ਪ੍ਰਧਾਨ ਮੰਤਰੀ ਦਫਤਰ

ਅਸੀਂ ਆਪਣੇ ਦੇਸ਼ ਵਿੱਚ ਏਕਤਾ ਅਤੇ ਭਾਈਚਾਰੇ ਦੇ ਬੰਧਨ ਨੂੰ ਸਦਾ ਬਣਾਈ ਰੱਖਣ ਦੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

Posted On: 14 AUG 2024 9:51AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਵਿਭਾਜਨ ਦੇ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ। ਵਿਭਾਜਨ ਵਿਭੀਸ਼ਿਕਾ ਸਿਮ੍ਰਿਤੀ ਦਿਵਸ (Partition Horrors Remembrance Day) ਦੇ ਅਵਸਰ ‘ਤੇ, ਐਕਸ (X) ‘ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਵਿਭਾਜਨ ਦੇ ਕਾਰਨ ਅਸੰਖ (ਅਣਗਿਣਤ) ਲੋਕਾਂ ‘ਤੇ ਪਏ ਗੰਭੀਰ ਪ੍ਰਭਾਵ ਅਤੇ ਪੀੜਾ ਨੂੰ ਯਾਦ ਕੀਤਾ ਹੈ।

 ਵਿਪਰੀਤ ਪਰਿਸਥਿਤੀਆਂ ਵਿੱਚ ਮਾਨਵਤਾ ਦੇ ਅਨੁਕੂਲ ਦ੍ਰਿਸ਼ਟੀਕੋਣ (human resilience) ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਏਕਤਾ ਅਤੇ ਭਾਈਚਾਰੇ ਦੇ ਬੰਧਨ ਦੀ ਰੱਖਿਆ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 "ਵਿਭਾਜਨ ਵਿਭੀਸ਼ਿਕਾ ਸਿਮ੍ਰਿਤੀ ਦਿਵਸ (#PartitionHorrorsRemembranceDay) ‘ਤੇ, ਅਸੀਂ ਉਨ੍ਹਾਂ ਅਸੰਖ (ਅਣਗਿਣਤ) ਲੋਕਾਂ ਨੂੰ ਯਾਦ ਕਰ ਰਹੇ ਹਾਂ ਜੋ ਵਿਭਾਜਨ ਦੀ ਭਿਆਨਕਤਾ ਤੋਂ ਪ੍ਰਭਾਵਿਤ ਹੋਏ ਅਤੇ ਜਿਨ੍ਹਾਂ ਨੇ ਬਹੁਤ ਪੀੜਾ ਸਹਿਨ ਕੀਤੀ। ਇਹ ਉਨ੍ਹਾਂ ਦੇ ਸਾਹਸ ਨੂੰ ਸ਼ਰਧਾਂਜਲੀਆਂ ਅਰਪਿਤ ਕਰਨ ਦਾ ਭੀ ਦਿਨ ਹੈ, ਜੋ ਵਿਪਰੀਤ ਪਰਿਸਥਿਤੀਆਂ ਵਿੱਚ ਉਨ੍ਹਾਂ ਦੀ ਮਾਨਵਤਾ ਦੀ ਸ਼ਕਤੀ (power of human resilience) ਨੂੰ ਦਰਸਾਉਂਦਾ ਹੈ। ਵਿਭਾਜਨ ਤੋਂ ਪ੍ਰਭਾਵਿਤ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਦਾ ਪੁਨਰਨਿਰਮਾਣ ਕੀਤਾ ਅਤੇ ਅਪਾਰ ਸਫ਼ਲਤਾ ਪ੍ਰਾਪਤ ਕੀਤੀ। ਅਸੀਂ ਆਪਣੇ ਰਾਸ਼ਟਰ ਵਿੱਚ ਏਕਤਾ ਅਤੇ ਭਾਈਚਾਰੇ ਦੇ ਬੰਧਨ ਦੀ ਸਦਾ ਰੱਖਿਆ ਕਰਨ ਦੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ।"

 ***********

ਐੱਮਜੇਪੀਐੱਸ/ਐੱਸਐੱਸ/ਆਰਟੀ



(Release ID: 2045303) Visitor Counter : 5