ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਮੁੱਖ ਪੋਲਿਸ਼ ਇੰਡੋਲੌਜਿਸਟਾਂ ਨਾਲ ਮੁਲਾਕਾਤ ਕੀਤੀ

Posted On: 22 AUG 2024 9:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਮੁੱਖ ਪੋਲਿਸ਼ ਇੰਡੋਲੌਜਿਸਟਾਂ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ। ਇਸ ਸਮੂਹ ਵਿੱਚ ਸ਼ਾਮਲ ਸਨ:

ਪ੍ਰੋਫੈਸਰ ਮਾਰੀਆ ਕ੍ਰਿਸਟੋਫਰ ਬਾਏਰਸਕੀ ਇੱਕ ਪ੍ਰਤਿਸ਼ਠਿਤ ਪੋਲਿਸ਼ ਸੰਸਕ੍ਰਿਤ ਵਿਦਵਾਨ ਅਤੇ ਵਾਰਸੌ ਯੂਨੀਵਰਸਿਟੀ ਦੇ ਪ੍ਰੋਫੈਸਰ ਅਮੇਰਿਟਸ ਹਨ। ਪ੍ਰੋਫੈਸਰ ਬਾਏਰਸਕੀ ਨੇ 1993 ਤੋਂ 1996 ਦੌਰਾਨ ਭਾਰਤ ਵਿੱਚ ਪੋਲੈਂਡ ਦੇ ਰਾਜਦੂਤ ਦੇ ਰੂਪ ਵਿੱਚ ਕੰਮ ਕੀਤਾ ਸੀ ਅਤੇ ਉਨ੍ਹਾਂ ਨੂੰ ਮਾਰਚ 2022 ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਪ੍ਰਤਿਸ਼ਠਿਤ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਪ੍ਰੋਫੈਸਰ ਮੋਨਿਕਾ ਬ੍ਰੋਵਰਜ਼ਿਕ (Monika Browarczyk), ਇੱਕ ਪ੍ਰਸਿੱਧ ਪੋਲਿਸ਼ ਹਿੰਦੀ ਵਿਦਵਾਨ ਅਤੇ ਐਡਮ ਮਿਕੀਵਿਕਜ਼ ਯੂਨੀਵਰਸਿਟੀ (ਏਐੱਮਯੂ), ਪੋਜ਼ਨਾਨ ਵਿੱਚ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀਜ਼ ਦੇ ਪ੍ਰਮੁੱਖ ਹਨ। ਪ੍ਰੋਫੈਸਰ ਬ੍ਰੋਵਰਜ਼ਿਕ ਨੂੰ ਫਰਵਰੀ 2023 ਵਿੱਚ ਫਿਜੀ ਵਿੱਚ 12ਵੇਂ ਵਿਸ਼ਵ ਹਿੰਦੀ ਸੰਮੇਲਨ ਦੌਰਾਨ ਵਿਸ਼ਵ ਹਿੰਦੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।

ਪ੍ਰੋਫੈਸਰ ਹਲੀਨਾ ਮਾਰਲੇਵਿਕਜ਼ (Halina Marlewicz), ਭਾਰਤੀ ਦਰਸ਼ਨ ਸ਼ਾਸਤਰ ਦੀ ਇੱਕ ਪ੍ਰਮੁੱਖ ਪੋਲਿਸ਼ ਵਿਦਵਾਨ ਅਤੇ ਜੈਗੀਲੋਨੀਅਨ ਯੂਨੀਵਰਸਿਟੀ (Jagiellonian University) (ਜੇਯੂ), ਕ੍ਰਾਕੋ ਵਿੱਚ ਇੰਸਟੀਟਿਊਟ ਆਫ  ਓਰੀਐਂਟਲ ਸਟੱਡੀਜ਼ ਦੀ ਪ੍ਰਮੁੱਖ ਹਨ।

ਪ੍ਰੋਫੈਸਰ ਦਾਨੁਤਾ ਸਟੈਸਿਕ (Danuta Stasik), ਇੱਕ ਪ੍ਰਮੁੱਖ ਪੋਲਿਸ਼ ਇੰਡੋਲੌਜਿਸਟ ਅਤੇ ਨਾਰਸੌ ਯੂਨੀਵਰਸਿਟੀ ਵਿੱਚ ਦੱਖਣ ਏਸ਼ੀਆ ਅਧਿਐਨ ਵਿਭਾਗ ਦੇ ਸਾਬਕਾ ਪ੍ਰਮੁੱਖ ਹਨ।

ਪ੍ਰੋਫੈਸਰ ਪ੍ਰੇਜ਼ੇਮੀਸਲਾਵ ਸੁਰੇਕ, (Przemyslaw Szurek), ਪ੍ਰਸਿੱਧ ਪੋਲਿਸ਼ ਇੰਡੋਲੌਜਿਸਟ ਅਤੇ ਵ੍ਰੋਕਲਾ ਯੂਨੀਵਰਸਿਟੀ ਵਿੱਚ ਭਾਰਤੀ ਅਧਿਐਨ ਦੇ ਪ੍ਰਮੁੱਖ ਹਨ।

ਪ੍ਰਧਾਨ ਮੰਤਰੀ ਨੇ ਭਾਰਤੀ ਵਿਸ਼ਿਆਂ ਵਿੱਚ ਇਨ੍ਹਾਂ ਵਿਦਵਾਨਾਂ ਦੀ ਗਹਿਰੀ ਰੁਚੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਅਤੇ ਅਕਾਦਮਿਕ ਖੋਜ ਨੇ ਭਾਰਤ-ਪੋਲੈਂਡ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਸਮਝ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪੋਲੈਂਡ ਵਿੱਚ 19ਵੀਂ ਸਦੀ ਤੋਂ ਹੀ ਇੰਡੋਲੌਜੀ ਵਿੱਚ ਗਹਿਰੀ ਰੁਚੀ ਰਹੀ ਹੈ।

 

****

ਐੱਮਜੇਪੀਐੱਸ/ਏਕੇ



(Release ID: 2048068) Visitor Counter : 6