ਵਿੱਤ ਮੰਤਰਾਲਾ
azadi ka amrit mahotsav

ਭਾਰਤ ਦੇ ਵਿਕਾਸ ਵਿੱਚ ਸੇਵਾ ਖੇਤਰ ਦਾ ਮਹੱਤਵਪੂਰਨ ਯੋਗਦਾਨ ਜਾਰੀ, ਵਿੱਤੀ ਸਾਲ 24 ਵਿੱਚ ਅਰਥਵਿਵਸਥਾ ਦੇ ਕੁੱਲ ਆਕਾਰ ਦਾ ਲਗਭਗ 55 ਪ੍ਰਤੀਸ਼ਤ ਹਿੱਸਾ


ਅਸਥਾਈ ਅਨੁਮਾਨਾਂ ਦੇ ਅਨੁਸਾਰ, ਵਿੱਤੀ ਸਾਲ 24 ਵਿੱਚ ਸੇਵਾ ਖੇਤਰ ਵਿੱਚ 7.6 ਪ੍ਰਤੀਸ਼ਤ ਵਾਧਾ ਹੋਣ ਦਾ ਅਨੁਮਾਨ: ਆਰਥਿਕ ਸਰਵੇਖਣ 2024

ਸੇਵਾ ਪੀਐੱਮਆਈ ਮਾਰਚ 2024 ਵਿੱਚ ਵਧ ਕੇ 61.2 ਤੱਕ ਪੁੱਜੀ, ਲਗਭਗ 14 ਸਾਲਾਂ ਵਿੱਚ ਸੈਕਟਰ ਦੀ ਸਭ ਤੋਂ ਮਹੱਤਵਪੂਰਨ ਵਿਕਰੀ ਅਤੇ ਵਪਾਰਕ ਗਤੀਵਿਧੀ ਦੇ ਵਿਸਤਾਰ ਨੂੰ ਦਰਸਾਇਆ

Posted On: 22 JUL 2024 2:30PM by PIB Chandigarh

“ਪਿਛਲੇ ਤਿੰਨ ਦਹਾਕਿਆਂ ਦੇ ਉਤਰਾਅ-ਚੜ੍ਹਾਅ ਦੇ ਦੌਰਾਨ, ਸੇਵਾ ਖੇਤਰ ਭਾਰਤ ਦੇ ਆਰਥਿਕ ਵਿਕਾਸ ਦੇ ਥੰਮ੍ਹ ਵਜੋਂ ਖੜ੍ਹਾ ਹੈ। ਨੀਤੀ ਅਤੇ ਕਾਰਜਪ੍ਰਣਾਲੀ ਸੁਧਾਰਾਂ, ਭੌਤਿਕ ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ 'ਤੇ ਫੋਕਸ ਨਾਲ ਸਹਾਇਤਾ ਪ੍ਰਾਪਤ, ਸਾਰੀਆਂ ਮਹੱਤਵਪੂਰਨ ਵਪਾਰਕ, ​​ਨਿੱਜੀ, ਵਿੱਤੀ ਅਤੇ ਬੁਨਿਆਦੀ ਢਾਂਚਾ-ਅਧਾਰਿਤ ਸੇਵਾਵਾਂ ਮਹਾਮਾਰੀ ਤੋਂ ਬਾਅਦ ਮਜ਼ਬੂਤੀ ਨਾਲ ਉਭਰੀਆਂ ਹਨ। "ਹਾਲਾਂਕਿ, ਇਹ ਤਬਦੀਲੀ ਡਿਜੀਟਲ ਸੇਵਾਵਾਂ ਜਿਵੇਂ ਕਿ ਔਨਲਾਈਨ ਭੁਗਤਾਨ, ਈ-ਕਾਮਰਸ ਅਤੇ ਮਨੋਰੰਜਨ ਪਲੈਟਫਾਰਮਾਂ ਦੇ ਨਾਲ-ਨਾਲ ਹੋਰ ਉਤਪਾਦਕ ਗਤੀਵਿਧੀਆਂ ਵਿੱਚ ਇਨਪੁਟ ਵਜੋਂ ਉੱਚ-ਤਕਨੀਕੀ ਸੇਵਾਵਾਂ ਦੀ ਮੰਗ ਵਿੱਚ ਵਾਧੇ ਵਿੱਚ ਹੈ।" ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਪੇਸ਼ ਕੀਤੇ ਆਰਥਿਕ ਸਰਵੇਖਣ 2023-2024 ਵਿੱਚ ਇਹ ਜਾਣਕਾਰੀ ਦਿੱਤੀ। 

ਆਰਥਿਕ ਸਰਵੇਖਣ ਦੱਸਦਾ ਹੈ ਕਿ ਵਿੱਤੀ ਸਾਲ 24 ਵਿੱਚ ਭਾਰਤ ਦੇ ਵਿਕਾਸ ਵਿੱਚ ਸੇਵਾ ਖੇਤਰ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਜੋ ਅਰਥਵਿਵਸਥਾ ਦੇ ਕੁੱਲ ਆਕਾਰ ਦਾ ਲਗਭਗ 55 ਪ੍ਰਤੀਸ਼ਤ ਹੈ। ਮਹੱਤਵਪੂਰਨ ਘਰੇਲੂ ਮੰਗ, ਤੇਜ਼ੀ ਨਾਲ ਸ਼ਹਿਰੀਕਰਣ, ਈ-ਕਾਮਰਸ ਪਲੈਟਫਾਰਮਾਂ ਦੇ ਵਿਸਤਾਰ ਨੇ ਲੌਜਿਸਟਿਕਸ ਲਈ ਵਧੇਰੇ ਜ਼ਰੂਰਤਾਂ ਪੈਦਾ ਕੀਤੀਆਂ ਹਨ, ਜਿਸ ਦਾ ਡਿਜੀਟਲ ਸਬੰਧਿਤ ਸੇਵਾਵਾਂ ਮਹੱਤਵਪੂਰਨ ਕਾਰਕ ਹਨ, ਜਿਨ੍ਹਾਂ ਨੇ ਸੇਵਾਵਾਂ ਦੀ ਘਰੇਲੂ ਮੰਗ ਨੂੰ ਨਿਰਧਾਰਿਤ ਕੀਤਾ ਹੈ। ਆਰਥਿਕ ਸਰਵੇਖਣ ਅੱਗੇ ਦੱਸਦਾ ਹੈ ਕਿ ਸਰਕਾਰ ਨੇ ਭਾਰਤ ਦੀਆਂ ਸੇਵਾਵਾਂ ਦੇ ਵਿਕਾਸ ਅਤੇ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਸਮਰੱਥ ਮਾਹੌਲ ਪੈਦਾ ਕਰਨ, ਨਿਵੇਸ਼ ਨੂੰ ਉਤਸ਼ਾਹਿਤ ਕਰਨ, ਹੁਨਰ ਨੂੰ ਵਧਾਉਣ ਅਤੇ ਬਾਜ਼ਾਰ ਤੱਕ ਪਹੁੰਚ ਦੀ ਸਹੂਲਤ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਸੇਵਾ ਖੇਤਰ ਵਿੱਚ ਕੁੱਲ ਮੁੱਲ ਜੋੜ (ਜੀਵੀਏ)

ਪਿਛਲੇ ਦਹਾਕੇ ਵਿੱਚ ਸਮੁੱਚੇ ਜੀਵੀਏ ਵਿੱਚ ਸੇਵਾ ਖੇਤਰ ਦਾ ਯੋਗਦਾਨ ਕਾਫ਼ੀ ਵਧਿਆ ਹੈ। ਵਿਸ਼ਵ ਪੱਧਰ 'ਤੇ, ਭਾਰਤ ਦੇ ਸੇਵਾ ਖੇਤਰ ਵਿੱਚ 6 ਪ੍ਰਤੀਸ਼ਤ ਤੋਂ ਵੱਧ ਦਾ ਅਸਲ ਵਾਧਾ ਹੋਇਆ ਹੈ ਅਤੇ ਸੇਵਾਵਾਂ ਦਾ ਨਿਰਯਾਤ 2022 ਵਿੱਚ ਵਿਸ਼ਵ ਦੇ ਵਪਾਰਕ ਸੇਵਾਵਾਂ ਦੇ ਨਿਰਯਾਤ ਦਾ 4.4 ਪ੍ਰਤੀਸ਼ਤ ਹੈ।

ਕੋਵਿਡ ਤੋਂ ਪਹਿਲਾਂ ਇੱਕ ਦਹਾਕੇ ਤੱਕ, ਸੇਵਾ ਖੇਤਰ ਦੀ ਅਸਲ ਵਿਕਾਸ ਦਰ ਸਮੁੱਚੀ ਆਰਥਿਕ ਵਿਕਾਸ ਦਰ ਤੋਂ ਲਗਾਤਾਰ ਵਧੀ ਸੀ। ਕੋਵਿਡ ਤੋਂ ਬਾਅਦ, ਸੇਵਾ ਖੇਤਰ ਦਾ ਵਿਕਾਸ, ਗੈਰ-ਸੰਪਰਕ ਤੀਬਰ ਸੇਵਾਵਾਂ, ਮੁੱਖ ਤੌਰ 'ਤੇ ਵਿੱਤੀ, ਸੂਚਨਾ ਟੈਕਨੋਲੋਜੀ ਅਤੇ ਪੇਸ਼ੇਵਰ ਸੇਵਾਵਾਂ ਨਾਲ ਉਤਸ਼ਾਹ, ਨੇ ਵਿੱਤੀ ਸਾਲ 23 ਅਤੇ ਵਿੱਤੀ ਸਾਲ 24 ਵਿੱਚ ਸਮੁੱਚੇ ਜੀਵੀਏ ਵਾਧੇ ਨੂੰ ਪਛਾੜ ਦਿੱਤਾ ਹੈ, ਜਿਸ ਨਾਲ ਅਰਥਵਿਵਸਥਾ ਦੇ ਵਾਧੇ ਨੂੰ ਚਲਾਉਣ ਵਿੱਚ ਆਪਣੀ ਭੂਮਿਕਾ ਦਾ ਮੁੜ ਦਾਅਵਾ ਪੇਸ਼ ਕੀਤਾ।

ਸਰਵੇਖਣ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਸਥਾਈ ਅਨੁਮਾਨਾਂ ਦੇ ਅਨੁਸਾਰ, ਵਿੱਤੀ ਸਾਲ 24 ਵਿੱਚ ਸੇਵਾਵਾਂ ਦੇ ਖੇਤਰ ਵਿੱਚ 7.6 ਪ੍ਰਤੀਸ਼ਤ ਵਾਧਾ ਹੋਣ ਦਾ ਅਨੁਮਾਨ ਹੈ। ਵਿੱਤੀ ਸਾਲ 24 ਵਿੱਚ ਕੁੱਲ ਜੀਐੱਸਟੀ ਕਲੈਕਸ਼ਨ ₹20.18 ਲੱਖ ਕਰੋੜ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਸਾਲ ਨਾਲੋਂ 11.7 ਪ੍ਰਤੀਸ਼ਤ ਦੇ ਵਾਧੇ ਅਤੇ ਮਜ਼ਬੂਤ ​​ਘਰੇਲੂ ਵਪਾਰਕ ਗਤੀਵਿਧੀ ਨੂੰ ਦਰਸਾਉਂਦਾ ਹੈ।

ਖਰੀਦਦਾਰੀ ਪ੍ਰਬੰਧਕ ਸੂਚਕਾਂਕ (ਪੀਐੱਮਆਈ)- ਸੇਵਾਵਾਂ

ਦੇਸ਼ ਵਿੱਚ ਸੇਵਾ ਖੇਤਰ ਵਿੱਚ ਵਪਾਰਕ ਗਤੀਵਿਧੀ ਨੇ ਵਿਸ਼ਵਵਿਆਪੀ ਮਹਾਮਾਰੀ ਅਤੇ ਹੋਰਨਾਂ ਰੁਕਾਵਟਾਂ ਨੂੰ ਪਾਰ ਕੀਤਾ। ਮਾਰਚ 2024 ਵਿੱਚ, ਸੇਵਾਵਾਂ ਦਾ ਪੀਐੱਮਆਈ ਵਧ ਕੇ 61.2 ਹੋ ਗਿਆ, ਜੋ ਕਿ ਲਗਭਗ 14 ਸਾਲਾਂ ਵਿੱਚ ਸੈਕਟਰ ਦੀ ਸਭ ਤੋਂ ਮਹੱਤਵਪੂਰਨ ਵਿਕਰੀ ਅਤੇ ਵਪਾਰਕ ਗਤੀਵਿਧੀ ਦੇ ਵਿਸਥਾਰਾਂ ਵਿੱਚੋਂ ਇੱਕ ਹੈ। ਜਿਵੇਂ ਕਿ ਚਾਰਟ XI.6 (ਹੇਠਾਂ) ਤੋਂ ਦੇਖਿਆ ਜਾ ਸਕਦਾ ਹੈ ਕਿ ਅਗਸਤ 2021 ਤੋਂ ਬਾਅਦ ਸੇਵਾ ਪੀਐੱਮਆਈ 50 ਤੋਂ ਉੱਪਰ ਰਿਹਾ ਹੈ, ਜੋ ਪਿਛਲੇ 35 ਮਹੀਨਿਆਂ ਤੋਂ ਲਗਾਤਾਰ ਵਿਸਤਾਰ ਨੂੰ ਦਰਸਾਉਂਦਾ ਹੈ।

ਸੇਵਾ ਖੇਤਰ ਵਿੱਚ ਵਪਾਰ

ਸਰਵੇਖਣ ਵਿੱਚ ਜ਼ਿਕਰ ਅਨੁਸਾਰ ਮਹਾਮਾਰੀ ਤੋਂ ਬਾਅਦ, ਸੇਵਾਵਾਂ ਦੇ ਨਿਰਯਾਤ ਨੇ ਸਥਿਰ ਗਤੀ ਬਰਕਰਾਰ ਰੱਖੀ ਹੈ ਅਤੇ ਵਿੱਤੀ ਸਾਲ 24 ਵਿੱਚ ਭਾਰਤ ਦੇ ਕੁੱਲ ਨਿਰਯਾਤ ਦਾ 44 ਪ੍ਰਤੀਸ਼ਤ ਹਿੱਸਾ ਹੈ। ਸੇਵਾਵਾਂ ਦੇ ਨਿਰਯਾਤ ਵਿੱਚ ਭਾਰਤ, ਦੂਜੇ ਦੇਸ਼ਾਂ ਯੂਰਪੀ ਯੂਨੀਅਨ (ਇੰਟਰਾ-ਈਯੂ ਵਪਾਰ ਨੂੰ ਛੱਡ ਕੇ), ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ ਅਤੇ ਚੀਨ ਤੋਂ ਪੰਜਵੇਂ ਸਥਾਨ 'ਤੇ ਹੈ।

ਬਹੁ-ਰਾਸ਼ਟਰੀ ਨਿਗਮਾਂ ਦੁਆਰਾ ਆਲਮੀ ਸਮਰੱਥਾ ਕੇਂਦਰਾਂ (ਜੀਸੀਸੀ) ਲਈ ਤਰਜੀਹੀ ਟਿਕਾਣੇ ਵਜੋਂ ਭਾਰਤ ਦੀ ਵਧ ਰਹੀ ਸਾਖ ਨੇ ਸਾਫਟਵੇਅਰ ਅਤੇ ਕਾਰੋਬਾਰੀ ਸੇਵਾਵਾਂ ਦੇ ਨਿਰਯਾਤ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਵਿਸ਼ਵ ਪੱਧਰ 'ਤੇ ਡਿਜੀਟਲੀ ਸਪੁਰਦਗੀ ਸੇਵਾਵਾਂ ਦੇ ਨਿਰਯਾਤ ਵਿੱਚ ਭਾਰਤ ਦੀ ਹਿੱਸੇਦਾਰੀ 2019 ਵਿੱਚ 4.4 ਫੀਸਦੀ ਤੋਂ 2023 ਵਿੱਚ ਵਧ ਕੇ 6.0 ਫੀਸਦੀ ਹੋ ਗਈ ਹੈ। ਆਯਾਤ ਵਿੱਚ ਗਿਰਾਵਟ ਦੇ ਨਾਲ ਸੇਵਾਵਾਂ ਦੇ ਨਿਰਯਾਤ ਵਿੱਚ ਇਹ ਵਾਧਾ, ਵਿੱਤੀ ਸਾਲ 24 ਦੌਰਾਨ ਸਾਲ-ਦਰ-ਸਾਲ ਦੇ ਅਧਾਰ 'ਤੇ ਸ਼ੁੱਧ ਸੇਵਾਵਾਂ ਪ੍ਰਾਪਤੀਆਂ ਵਿੱਚ ਵਾਧਾ ਕਰਨ ਦਾ ਕਾਰਨ ਬਣਿਆ, ਜਿਸ ਨੇ ਭਾਰਤ ਦੇ ਚਾਲੂ ਖਾਤੇ ਦੇ ਘਾਟੇ ਨੂੰ ਘੱਟ ਕਰਨ ਵਿੱਚ ਮਦਦ ਮਿਲੀ ਹੈ।

ਸੇਵਾ ਸੈਕਟਰ ਗਤੀਵਿਧੀ ਲਈ ਵਿੱਤੀ ਸਰੋਤ

ਸੇਵਾ ਖੇਤਰ ਇਸ ਦੇ ਜ਼ਰੀਏ ਘਰੇਲੂ ਤੌਰ 'ਤੇ ਆਪਣੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਕਰਦਾ ਹੈ:

  1. ਘਰੇਲੂ ਬੈਂਕਾਂ ਅਤੇ ਪੂੰਜੀ ਬਜ਼ਾਰਾਂ ਤੋਂ ਕਰਜ਼ਾ: ਅਪ੍ਰੈਲ 2023 ਤੋਂ ਸਲਾਨਾ ਵਿਕਾਸ ਦਰ ਹਰ ਮਹੀਨੇ 20 ਪ੍ਰਤੀਸ਼ਤ ਦੇ ਅੰਕੜੇ ਨੂੰ ਪਾਰ ਕਰਨ ਦੇ ਨਾਲ, ਵਿੱਤੀ ਸਾਲ 24 ਵਿੱਚ ਸੇਵਾ ਖੇਤਰ ਵਿੱਚ ਕ੍ਰੈਡਿਟ ਪ੍ਰਵਾਹ ਵਿੱਚ ਵਾਧਾ ਹੋਇਆ।

  2. ਅੰਤਰਰਾਸ਼ਟਰੀ ਤੌਰ 'ਤੇ ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫਡੀਆਈ) ਅਤੇ ਬਾਹਰੀ ਵਪਾਰਕ ਉਧਾਰ (ਈਸੀਬੀ) ਰਾਹੀਂ: ਵਿੱਤੀ ਸਾਲ 24 ਵਿੱਚ ਕੁੱਲ ਬਾਹਰੀ ਵਪਾਰਕ ਉਧਾਰ (ਈਸੀਬੀ) ਪ੍ਰਵਾਹ ਵਿੱਚ ਸੇਵਾ ਖੇਤਰ ਦਾ 53 ਪ੍ਰਤੀਸ਼ਤ ਹਿੱਸਾ ਸੀ। ਸੈਕਟਰ ਨੇ ਵਿੱਤੀ ਸਾਲ 24 ਵਿੱਚ 14.9 ਬਿਲੀਅਨ ਡਾਲਰ ਦਾ ਪ੍ਰਵਾਹ ਹਾਸਲ ਕੀਤਾ, ਇਸ ਤਰ੍ਹਾਂ 58.3 ਪ੍ਰਤੀਸ਼ਤ ਦੀ ਸਲਾਨਾ ਵਾਧਾ ਦਰਜ ਕੀਤਾ ਗਿਆ।

************ 

ਐੱਨਬੀ/ਐੱਮਬੀ/ਵੀਐੱਮ/ਏਕੇਐੱਸ


(Release ID: 2035708) Visitor Counter : 60