ਵਿੱਤ ਮੰਤਰਾਲਾ

ਜੀਐੱਸਟੀ ਦੀ ਵੱਡੀ ਸਫਲਤਾ, ਆਮ ਆਦਮੀ 'ਤੇ ਟੈਕਸ ਦਾ ਬੋਝ ਘਟਿਆ: ਵਿੱਤ ਮੰਤਰੀ

Posted On: 23 JUL 2024 1:08PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਜੀਐੱਸਟੀ ਨੇ ਆਮ ਆਦਮੀ 'ਤੇ ਟੈਕਸ ਅਤੇ ਪਾਲਣਾ ਬੋਝ (compliance burden)  ਘਟਾਇਆ ਹੈ ਅਤੇ ਵਪਾਰ ਅਤੇ ਉਦਯੋਗ ਲਈ ਲੌਜਿਸਟਿਕਸ ਲਾਗਤ ਘਟਾਈ ਹੈ। ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ ਮੰਤਰੀ ਨੇ ਜੀਐੱਸਟੀ ਨੂੰ ਵੱਡੀ ਸਫ਼ਲਤਾ ਕਰਾਰ ਦਿੱਤਾ।

 

ਵਪਾਰ ਦੀ ਸਹੂਲਤ ਲਈਜੀਐੱਸਟੀ ਕਾਨੂੰਨਾਂ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਹਨ ਇਸ ਦੇ ਹਿੱਸੇ ਵਜੋਂਸ਼ਰਾਬ ਬਣਾਉਣ ਵਿੱਚ ਵਰਤੀ ਜਾਣ ਵਾਲੀ ਵਾਧੂ ਨਿਊਟਰਲ ਅਲਕੋਹਲ ਨੂੰ ਕੇਂਦਰੀ ਟੈਕਸ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ ਇਸੇ ਤਰ੍ਹਾਂ ਦੀਆਂ ਸੋਧਾਂ ਆਈਜੀਐੱਸਟੀ ਅਤੇ ਯੂਟੀਜੀਐੱਸਟ ਐਕਟ ਵਿੱਚ ਵੀ ਪ੍ਰਸਤਾਵਿਤ ਹਨ ਇਸ ਤੋਂ ਇਲਾਵਾਨਵੀਂ ਜੋੜੀ ਗਈ ਧਾਰਾ 11 ਸਰਕਾਰ ਨੂੰ ਵਪਾਰ ਵਿੱਚ ਪ੍ਰਚਲਿਤ ਕਿਸੇ ਵੀ ਆਮ ਪ੍ਰਥਾ ਦੇ ਕਾਰਨ ਕੇਂਦਰੀ ਟੈਕਸ ਦੇ ਗੈਰ-ਉਗਰਾਹੀ ਜਾਂ ਘੱਟ ਉਗਰਾਹੀ ਨੂੰ ਨਿਯਮਿਤ ਕਰਨ ਦਾ ਅਧਿਕਾਰ ਦੇਵੇਗੀ

ਸੀਜੀਐੱਸਟੀ ਦੇ ਸੈਕਸ਼ਨ 16 ਵਿੱਚ ਦੋ ਨਵੇਂ ਉਪ ਧਾਰਾਵਾਂ ਪਾ ਕੇ ਇਨਪੁਟ ਟੈਕਸ ਕ੍ਰੈਡਿਟ ਲੈਣ ਦੀ ਸਮਾਂ ਸੀਮਾ ਵਿੱਚ ਢਿੱਲ ਦਿੱਤੀ ਗਈ ਹੈ ਸੋਧਿਆ ਐਕਟ ਡਿਮਾਂਡ ਨੋਟਿਸਾਂ ਅਤੇ ਆਦੇਸ਼ਾਂ ਨੂੰ ਜਾਰੀ ਕਰਨ ਲਈ ਇੱਕ ਆਮ ਸਮਾਂ ਸੀਮਾ ਵੀ ਪ੍ਰਦਾਨ ਕਰੇਗਾ ਨਾਲ ਹੀਟੈਕਸ ਦਾਤਾਵਾਂ ਲਈ ਘਟੇ ਹੋਏ ਜੁਰਮਾਨੇ ਦਾ ਲਾਭ ਲੈਣ ਦੀ ਸਮਾਂ ਸੀਮਾਵਿਆਜ ਸਮੇਤ ਡਿਮਾਂਡ ਟੈਕਸ ਅਦਾ ਕਰਕੇ 30 ਦਿਨਾਂ ਤੋਂ ਵਧਾ ਕੇ 60 ਦਿਨ ਕਰ ਦਿੱਤੀ ਗਈ ਹੈ

ਵਪਾਰ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ, ਅਪੀਲੀ (Appellate) ਅਥਾਰਟੀ ਕੋਲ ਅਪੀਲ ਦਾਇਰ ਕਰਨ ਲਈ ਪਹਿਲਾਂ ਤੋਂ ਜਮ੍ਹਾਂ ਰਕਮ ਦੀ ਵੱਧ ਤੋਂ ਵੱਧ ਰਕਮ ਨੂੰ ਕੇਂਦਰੀ ਟੈਕਸ ਦੇ 25 ਕਰੋੜ ਰੁਪਏ ਤੋਂ ਘਟਾ ਕੇ ਕੇਂਦਰੀ ਟੈਕਸ ਦੇ 20 ਕਰੋੜ ਰੁਪਏ ਕੀਤਾ ਜਾ ਰਿਹਾ ਹੈ। ਅਪੀਲੀ ਟ੍ਰਿਬਿਊਨਲ ਕੋਲ ਅਪੀਲ ਦਾਇਰ ਕਰਨ ਲਈ ਪ੍ਰੀ-ਡਿਪਾਜ਼ਿਟ ਦੀ ਰਕਮ ਕੇਂਦਰੀ ਟੈਕਸ ਦੀ ਵੱਧ ਤੋਂ ਵੱਧ 50 ਕਰੋੜ ਰੁਪਏ ਦੀ ਵੱਧ ਤੋਂ ਵੱਧ ਰਕਮ ਦੇ ਨਾਲ 20% ਤੋਂ ਘਟਾ ਕੇ 20 ਕਰੋੜ ਰੁਪਏ ਕੇਂਦਰੀ ਟੈਕਸ ਦੇ ਨਾਲ 10% ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਅਪੀਲੀ ਟ੍ਰਿਬਿਊਨਲ ਦੇ ਕੰਮ ਵਿੱਚ ਨਾ ਆਉਣ ਕਾਰਨ ਅਪੀਲਾਂ ਨੂੰ ਸਮੇਂ ਦੀ ਰੋਕ ਤੋਂ ਬਚਾਉਣ ਲਈ ਅਪੀਲੀ ਟ੍ਰਿਬਿਊਨਲ ਅੱਗੇ ਅਪੀਲਾਂ ਦਾਇਰ ਕਰਨ ਦੀ ਸਮਾਂ ਸੀਮਾ ਵਿੱਚ 1 ਅਗਸਤ, 2024 ਤੋਂ ਸੋਧ ਕੀਤੀ ਜਾ ਰਹੀ ਹੈ।

ਇਨ੍ਹਾਂ ਤੋਂ ਇਲਾਵਾਵਪਾਰ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਨੂੰ ਜੀਐੱਸਟੀ ਅਪੀਲੀ ਟ੍ਰਿਬਿਊਨਲ ਨੂੰ ਨੋਟੀਫਾਈ ਕਰਨ ਲਈ ਸ਼ਕਤੀ ਪ੍ਰਦਾਨ ਕਰਨ ਵਰਗੇ ਕਈ ਹੋਰ ਬਦਲਾਅ ਕੀਤੇ ਗਏ ਹਨ

ਜੀਐੱਸਟੀ ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਜੀਐੱਸਟੀ ਦੇ ਲਾਭਾਂ ਨੂੰ ਵਧਾਉਣ ਲਈਟੈਕਸ ਢਾਂਚੇ ਨੂੰ ਹੋਰ ਸਰਲ ਅਤੇ ਤਰਕਸੰਗਤ ਬਣਾਇਆ ਗਿਆ ਹੈ ਅਤੇ ਬਾਕੀ ਖੇਤਰਾਂ ਵਿੱਚ ਵਿਸਤਾਰ ਕੀਤਾ ਗਿਆ ਹੈ

*****

ਐੱਨਬੀ/ਕੇਐੱਸਵਾਈ/ਐੱਸਟੀ/ਆਰਕੇ/ਏਐੱਸ



(Release ID: 2035948) Visitor Counter : 4