ਵਿੱਤ ਮੰਤਰਾਲਾ

ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਅਧੀਨ ਲਾਭ ਲੈਣ ਦੇ ਯੋਗ ਨਾ ਹੋਣ ਵਾਲੇ ਨੌਜਵਾਨਾਂ ਦੀ ਮਦਦ ਲਈ 10 ਲੱਖ ਰੁਪਏ ਤੱਕ ਦੇ ਉੱਚ ਸਿੱਖਿਆ ਕਰਜ਼ਿਆਂ ਲਈ ਵਿੱਤੀ ਸਹਾਇਤਾ


ਹਰ ਸਾਲ 1 ਲੱਖ ਵਿਦਿਆਰਥੀਆਂ ਨੂੰ ਸਿੱਧੇ ਈ-ਵਾਊਚਰ ਦਿੱਤੇ ਜਾਣਗੇ

ਬੁਨਿਆਦੀ ਖੋਜ ਅਤੇ ਪ੍ਰੋਟੋਟਾਈਪ ਵਿਕਾਸ ਲਈ ਅਨੁਸੰਧਾਨ ਰਾਸ਼ਟਰੀ ਖੋਜ ਫੰਡ ਨੂੰ ਚਾਲੂ ਕੀਤਾ ਜਾਵੇਗਾ

Posted On: 23 JUL 2024 12:51PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅਜਿਹੇ ਨੌਜਵਾਨਾਂ ਦੀ ਮਦਦ ਲਈ ਘਰੇਲੂ ਸੰਸਥਾਵਾਂ ਵਿੱਚ ਉਚੇਰੀ ਸਿੱਖਿਆ ਲਈ 10 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ, ਜੋ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਦੇ ਤਹਿਤ ਕਿਸੇ ਵੀ ਲਾਭ ਲਈ ਯੋਗ ਨਹੀਂ ਹਨ। ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਉਦੇਸ਼ ਲਈ ਹਰ ਸਾਲ ਸਿੱਧੇ ਤੌਰ ’ਤੇ 1 ਲੱਖ ਵਿਦਿਆਰਥੀਆਂ ਨੂੰ ਕਰਜ਼ੇ ਦੀ ਰਕਮ ਦੇ 3 ਪ੍ਰਤੀਸ਼ਤ ਦੀ ਸਲਾਨਾ ਵਿਆਜ ਛੋਟ ਲਈ ਈ-ਵਾਊਚਰ ਦਿੱਤੇ ਜਾਣਗੇ। 

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਅਨੁਸੰਧਾਨ ਰਾਸ਼ਟਰੀ ਖੋਜ ਫੰਡ ਨੂੰ ਬੁਨਿਆਦੀ ਖੋਜ ਅਤੇ ਪ੍ਰੋਟੋਟਾਈਪ ਵਿਕਾਸ ਲਈ ਚਾਲੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਤਰਿਮ ਬਜਟ ਵਿੱਚ ਕੀਤੇ ਐਲਾਨ ਦੇ ਅਨੁਸਾਰ 1 ਲੱਖ ਕਰੋੜ ਰੁਪਏ ਦੇ ਵਿੱਤ ਪੂਲ ਦੇ ਨਾਲ ਵਪਾਰਕ ਪੱਧਰ 'ਤੇ ਨਿੱਜੀ ਖੇਤਰ ਦੁਆਰਾ ਸੰਚਾਲਿਤ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਧੀ ਸਥਾਪਿਤ ਕੀਤੀ ਜਾਵੇਗੀ। 

 

 *** *** *** ***

ਐੱਨਬੀ/ਐੱਸਐੱਸ

 



(Release ID: 2035993) Visitor Counter : 3