ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਫਿਜੀ ਵਿੱਚ; ਫਿਜੀ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ


ਫਿਜੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਆਪਣਾ ਸਰਬਉੱਚ ਨਾਗਰਿਕ ਪੁਰਸਕਾਰ-ਕੰਪੇਨੀਅਨ ਆਵ੍ ਦ ਆਰਡਰ ਆਵ੍ ਫਿਜੀ (COMPANION OF THE ORDER OF FIJI) ਪ੍ਰਦਾਨ ਕੀਤਾ

ਫਿਜੀ ਦੀ ਸੰਸਦ ਨੂੰ ਸੰਬੋਧਨ ਕੀਤਾ; ਕਿਹਾ ਕਿ ਭਾਰਤ ਜਲਵਾਯੂ ਨਿਆਂ (CLIMATE JUSTICE) ਦੇ ਲਈ ਫਿਜੀ ਅਤੇ ਹੋਰ ਮਹਾਸਾਗਰੀ ਦੇਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਰਹੇਗਾ

ਫਿਜੀ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ; ਕਿਹਾ ਕਿ ਅਸੀਂ ਆਪਣੇ ਸੁਪਨਿਆਂ ਦੇ ਭਾਰਤ ਦੀ ਨਿਰਮਾਣ ਯਾਤਰਾ ਵਿੱਚ ਦੁਨੀਆ ਭਰ ਵਿੱਚ ਆਪਣੇ ਪ੍ਰਵਾਸੀ ਭਾਰਤੀ ਸਮੁਦਾਇ ਨੂੰ ਮਹੱਤਵਪੂਰਨ ਭਾਗੀਦਾਰ ਅਤੇ ਹਿਤਧਾਰਕ ਦੇ ਰੂਪ ਵਿੱਚ ਦੇਖਦੇ ਹਾਂ

Posted On: 06 AUG 2024 3:07PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ ਸੁਬ੍ਹਾ (6 ਅਗਸਤ, 2024) ਨਾਡੀ ਤੋਂ ਸੁਵਾਫਿਜੀ ਪਹੁੰਚੇਜਿੱਥੇ ਉਹ ਕੱਲ੍ਹ ਫਿਜੀਨਿਊਜ਼ੀਲੈਂਡ ਅਤੇ ਤਿਮੋਰ-ਲੇਸਤੇ (Timor-Leste) ਦੀ ਆਪਣੀ ਸਰਕਾਰੀ ਯਾਤਰਾ ਦੇ ਪਹਿਲੇ ਪੜਾਅ ਵਿੱਚ ਉਤਰੇ। ਹਵਾਈ ਅੱਡੇ ‘ਤੇ ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਰਾਬੁਕਾ (Prime Minister Sitiveni Rabuka of Fiji) ਨੇ ਉਨ੍ਹਾਂ ਦੀ ਅਗਵਾਨੀ ਕੀਤੀ ਅਤੇ ਉਨ੍ਹਾਂ ਦਾ ਪਰੰਪਰਾਗਤ ਤਰੀਕੇ ਨਾਲ ਸੁਆਗਤ ਕੀਤਾ ਗਿਆ। ਇਹ ਕਿਸੇ ਭਾਰਤੀ ਰਾਸ਼ਟਰ ਪ੍ਰਮੁੱਖ ਦੀ ਫਿਜੀ ਦੀ ਪਹਿਲੀ ਯਾਤਰਾ ਹੈ। ਰਾਸ਼ਟਰਪਤੀ ਮੁਰਮੂ ਦੇ ਨਾਲ ਇਸ ਯਾਤਰਾ ‘ਤੇ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਅਤੇ ਲੋਕ ਸਭਾ ਸਾਂਸਦ ਸ਼੍ਰੀ ਸੌਮਿਤ੍ਰ ਖਾਨ ਅਤੇ ਸ਼੍ਰੀ ਜੁਗਲ ਕਿਸ਼ੋਰ ਭੀ ਹਨ।

ਫਿਜੀ  ਦੇ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਰਾਸ਼ਟਰਪਤੀ ਮੁਰਮੂ ਦੇ ਲਈ ਪਰੰਪਰਾਗਤ ਸੁਆਗਤ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੇ ਬਾਅਦ ਰਾਸ਼ਟਰਪਤੀ ਨੇ ਸਟੇਟ ਹਾਊਸ ਦਾ ਦੌਰਾ ਕੀਤਾਜਿੱਥੇ ਫਿਜੀ    ਦੇ ਰਾਸ਼ਟਰਪਤੀ ਰਾਤੂ ਵਿਲੀਅਮ ਮੈਵਾਲਿਲੀ ਕਾਟੋਨੀਵਰੇ (President Ratu Wiliame Maivalili Katonivere of Fiji ) ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਦੋਹਾਂ ਨੋਤਾਵਾਂ ਨੇ ਭਾਰਤ-ਫਿਜੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਪ੍ਰਸ਼ਾਂਤ ਦ੍ਵੀਪ ਦੇਸ਼ਾਂ (Pacific Island Countries -PICs) ਦੇ ਨਾਲ ਆਪਣੇ ਸਬੰਧਾਂ ਅਤੇ ਵਿਕਾਸ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹੈਜਿਨ੍ਹਾਂ ਵਿੱਚ ਫਿਜੀ ਇੱਕ ਮਹੱਤਵਪੂਰਨ ਸਾਂਝੇਦਾਰ ਹੈ।

ਸਟੇਟ ਹਾਊਸ ਵਿੱਚ, ਫਿਜੀ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਫਿਜੀ ਦਾ ਸਰਬਉੱਚ ਨਾਗਰਿਕ ਸਨਮਾਨ-ਕੰਪੇਨੀਅਨ ਆਵ੍ ਦਾ ਆਰਡਰ ਆਵ੍ ਫਿਜੀ (Companion of the Order of Fiji) ਪ੍ਰਦਾਨ ਕੀਤਾ। ਰਾਸ਼ਟਰਪਤੀ ਮੁਰਮੂ ਨੇ ‘ਰਾਸ਼ਟਰ ਪ੍ਰਮੁੱਖਾਂ ਦੇ ਆਵਾਸਾਂ ਦਾ ਸੌਰੀਕਰਣ’(‘Solarisation of Heads of State Residences’) ਪ੍ਰੋਜੈਕਟ ਦੀ ਪ੍ਰਗਤੀ ਭੀ ਦੇਖੀਜੋ ਇੱਕ ਭਾਰਤੀ ਪਹਿਲ ਹੈ ਜਿਸ ਦਾ ਉਦਘਾਟਨ ਪਿਛਲੇ ਸਾਲ ਫਰਵਰੀ ਵਿੱਚ ਕੀਤਾ ਗਿਆ ਸੀ।

ਅਗਲੇ ਰੁਝੇਵੇਂ ਵਿੱਚ, ਰਾਸ਼ਟਰਪਤੀ ਨੇ ਫਿਜੀ ਦੀ ਸੰਸਦ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਆਕਾਰ ਵਿੱਚ ਬਹੁਤ ਅੰਤਰ ਹੋਣ ਦੇ ਬਾਵਜੂਦਭਾਰਤ ਅਤੇ ਫਿਜੀ  ਵਿੱਚ ਬਹੁਤ ਕੁਝ ਸਮਾਨ ਹੈਜਿਸ ਵਿੱਚ ਸਾਡੇ ਜੀਵੰਤ ਲੋਕਤੰਤਰ (our vibrant democracies) ਭੀ ਸ਼ਾਮਲ ਹਨ। ਉਨ੍ਹਾਂ ਨੇ ਫਿਜੀ ਦੇ ਸਾਂਸਦਾਂ ਨੂੰ ਭਰੋਸਾ ਦਿੱਤਾ ਕਿ ਜ਼ਮੀਨੀ ਪੱਧਰ ‘ਤੇ ਲੋਕਤੰਤਰ ਨੂੰ ਹੁਲਾਰਾ ਦੇਣ ਦੇ ਸਮ੍ਰਿੱਧ ਅਨੁਭਵ ਵਾਲੇ ਇੱਕ ਕਰੀਬੀ ਮਿੱਤਰ ਅਤੇ ਸਾਂਝੇਦਾਰ ਦੇ ਰੂਪ ਵਿੱਚ ਭਾਰਤ ਹਰ ਸਮੇਂ ਫਿਜੀ  ਦੇ ਨਾਲ ਸਾਂਝੇਦਾਰੀ ਕਰਨ ਦੇ ਲਈ ਤਿਆਰ ਹੈ।

ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਅੱਜ ਫਿਜੀ ਨੂੰ ਦੁਨੀਆ ਭਰ ਵਿੱਚ ਸਾਡੇ ਸਾਂਝੇ ਪ੍ਰਯਾਸਾਂ ਵਿੱਚ ਵਧਦੇ ਯੋਗਦਾਨ ਦੇ ਲਈ ਜਾਣਿਆ ਜਾਂਦਾ ਹੈਜੋ ਦੋ ਪ੍ਰਮੁੱਖ ਆਲਮੀ ਚੁਣੌਤੀਆਂ-ਜਲਵਾਯੂ ਪਰਿਵਰਤਨ ਅਤੇ ਮਾਨਵੀ ਵਿਵਾਦਾਂ ਦਾ ਸਮਾਧਾਨ ਕਰਨ ‘ਤੇ ਕੇਂਦ੍ਰਿਤ ਹੈ। ਭਾਵੇਂ ਉਹ ਜਲਵਾਯੂ ਪਰਿਵਰਤਨ ਅਤੇ ਆਲਮੀ ਸੰਵਾਦ ਨੂੰ ਆਕਾਰ ਦੇਣਾ ਹੋਵੇ ਜਾਂ ਮਹਾਸਾਗਰ-ਸਟੇਟਾਂ (ocean-states) ਦੀਆਂ ਚਿੰਤਾਵਾਂ ਨੂੰ ਆਵਾਜ਼ ਦੇਣਾ ਹੋਵੇਫਿਜੀ ਆਲਮੀ ਭਲਾਈ (global good) ਦੇ ਲਈ ਬਹੁਤ ਯੋਗਦਾਨ ਦੇ ਰਿਹਾ ਹੈ। ਭਾਰਤ ਦੁਨੀਆ ਭਰ ਵਿੱਚ ਫਿਜੀ  ਦੁਆਰਾ ਨਿਭਾਈ ਜਾ ਰਹੀ ਵਧਦੀ ਪ੍ਰਮੁੱਖ ਭੂਮਿਕਾ ਨੂੰ ਬਹੁਤ ਮਹੱਤਵ ਦਿੰਦਾ ਹੈ ਅਤੇ ਉਸ ਦੀ ਸ਼ਲਾਘਾ ਕਰਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਬਾਕੀ ਦੁਨੀਆ ਨੂੰ ਫਿਜੀ  ਤੋਂ ਬਹੁਤ ਕੁਝ ਸਿੱਖਣਾ ਹੈਜਿਸ ਵਿੱਚ ਫਿਜੀ ਦੀ ਕੋਮਲ ਜੀਵਨਸ਼ੈਲੀ, ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦੇ ਪ੍ਰਤੀ ਗਹਿਰਾ ਸਨਮਾਨ ਅਤੇ ਖੁੱਲ੍ਹਾ ਅਤੇ ਬਹੁ-ਸੱਭਿਆਚਾਰਕ (multicultural) ਵਾਤਾਵਰਣ ਸ਼ਾਮਲ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਵਿਭਿੰਨ ਖੇਤਰਾਂ ਵਿੱਚ ਭਾਰਤ-ਫਿਜੀ ਸਹਿਯੋਗ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਗਲੋਬਲ ਸਾਊਥ (Global South) ਦੀ ਇੱਕ ਸ਼ਕਤੀਸ਼ਾਲੀ ਆਵਾਜ਼ ਦੇ ਰੂਪ ਵਿੱਚ ਭਾਰਤ ਜਲਵਾਯੂ ਨਿਆਂ (CLIMATE JUSTICE) ਦੇ ਲਈ ਫਿਜੀ ਅਤੇ ਹੋਰ ਮਹਾਸਾਗਰੀ ਦੇਸ਼ਾਂ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜ੍ਹਾ ਰਹੇਗਾ।

ਇਸ ਦੇ ਬਾਅਦ, ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਰਾਬੁਕਾ (Prime Minister Sitiveni Rabuka of Fiji) ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਵਿਆਪਕ ਚਰਚਾ (wide-ranging discussions) ਕੀਤੀ ਅਤੇ ਇਤਿਹਾਸਿਕ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਜਤਾਈ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਫਿਜੀ ਦੇ ਨਾਲ ਆਪਣੀ ਵਿਕਾਸ ਸਾਂਝੇਦਾਰੀ ਨੂੰ ਗਹਿਰਾ ਕਰਨ ਦੇ ਲਈ ਪ੍ਰਤੀਬੱਧ ਹੈਜਿਸ ਵਿੱਚ ਜਲਵਾਯੂ ਲਚੀਲਾਪਣ (climate resilience) ਅਤੇ ਸਵੱਛ ਅਤੇ ਅਖੁੱਟ ਊਰਜਾ (clean and renewable energy) ਦੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਸਿਤੀਵੇਨੀ ਰਾਬੁਕਾ (Prime Minister Sitiveni Rabuka) ਨੇ (i) ਹਾਈ ਕਮਿਸ਼ਨ ਆਵ੍ ਇੰਡੀਆ ਚਾਂਸਰੀ ਅਤੇ ਭਾਰਤੀ ਸੱਭਿਆਚਾਰਕ ਕੇਂਦਰ ਪਰਿਸਰਸੁਵਾ ਅਤੇ (ii) 100 ਬਿਸਤਰਿਆਂ ਵਾਲੇ ਸੁਪਰ ਸਪੈਸ਼ਲਿਟੀ ਹਸਪਤਾਲਸੁਵਾ ((i) High Commission of India Chancery and Indian Cultural Centre Complex, Suva and (ii) 100-bed Super Speciality Hospital, Suva)ਦੇ ਲਈ ਪ੍ਰੋਜੈਕਟ ਸਥਲਾਂ ਦੀ ਐਲੋਕੇਸ਼ਨ ਹਿਤ ਦਸਤਾਵੇਜ਼ ਸੌਂਪਣ ਦੇ ਸਮਾਰੋਹ ਦੀ ਪ੍ਰਧਾਨਗੀ ਕੀਤੀ।

ਰਾਸ਼ਟਰਪਤੀ ਨੇ ਭਾਰਤੀ ਪ੍ਰਵਾਸੀ ਸਮੁਦਾਇ (Indian diaspora community) ਦੀ ਇੱਕ ਉਤਸ਼ਾਹੀ ਸਭਾ ਨੂੰ ਭੀ

ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ 145 ਸਾਲ ਪਹਿਲੇ ਫਿਜੀ  ਆਏ ਅਤੇ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਆਪਣੀ

ਨਵੀਂ ਮਾਤਭੂਮੀ ਵਿੱਚ ਵਧਣ-ਫੁੱਲਣ ਵਾਲੇ ‘ਗਿਰਮਿਟਿਯਾ’ (‘Girmitiya’) ਮਜ਼ਦੂਰਾਂ ਦਾ ਦ੍ਰਿੜ੍ਹ ਸੰਕਲਪ ਅਤੇ

ਲਚੀਲਾਪਣ ਦੁਨੀਆ ਲਈ ਬੜੀ ਪ੍ਰੇਰਣਾ ਦਾ ਸਰੋਤ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਦੁਨੀਆ ਭਰ ਵਿੱਚ ਫੈਲੇ ਆਪਣੇ ਪ੍ਰਵਾਸੀ ਭਾਰਤੀ ਸਮੁਦਾਇ ਨੂੰ ਆਪਣੇ ਸੁਪਨਿਆਂ ਦੇ ਭਾਰਤ ਦੇ ਨਿਰਮਾਣ ਦੀ ਯਾਤਰਾ ਵਿੱਚ ਮਹੱਤਵਪੂਰਨ ਭਾਗੀਦਾਰ  ਅਤੇ ਹਿਤਧਾਰਕ (partners and stakeholders) ਦੇ ਰੂਪ ਵਿੱਚ ਦੇਖਦੇ ਹਾਂ।

ਰਾਸ਼ਟਰਪਤੀ ਨੇ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਸੁਵਾ ਵਿੱਚ ਰਾਸ਼ਟਰੀ ਯੁੱਧ ਸਮਾਰਕ (National War Memorial) ਦਾ ਭੀ ਦੌਰਾ ਕੀਤਾ। ਉਨ੍ਹਾਂ ਮਹਾਤਮਾ ਗਾਂਧੀ ਮੈਮੋਰੀਅਲ ਹਾਈ ਸਕੂਲ ਦਾ ਭੀ ਦੌਰਾ ਕੀਤਾਜਿੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।

ਦਿਨ ਦੇ ਅੰਤਿਮ ਸਰਕਾਰੀ ਰੁਝੇਵੇਂ ਵਿੱਚ, ਫਿਜੀ ਦੇ ਰਾਸ਼ਟਰਪਤੀ ਰਾਤੂ ਵਿਲੀਅਮ ਮੈਵਲਿਲੀ ਕੈਟੋਨੀਵਰੇ (President Ratu Wiliame Maivalili Katonivere of Fiji) ਨੇ ਸਟੇਟ ਹਾਊਸ ਵਿੱਚ ਰਾਸ਼ਟਰਪਤੀ ਮੁਰਮੂ ਦੇ ਸਨਮਾਨ ਵਿੱਚ ਇੱਕ ਸੁਆਗਤ ਸਮਾਰੋਹ ਆਯੋਜਿਤ ਕੀਤਾਜਿਸ ਵਿੱਚ ਸਾਰੇ ਖੇਤਰਾਂ ਦੇ ਪ੍ਰਤਿਸ਼ਠਿਤ ਫਿਜੀਵਾਸੀ ਇਕੱਤਰ ਹੋਏ। ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਰਾਸ਼ਟਰਪਤੀ ਕੈਟੋਨੀਵਰੇ(President Katonivere)ਪ੍ਰਧਾਨ ਮੰਤਰੀ ਰਾਬੁਕਾ ਅਤੇ ਫਿਜੀ  ਦੀ ਸਰਕਾਰ ਅਤੇ ਲੋਕਾਂ ਦਾ ਉਨ੍ਹਾਂ ਦੇ ਗਰਮਜੋਸ਼ੀ ਭਰੇ ਸੁਆਗਤ ਦੇ ਲ਼ਈ ਧੰਨਵਾਦ ਕੀਤਾ।

 

ਸੁਵਾ (Suva) ਵਿੱਚ ਸਰਕਾਰੀ ਰੁਝੇਵਿਆਂ ਦੇ ਸਫ਼ਲ ਸਮਾਪਨ ਦੇ ਬਾਅਦ ਰਾਸ਼ਟਰਪਤੀ ਨਾਡੀ ਦੇ ਲਈ ਰਵਾਨਾ ਹੋ

ਗਏਜਿੱਥੋਂ ਉਹ ਕੱਲ੍ਹ ਆਕਲੈਂਡਨਿਊਜ਼ੀਲੈਂਡ ਦੇ ਲਈ ਰਵਾਨਾ ਹੋਣਗੇ।

 

 

Click here to ses President Address in Hindi

Click here to ses President Address in English

                                                                                          

*************

ਡੀਐੱਸ


(Release ID: 2042923) Visitor Counter : 49