ਕਬਾਇਲੀ ਮਾਮਲੇ ਮੰਤਰਾਲਾ
ਸ਼੍ਰੀ ਜੁਏਲ ਓਰਾਮ ਨੇ ਅਗਲੇ 100 ਦਿਨਾਂ ਦੇ ਲਈ ਕਬਾਇਲੀ ਮਾਮਲs ਮੰਤਰਾਲੇ ਦੀਆਂ ਯੋਜਨਾਵਾਂ ਅਤੇ ਪ੍ਰਮੁੱਖ ਪਹਿਲਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ
Posted On:
17 JUL 2024 6:05PM by PIB Chandigarh
ਅੱਜ ਨਵੀਂ ਦਿੱਲੀ ਵਿੱਚ ਇੱਕ ਦਿਨਾਂ ਮੀਟਿੰਗ ਵਿੱਚ ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ੍ਰੀ ਜੁਏਲ ਓਰਾਮ ਅਤੇ ਰਾਜ ਮੰਤਰੀ ਸ਼੍ਰੀ ਦੁਰਗਾ ਦਾਸ ਉਈਕੇ (Shri Durgadas Uikey) ਨੇ ਮੰਤਰਾਲੇ ਦੀਆਂ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਅਗਲੇ 100 ਦਿਨਾਂ ਦੇ ਲਈ ਮੰਤਰਾਲੇ ਦੀਆਂ ਪ੍ਰਮੁੱਖ ਪਹਿਲਾਂ ‘ਤੇ ਰਣਨੀਤੀ ਬਣਾਈ।
ਇਸ ਮੀਟਿੰਗ ਦੀ ਸ਼ੁਰੂਆਤ ਮੰਤਰਾਲੇ ਦੀਆਂ ਯੋਜਨਾਵਾਂ ਅਤੇ ਪਹਿਲਾਂ ‘ਤੇ ਇੱਕ ਵਿਆਪਕ ਪੇਸ਼ਕਾਰੀ ਦੇ ਨਾਲ ਹੋਈ, ਜਿਸ ਦੇ ਬਾਅਦ ਬਜਟ ਦਾ ਅਵਲੋਕਨ ਕੀਤਾ ਗਿਆ।
ਮੀਟਿੰਗ ਵਿੱਚ ਚਰਚਾ ਕੀਤੀਆਂ ਗਈਆਂ ਪ੍ਰਮੁੱਖ ਯੋਜਨਾਵਾਂ ਅਤੇ ਪਹਿਲਾਂ ਇਸ ਪ੍ਰਕਾਰ ਸਨ:
-
ਕਬਾਇਲੀ ਵਿਦਿਆਰਥੀਆਂ ਲਈ ਸਕੌਲਰਸ਼ਿਪ ਯੋਜਨਾ
-
ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਂ ਮਹਾ ਅਭਿਯਾਨ (ਪੀਐੱਮ-ਜਨਮਨ)
-
ਪ੍ਰਧਾਨ ਮੰਤਰੀ ਆਦਿ ਆਦਰਸ਼ ਗ੍ਰਾਮ ਯੋਜਨਾ (ਪੀਐੱਮਏਏਜੀਵਾਈ)
-
ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ)
-
ਆਜੀਵਿਕਾ ਯੋਜਨਾਵਾਂ
-
ਸੰਵਿਧਾਨ ਦੀ ਧਾਰਾ 275 (1) ਦੇ ਪ੍ਰਾਵਧਾਨ ਦੇ ਤਹਿਤ ਗ੍ਰਾਂਟਾਂ
-
ਕਬਾਇਲੀ ਖੋਜ ਸੰਸਥਾਵਾਂ (ਟੀਆਰਆਈ) ਨੂੰ ਸਹਾਇਤਾ
-
ਸਵੈਇੱਛੂਕ ਸੰਗਠਨਾਂ (ਐੱਨਜੀਓ) ਨੂੰ ਸਹਾਇਤਾ
-
ਸਿਹਤ ਖੇਤਰ ਵਿੱਚ ਕੀਤੀ ਗਈ ਪ੍ਰਮੁੱਖ ਪਹਿਲ, ਅਤੇ
-
ਮੰਤਰਾਲੇ ਦੇ ਵੱਖ-ਵੱਖ ਵਿਭਾਗਾਂ ਦੁਆਰਾ ਸੰਭਾਲੇ ਜਾਣ ਵਾਲੇ ਹੋਰ ਸਹਾਇਕ ਮਾਮਲੇ
ਸ਼੍ਰੀ ਓਰਾਮ ਨੇ ਸਮਾਵੇਸ਼ੀ ਅਤੇ (ਸਮਤਾਮੂਲਕ) ਸਮਾਜ ਨੂੰ ਬਣਾਉਣ ਵਿੱਚ ਇਨ੍ਹਾਂ ਪਹਿਲਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸ਼੍ਰੀ ਉਈਕੇ ਨੇ ਇਨ੍ਹਾਂ ਭਾਵਨਾਵਾਂ ਨੂੰ ਪੁਨਰ-ਵਿਅਕਤ ਕਰਦੇ ਹੋਏ, ਇਨ੍ਹਾਂ ਪਹਿਲਾਂ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਸਹਿਯੋਗਾਤਮਕ ਪ੍ਰਯਾਸਾਂ ਨੂੰ ਉਜਾਗਰ ਕੀਤਾ। ਸਕੱਤਰ (ਕਬਾਇਲੀ ਮਾਮਲੇ), ਸ਼੍ਰੀ ਵਿਭੂ ਨਾਇਰ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਲ ਕੇ ਸਮੇਂ ‘ਤੇ ਅਤੇ ਇਨ੍ਹਾਂ ਪਹਿਲਾਂ ਦਾ ਪ੍ਰਭਾਵੀ ਲਾਗੂਕਰਨ ਸੁਨਿਸ਼ਚਿਤ ਕਰਨ ਲਈ ਕੀਮਤੀ ਜਾਣਕਾਰੀ ਅਤੇ ਵਿਸਤ੍ਰਿਤ ਯੋਜਨਾਵਾਂ ਪ੍ਰਦਾਨ ਕੀਤੀਆਂ।
ਇਸ ਮੀਟਿੰਗ ਦੀ ਸਮਾਪਤੀ ਕਬਾਇਲੀ ਭਾਈਚਾਰੇ ਨੂੰ ਸਸ਼ਕਤ ਬਣਾਉਣ ਲਈ ਨਿਰਧਾਰਿਤ ਟੀਚਿਆਂ ਦੀ ਪ੍ਰਾਪਤੀ ਲਈ ਅਣਥੱਕ ਪ੍ਰਯਾਸ ਕਰਨ ਦੀ ਮੰਤਰਾਲੇ ਦੀ ਸਰਬਸੰਮਤੀ ਪ੍ਰਤੀਬੱਧਤਾ ਦੇ ਨਾਲ ਹੋਈ।
*****
ਵੀਐੱਮ
(Release ID: 2034041)
Visitor Counter : 44