ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਅੰਮ੍ਰਿਤ ਉਦਯਾਨ ਸਮਰ ਐਨੁਅਲਸ ਐਡੀਸ਼ਨ, 2024 ਦੇ ਉਦਘਾਟਨ ਸਮਾਰੋਹ ਦੀ ਸ਼ੋਭਾ ਵਧਾਈ


ਅੰਮ੍ਰਿਤ ਉਦਯਾਨ 16 ਅਗਸਤ ਤੋਂ 15 ਸਤੰਬਰ ਤੱਕ ਜਨਤਾ ਦੇ ਲਈ ਖੁੱਲ੍ਹਾ ਰਹੇਗਾ

29 ਅਗਸਤ ਨੂੰ ਵਿਸ਼ੇਸ਼ ਤੌਰ 'ਤੇ ਖਿਡਾਰੀਆਂ ਦੇ ਲਈ ਅਤੇ 5 ਸਤੰਬਰ ਨੂੰ ਅਧਿਆਪਕਾਂ ਦੇ ਲਈ ਰਾਖਵਾਂ ਰਹੇਗਾ

Posted On: 14 AUG 2024 1:20PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (14 ਅਗਸਤ, 2024) ਅੰਮ੍ਰਿਤ ਉਦਯਾਨ ਸਮਰ ਐਨੁਅਲਸ ਐਡੀਸ਼ਨ, 2024 ਦੇ ਉਦਘਾਟਨ ਸਮਾਰੋਹ ਦੀ ਸ਼ੋਭਾ ਵਧਾਈ।

 

ਅੰਮ੍ਰਿਤ ਉਦਯਾਨ 16 ਅਗਸਤ ਤੋਂ 15 ਸਤੰਬਰ, 2024 ਤੱਕ ਸੁਬ੍ਹਾ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ (ਅੰਤਿਮ ਪ੍ਰਵੇਸ਼-ਸ਼ਾਮ 05:15 ਵਜੇ ਤੱਕ) ਜਨਤਾ ਦੇ ਲਈ ਖੁੱਲ੍ਹਾ ਰਹੇਗਾ। ਉਦਯਾਨ ਰੱਖ-ਰਖਾਅ ਦੇ ਕਾਰਨ ਸੋਮਵਾਰ ਨੂੰ ਬੰਦ ਰਹੇਗਾ।

29 ਅਗਸਤ ਨੂੰ ਵਿਸ਼ੇਸ਼ ਤੌਰ 'ਤੇ ਰਾਸ਼ਟਰੀ ਖੇਡ ਦਿਵਸ ਦੇ ਅਵਸਰ ‘ਤੇ ਖਿਡਾਰੀਆਂ ਦੇ ਲਈ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ  ਦੇ ਅਵਸਰ ‘ਤੇ ਅਧਿਆਪਕਾਂ ਦੇ ਪ੍ਰਵੇਸ਼ ਦੇ ਲਈ ਰਾਖਵਾਂ ਰੱਖਿਆ ਗਿਆ ਹੈ।

ਪ੍ਰਵੇਸ਼ ਦੇ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ ਅਤੇ ਇਹ ਮੁਫ਼ਤ ਹੈ। ਸੈਲਾਨੀ ਰਾਸ਼ਟਰਪਤੀ ਭਵਨ (Rashtrapati Bhavan) ਦੀ ਵੈੱਬਸਾਇਟ (https://visit.rashtrapatibhavan.gov.in/) ‘ਤੇ ਔਨਲਾਇਨ ਬੁਕਿੰਗ ਕਰ ਸਕਦੇ ਹਨ। ਵਾਕ-ਇਨ ਵਿਜ਼ਿਟਰਸ (ਵਾਕ-ਇਨ ਸੈਲਾਨੀ -Walk-in Visitors) ਗੇਟ ਨੰਬਰ 35 ਦੇ ਬਾਹਰ ਰੱਖੇ ਗਏ ਸੈਲਫ ਸਰਵਿਸ ਕਿਓਸਕਸ (Self Service Kiosks ਦੇ ਜ਼ਰੀਏ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਪ੍ਰਵੇਸ਼ ਨੌਰਥ ਐਵੇਨਿਊ ਰੋਡ ਦੇ ਪਾਸ ਰਾਸ਼ਟਰਪਤੀ ਭਵਨ (Rashtrapati Bhavan) ਦੇ ਗੇਟ ਨੰਬਰ 35 ਤੋਂ ਹੋਵੇਗਾ। ਸੈਲਾਨੀਆਂ ਦੀ ਸੁਵਿਧਾ ਦੇ ਲਈ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਤੋਂ ਗੇਟ ਨੰਬਰ 35 ਤੱਕ ਮੁਫ਼ਤ ਸ਼ਟਲ  ਬੱਸ ਸਰਵਿਸ (free shuttle bus service) ਭੀ ਉਪਲਬਧ ਰਹੇਗੀ।

 

***

ਐੱਮਜੇਪੀਐੱਸ/ਐੱਸਆਰ


(Release ID: 2045306) Visitor Counter : 35