ਪ੍ਰਧਾਨ ਮੰਤਰੀ ਦਫਤਰ

ਵਾਇਸ ਆਵ੍ ਗਲੋਬਲ ਸਾਊਥ ਸਮਿਟ 3.0 ਵਿੱਚ ਨੇਤਾਵਾਂ ਦੇ ਉਦਘਾਟਨ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਸਮਾਪਤੀ ਸੰਬੋਧਨ ਦਾ ਮੂਲ ਪਾਠ

Posted On: 17 AUG 2024 12:50PM by PIB Chandigarh

Your Highnesses,

Excellencies,

ਤੁਹਾਡੇ ਸਾਰਿਆਂ ਦੇ ਵਡਮੁੱਲੇ ਵਿਚਾਰਾਂ ਅਤੇ ਸੁਝਾਵਾਂ ਦੇ ਲਈ ਮੈਂ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਤੁਸੀਂ ਸਾਰਿਆਂ ਨੇ ਸਾਡੀਆਂ ਸਾਂਝੀਆਂ ਚਿੰਤਾਵਾਂ ਅਤੇ ਮਹੱਤਵਅਕਾਂਖਿਆਵਾਂ ਨੂੰ ਸਾਹਮਣੇ ਰੱਖਿਆ ਹੈ। ਤੁਹਾਡੇ ਵਿਚਾਰਾਂ ਤੋਂ ਇਹ ਗੱਲ ਸਾਫ਼ ਹੈ ਕਿ ਗਲੋਬਲ ਸਾਊਥ ਇਕਜੁੱਟ ਹੈ।

ਤੁਹਾਡੇ ਸੁਝਾਵਾਂ ਵਿੱਚ ਸਾਡੀ ਵਿਆਪਕ ਭਾਗੀਦਾਰੀ ਦਾ ਪ੍ਰਤਿਬਿੰਬ ਹੈ। ਅੱਜ ਦੀ ਸਾਡੀ ਚਰਚਾ ਨਾਲ ਆਪਸੀ ਤਾਲਮੇਲ ਦੇ ਨਾਲ ਅੱਗੇ ਵਧਣ ਦਾ ਰਾਹ ਤਿਆਰ ਹੋਇਆ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਸਾਡੇ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਗਤੀ ਮਿਲੇਗੀ।

Friends,

ਤੁਹਾਡੀ ਸਾਰਿਆਂ ਦੀ ਗੱਲ ਸੁਣਨ ਦੇ ਬਾਅਦ, ਅੱਜ ਮੈਂ, ਤੁਹਾਡੇ ਸਾਹਮਣੇ ਭਾਰਤ ਦੀ ਤਰਫੋਂ ਇੱਕ ਵਿਆਪਕ "Global Development Compact” ਦਾ ਪ੍ਰਸਤਾਵ ਰੱਖਣਾ ਚਾਹੁੰਦਾ ਹਾਂ। ਇਸ Compact ਦੀ ਨੀਂਹ ਭਾਰਤ ਦੀ ਵਿਕਾਸ ਯਾਤਰਾ ਅਤੇ ਵਿਕਾਸ ਸਾਂਝੇਦਾਰੀ ਦੇ ਤਜ਼ਰਬਿਆਂ ‘ਤੇ ਅਧਾਰਿਤ ਹੋਵੇਗੀ। ਇਹ Compact ਗਲੋਬਲ ਸਾਊਥ ਦੇ ਦੇਸ਼ਾਂ ਦੁਆਰਾ ਖੁਦ ਨਿਰਧਾਰਿਤ ਕੀਤੀਆਂ ਗਈਆਂ ਵਿਕਾਸ ਪ੍ਰਾਥਮਿਕਤਾਵਾਂ ਤੋਂ ਪ੍ਰੇਰਿਤ ਹੋਵੇਗਾ।

 

ਇਹ human-centric ਹੋਵੇਗਾ, ਅਤੇ ਵਿਕਾਸ ਲਈ multi-dimensional ਹੋਵੇਗਾ ਅਤੇ ਮਲਟੀ-ਸੈਕਟਰੋਲ approach ਨੂੰ ਹੁਲਾਰਾ ਦੇਵੇਗਾ। ਇਹ ਡਿਵੈਲਪਮੈਂਟ ਫਾਈਨਾਂਸ ਦੇ ਨਾਮ ‘ਤੇ ਜ਼ਰੂਰਤਮੰਦ ਦੇਸ਼ਾਂ ਨੂੰ ਕਰਜ਼ੇ ਹੇਠਾਂ ਨਹੀਂ ਦਬਾਏਗਾ। ਇਹ ਪਾਰਟਨਰ ਦੇਸ਼ਾਂ ਦੇ ਸੰਤੁਲਿਤ ਅਤੇ ਟਿਕਾਊ ਵਿਕਾਸ ਵਿੱਚ ਸਹਿਯੋਗ ਦੇਵੇਗਾ।

Friends,

ਇਸ ‘development compact’ ਦੇ ਤਹਿਤ ਅਸੀਂ, trade for development, capacity building for sustainable growth, technology sharing, project specific ਕਨਸੈਸ਼ਨਲ ਫਾਈਨਾਂਸ ਅਤੇ Grants ਇਸ ‘ਤੇ ਫੋਕਸ ਕਰਾਂਗੇ। Trade promotion activities ਨੂੰ ਜ਼ੋਰ ਦੇਣ ਦੇ ਲਈ, ਭਾਰਤ 2.5 ਮਿਲੀਅਨ ਡਾਲਰ ਦੇ ਵਿਸ਼ੇਸ਼ ਫੰਡ ਦੀ ਸ਼ੁਰੂਆਤ ਕਰੇਗਾ। Capacity ਬਿਲਡਿੰਗ ਦੇ ਲਈ trade ਪੌਲਿਸੀ ਅਤੇ trade negotiation ਵਿੱਚ ਟ੍ਰੇਨਿੰਗ ਉਪਲਬਧ ਕਰਵਾਈ ਜਾਵੇਗੀ। ਇਸ ਦੇ ਲਈ ਇੱਕ ਮਿਲੀਅਨ ਡਾਲਰ ਦਾ ਫੰਡ ਪ੍ਰਦਾਨ ਕੀਤਾ ਜਾਵੇਗਾ।

ਗਲੋਬਲ ਸਾਊਥ ਦੇ ਦੇਸ਼ਾਂ ਵਿੱਚ ਫਾਈਨੈਂਸ਼ਿਅਲ stress ਅਤੇ development funding ਲਈ ਭਾਰਤ, SDG Stimulus leaders group ਵਿੱਚ ਸਹਿਯੋਗ ਦੇ ਰਿਹਾ ਹੈ। ਅਸੀਂ Global South ਨੂੰ ਸਸਤੀ ਅਤੇ ਪ੍ਰਭਾਵੀ ਜੈਨੇਰਿਕ ਦਵਾਈਆਂ ਉਪਲਬਧ ਕਰਵਾਉਣ ਦਾ ਕੰਮ ਕਰਾਂਗੇ। ਅਸੀਂ ਔਸ਼ਧੀ regulators ਦੀ ਟ੍ਰੇਨਿੰਗ ਵਿੱਚ ਵੀ ਸਹਿਯੋਗ ਕਰਾਂਗੇ। ਖੇਤੀਬਾੜੀ ਖੇਤਰ ਵਿੱਚ ‘natural farming’ ਦੇ ਆਪਣੇ ਤਜ਼ਰਬੇ ਅਤੇ technology ਸਾਂਝਾ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ।

Friends,

ਆਪਣੇ ਤਣਾਅ ਅਤੇ ਸੰਘਰਸ਼ਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਵੀ ਪ੍ਰਗਟ ਕੀਤਾ ਹੈ। ਇਹ ਸਾਡੇ ਸਾਰਿਆਂ ਲਈ ਗੰਭੀਰ ਵਿਸ਼ਾ ਹੈ। ਇਨ੍ਹਾਂ ਚਿੰਤਾਵਾਂ ਦਾ ਸਮਾਧਾਨ just ਅਤੇ inclusive ਗਲੋਬਲ ਗਵਰਨੈਂਸ ‘ਤੇ ਨਿਰਭਰ ਕਰਦਾ ਹੈ। ਅਜਿਹੇ institutions ਜਿਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਵਿੱਚ ਗਲੋਬਲ ਸਾਊਥ ਨੂੰ ਤਰਜੀਹ ਮਿਲੇ। ਜਿੱਥੇ ਵਿਕਸਿਤ ਦੇਸ਼ ਵੀ ਆਪਣੀ ਜ਼ਿੰਮੇਦਾਰੀ ਅਤੇ ਕਮਿਟਮੈਂਟ ਪੂਰਾ ਕਰਨ।

ਗਲੋਬਲ ਨੌਰਥ ਅਤੇ ਸਾਊਥ ਦਰਮਿਆਨ ਦੀ ਦੂਰੀ ਨੂੰ ਘੱਟ ਕਰਨ ਦੇ ਲਈ ਕਦਮ ਉਠਾਓ। ਅਗਲੇ ਮਹੀਨੇ, UN ਵਿੱਚ ਹੋਣ ਵਾਲੀ Summit of the Future ਇਸ ਸਭ ਦੇ ਲਈ ਮਹੱਤਵਪੂਰਨ ਪੜਾਅ ਬਣ ਸਕਦਾ ਹੈ।

Your Highnesses,

Excellencies,

ਤੁਹਾਡੀ ਉਪਸਥਿਤੀ ਅਤੇ ਅਨਮੋਲ ਵਿਚਾਰਾਂ ਦੇ ਲਈ ਇੱਕ ਵਾਰ ਫਿਰ ਤੁਹਾਡਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਗਲੋਬਲ ਸਾਊਥ ਦੀ ਪ੍ਰਗਤੀ ਦੇ ਲਈ ਅਸੀਂ ਆਪਣੀ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਕਰਦੇ ਰਹਾਂਗੇ ਅਤੇ ਆਪਣੇ ਤਜ਼ਰਬੇ ਸਾਂਝਾ ਕਰਦੇ ਰਹਾਂਗੇ। ਅੱਜ ਦਿਨ ਭਰ ਸਾਡੀਆਂ teams ਸਾਰੇ ਵਿਸ਼ਿਆਂ ‘ਤੇ ਗਹਿਨ ਚਿੰਤਨ-ਮਨਨ ਕਰਨਗੀਆਂ। ਅਤੇ ਇਸ ਫੋਰਮ ਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ, ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ, ਅੱਗੇ ਵਧਾਉਂਦੇ ਰਹਾਂਗੇ।

 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ!

 

***************

ਐੱਮਜੇਪੀਐੱਸ/ਟੀਐੱਸ



(Release ID: 2046338) Visitor Counter : 7