ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਡਾ. ਮਨਸੁਖ ਮਾਂਡਵੀਆ ਨੇ ਰਾਸ਼ਟਰੀ ਯੁਵਾ ਪੁਰਸਕਾਰ ਜੇਤੂਆਂ ਅਤੇ ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ
ਮਾਈਭਾਰਤ ਪਲੇਟਫ਼ਾਰਮ ਨੂੰ ਹੋਰ ਜ਼ਿਆਦਾ ਯੁਵਾ-ਅਨੁਕੂਲ ਬਣਾਉਣ ਬਾਰੇ ਚਰਚਾ ਕੀਤੀ
ਭਾਰਤ ਦੇ ਨੌਜਵਾਨ ਸਾਡੇ ਭਵਿੱਖ ਦੇ ਫੈਸਲੇ ਲੈਣ ਵਾਲੇ ਹਨ: ਕੇਂਦਰੀ ਮੰਤਰੀ
Posted On:
17 JUL 2024 2:12PM by PIB Chandigarh
ਕੇਂਦਰੀ ਯੁਵਾ ਮਾਮਲੇ ਤੇ ਖੇਡ ਅਤੇ ਕਿਰਤ ਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਯੁਵਾ ਪੁਰਸਕਾਰ ਜੇਤੂਆਂ ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ। ਇਸ ਸੈਸ਼ਨ ਦਾ ਉਦੇਸ਼ ਇਨ੍ਹਾਂ ਨੌਜਵਾਨਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਅਤੇ ਮਾਈਭਾਰਤ (MyBharat) ਪਲੇਟਫ਼ਾਰਮ ਨੂੰ ਬਿਹਤਰ ਬਣਾਉਣ ਲਈ ਰਣਨੀਤੀਆਂ 'ਤੇ ਚਰਚਾ ਕਰਨਾ ਸੀ ਤਾਂ ਜੋ ਇਹ ਭਾਰਤ ਦੇ ਨੌਜਵਾਨਾਂ ਲਈ ਵਧੇਰੇ ਪਹੁੰਚਯੋਗ ਅਤੇ ਲਾਭਦਾਇਕ ਬਣ ਸਕੇ।

ਡਾ. ਮਾਂਡਵੀਆ ਨੇ ਗੱਲਬਾਤ ਦੀ ਸ਼ੁਰੂਆਤ ਪੁਰਸਕਾਰ ਜੇਤੂਆਂ ਦੇ ਅਸਾਧਾਰਨ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਕੀਤੀ, ਜੋ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਹਨ ਅਤੇ ਜਿਨ੍ਹਾਂ ਨੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ), ਜਲਵਾਯੂ ਪਰਿਵਰਤਨ, ਸ਼ਹਿਰੀ ਯੋਜਨਾਬੰਦੀ, ਯੁਵਾ ਸਸ਼ਕਤੀਕਰਨ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਵਰਗੇ ਵਿਭਿੰਨ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਉਨ੍ਹਾਂ ਨੇ ਰਾਸ਼ਟਰ ਦੇ ਮਜ਼ਬੂਤ ਭਵਿੱਖ ਦੀ ਉਸਾਰੀ ਲਈ ਨੌਜਵਾਨ ਪ੍ਰਤਿਭਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਭਾਗੀਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਡਾ. ਮਾਂਡਵੀਆ ਨੇ ਕਿਹਾ, "ਭਾਰਤ ਦੇ ਨੌਜਵਾਨ ਸਾਡੇ ਭਵਿੱਖ ਦੇ ਨਿਰਣਾਇਕ ਹਨ ਅਤੇ ਮੈਂ ਉਨ੍ਹਾਂ ਨੂੰ ਸਸ਼ਕਤ ਕਰਨ ਲਈ ਸਾਡੀ ਸਮੂਹਿਕ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹਾਂ।”
ਚਰਚਾ ਦਾ ਇੱਕ ਮਹੱਤਵਪੂਰਨ ਹਿੱਸਾ ਮਾਈਭਾਰਤ ਪਲੇਟਫ਼ਾਰਮ 'ਤੇ ਨੌਜਵਾਨਾਂ ਦੀ ਰਚਨਾਤਮਕ ਸ਼ਮੂਲੀਅਤ ਦੇ ਰੂਪ ਵਿੱਚ ਨਵੀਨਤਾਕਾਰੀ ਅਤੇ ਸਹਿਯੋਗੀ ਵਿਚਾਰਾਂ 'ਤੇ ਕੇਂਦ੍ਰਿਤ ਸੀ। ਡਾ. ਮਾਂਡਵੀਆ ਨੇ ਅਵਾਰਡ ਜੇਤੂਆਂ ਤੋਂ ਪਲੇਟਫ਼ਾਰਮ ਨੂੰ ਹੋਰ ਪ੍ਰਭਾਵੀ, ਜਾਣਕਾਰੀ ਅਧਾਰਿਤ ਅਤੇ ਲੁਭਾਵਾਂ ਬਣਾਉਣ ਬਾਰੇ ਸੁਝਾਅ ਮੰਗੇ। ਪੁਰਸਕਾਰ ਜੇਤੂਆਂ ਨੇ ਹੋਰ ਡਿਜ਼ੀਟਲ ਟੂਲਜ਼ ਨੂੰ ਸ਼ਾਮਲ ਕਰਨ, ਨੌਜਵਾਨਾਂ ਨਾਲ ਸਬੰਧਤ ਸਾਰੀਆਂ ਪਹਿਲਕਦਮੀਆਂ ਲਈ ਇਸ ਨੂੰ ਵੰਨ-ਸਟਾਪ ਹੱਲ ਬਣਾਉਣ ਅਤੇ ਚਾਹਵਾਨ ਨੌਜਵਾਨਾਂ ਨੂੰ ਮਾਰਗਦਰਸ਼ਨ ਕਰਨ ਲਈ ਸਲਾਹਕਾਰ ਅਤੇ ਇੰਟਰਨਸ਼ਿਪ ਪ੍ਰੋਗਰਾਮ ਬਣਾਉਣ ਵਰਗੇ ਵਿਚਾਰ ਪੇਸ਼ ਕੀਤੇ।
ਡਾ. ਮਾਂਡਵੀਆ ਨੇ ਇਹ ਯਕੀਨੀ ਬਣਾਉਣ ਲਈ ਨੌਜਵਾਨਾਂ ਅਤੇ ਮੰਤਰਾਲੇ ਵਿਚਕਾਰ ਲਗਾਤਾਰ ਗੱਲਬਾਤ ਨੂੰ ਉਤਸ਼ਾਹਿਤ ਕੀਤਾ ਕਿ ਨੌਜਵਾਨ ਭਾਰਤੀਆਂ ਦੀਆਂ ਲੋੜਾਂ ਅਤੇ ਇੱਛਾਵਾਂ ਨੂੰ ਢੁਕਵੇਂ ਢੰਗ ਨਾਲ ਨਿਸ਼ਚਿਤ ਕੀਤਾ ਜਾ ਸਕੇ।

ਡਾ. ਮਾਂਡਵੀਆ ਨੇ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇਹ ਗੱਲਬਾਤ ਮਾਈਭਾਰਤ ਪਲੇਟਫ਼ਾਰਮ ਨੂੰ ਨੌਜਵਾਨਾਂ ਦੇ ਰੁਝੇਵਿਆਂ ਅਤੇ ਵਿਕਾਸ ਲਈ ਇੱਕ ਨੀਂਹ ਪੱਥਰ ਬਣਾਉਣ ਲਈ ਇੱਕ ਸਮੂਹਿਕ ਦ੍ਰਿਸ਼ਟੀ ਨਾਲ ਸਮਾਪਤ ਹੋਈ। ਡਾ. ਮਾਂਡਵੀਆ ਨੇ ਭਵਿੱਖ ਬਾਰੇ ਆਪਣੀ ਆਸ਼ਾ ਅਤੇ ਭਾਰਤ ਨੂੰ ਤਰੱਕੀ ਅਤੇ ਨਵੀਨਤਾ ਵੱਲ ਲਿਜਾਣ ਲਈ ਨੌਜਵਾਨਾਂ ਦੀ ਪਰਿਵਰਤਨਸ਼ੀਲ ਸ਼ਕਤੀ ਵਿੱਚ ਵਿਸ਼ਵਾਸ ਪ੍ਰਗਟ ਕੀਤਾ।
ਇਸ ਗੱਲਬਾਤ ਵਿੱਚ ਯੁਵਾ ਮਾਮਲੇ ਵਿਭਾਗ ਦੇ ਸਕੱਤਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।
************
ਪ੍ਰਗਿਆ ਪਾਲੀਵਾਲ ਗੌੜ/ਹਿਮਾਂਸ਼ੂ ਪਾਠਕ
(Release ID: 2034022)
Visitor Counter : 84
Read this release in:
Odia
,
English
,
Urdu
,
Marathi
,
Hindi
,
Hindi_MP
,
Manipuri
,
Assamese
,
Gujarati
,
Tamil
,
Telugu
,
Kannada