ਟੈਕਸਟਾਈਲ ਮੰਤਰਾਲਾ
ਸਰਕਾਰ ਨੇ ਟੈਕਨੀਕਲ ਟੈਕਸਟਾਈਲ ਦੇ ਖੇਤਰ ਵਿੱਚ 4 ਸਟਾਰਟ-ਅਪਸ ਨੂੰ ਮਨਜ਼ੂਰੀ ਦਿੱਤੀ
ਐੱਨਆਈਟੀ ਸਹਿਤ 5 ਸਿੱਖਿਆ ਸੰਸਥਾਨ ਟੈਕਨੀਕਲ ਟੈਕਸਟਾਈਲ ਨਾਲ ਸਬੰਧਿਤ ਕੋਰਸ ਸ਼ੁਰੂ ਕਰਨਗੇ
Posted On:
27 AUG 2024 7:06PM by PIB Chandigarh
ਟੈਕਸਟਾਈਲ ਮੰਤਰਾਲੇ ਦੇ ਸਕੱਤਰ ਨੇ ਅੱਜ ਨਵੀਂ ਦਿੱਲੀ ਸਥਿਤ ਉਦਯੋਗ ਭਵਨ ਵਿੱਚ ਨੈਸ਼ਨਲ ਟੈਕਨੀਕਲ ਟੈਕਸਟਾਈਲਸ ਮਿਸ਼ਨ ਦੇ ਤਹਿਤ ਅੱਠਵੀਂ ਅਧਿਕਾਰ ਪ੍ਰਾਪਤ ਪ੍ਰੋਗਰਾਮ ਕਮੇਟੀ (ਈਪੀਸੀ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਮੇਟੀ ਨੇ ‘ਟੈਕਨੀਕਲ ਟੈਕਸਟਾਈਲ ਦੇ ਖੇਤਰ ਵਿੱਚ ਉਭਰਦੇ ਇਨੋਵੇਟਰਸ ਦੇ ਲਈ ਖੋਜ ਅਤੇ ਉੱਦਮਤਾ ਲਈ ਗ੍ਰਾਂਟ’ ਯੋਜਨਾ ਦੇ ਤਹਿਤ 4 ਸਟਾਰਟ-ਅਪਸ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਹਰੇਕ ਸਟਾਰਟ-ਅਪਸ ਨੂੰ ਲਗਭਗ 50 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਹੈ।
ਕਮੇਟੀ ਨੇ ‘ਟੈਕਨੀਕਲ ਟੈਕਸਟਾਈਲ ਨਾਲ ਸਬੰਧਿਤ ਅਕਾਦਮਿਕ ਸੰਸਥਾਵਾਂ ਨੂੰ ਸਮਰੱਥ ਬਣਾਉਣ ਲਈ ਸਧਾਰਣ ਦਿਸ਼ਾ-ਨਿਰਦੇਸ਼ਾ’ ਦੇ ਤਹਿਤ 5 ਸਿੱਖਿਆ ਸੰਸਥਾਵਾਂ ਨੂੰ ਟੈਕਨੀਕਲ ਟੈਕਸਟਾਈਲ ਨਾਲ ਸਬੰਧਿਤ ਕੋਰਸ ਸ਼ੁਰੂ ਕਰਨ ਲਈ ਲਗਭਗ 20 ਕਰੋੜ ਰੁਪਏ ਦੀ ਗ੍ਰਾਂਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਵਾਨਿਤ ਸਟਾਰਟ-ਅਪ ਪ੍ਰੋਜੈਕਟਾਂ ਕੰਪੋਜ਼ਿਟਸ, ਸਸਟੇਨੇਬਲ ਟੈਕਸਟਾਈਲਸ ਅਤੇ ਸਮਾਰਟ ਟੈਕਸਟਾਈਲਸ ਦੇ ਪ੍ਰਮੁੱਖ ਰਣਨੀਤਕ ਖੇਤਰਾਂ ‘ਤੇ ਕੇਂਦ੍ਰਿਤ ਹਨ। ਪ੍ਰਵਾਨਿਤ ਸਿੱਖਿਆ ਸੰਸਥਾਵਾਂ ਨੇ ਜਿਓਟੈਕਸਟਾਈਲਸ, ਜਿਓਸਿੰਥੈਟਿਕਸ, ਕੰਪੋਜ਼ਿਸਟਸ, ਸਿਵਿਲ ਸਟ੍ਰਕਚਰਸ ਆਦਿ ਸਹਿਤ ਟੈਕਨੀਕਲ ਟੈਕਸਟਾਈਲ ਦੇ ਵਿਭਿੰਨ ਖੇਤਰਾਂ ਅਤੇ ਅਨੁਪ੍ਰਯੋਗਾਂ ਵਿੱਚ ਨਵੇਂ ਬੀ.ਟੈੱਕ ਕੋਰਸ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ।
***
ਏਡੀ/ਵੀਐੱਨ
(Release ID: 2049370)
Visitor Counter : 41