ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਮਿਕਸਡ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਭਾਰਤ ਲਈ ਕਾਂਸੇ ਦਾ ਤਗਮਾ ਜਿੱਤਿਆ


ਪੈਰਿਸ ਓਲੰਪਿਕ 2024 ਵਿੱਚ ਭਾਰਤ ਨੇ ਦੂਜਾ ਮੈਡਲ ਹਾਸਲ ਕੀਤਾ

Posted On: 30 JUL 2024 4:10PM by PIB Chandigarh

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਕਾਂਸੇ ਦਾ ਤਗਮਾ ਪੱਕਾ ਕਰਨ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਪੈਰਿਸ 2024 ਓਲੰਪਿਕ ਵਿੱਚ ਭਾਰਤ ਦੇ ਤਗਮਿਆਂ ਦੀ ਗਿਣਤੀ ਦੋ ਹੋ ਗਈ। ਇਸ ਜੋੜੀ ਨੇ ਮਿਕਸਡ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਦੇ ਫਾਈਨਲ ਗੇੜ ਵਿੱਚ 13 ਸ਼ਾਟ ਲਗਾਉਣ ਤੋਂ ਬਾਅਦ 16-10 ਦੇ ਸਕੋਰ ਨਾਲ ਕੋਰੀਆ ਗਣਰਾਜ ਉੱਤੇ ਜਿੱਤ ਦਰਜ ਕੀਤੀ।

ਫਾਈਨਲ ਗੇੜ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਇੱਕ ਸ਼ਾਨਦਾਰ ਮੁਹਿੰਮ ਨੂੰ ਸਮਾਪਤ ਕੀਤਾ, ਜਿਸ ਨਾਲ ਉਨ੍ਹਾਂ ਦੇ ਨਾਮਾਂ ਅਤੇ ਭਾਰਤ ਦੇ ਤਗਮਿਆਂ ਦੀ ਸੂਚੀ ਵਿੱਚ ਇੱਕ ਹੋਰ ਮਾਣ ਵਾਲੀ ਪ੍ਰਾਪਤੀ ਜੁੜ ਗਈ। ਇਹ ਪੈਰਿਸ ਓਲੰਪਿਕ 2024 ਵਿੱਚ ਮਨੂ ਦਾ ਦੂਜਾ ਕਾਂਸੇ ਦਾ ਤਗਮਾ ਵੀ ਹੈ।

 ਸਰਬਜੋਤ ਸਿੰਘ 2019 ਤੋਂ ਖੇਲੋ ਇੰਡੀਆ ਅਥਲੀਟ ਰਹੇ ਹਨ ਅਤੇ ਉਨ੍ਹਾਂ ਨੇ 4 ਖੇਲੋ ਇੰਡੀਆ ਖੇਡਾਂ ਵਿੱਚ ਭਾਗ ਲਿਆ ਹੈ ਅਤੇ ਨਾਲ ਹੀ ਇੱਕ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਅਥਲੀਟ ਵੀ ਹਨ। ਮਨੂ ਭਾਕਰ ਖੇਲੋ ਇੰਡੀਆ ਖੇਡਾਂ ਦੀ ਸਾਬਕਾ ਮੁਕਾਬਲੇਬਾਜ਼ ਵੀ ਰਹੇ ਹਨ ਅਤੇ ਇੱਕ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਐਥਲੀਟ ਹਨ।

ਕੁਆਲੀਫਿਕੇਸ਼ਨ ਰਾਊਂਡ:

10 ਮੀਟਰ ਏਅਰ ਪਿਸਟਲ ਮਿਕਸਡ ਕੁਆਲੀਫਿਕੇਸ਼ਨ ਰਾਊਂਡ ਵਿੱਚ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਆਪਣੀ ਸਟੀਕਤਾ ਅਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ 580 ਦਾ ਸੰਯੁਕਤ ਸਕੋਰ ਹਾਸਲ ਕੀਤਾ। ਇਸ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਉਹਨਾਂ ਨੂੰ ਚੋਟੀ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਨੇ ਕਾਂਸੇ ਦੇ ਤਗਮੇ ਦੇ ਸ਼ੂਟ-ਆਫ਼ ਵਿੱਚ ਸਥਾਨ ਹਾਸਲ ਕੀਤਾ।

ਮੁੱਖ ਸਰਕਾਰੀ ਸਹਾਇਤਾ:

ਸਰਬਜੋਤ ਸਿੰਘ

ਪੈਰਿਸ ਓਲੰਪਿਕ ਚੱਕਰ ਦੌਰਾਨ ਸਰਬਜੋਤ ਸਿੰਘ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਮੁੱਖ ਕਦਮਾਂ ਵਿੱਚ ਹੇਠ ਲਿਖੇ ਕਦਮ ਸ਼ਾਮਲ ਹਨ:

  • ਸਿਖਲਾਈ ਅਤੇ ਮੁਕਾਬਲੇ ਵਿੱਚ ਸਹਾਇਤਾ: 17 ਜਨਵਰੀ ਤੋਂ 18 ਫਰਵਰੀ, 2023 ਤੱਕ ਉਸਦੇ ਕੋਚ ਦੇ ਨਾਲ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸਿਖਲਾਈ ਅਤੇ ਭਾਗ ਲੈਣ ਲਈ ਸਹਾਇਤਾ ਪ੍ਰਦਾਨ ਕੀਤੀ ਗਈ ਸੀ।

  • ਨਿੱਜੀ ਟ੍ਰੇਨਰ ਸਹਾਇਤਾ: 10 ਜੁਲਾਈ ਤੋਂ 1 ਅਗਸਤ, 2024 ਤੱਕ ਚੈਟੋਰੋਕਸ ਵਿਖੇ ਵੋਲਮੇਰੇਂਜ ਓਟੀਸੀ ਅਤੇ ਪੈਰਿਸ ਓਜੀ 2024 ਵਿੱਚ ਸ਼ਾਮਲ ਹੋਣ ਲਈ ਉਸਦੇ ਨਿੱਜੀ ਟ੍ਰੇਨਰ ਸ੍ਰੀ ਅਭਿਸ਼ੇਕ ਰਾਣਾ ਦੇ ਖ਼ਰਚਿਆਂ ਲਈ ਵਿੱਤੀ ਸਹਾਇਤਾ ਦਿੱਤੀ ਗਈ ਸੀ।

ਪ੍ਰਾਪਤ ਵਿੱਤੀ ਸਹਾਇਤਾ:

  • ਟੀਓਪੀਐੱਸ ਦੇ ਅਧੀਨ: ₹20,24,928

  • ਸਿਖਲਾਈ ਅਤੇ ਪ੍ਰਤੀਯੋਗਤਾਵਾਂ (ਏਸੀਟੀਸੀ) ਲਈ ਸਾਲਾਨਾ ਕੈਲੰਡਰ ਦੇ ਤਹਿਤ: ₹1,26,20,970

 

ਪ੍ਰਮੁੱਖ ਪ੍ਰਾਪਤੀਆਂ:

  • ਏਸ਼ੀਆਈ ਖੇਡਾਂ (2022): ਟੀਮ ਮੁਕਾਬਲੇ ਵਿੱਚ ਸੋਨ ਤਗਮਾ ਅਤੇ ਮਿਕਸਡ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ।

  • ਏਸ਼ੀਅਨ ਚੈਂਪੀਅਨਸ਼ਿਪ, ਕੋਰੀਆ (2023): 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ, ਭਾਰਤ ਲਈ ਓਲੰਪਿਕ 2024 ਕੋਟਾ ਸਥਾਨ ਪ੍ਰਾਪਤ ਕੀਤਾ।

  • ਵਿਸ਼ਵ ਕੱਪ, ਭੋਪਾਲ (2023): ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗਮਾ।

  • ਵਿਸ਼ਵ ਕੱਪ, ਬਾਕੂ (2023): ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗਮਾ। 

  • ਜੂਨੀਅਰ ਵਿਸ਼ਵ ਕੱਪ, ਸੁਹਲ (2022): ਟੀਮ ਮੁਕਾਬਲੇ ਵਿੱਚ ਸੋਨ ਤਗਮਾ ਅਤੇ ਵਿਅਕਤੀਗਤ ਅਤੇ ਮਿਕਸਡ ਟੀਮ ਮੁਕਾਬਲਿਆਂ ਵਿੱਚ ਚਾਂਦੀ ਦੇ ਦੋ ਤਗਮੇ।

  • ਜੂਨੀਅਰ ਵਿਸ਼ਵ ਚੈਂਪੀਅਨਸ਼ਿਪ, ਲੀਮਾ (2021): ਟੀਮ ਅਤੇ ਮਿਕਸਡ ਟੀਮ ਮੁਕਾਬਲਿਆਂ ਵਿੱਚ ਦੋ ਸੋਨ ਤਗਮੇ।

 

*ਮਨੂ ਭਾਕਰ

ਪੈਰਿਸ ਓਲੰਪਿਕ ਚੱਕਰ ਲਈ ਮਨੂ ਭਾਕਰ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਮੁੱਖ ਕਦਮਾਂ ਵਿੱਚ ਹੇਠ ਲਿੱਖੇ ਕਦਮ ਸ਼ਾਮਲ ਹਨ :

  • ਗੋਲਾ ਬਾਰੂਦ ਅਤੇ ਹਥਿਆਰਾਂ ਦੀ ਸੇਵਾ: ਗੋਲਾ ਬਾਰੂਦ ਅਤੇ ਹਥਿਆਰਾਂ ਦੀ ਸੇਵਾ, ਪੈਲੇਟ ਅਤੇ ਗੋਲਾ ਬਾਰੂਦ ਦੀ ਜਾਂਚ, ਅਤੇ ਬੈਰਲ ਚੋਣ ਲਈ ਸਹਾਇਤਾ ਪ੍ਰਦਾਨ ਕੀਤੀ ਗਈ ਸੀ।

  • ਸਿਖਲਾਈ ਸਹਾਇਤਾ: ਓਲੰਪਿਕ ਦੀ ਤਿਆਰੀ ਲਈ ਲਕਜ਼ਮਬਰਗ ਵਿੱਚ ਨਿੱਜੀ ਕੋਚ ਸ੍ਰੀ ਜਸਪਾਲ ਰਾਣਾ ਨਾਲ ਸਿਖਲਾਈ ਲਈ ਸਹਾਇਤਾ ਪ੍ਰਦਾਨ ਕੀਤੀ ਗਈ।

 

ਪ੍ਰਾਪਤ ਕੀਤੀ ਵਿੱਤੀ ਸਹਾਇਤਾ:

 

  • ਟੋਪਸ ਦੇ ਅਧੀਨ: ਰੁ. 28,78,634/-

  • ਏਸੀਟੀਸੀ ਦੇ ਤਹਿਤ: ਰੁ. 1,35,36,155/-

 

ਪ੍ਰਮੁੱਖ ਉਪਲਬਧੀਆਂ 

 

  • ਏਸ਼ੀਅਨ ਖੇਡਾਂ (2022) ਵਿੱਚ 25 ਮੀਟਰ ਪਿਸਟਲ ਟੀਮ ਵਿੱਚ ਸੋਨ ਤਮਗਾ। 

  • ਵਿਸ਼ਵ ਚੈਂਪੀਅਨਸ਼ਿਪ, ਬਾਕੂ (2023) ਵਿੱਚ 25 ਮੀਟਰ ਪਿਸਟਲ ਟੀਮ ਵਿੱਚ ਸੋਨ ਤਮਗਾ। 

  • ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ, ਚਾਂਗਵੋਨ (2023) ਵਿਖੇ ਪੈਰਿਸ ਖੇਡਾਂ 2024 ਲਈ ਕੋਟਾ ਸਥਾਨ। 

  • ਵਿਸ਼ਵ ਕੱਪ, ਭੋਪਾਲ (2023) ਵਿੱਚ 25 ਮੀਟਰ ਪਿਸਟਲ ਵਿੱਚ ਕਾਂਸੇ ਦਾ ਤਗਮਾ। 

  • ਵਿਸ਼ਵ ਚੈਂਪੀਅਨਸ਼ਿਪ, ਕਾਹਿਰਾ (2022) ਵਿੱਚ 25 ਮੀਟਰ ਪਿਸਟਲ ਵਿੱਚ ਚਾਂਦੀ ਦਾ ਤਗਮਾ। 

  • ਵਿਸ਼ਵ ਯੂਨੀਵਰਸਿਟੀ ਖੇਡ, ਚੇਂਗਦੂ (2021) ਵਿੱਚ 10 ਮੀਟਰ ਏਅਰ ਪਿਸਟਲ ਵਿਅਕਤੀਗਤ ਅਤੇ ਮਹਿਲਾ ਟੀਮ ਮੁਕਾਬਲੇ ਵਿੱਚ ਦੋ ਸੋਨ ਤਗਮੇ ਜਿੱਤੇ।  

************

ਹਿਮਾਂਸ਼ੂ ਪਾਠਕ/ਖ਼ੁਸ਼ਬੂ


(Release ID: 2039695) Visitor Counter : 49