ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਜਨ ਧਨ ਯੋਜਨਾ ਕੇਵਲ ਵਿੱਤੀ ਸਮਾਵੇਸ਼ਨ ਲਈ ਹੀ ਨਹੀਂ ਬਲਕਿ ਸਮਾਜਿਕ-ਆਰਥਿਕ ਪਰਿਵਰਤਨ ਲਈ ਵੀ ਹੈ, ਜਿਤੇਂਦਰ ਸਿੰਘ


ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ –ਹਰੇਕ ਭਾਰਤੀ ਨੂੰ ਸਸ਼ਕਤ ਬਣਾਉਣਾ ; ਜਨ ਧਨ ਯੋਜਨਾ ਵਿੱਤੀ ਸਮਾਵੇਸ਼ਨ ਦੇ 10 ਵਰ੍ਹੇ ਪੂਰੇ ਹੋਣ ਦਾ ਪ੍ਰਤੀਕ ਹੈ

ਮਹਿਲਾ ਸਸ਼ਕਤੀਕਰਣ ਅਧਾਰ ਹੈ, ਜਨ ਧਨ ਖਾਤਾਧਾਰਕਾਂ ਵਿੱਚੋਂ 55.6 ਪ੍ਰਤੀਸ਼ਤ ਤੋਂ ਵੱਧ ਮਹਿਲਾਵਾਂ ਹਨ: ਡਾ. ਸਿੰਘ

ਜਨ ਧਨ ਯੋਜਨਾ ‘ਤੇ ਡਾ. ਜਿਤੇਂਦਰ ਸਿੰਘ ਦਾ ਕਥਨ –ਕੋਵਿਡ 19 ਮਹਾਮਾਰੀ ਦੌਰਾਨ ਸਮਾਜਿਕ ਆਰਥਿਕ ਪਰਿਵਰਤਨ ਦਾ ਇੱਕ ਦਹਾਕਾ ਸੱਚ ਸਿੱਧ ਹੋਇਆ

Posted On: 28 AUG 2024 4:38PM by PIB Chandigarh

ਭਾਰਤ ਦੇ ਵਿੱਤੀ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਪਰਿਵਰਤਨਕਾਰੀ ਪਹਿਲਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY) ਅੱਜ ਆਪਣੀ 10ਵੀਂ ਵਰ੍ਹੇਗੰਢ ਮਨਾ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰ-ਦਰਸ਼ੀ ਅਗਵਾਈ ਵਿੱਚ 2014 ਵਿੱਚ ਲਾਂਚ ਕੀਤੀ ਗਈ ਇਹ ਯੋਜਨਾ ਵਿੱਤੀ ਸਮਾਵੇਸ਼ਨ ਲਈ ਗਲੋਬਲ ਬੈਂਚਮਾਰਕ ਬਣ ਗਈ ਹੈ, ਜੋ ਦੇਸ਼ ਦੇ ਸਭ ਤੋਂ ਵੱਧ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਸਹਿਤ ਹਰੇਕ ਭਾਰਤੀ ਦੇ ਦਰਵਾਜ਼ੇ ਤੱਕ ਬੈਂਕਿੰਗ ਸਹੂਲਤਾਂ ਪਹੁੰਚਾਉਂਦੀ ਹੈ। 

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਡਿਪਾਰਟਮੈਂਟ ਆਫ ਆਟੋਮਿਕ ਐਨਰਜੀ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਆਈਏਐੱਨਐੱਸ ਨਿਊਜ਼ ਦੇ ਨਾਲ ਗੱਲਬਾਤ ਵਿੱਚ ਇਸ ਯੋਜਨਾ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ “ਪ੍ਰਧਾਨ ਮੰਤਰੀ ਦੀ ਦੂਰ-ਦਰਸ਼ੀ ਅਗਵਾਈ ਦਾ ਆਦਰਸ਼” ਦੱਸਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਅਹੁਦਾ ਸੰਭਾਲਣ ਦੇ ਕੁਝ ਮਹੀਨਿਆਂ ਦੇ ਅੰਦਰ ਇਸ ਕ੍ਰਾਂਤੀਕਾਰੀ ਯੋਜਨਾ ਨੂੰ ਲਾਂਚ ਕਰਨ ਦਾ ਫੈਸਲਾ ਸਮਾਵੇਸ਼ੀ ਵਿਕਾਸ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। 

 

ਡਾ. ਜਿਤੇਂਦਰ ਸਿੰਘ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਪੀਐੱਮਜੇਡੀਵਾਈ ਦੀ ਸਫ਼ਲਤਾ ਦੀ ਪੁਸ਼ਟੀ ਹੋਈ, ਜਿੱਥੇ ਇਸ ਯੋਜਨਾ ਦੇ ਨਿਰਵਿਘਨ ਡਾਇਰੈਕਟ ਬੈਨਿਫਿਟ ਟ੍ਰਾਂਸਫਰ ਦੀ ਸੁਵਿਧਾ ਪ੍ਰਦਾਨ ਕਰਕੇ ਲਗਭਗ 80 ਕਰੋੜ ਪਰਿਵਾਰਾਂ ਵਿੱਚ ਭੁੱਖਮਰੀ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 

ਡਾ. ਜਿਤੇਂਦਰ ਸਿੰਘ ਨੇ ਕਿਹਾ, “ਵਿੱਤੀ ਸਮਾਵੇਸ਼ਨ ਸੁਨਿਸ਼ਚਿਤ ਕਰਨ ਵਿੱਚ ਪੀਐੱਮਜੇਡੀਵਾਈ ਅਸਲ ਵਿੱਚ ਇੱਕ ਗੇਮ-ਚੇਜ਼ਰ ਰਹੀ ਹੈ।” ਉਨ੍ਹਾਂ ਨੇ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਕਿਹਾ ਕਿ ਇਸ ਵਿੱਚ ਜ਼ੀਰੋ ਬੈਲੇਂਸ ਅਕਾਊਂਟ, ਮੁਫ਼ਤ ਰੁਪੇ ਕਾਰਡ, ਰੁਪੇ ਡੈਬਿਟ ਕਾਰਡ ‘ਤੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਅਤੇ ਯੋਗ ਖਾਤਾਧਾਰਕਾਂ ਨੂੰ 10 ਹਜ਼ਾਰ ਰੁਪਏ ਦੀ ਓਵਰਡਰਾਫਟ ਸੁਵਿਧਾ ਪ੍ਰਦਾਨ ਕੀਤੀ ਗਈ ਹੈ। 

ਡਾ. ਜਿਤੇਂਦਰ ਸਿੰਘ ਨੇ ਯੋਜਨਾ ਦੇ ਸਮਾਜਿਕ-ਆਰਥਿਕ ਪ੍ਰਭਾਵ ‘ਤੇ ਜ਼ੋਰ ਦਿੰਦੇ ਹੋਏ ਕਿਹਾ “ਪੀਐੱਮਜੇਡੀਵਾਈ ਨੇ ਹਰ ਪਰਿਵਾਰ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਨ ਧਨ ਖਾਤਾਧਾਰਕਾਂ ਵਿੱਚੋਂ 55.6 ਪ੍ਰਤੀਸ਼ਤ ਤੋਂ ਵੱਧ ਮਹਿਲਾਵਾਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਦਾ ਕ੍ਰੈਡਿਟ ਦਿੰਦੇ ਹੋਏ ਇਸ ਨਿਰਣਾਇਕ ਕਦਮ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੇ ਪੀਐੱਮ-ਕਿਸਾਨ ਕਿਸ਼ਤਾਂ ਦੀ ਸਮੇਂ ਸਿਰ ਵੰਡ ਸੁਨਿਸ਼ਚਿਤ ਕੀਤੀ ਅਤੇ ਲੀਕੇਜ਼ ਅਤੇ ਚੋਰੀ ਨੂੰ ਖਤਮ ਕੀਤਾ, ਜਿਸ ਨਾਲ ਇਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਵਿੱਤੀ ਸੁਧਾਰਾਂ ਵਿੱਚੋਂ ਇੱਕ ਬਣ ਗਿਆ।” ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨੇ ਪਰਿਵਾਰ ਦੇ ਹਰੇਕ ਵਿਅਕਤੀ ਨੂੰ ਰਸਮੀ ਬੈਂਕਿੰਗ ਨਾਲ ਜੋੜਿਆ ਹੈ, ਜਿਸ ਨਾਲ ਭਾਰਤ ਵਿੱਤੀ ਸਮਾਵੇਸ਼ਨ ਦੇ ਗਲੋਬਲ ਸਟੈਂਡਰਡਸ ਦੇ ਬਰਾਬਰ ਆ ਗਿਆ ਹੈ। 

ਮੰਤਰੀ ਮਹੋਦਯ ਨੇ ਇਹ ਵੀ ਦੱਸਿਆ ਕਿ ਇਸ ਯੋਜਨਾ ਨੇ ਆਮ ਨਾਗਰਿਕਾਂ ਦੀਆਂ ਉਮੀਦਾਂ ਨੂੰ ਹੁਲਾਰਾ ਦਿੱਤਾ ਹੈ, ਜਿਸ ਨਾਲ ਬੈਂਕਿੰਗ ਦੈਨਿਕ ਜੀਵਨ ਦਾ ਇੱਕ ਜਾਣਿਆ ਪਹਿਚਾਣਿਆ ਅਤੇ ਸੁਲਭ ਹਿੱਸਾ ਬਣ ਗਿਆ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ, “ਇੱਕ ਸਮਾਂ ਸੀ ਜਦੋਂ ਬੈਂਕ ਕਈ ਲੋਕਾਂ ਲਈ ਅਨਜਾਣ ਸਨ, ਅੱਜ ਕੋਈ ਵੀ ਇਸ ਤੋਂ ਅਣਛੋਹਿਆ ਨਹੀਂ ਹੈ। ਪੀਐੱਮਜੇਡੀਵਾਈ ਨੇ ਨਾ ਕੇਵਲ ਭਾਰਤ ਵਿੱਚ ਬੈਂਕਿੰਗ ਨੂੰ ਗਲੋਬਲ ਬਣਾਇਆ ਹੈ ਬਲਕਿ ਇਸ ਨੇ ਆਮ ਨਾਗਰਿਕ ਦੀਆਂ ਉਮੀਦਾਂ ਨੂੰ ਵੀ ਜਗਾਇਆ ਹੈ।”

ਡਾ. ਜਿਤੇਂਦਰ ਸਿੰਘ ਨੇ ਕਿਹਾ, “ਜਨ ਧਨ ਯੋਜਨਾ ਦਾ ਇੱਕ ਦਹਾਕਾ ਪੂਰੇ ਹੋਣ ‘ਤੇ ਇਹ ਆਰਥਿਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਇੱਕ ਮੀਲ ਦਾ ਪੱਥਰ ਹੈ।” ਉਨ੍ਹਾਂ ਨੇ ਸਮਾਵੇਸ਼ੀ ਵਿਕਾਸ ਦੀ ਇਸ ਗਤੀ ਨੂੰ ਬਣਾਏ ਰੱਖਣ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਵੀ ਪੁਸ਼ਟੀ ਕੀਤੀ, ਅਤੇ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਸੁਧਾਰ ਕੀਤੇ ਜਾਣੇ ਹਨ। 

********

ਕੇਐੱਸਵਾਈ/ਪੀਐੱਸਐੱਮ



(Release ID: 2050164) Visitor Counter : 23