ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਿਕਾਰਡ ਗੈਸ ਉਤਪਾਦਨ ਲਈ ਨਾਗਰਿਕਾਂ (ਦੇਸ਼ਵਾਸੀਆਂ) ਨੂੰ ਵਧਾਈਆਂ ਦਿੱਤੀਆਂ

Posted On: 04 AUG 2024 9:27PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੈਸ ਉਤਪਾਦਨ ਦੇ ਖੇਤਰ ਵਿੱਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਨਵਾਂ ਕੀਰਤੀਮਾਨ (ਰਿਕਾਰਡ) ਸਥਾਪਿਤ ਕਰਨ ਦੇ ਲਈ ਨਾਗਰਿਕਾਂ (ਦੇਸ਼ਵਾਸੀਆਂ)  ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਸੰਕਲਪ ਦੀ ਸਿੱਧੀ ਵਿੱਚ ਊਰਜਾ ਦੇ ਖੇਤਰ ਵਿੱਚ ਆਤਮਨਿਰਭਰਤਾ ਬਹੁਤ ਮਹੱਤਵਪੂਰਨ ਹੈ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੱਕ ਐਕਸ (X) ਪੋਸਟ ਵਿੱਚ ਦੱਸਿਆ ਕਿ ਦੇਸ਼ ਨੇ ਗੈਸ ਉਤਪਾਦਨ ਦੇ ਖੇਤਰ ਵਿੱਚ ਨਵਾਂ ਕੀਰਤੀਮਾਨ (ਰਿਕਾਰਡ) ਸਥਾਪਿਤ ਕੀਤਾ ਹੈ। ਵਰ੍ਹੇ 2020-21 ਵਿੱਚ ਗੈਸ ਉਤਪਾਦਨ 28.7 ਬੀਸੀਐੱਮ (BCM) ਸੀ। ਵਰ੍ਹੇ 2023-24 ਵਿੱਚ ਇਸ ਨੂੰ ਵਧਾ ਕੇ 36.43 ਬੀਸੀਐੱਮ (BCM)  ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਵਰ੍ਹੇ 2026 ਵਿੱਚ ਗੈਸ ਉਤਪਾਦਨ 45.3 ਬੀਸੀਐੱਮ (BCM) ਹੋ ਜਾਵੇਗਾ।

ਕੇਂਦਰੀ ਮੰਤਰੀ ਦੀ ਐਕਸ (X) ਪੋਸਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਦੇਸ਼ਵਾਸੀਆਂ ਨੂੰ ਇਸ ਉਪਲਬਧੀ ਦੇ ਲਈ ਬਹੁਤ-ਬਹੁਤ ਵਧਾਈ!

ਵਿਕਸਿਤ ਭਾਰਤ ਦੇ ਸੰਕਲਪ ਦੀ ਸਿੱਧੀ ਵਿੱਚ ਊਰਜਾ ਦੇ ਖੇਤਰ ਵਿੱਚ ਸਾਡੀ ਆਤਮਨਿਰਭਰਤਾ ਬਹੁਤ ਮਹੱਤਵਪੂਰਨ ਹੈ। ਗੈਸ ਉਤਪਾਦਨ ਦਾ ਇਹ ਰਿਕਾਰਡ ਇਸ ਦਿਸ਼ਾ ਵਿੱਚ ਸਾਡੀ ਪ੍ਰਤੀਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ।”

 

 *********

ਡੀਐੱਸ/ਐੱਸਟੀ



(Release ID: 2041976) Visitor Counter : 5