ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਡ੍ਰੱਗਸ, ਕਾਸਮੈਟਿਕਸ ਅਤੇ ਮੈਡੀਕਲ ਡਿਵਾਈਸਿਜ਼ ਦੇ ਨਿਯਮਾਂ ਦੀ ਸਮੀਖਿਆ ਕੀਤੀ
ਭਾਰਤ ਨੂੰ 'ਦੁਨੀਆ ਦੀ ਫਾਰਮੇਸੀ' ਦੀ ਆਪਣੀ ਆਲਮੀ ਪ੍ਰਤਿਸ਼ਠਾ ਦੇ ਅਨੁਸਾਰ ਡਰੱਗ ਰੈਗੂਲੇਸ਼ਨ ਵਿੱਚ ਇੱਕ ਗਲੋਬਲ ਲੀਡਰ ਬਣਨ ਲਈ, ਸਾਨੂੰ ਇੱਕ ਵਿਸ਼ਵ ਪੱਧਰੀ ਰੈਗੂਲੇਟਰੀ ਪ੍ਰਣਾਲੀ ਦੀ ਜ਼ਰੂਰਤ ਹੈ: ਸ਼੍ਰੀ ਜੇਪੀ ਨੱਡਾ
"ਗਲੋਬਲ ਰੈਗੂਲੇਟਰੀ ਮਾਪਦੰਡਾਂ ਨੂੰ ਪ੍ਰਾਪਤ ਕਰਨ ਲਈ, ਸਾਡਾ ਧਿਆਨ CDCSO ਅਤੇ ਡ੍ਰੱਗਸ ਤੇ ਮੈਡੀਕਲ ਡਿਵਾਈਸ ਉਦਯੋਗ ਵਿੱਚ ਪ੍ਰਕਿਰਿਆਵਾਂ ਦੀ ਪਾਰਦਰਸ਼ਤਾ 'ਤੇ ਹੋਣਾ ਚਾਹੀਦਾ ਹੈ"
ਕੇਂਦਰੀ ਸਿਹਤ ਮੰਤਰੀ ਨੇ ਉਤਪਾਦਾਂ ਦੀ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਫਾਰਮਾ ਅਤੇ ਮੈਡੀਕਲ ਉਪਕਰਣ ਉਦਯੋਗ ਨਾਲ ਲਗਾਤਾਰ ਗੱਲਬਾਤ 'ਤੇ ਜ਼ੋਰ ਦਿੱਤਾ
"ਸਾਨੂੰ MSME ਸੈਕਟਰ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ ਅਤੇ ਸੈਕਟਰ ਦੀ ਸਮਰੱਥਾ ਅਤੇ ਗੁਣਵੱਤਾ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ"
ਰਾਜਾਂ ਦੇ ਕੌਸ਼ਲ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਗੁਣਵੱਤਾ ਮਾਪਦੰਡਾਂ ਨਾਲ ਤਾਲਮੇਲ ਬਿਠਾਉਣ ਲਈ ਉਤਸ਼ਾਹਿਤ ਕਰਨ ਲਈ ਉਨ੍ਹਾਂ ਨਾਲ ਕੰਮ ਕਰਨਾ ਮਹੱਤਵਪੂਰਨ ਹੈ: ਕੇਂਦਰੀ ਸਿਹਤ ਮੰਤਰੀ
Posted On:
17 JUL 2024 2:56PM by PIB Chandigarh
ਭਾਰਤ ਨੂੰ 'ਦੁਨੀਆ ਦੀ ਫਾਰਮੇਸੀ' ਦੀ ਆਪਣੀ ਆਲਮੀ ਪ੍ਰਤਿਸ਼ਠਾ ਦੇ ਅਨੁਸਾਰ ਡਰੱਗ ਰੈਗੂਲੇਸ਼ਨ ਵਿੱਚ ਇੱਕ ਗਲੋਬਲ ਲੀਡਰ ਬਣਨ ਲਈ, ਸਾਨੂੰ ਆਪਣੇ ਸੰਚਾਲਨ ਦੇ ਪੈਮਾਣੇ ਅਤੇ ਅੰਤਰਰਾਸ਼ਟਰੀ ਉਮੀਦਾਂ ਦੇ ਅਨੁਸਾਰ ਵਿਸ਼ਵ ਪੱਧਰੀ ਰੈਗੂਲੇਟਰੀ ਪ੍ਰਣਾਲੀ ਦੀ ਜ਼ਰੂਰਤ ਹੈ। ਇਹ ਗੱਲ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ ਪੀ ਨੱਡਾ ਨੇ ਅੱਜ ਇੱਥੇ ਨੇ ਡ੍ਰੱਗਸ, ਕਾਸਮੈਟਿਕਸ ਅਤੇ ਮੈਡੀਕਲ ਡਿਵਾਈਸਿਜ਼ ਦੇ ਨਿਯਮਾਂ ਦੀ ਸਮੀਖਿਆ ਕਰਦੇ ਹੋਏ ਕਹੀ। ਉੱਚ ਪੱਧਰੀ ਸਮੀਖਿਆ ਦੀ ਬੈਠਕ ਵਿੱਚ ਕੇਂਦਰੀ ਸਿਹਤ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ, ਡ੍ਰੱਗਸ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਡਾ. ਰਾਜੀਵ ਸਿੰਘ ਰਘੁਵੰਸ਼ੀ ਅਤੇ ਸੈਂਟਰਲ ਡ੍ਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਡ੍ਰੱਗਸ ਦੇ ਮੋਹਰੀ ਉਤਪਾਦਕ ਅਤੇ ਨਿਰਯਾਤਕ ਦੇ ਰੂਪ ਵਿੱਚ ਭਾਰਤ ਦੀ ਆਲਮੀ ਸਥਿਤੀ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਜੇ. ਪੀ. ਨੱਡਾ ਨੇ ਸੀਡੀਐੱਸਸੀਓ ਦੁਆਰਾ ਆਪਣੇ ਆਦੇਸ਼ ਦੇ ਤਹਿਤ ਆਲਮੀ ਮਾਪਦੰਡਾਂ ਨੂੰ ਪ੍ਰਾਪਤ ਕਰਨ ਦੀ ਸਮੇਂ ਸੀਮਾ ਦੇ ਨਾਲ ਇੱਕ ਰੋਡਮੈਪ ਤਿਆਰ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਕਰੂਪਤਾ, ਟੈਕਨੀਕਲ ਅੱਪਗ੍ਰੇਡੇਸ਼ਨ ਅਤੇ ਭਵਿੱਖ-ਮੁਖੀ ਦ੍ਰਿਸ਼ਟੀਕੋਣ ਦੇ ਉੱਚਤਮ ਮਾਪਦੰਡਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਅੱਪਗ੍ਰੇਡੇਸ਼ਨ ਨੂੰ ਪ੍ਰਣਾਲੀ-ਅਧਾਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਡ੍ਰੱਗਸ ਅਤੇ ਫਾਰਮਾਸਿਊਟੀਕਲਸ ਦੇ ਨਿਰਯਾਤ ਲਈ, ਉਚਿਤ ਦਖਲਅੰਦਾਜ਼ੀ ਲਈ ਪ੍ਰਣਾਲੀ ਤਿਆਰ ਕੀਤੀ ਜਾਣੀ ਚਾਹੀਦੀ ਹੈ, ਤਾਕਿ ਨਿਰਯਾਤ ਕੀਤੀਆਂ ਜਾ ਰਹੀਆਂ ਦਵਾਈਆਂ ਦੀ ਗੁਣਵੱਤਾ ਬਣਾਏ ਰੱਖੀ ਜਾ ਸਕੇ।

ਸ਼੍ਰੀ ਨੱਡਾ ਨੇ ਸੀਡੀਐੱਸਸੀਓ ਦੇ ਕੰਮਕਾਰ ਵਿੱਚ ਪਾਰਦਰਸ਼ਤਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “ਆਲਮੀ ਮਾਪਦੰਡਾਂ ਨੂੰ ਪ੍ਰਾਪਤ ਕਰਨ ਲਈ, ਸਾਡਾ ਧਿਆਨ ਸੀਡੀਸੀਐੱਸਓ ਵਿੱਚ ਅਤੇ ਡ੍ਰੱਗਸ ਅਤੇ ਮੈਡੀਕਲ ਡਿਵਾਇਸਿਜ਼ ਇੰਡਸਟਰੀ ਵਿੱਚ ਪ੍ਰਕਿਰਿਆਵਾਂ ਦੀ ਪਾਰਦਰਸ਼ਤਾ ‘ਤੇ ਹੋਣਾ ਚਾਹੀਦਾ ਹੈ।” ਉਨ੍ਹਾਂ ਨੇ ਕਿਹਾ ਕਿ ਡ੍ਰੱਗਸ ਰੈਗੂਲੇਟਰੀ ਬਾਡੀ ਅਤੇ ਇੰਡਸਟਰੀ ਦੋਵਾਂ ਨੂੰ ਪਾਰਦਰਸ਼ਤਾ ਦੇ ਉੱਚਤਮ ਸਿਧਾਂਤਾਂ ‘ਤੇ ਕੰਮ ਕਰਨਾ ਚਾਹੀਦਾ ਹੈ, ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਭਾਰਤ ਦੁਆਰਾ ਨਿਰਮਿਤ ਕੀਤੇ ਜਾਣ ਵਾਲੇ ਅਤੇ ਵੇਚੇ ਜਾਣ ਵਾਲੇ ਉਤਪਾਦ ਆਲਮੀ ਗੁਣਵੱਤਾ ਮਾਪਦੰਡਾਂ ਦੇ ਉੱਚਤਮ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਸੀਡੀਐੱਸਸੀਓ ਦੇ ਲਈ ਡ੍ਰੱਗਸ ਅਤੇ ਮੈਡੀਕਲ ਡਿਵਾਇਸਿਜ਼ ਇੰਡਸਟਰੀ ਦੇ ਨਾਲ ਨਿਰੰਤਰ ਸੰਵਾਦ ਬਣਾਏ ਰੱਖਣਾ ਮਹੱਤਵਪੂਰਨ ਹੈ, ਤਾਕਿ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਿਆ ਜਾ ਸਕੇ ਅਤੇ ਸੀਡੀਐੱਸਸੀਓ ਦੀ ਗੁਣਵੱਤਾ ਉਮੀਦਾਂ ਅਤੇ ਮਾਪਦੰਡਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਸਮਰਥਨ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ, “ਸਾਡਾ ਧਿਆਨ ਅਜਿਹੀ ਵਿਵਸਥਾ ਵਿਕਸਿਤ ਕਰਨ ‘ਤੇ ਹੋਣਾ ਚਾਹੀਦਾ ਹੈ, ਜੋ ਰੈਗੂਲੇਟਰੀ ਜ਼ਰੂਰਤਾਂ ਦੇ ਅੰਦਰ ਡ੍ਰੱਗਸ ਇੰਡਸਟਰੀ ਲਈ ਵਪਾਰ ਕਰਨਾ ਅਸਾਨ ਬਣਾ ਸਕਣ। ਇਸ ਲਈ, ਸੀਡੀਐੱਸਸੀਓ ਨੂੰ ਆਲਮੀ ਮਾਪਦੰਡਾਂ ਦੇ ਅਨੁਸਾਰ ਅਤਿਆਧੁਨਿਕ ਸੁਵਿਧਾਵਾਂ ਨਾਲ ਉਪਯੋਗਕਰਤਾ-ਅਨੁਕੂਲ ਸੰਗਠਨ ਬਣਨ ਦੀ ਜ਼ਰੂਰਤ ਹੈ।”

ਡ੍ਰੱਗਸ ਮੈਨੂਫੈਕਚਰਿੰਗ ਨੂੰ ਸੂਖਮ, ਲਘੂ ਅਤੇ ਦਰਮਿਆਨ ਉੱਦਮ (MSME) ਖੇਤਰ ਅਤੇ ਲਘੂ ਉਦਯੋਗਾਂ ਦੇ ਸਾਹਮਣੇ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਵਿਸ਼ੇ ‘ਤੇ ਕੇਂਦਰੀ ਸਿਹਤ ਮੰਤਰੀ ਨੇ ਕਿਹਾ, “ਸਾਨੂੰ ਐੱਮਐੱਸਐੱਮਈ ਸੈਕਟਰ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਮਝਣ ਦੀ ਜ਼ਰੂਰਤ ਹੈ ਅਤੇ ਇੱਕ ਪਾਸੇ ਉਨ੍ਹਾਂ ਦੀ ਸਮਰੱਥਾ ਅਤੇ ਉਤਪਾਦਾਂ ਦੀ ਗੁਣਵੱਤਾ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਨੂੰ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੀ ਨੱਡਾ ਨੂੰ ਸੀਡੀਐੱਸਸੀਓ ਦੀਆਂ ਆਦੇਸ਼ ਅਧਾਰਿਤ ਗਤੀਵਿਧੀਆਂ, ਇਸ ਦੀਆਂ ਉਪਲਬਧੀਆਂ, ਭਵਿੱਖ ਦੀਆਂ ਯੋਜਨਾਵਾਂ ਅਤੇ ਸੀਡੀਐੱਸਸੀਓ ਦੇ ਸਾਹਮਣੇ ਆਉਣ ਵਾਲੀਆਂ ਵਿਭਿੰਨ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਮੰਤਰੀ ਨੂੰ 850 ਕਰੋੜ ਰੁਪਏ ਦੇ ਬਜਟ ਨਾਲ ਰਾਜ ਡ੍ਰੱਗਸ ਰੈਗੂਲੇਟਰੀ ਸਿਸਟਮ ਨੂੰ ਮਜ਼ਬੂਤ ਕਰਨ ਦੀ ਯੋਜਨਾ ਦੀ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਨੂੰ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੇ ਦੌਰਾਨ 2016 ਵਿੱਚ ਲਾਂਚ ਕੀਤਾ ਗਿਆ ਸੀ।
ਕੇਂਦਰੀ ਮੰਤਰੀ ਨੂੰ ਸੈਂਟਰਲ ਅਤੇ ਸਟੇਟ ਡ੍ਰੱਗਸ ਰੈਗੂਲੇਟਰੀ ਬਾਡੀਜ਼ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਦਾਰੀਆਂ ਅਤੇ ਉਨ੍ਹਾਂ ਦਰਮਿਆਨ ਤਾਲਮੇਲ ਬਿਠਾਉਣ ਵਿੱਚ ਆਉਣ ਵਾਲੀਆਂ ਕੁਝ ਚੁਣੌਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਰਾਜ ਸਾਡੀ ਰੈਗੂਲੇਟਰੀ ਵੈਲਿਊ ਚੇਨ ਦਾ ਅਣਿਖੜਵਾਂ ਅੰਗ ਹਨ, ਸ਼੍ਰੀ ਨੱਡਾ ਨੇ ਰਾਜਾਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਤਾਕਿ ਉਨ੍ਹਾਂ ਦੇ ਕੌਸ਼ਲ ਅਤੇ ਸਮਰੱਥਾਵਾਂ ਨੂੰ ਵਧਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਗੁਣਵੱਤਾ ਮਾਪਦੰਡਾਂ ਦੇ ਨਾਲ ਤਾਲਮੇਲ ਬਿਠਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ, “ਇਹ ਵਿਸ਼ੇਸ਼ ਤੌਰ ‘ਤੇ ਸੀਡੀਐੱਸਸੀਓ ਦੁਆਰਾ ਆਲਮੀ ਪੱਧਰ ‘ਤੇ ਮੈਨੂਫੈਕਚਰਿੰਗ ਦੇ ਚੰਗੇ ਤੌਰ –ਤਰੀਕਿਆਂ ਦੇ ਅੱਪਗ੍ਰੇਡੇਸ਼ਨ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਹੈ।”
****
ਐੱਮਵੀ/ਏਕੇਐੱਸ
HFW/HFM CDCSO review meeting/17thJuly2024/1
(Release ID: 2034225)
Visitor Counter : 66