ਵਿੱਤ ਮੰਤਰਾਲਾ
ਆਰਥਿਕ ਸਰਵੇਖਣ 2024 ਦੇ ਅਨੁਸਾਰ, ਮਜ਼ਬੂਤ ਅਰਥਵਿਵਸਥਾ ਦੇ ਲਈ ਸਿਹਤ ਖੇਤਰ ਬਹੁਤ ਮਹੱਤਵਪੂਰਨ
ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਦੇ ਲਾਭਾਰਥੀਆਂ ਵਿੱਚ 49 ਪ੍ਰਤੀਸ਼ਤ ਮਹਿਲਾਵਾਂ ਹਨ: ਆਰਥਿਕ ਸਰਵੇਖਣ
ਏਮਸ ਦੇਵਘਰ ਵਿੱਚ 10,000ਵੇਂ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਗਿਆ
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ 64.86 ਕਰੋੜ ਆਯੁਸ਼ਮਾਨ ਭਾਰਤ ਸਿਹਤ ਖਾਤੇ (ਏਬੀਐੱਚਏ) ਬਣਾਏ ਗਏ
Posted On:
22 JUL 2024 2:47PM by PIB Chandigarh
ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ‘ਆਰਥਿਕ ਸਰਵੇਖਣ 2023-24’ ਪੇਸ਼ ਕਰਦੇ ਹੋਏ ਕਿਹਾ ਕਿ ਸਮਾਵੇਸ਼ੀ ਵਿਕਾਸ ਦੇ ਪ੍ਰਤੀ ਜਵਾਬਦੇਹੀ ਜ਼ਰੂਰੀ ਦੀਰਘਕਾਲੀ ਕਾਰਕਾਂ ਦੇ ਨਾਲ ਜੁੜੀ ਹੋਈ ਮਜ਼ਬੂਤ ਸਿਹਤ ਸੇਵਾ ਪ੍ਰਣਾਲੀ ਮਜ਼ਬੂਤ ਅਰਥਵਿਵਸਥਾ ਦੇ ਲਈ ਮਹੱਤਵਪੂਰਨ ਹੈ।
ਇਸ ਸਰਵੇਖਣ ਵਿੱਚ ਵਿਕਾਸ ਸਬੰਧੀ ਸਮੁੱਚੀ ਨੀਤੀਆਂ ਵਿੱਚ ਨਿਵਾਰਕ ਅਤੇ ਪ੍ਰੋਮੋਟਿਵ ਸਿਹਤ ਸੇਵਾ ਦੇਖ-ਰੇਖ ਦੇ ਮਾਧਿਅਮ ਨਾਲ ਸਾਰੀ ਉਮਰ ਵਰਗਾਂ ਦੇ ਲਈ ਚੰਗੀ ਸਿਹਤ ਅਤੇ ਕਲਿਆਣ ਸੁਨਿਸ਼ਚਿਤ ਕਰਨ ਅਤੇ ਚੰਗੀ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਤੱਕ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਸਹਿਤ “ਸਭ ਦੇ ਲਈ ਗੁਣਵੱਤਾਪੂਰਨ ਸਿਹਤ ਸੇਵਾ” ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੁਆਰਾ ਉਠਾਏ ਗਏ ਪ੍ਰਮੁੱਖ ਕਦਮਾਂ ਅਤੇ ਯੋਜਨਾਵਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ।
-
ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ): ਇਹ ਯੋਜਨਾ ਵੰਚਿਤ ਪਰਿਵਾਰਾਂ ਨੂੰ ਦੂਸਰੇ ਅਤੇ ਤੀਸਰੇ ਦਰਜੇ ਦੇ ਹਸਪਤਾਲ ਵਿੱਚ ਭਰਤੀ ਦੇ ਲਈ 5 ਲੱਖ ਰੁਪਏ/ਸਾਲ ਦਾ ਸਿਹਤ ਬੀਮਾ ਪ੍ਰਦਾਨ ਕਰਨ ਦੇ ਪ੍ਰਤੀ ਲਕਸ਼ਿਤ ਹੈ। 8 ਜੁਲਾਈ, 2024 ਤੱਕ 34.73 ਕਰੋੜ ਆਯੁਸ਼ਮਾਨ ਭਾਰਤ ਕਾਰਡ ਬਣਾਏ ਜਾ ਚੁੱਕੇ ਹਨ ਅਤੇ ਇਸ ਯੋਜਨਾ ਦੇ ਤਹਿਤ ਹਸਪਤਾਲਾਂ ਵਿੱਚ 7.37 ਕਰੋੜ ਰੋਗੀ ਭਰਤੀ ਹੋਏ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਇਸ ਯੋਜਨਾ ਦੇ ਲਾਭਾਰਥੀਆਂ ਵਿੱਚ 49 ਪ੍ਰਤੀਸ਼ਤ ਮਹਿਲਾਵਾਂ ਹਨ।
-
ਪੀਐੱਮ ਜਨ ਔਸ਼ਧੀ ਕੇਂਦਰ: ਇਸ ਯੋਜਨਾ ਦਾ ਉਦੇਸ਼ ਗੁਣਵੱਤਾਪੂਰਨ ਦਵਾਈਆਂ ਬਜ਼ਾਰ ਦੀਆਂ ਕੀਮਤਾਂ ਤੋਂ 50-90 ਪ੍ਰਤੀਸ਼ਤ ਸਸਤੇ ਰੇਟਾਂ ‘ਤੇ ਉਪਲਬਧ ਕਰਵਾਉਣਾ ਹੈ। ਇਸ ਯੋਜਨਾ ਦੇ ਤਹਿਤ ਪਿਛਲੇ ਸਾਲ ਏਮਸ ਦੇਵਘਰ ਵਿੱਚ 10,000ਵੇਂ ਜਨ ਔਸ਼ਧੀ ਕੇਂਦਰ ਦਾ ਉਦਘਟਾਨ ਕੀਤਾ ਗਿਆ।
-
ਅੰਮ੍ਰਿਤ (ਉਪਚਾਰ ਦੇ ਲਈ ਸਸਤੀਆਂ ਦਵਾਈਆਂ ਅਤੇ ਇਲਾਜ ਲਈ ਭਰੋਸੇਯੋਗ ਇਮਪਲਾਂਟ): ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 300 ਤੋਂ ਜ਼ਿਆਦਾ ਅੰਮ੍ਰਿਤ ਫਾਰਮੇਸੀਆਂ ਸੰਚਾਲਿਤ ਹਨ। ਇਨ੍ਹਾਂ ਦਾ ਉਦੇਸ਼ ਗੰਭੀਰ ਬਿਮਾਰੀਆਂ ਦੇ ਲਈ ਸਸਤੀਆਂ ਦਵਾਈਆਂ ਉਪਲਬਧ ਕਰਵਾਉਣਾ ਹੈ।
-
ਆਯੁਸ਼ਮਾਨ ਭਵ ਅਭਿਯਾਨ: ਸਤੰਬਰ 2023 ਵਿੱਚ ਸ਼ੁਰੂ ਕੀਤੇ ਗਏ ਇਸ ਅਭਿਯਾਨ ਦਾ ਉਦੇਸ਼ ਦੇਸ਼ ਭਰ ਵਿੱਚ ਹਰੇਕ ਪਿੰਡ/ਕਸਬੇ ਵਿੱਚ ਚੋਣੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਅਤੇ ਨਾਗਰਿਕਾਂ ਨੂੰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਬਾਰੇ ਸੂਚਿਤ ਕਰਨਾ ਹੈ। ਇਸ ਅਭਿਯਾਨ ਦੇ ਦੌਰਾਨ ਹਾਸਲ ਕੀਤੀਆਂ ਗਈਆਂ ਸ਼ਲਾਘਾਯੋਗ ਉਪਲਬਧੀਆਂ ਨਿਮਨਲਿਖਿਤ ਹਨ:
-
19.96 ਲੱਖ ਕਲਿਆਣ-ਯੋਗ ਅਤੇ ਧਿਆਨ ਸੈਸ਼ਨ; 1.89 ਕਰੋੜ ਟੈਲੀ ਕੰਸਲਟੇਸ਼ਨ ਦਿੱਤੀ ਗਈ।
-
11.64 ਕਰੋੜ ਲੋਕਾਂ ਨੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ ਅਤੇ 9.28 ਕਰੋੜ ਲੋਕਾਂ ਨੇ ਮੁਫ਼ਤ ਇਲਾਜ ਸੇਵਾਵਾਂ ਦਾ ਲਾਭ ਉਠਾਇਆ।
-
82.10 ਲੱਖ ਮਾਤਾਵਾਂ ਅਤੇ 90.15 ਲੱਖ ਬੱਚਿਆਂ ਨੇ ਜਨਮ ਦੇ ਬਾਅਦ ਜਾਂਚ (ਏਐੱਨਸੀ) ਅਤੇ ਟੀਕਾਕਰਣ ਦਾ ਲਾਭ ਉਠਾਇਆ।
-
34.39 ਕਰੋੜ ਲੋਕਾਂ ਨੇ ਸੱਤ ਪ੍ਰਕਾਰ ਦੀ ਜਾਂਚ (ਟੀਬੀ, ਹਾਈਪਰਟੈਂਸ਼ਨ, ਡਾਇਬਟੀਜ਼, ਓਰਲ ਕੈਂਸਰ, ਬ੍ਰੈਸਟ ਕੈਂਸਰ, ਸਰਵੀਕਲ (Cervical) ਕੈਂਸਰ ਅਤੇ ਕੈਟਰੇਕਟ) ਦਾ ਲਾਭ ਉਠਾਇਆ।
-
2.0 ਕਰੋੜ ਰੋਗੀਆਂ ਨੇ ਸਧਾਰਣ ਓਪੀਡੀ ਤੋਂ ਕੰਸਲਟੇਸ਼ਨ ਲਈ, ਜਦਕਿ 90.69 ਲੱਖ ਰੋਗੀਆਂ ਨੇ ਮਾਹਿਰ ਓਪੀਡੀ ਤੋਂ ਕੰਸਲਟੇਸ਼ਨ ਲਈ ਅਤੇ 65,094 ਵੱਡੀ ਸਰਜਰੀਆਂ ਅਤੇ 1,96,156 ਛੋਟੀਆਂ ਸਰਜਰੀਆਂ ਕੀਤੀਆਂ ਗਈਆਂ।
-
13.48 ਕਰੋੜ ਏਬੀਐੱਚਏ ਖਾਤੇ ਖੋਲ੍ਹੇ ਗਏ, 9.50 ਕਰੋੜ ਆਯੁਸ਼ਮਾਨ ਕਾਰਡ ਬਣਾਏ ਗਏ ਅਤੇ 1.20 ਲੱਖ ਆਯੁਸ਼ਮਾਨ ਸਭਾਵਾਂ ਆਯੋਜਿਤ ਕੀਤੀਆਂ ਗਈਆਂ।
-
25.25 ਲੱਖ ਸਿਹਤ ਮੇਲਿਆਂ ਵਿੱਚ ਕੁੱਲ 20.66 ਕਰੋੜ ਲੋਕ (31 ਮਾਰਚ, 2024 ਤੱਕ) ਆਏ।
-
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ)- 2021 ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਉਦੇਸ਼ ਦੇਸ਼ ਭਰ ਵਿੱਚ ਇੱਕ ਰਾਸ਼ਟਰੀ ਡਿਜੀਟਲ ਸਿਹਤ ਇਕੋ-ਸਿਸਟਮ ਤਿਆਰ ਕਰਨਾ ਹੈ। ਇਸ ਯੋਜਨਾ ਦੇ ਤਹਿਤ 64.86 ਕਰੋੜ ਆਯੁਸ਼ਮਾਨ ਭਾਰਤ ਸਿਹਤ ਖਾਤੇ (ਏਬੀਐੱਚਏ) ਬਣਾਏ ਗਏ, 3.06 ਲੱਖ ਸਿਹਤ ਸੁਵਿਧਾ ਰਜਿਸਟ੍ਰੀਆਂ ਬਣਾਈਆਂ ਗਈਆਂ, 4.06 ਲੱਖ ਸਿਹਤ ਪ੍ਰੋਫੈਸ਼ਨਲਾਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਅਤੇ 39.77 ਕਰੋੜ ਸਿਹਤ ਰਿਕਾਰਡ ਏਬੀਐੱਚਏ ਦੇ ਨਾਲ ਜੋੜੇ ਗਏ।
-
ਈ-ਸੰਜੀਵਨੀ- ਟੈਲੀਮੈਡੀਸਿਨ ਦੇ ਲਈ 2019 ਵਿੱਚ ਸ਼ੁਰੂ ਕੀਤੀ ਗਈ ਇਹ ਯੋਜਨਾ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਆਭਾਸੀ ਡਾਕਟਰ ਕੰਸਲਟੇਸ਼ਨ ਦੇ ਲਈ ਹੈ। ਇਸ ਯੋਜਨਾ ਦੇ ਤਹਿਤ 9 ਜੁਲਾਈ, 2024 ਤੱਕ 1.25 ਲੱਖ ਸਿਹਤ ਤੇ ਕਲਿਆਣ ਕੇਂਦਰਾਂ, ਜਿਨ੍ਹਾਂ ਨੂੰ ਹੁਣ ਆਯੁਸ਼ਮਾਨ ਆਰੋਗਯ ਮੰਦਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿੱਚ 15,857 ਕੇਂਦਰਾਂ ਦੇ ਮਾਧਿਅਮ ਨਾਲ 26.62 ਕਰੋੜ ਰੋਗੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
************
ਐੱਨਐੱਮ/ਐੱਮਵੀ/ਐੱਲਪੀਐੱਸ
(Release ID: 2035218)
Visitor Counter : 64
Read this release in:
Odia
,
English
,
Urdu
,
Hindi
,
Hindi_MP
,
Marathi
,
Assamese
,
Gujarati
,
Tamil
,
Telugu
,
Kannada
,
Malayalam