸੀ, ਉਸ ਦਾ ਲਾਭ ਹੋਇਆ ਹੈ। ਅੱਜ ਦੇਸ਼ ਵਾਤਾਵਰਣ ਦੀ ਰੱਖਿਆ ਦੇ ਲਈ ‘ਏਕ ਪੇੜ ਮਾਂ ਕੇ ਨਾਮ’ ਅਭਿਆਨ ਚਲਾ ਰਿਹਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਤੁਸੀਂ ਵੀ ਉਸ ਨਾਲ ਜੁੜੋ। ਆਪਣੀ ਮਾਂ ਨੂੰ ਲੈ ਕੇ ਇੱਕ ਪੇੜ ਲਗਾਓ। ਪੈਰਿਸ ਨੂੰ ਵੀ ਯਾਦ ਕਰੋ ਅਤੇ ਪੇੜ ਲਗਾਓ। ਜੇਕਰ ਮਾਂ ਨਹੀਂ ਹੈ ਤਾਂ ਮਾਂ ਦੀ ਤਸਵੀਰ ਲੈ ਕੇ ਖੜ੍ਹੇ ਰਹੋ ਅਤੇ ਪੇੜ ਲਗਾਓ।
ਤੁਹਾਡੇ ਵਿੱਚੋਂ ਜ਼ਿਆਦਾਤਰ ਖਿਡਾਰੀ ਪਿੰਡ ਦੇ ਪਿਛੋਕੜ ਤੋਂ ਹਨ, ਸਧਾਰਣ ਪਰਿਵਾਰ ਦੇ ਪਿਛੋਕੜ ਤੋਂ ਹਨ। ਤੁਸੀਂ ਪੈਰਿਸ ਵਿੱਚ ਵੀ ਦੇਖਿਆ ਹੈ ਅਤੇ ਇਸ ਵਾਰ ਦੇ ਪੈਰਿਸ ਦੀ ਓਲੰਪਿਕ ਦੀ ਵਿਸ਼ੇਸ਼ਤਾ ਸੀ ਉਹ ਵਾਤਾਵਰਣ ਨੂੰ promote ਕਰ ਰਹੇ ਸਨ। ਉਨ੍ਹਾਂ ਨੇ environment friendly ਸਾਰਾ ਉੱਥੇ ਈਕੋਸਿਸਟਮ ਡਿਵੈਲਪ ਕੀਤਾ ਸੀ। ਤੁਸੀਂ ਵੀ ਆਪਣੇ ਪਿੰਡ ਜਾਓ ਅਤੇ ਉੱਥੋਂ ਦੇ ਲੋਕਾਂ ਨੂੰ ਕੁਦਰਤੀ ਖੇਤੀ, ਕੈਮੀਕਲ ਫ੍ਰੀ ਖੇਤੀ, ਸਾਡੀ ਧਰਤੀ ਮਾਤਾ ਦੀ ਵੀ ਰੱਖਿਆ ਅਸੀਂ ਕਰਨੀ ਹੈ, ਇਹ ਗੱਲ ਉਨ੍ਹਾਂ ਨੂੰ ਦੱਸੋ। ਅਤੇ ਇਨ੍ਹਾਂ ਸਭ ਦੇ ਨਾਲ ਤੁਸੀਂ ਦੂਸਰੇ ਨੌਜਵਾਨ ਸਾਥੀਆਂ ਨੂੰ ਸਪੋਰਟਸ ਨਾਲ ਜੁੜਨ ਲਈ, ਫਿਟਨੈੱਸ ਦੇ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਫਿਟਨੈਸ ਦੀ ਤਰਫ ਤੁਸੀਂ ਹੀ ਉਨ੍ਹਾਂ ਨੂੰ ਗਾਈਡ ਕਰ ਸਕਦੇ ਹੋ। ਅਤੇ ਮੈਂ ਮੰਨਦਾ ਹਾਂ ਕਿ ਇਸ ਨਾਲ ਬਹੁਤ ਵੱਡਾ ਲਾਭ ਹੋਵੇਗਾ।
ਸਾਥੀਓ,
ਮੈਨੂੰ ਵਿਸ਼ਵਾਸ ਹੈ ਤੁਸੀਂ ਸਾਰੇ ਸਦਾ-ਸਦਾ ਦੇਸ਼ ਦਾ ਨਾਮ ਰੌਸ਼ਨ ਕਰੋਗੇ। ਵਿਕਸਿਤ ਭਾਰਤ ਦੀ ਸਾਡੀ ਯਾਤਰਾ ਯੁਵਾ ਪ੍ਰਤਿਭਾਵਾਂ ਦੀ ਸਫ਼ਲਤਾ ਤੋਂ ਹੋਰ ਜ਼ਿਆਦਾ ਖੂਬਸੂਰਤ ਬਣਨ ਵਾਲੀ ਹੈ। ਇਸੇ ਕਾਮਨਾ ਦੇ ਨਾਲ ਮੇਰੀਆਂ ਫਿਰ ਤੋਂ ਇੱਕ ਵਾਰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਮੇਰੇ ਲਈ ਤੁਸੀਂ ਸਾਰੇ achiever ਹੋ। ਤੁਹਾਡੇ ਵਿੱਚੋਂ ਕੋਈ ਅਜਿਹਾ ਨਹੀਂ ਹੈ, ਜਿਸ ਨੇ ਕੋਈ achieve ਨਹੀਂ ਕੀਤਾ ਹੈ। ਅਤੇ ਜਦੋਂ ਮੇਰੇ ਦੇਸ਼ ਤੋਂ ਅਜਿਹੇ ਨੌਜਵਾਨ ਕੋਈ achieve ਕਰਕੇ ਆਉਂਦੇ ਹੈ ਨਾ, ਤਾਂ ਉਸੇ ਦੇ ਭਰੋਸੇ ਦੇਸ਼ ਵੀ achieve ਕਰਨ ਦੀ ਤਿਆਰੀ ਕਰ ਲੈਂਦਾ ਹੈ।
ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ ਦੋਸਤੋ।
************
ਐੱਮਜੇਪੀਐੱਸ/ਐੱਸਟੀ/ਐੱਨਐੱਸ
(Release ID: 2050275)
Visitor Counter : 79