ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੰਚਾਰ ਬਿਊਰੋ ਨੇ ਲਲਿਤ ਕਲਾ ਅਕਾਦਮੀ ਵਿੱਚ ਵਿਭਾਜਨ ਵਿਭੀਸ਼ਿਕਾ ਸਿਮ੍ਰਿਤੀ ਦਿਵਸ (Partition
ਇਸ ਪ੍ਰਦਰਸ਼ਨੀ ਵਿੱਚ ਨਿਜੀ ਕਹਾਣੀਆਂ, ਅਥਾਹ ਦਰਦ ਤੇ 1947 ਦੀ ਵੰਡ ਦੇ ਸਥਾਈ ਪ੍ਰਭਾਵ ਨੂੰ ਦਰਸਾਇਆ ਗਿਆ ਹੈ
Posted On:
14 AUG 2024 4:14PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਦੁਆਰਾ “ਵਿਭਾਜਨ ਵਿਭੀਸ਼ਿਕਾ ਸਿਮ੍ਰਿਤੀ ਦਿਵਸ ("Partition Horrors Remembrance Day") ਦੀ ਯਾਦ ਵਿੱਚ ਆਯੋਜਿਤ ਇੱਕ ਪ੍ਰਦਰਸ਼ਨੀ ਦਾ ਅੱਜ ਨਵੀਂ ਦਿੱਲੀ ਸਥਿਤ ਲਲਿਤ ਕਲਾ ਅਕਾਦਮੀ (LKA) ਵਿੱਚ ਉਦਘਾਟਨ ਕੀਤਾ ਗਿਆ। ਇਹ ਪ੍ਰਦਰਸ਼ਨੀ 14 ਅਗਸਤ, 2024 ਤੋਂ 17 ਅਗਸਤ, 2024 ਤੱਕ ਨਵੀਂ ਦਿੱਲੀ ਦੇ ਕੌਪਰਨਿਕਸ ਮਾਰਗ ਸਥਿਤ ਐੱਲਕੇਏ (ਗਰਾਊਂਡ ਫਲੋਰ ਗੈਲਰੀ) ਵਿੱਚ ਆਯੋਜਿਤ ਕੀਤੀ ਜਾਵੇਗੀ।
ਉਦਘਾਟਨ ਸਮਾਰੋਹ ਵਿੱਚ ਵੱਡੀ ਸੰਖਿਆ ਵਿੱਚ ਸਕੂਲੀ ਵਿਦਿਆਰਥੀਆਂ ਦੇ ਨਾਲ-ਨਾਲ ਹੋਰ ਸੈਲਾਨੀ ਵੀ ਮੌਜੂਦ ਸਨ।
ਇਹ ਪ੍ਰਦਰਸ਼ਨੀ ਨਿਜੀ ਕਹਾਣੀਆਂ, ਅਥਾਹ ਦਰਦ ਅਤੇ 1947 ਦੀ ਵੰਡ ਦੇ ਅਣਗਿਣਤ ਲੋਕਾਂ ਦੇ ਜੀਵਨ ‘ਤੇ ਸਥਾਈ ਪ੍ਰਭਾਵ ਨੂੰ ਚਾਨਣ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਪ੍ਰਦਰਸ਼ਨੀ ਦਾ ਉਦੇਸ਼ ਉਪਰੋਕਤ ਵਿਭੀਸ਼ਿਕਾ ਦੇ ਸ਼ਿਕਾਰ ਲੋਕਾਂ ਦੀਆਂ ਯਾਦਾਂ ਦਾ ਸਨਮਾਨ ਕਰਨਾ ਅਤੇ ਇਸ ਇਤਿਹਾਸਿਕ ਘਟਨਾ ਦੀਆਂ ਜਟਿਲਤਾਵਾਂ ਅਤੇ ਮਾਨਵੀ ਕਦਰਾਂ ਕੀਮਤਾਂ ਦੀ ਡੂੰਘੀ ਸਮਝ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਪ੍ਰਦਰਸ਼ਨੀ ਵਿੱਚ ਇਤਿਹਾਸਿਕ ਤਸਵੀਰਾਂ, ਵੀਡੀਓ ਅਤੇ ਇੰਟਰੈਕਟਿਵ ਡਿਸਪਲੇ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਇਸ ਵਿਸ਼ੇ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ।
ਇਹ ਪ੍ਰਦਰਸ਼ਨੀ ਨਾ ਸਿਰਫ਼ ਅਤੀਤ ਦਾ ਪ੍ਰਤੀਬਿੰਬ ਹੈ, ਸਗੋਂ ਭਾਵੀ ਪੀੜ੍ਹੀਆਂ, ਖਾਸ ਕਰਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਸਾਰਥਕ ਗੱਲਬਾਤ ਵਿੱਚ ਸ਼ਾਮਲ ਹੋਣ ਦਾ ਇੱਕ ਮੌਕਾ ਵੀ ਹੈ ਕਿ ਅਸੀਂ ਹਮਦਰਦੀ, ਮੇਲ-ਮਿਲਾਪ ਅਤੇ ਏਕਤਾ 'ਤੇ ਅਧਾਰਿਤ ਭਵਿੱਖ ਦਾ ਨਿਰਮਾਣ ਕਿਵੇਂ ਕਰ ਸਕਦੇ ਹਾਂ? ਇਹ ਸਕੂਲੀ ਪਾਠਕ੍ਰਮ ਅਤੇ ਕਦਰਾਂ ਕੀਮਤਾਂ ਦੇ ਅਨੁਸਾਰ ਇੱਕ ਕੀਮਤੀ ਵਿਦਿਅਕ ਅਨੁਭਵ ਪ੍ਰਦਾਨ ਕਰਦਾ ਹੈ। ਉਦਘਾਟਨ ਦੌਰਾਨ, ਸੀਬੀਸੀ ਕਲਾਕਾਰਾਂ ਨੇ ਵੱਖ-ਵੱਖ ਦੇਸ਼ ਭਗਤੀ ਦੇ ਗੀਤਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ।
************
ਸ਼ਿਤਿਜ ਸਿੰਘਾ
(Release ID: 2045938)
Visitor Counter : 37