ਗ੍ਰਹਿ ਮੰਤਰਾਲਾ
ਰੈਪਕੋ ਬੈਂਕ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ 19.08 ਕਰੋੜ ਰੁਪਏ ਦਾ ਲਾਭਅੰਸ਼ ਚੈੱਕ ਭੇਂਟ ਕੀਤਾ
ਵਿੱਤੀ ਵਰ੍ਹੇ 2023-24 ਲਈ ਭਾਰਤ ਸਰਕਾਰ ਦੀ 76.32 ਕਰੋੜ ਰੁਪਏ ਦੀ ਸ਼ੇਅਰ ਪੂੰਜੀ ‘ਤੇ 25% ਦੀ ਦਰ ਨਾਲ ਲਾਭਅੰਸ਼ ਦੇ ਰੂਪ ਵਿੱਚ 19.08 ਕਰੋੜ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ
ਰੈਪਕੋ ਬੈਂਕ, ਗ੍ਰਹਿ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਦੇ ਤਹਿਤ ਭਾਰਤ ਸਰਕਾਰ ਦਾ ਇੱਕ ਉੱਦਮ ਹੈ, ਬੈਂਕ ਨੇ 20,000 ਕਰੋੜ ਰੁਪਏ ਦੇ ਬਿਜਨਸ ਮਿਕਸ ਨੂੰ ਪਾਰ ਕਰ ਲਿਆ ਹੈ
Posted On:
23 AUG 2024 10:19AM by PIB Chandigarh
ਰੈਪਕੋ ਬੈਂਕ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ 19.08 ਕਰੋੜ ਰੁਪਏ ਦਾ ਲਾਭਅੰਸ਼ ਚੈੱਕ ਭੇਂਟ ਕੀਤਾ।

ਰੈਪਕੋ ਬੈਂਕ ਦੇ ਚੇਅਰਮੈਨ ਸ਼੍ਰੀ ਈ. ਸੰਥਾਨਮ ਅਤੇ ਮੈਨੇਜਿੰਗ ਡਾਇਰੈਕਟਰ (ਇੰਚਾਰਜ) ਸ਼੍ਰ ਓ. ਐਮ.ਗੋਕੁਲ ਨੇ ਵਿੱਤੀ ਵਰ੍ਹੇ 2023-24 ਲਈ ਭਾਰਤ ਸਰਕਾਰ ਦੀ 76.32 ਕਰੋੜ ਰੁਪਏ ਦੀ ਸ਼ੇਅਰ ਪੂੰਜੀ ‘ਤੇ 25% ਦੀ ਦਰ ਨਾਲ ਲਾਭਅੰਸ਼ ਦੇ ਰੂਪ ਵਿੱਚ 19.08 ਕਰੋੜ ਰੁਪਏ ਦਾ ਚੈੱਕ ਸ਼੍ਰੀ ਅਜੈ ਕੁਮਾਰ ਭੱਲਾ, ਗ੍ਰਹਿ ਸਕੱਤਰ, ਸ਼੍ਰੀ ਗੋਵਿੰਦ ਮੋਹਨ, OSD, ਗ੍ਰਹਿ ਮੰਤਰਾਲੇ ਦੀ ਮੌਜੂਦਗੀ ਵਿੱਚ ਭੇਂਟ ਕੀਤਾ।
ਰੈਪਕੋ ਬੈਂਕ, ਗ੍ਰਹਿ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਦੇ ਤਹਿਤ ਭਾਰਤ ਸਰਕਾਰ ਦਾ ਇੱਕ ਉਦਮ ਹੈ। ਬੈਂਕ ਨੇ ਵਿੱਤੀ ਵਰ੍ਹੇ 2023-24 ਦੌਰਾਨ ਬਿਜਨਸ ਮਿਕਸ ਵਿੱਚ 11% ਦਾ ਵਾਧਾ ਦਰਜ ਕੀਤਾ ਹੈ। ਇੱਕ ਜ਼ਿਕਰਯੋਗ ਉਪਲਬਧੀ ਦੇ ਰੂਪ ਵਿੱਚ, ਅੱਜ ਬੈਂਕ ਨੇ 20,000 ਕਰੋੜ ਰੁਪਏ ਦੇ ਬਿਜਨਸ ਮਿਕਸ ਨੂੰ ਪਾਰ ਕਰ ਲਿਆ ਹੈ।
*****
ਆਰਕੇ/ਵੀਵੀ/ਏਐੱਸਐੱਚ/ਪੀਐੱਸ
(Release ID: 2049013)
Read this release in:
Telugu
,
English
,
Urdu
,
Marathi
,
Hindi
,
Bengali-TR
,
Manipuri
,
Assamese
,
Gujarati
,
Tamil
,
Kannada