ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਰਾਸ਼ਟਰ ਦੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਦੇ ਲਈ ਪ੍ਰਤੀਬੱਧ ਹੈ

Posted On: 11 AUG 2024 4:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ 109  ਨਵੀਆਂ ਫਸਲ ਕਿਸਮਾਂ ਨੂੰ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਰਾਸ਼ਟਰ ਦੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਜਲਵਾਯੂ ਦੇ ਅਨੁਕੂਲ ਹੋਰ ਅਧਿਕ ਉਪਜ ਦੇਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਪ੍ਰਾਕ੍ਰਿਤਿਕ ਖੇਤੀ (natural farming) ਦੀ ਤਰਫ਼ ਵਧਣ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਉਨ੍ਹਾਂ ਦੇ ਅਨੁਭਵ ਭੀ ਸੁਣੇ ਅਤੇ ਪ੍ਰਾਕ੍ਰਿਤਿਕ ਖੇਤੀ ਦੇ ਲਾਭਾਂ (benefits of natural farming) ‘ਤੇ ਵਿਸਤਾਰ ਨਾਲ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ  (X)‘ਤੇ ਪੋਸਟ ਕੀਤਾ:

“ਅਸੀਂ ਆਪਣੇ ਕਿਸਾਨ ਭਾਈ-ਭੈਣਾਂ ਨੂੰ ਸਸ਼ਕਤ ਬਣਾਉਣ ਦੇ ਲਈ ਪ੍ਰਤੀਬੱਧ ਹਾਂ। ਇਸੇ ਦਿਸ਼ਾ ਵਿੱਚ ਅੱਜ ਦਿੱਲੀ ਵਿੱਚ ਫਸਲਾਂ ਦੀਆਂ 109 ਨਵੀਆਂ ਕਿਸਮਾਂ ਨੂੰ ਜਾਰੀ ਕਰਨ ਦਾ ਸੁਅਵਸਰ ਮਿਲਿਆ। ਜਲਵਾਯੂ ਅਨੁਕੂਲ ਅਤੇ ਜ਼ਿਆਦਾ ਉਪਜ ਦੇਣ ਵਾਲ਼ੀਆਂ ਇਨ੍ਹਾਂ ਕਿਸਮਾਂ ਨਾਲ ਉਤਪਾਦਨ ਵਧਣ ਦੇ ਨਾਲ ਸਾਡੇ ਅੰਨਦਾਤਿਆਂ ਦੀ ਆਮਦਨ ਭੀ ਵਧੇਗੀ।”

 “ਮੈਨੂੰ ਇਸ ਬਾਤ ਦੀ ਤਸੱਲੀ ਹੈ ਕਿ ਸਾਡੇ ਕਿਸਾਨ ਭਾਈ-ਭੈਣ ਪ੍ਰਾਕ੍ਰਿਤਿਕ ਖੇਤੀ (natural farming) ਦੀ ਤਰਫ਼ ਭੀ ਤੇਜ਼ੀ ਨਾਲ ਕਦਮ ਵਧਾ ਰਹੇ ਹਨ। ਅੱਜ ਉਨ੍ਹਾਂ ਦੇ ਅਨੁਭਵਾਂ ਨੂੰ ਕਰੀਬ ਤੋਂ ਜਾਣਨ ਦਾ ਮੌਕਾ ਮਿਲਿਆ। ਇਸ ਦੌਰਾਨ ਅਸੀਂ ਪ੍ਰਾਕ੍ਰਿਤਿਕ ਖੇਤੀ ਦੇ ਲਾਭਾਂ ‘ਤੇ ਭੀ ਵਿਸਤਾਰ ਨਾਲ ਚਰਚਾ ਕੀਤੀ।”

 

***

ਐੱਮਜੇਪੀਐੱਸ/ਟੀਐੱਸ



(Release ID: 2044479) Visitor Counter : 6