ਗ੍ਰਹਿ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਹਰ ਵਰ੍ਹੇ 25 ਜੂਨ ਨੂੰ ‘ਸੰਵਿਦਾਨ ਹੱਤਿਆ ਦਿਵਸ’ (‘Samvidhan Hatya Diwas’) ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ


‘ਸੰਵਿਧਾਨ ਹੱਤਿਆ ਦਿਵਸ’ ਲੋਕਤੰਤਰ ਨੂੰ ਪੁਨਰ-ਸੁਰਜੀਤ ਕਰਨ ਲਈ ਸੰਘਰਸ਼ ਕਰਨ ਵਾਲੇ ਲੱਖਾਂ ਲੋਕਾਂ ਦਾ ਸਨਮਾਨ ਹੈ-ਸ਼੍ਰੀ ਅਮਿਤ ਸ਼ਾਹ

‘ਸੰਵਿਧਾਨ ਹੱਤਿਆ ਦਿਵਸ’ ਹਰ ਭਾਰਤੀ ਦੇ ਅੰਦਰ ਲੋਕਤੰਤਰ ਦੀ ਰੱਖਿਆ ਅਤੇ ਨਿਜੀ ਸੁਤੰਤਰਤਾ ਦੀ ਅਮਰ ਜਯੋਤੀ ਨੂੰ ਜੀਵਤ ਰੱਖਣ ਦਾ ਕੰਮ ਕਰੇਗਾ

25 ਜੂਨ 1975 ਨੂੰ ਐਮਰਜੈਂਸੀ ਲਗਾ ਕੇ ਭਾਰਤੀ ਲੋਕਤੰਤਰ ਦੀ ਆਤਮਾ ਦਾ ਗਲਾ ਘੋਟਿਆ ਗਿਆ ਅਤੇ ਲੱਖਾਂ ਲੋਕਾਂ ਨੂੰ ਬਿਨਾ ਕਾਰਨ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ

ਐਮਰਜੈਂਸੀ ਵਿੱਚ ਤਾਨਾਸ਼ਾਹੀ ਸਰਕਾਰ ਨੇ ਲੋਕਾਂ ਨੂੰ ਅਣਗਿਣਤ ਤਸੀਹੇ ਦਿੱਤੇ ਅਤੇ ਮੀਡੀਆ ਦੀ ਅਵਾਜ਼ ਨੂੰ ਵੀ ਦਬਾ ਦਿੱਤਾ

Posted On: 12 JUL 2024 5:40PM by PIB Chandigarh

ਭਾਰਤ ਸਰਕਾਰ ਨੇ ਹਰ ਸਾਲ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ X ਪਲੈਟਫਾਰਮ ‘ਤੇ ਆਪਣੀਆਂ ਪੋਸਟਾਂ ਵਿੱਚ ਕਿਹਾ ਕਿ 25 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਨੇ ਆਪਣੀ ਤਾਨਾਸ਼ਾਹੀ ਮਾਨਸਿਕਤਾ ਨੂੰ ਦਰਸਾਉਂਦੇ ਹੋਏ ਦੇਸ਼ ਵਿੱਚ ਐਮਰਜੈਂਸੀ ਲਗਾ ਕੇ ਭਾਰਤੀ ਲੋਕਤੰਤਰ ਦੀ ਆਤਮਾ ਦਾ ਗਲਾ ਘੋਟ ਦਿੱਤਾ ਸੀ। ਲੱਖਾਂ ਲੋਕਾਂ ਨੂੰ ਬਿਨਾ ਕਾਰਨ ਜੇਲ੍ਹ ਵਿੱਚ ਪਾ ਦਿੱਤਾ ਗਿਆ ਅਤੇ ਮੀਡੀਆ ਦੀ ਅਵਾਜ਼ ਨੂੰ ਦਬਾ ਦਿੱਤਾ ਗਿਆ ਸੀ। ਭਾਰਤ ਸਰਕਾਰ ਨੇ ਹਰ ਸਾਲ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਦਿਨ ਉਨ੍ਹਾਂ ਸਾਰੇ ਲੋਕਾਂ ਦੇ ਵਿਸ਼ਾਲ ਯੋਗਦਾਨ ਨੂੰ ਯਾਦ ਕਰਵਾਏਗਾ, ਜਿਨ੍ਹਾਂ ਨੇ 1975 ਦੀ ਐਮਰਜੈਂਸੀ ਦੇ ਅਮਾਨਵੀ ਦਰਦ ਨੂੰ ਝੇਲਿਆ ਸੀ। 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੁਆਰਾ ਲਏ ਗਏ ਇਸ ਫੈਸਲੇ ਦਾ ਉਦੇਸ਼ ਉਨ੍ਹਾਂ ਲੱਖਾਂ ਲੋਕਾਂ ਦੇ ਸੰਘਰਸ਼ ਦਾ ਸਨਮਾਨ ਕਰਨਾ ਹੈ, ਜਿਨ੍ਹਾਂ ਨੇ ਤਾਨਾਸ਼ਾਹੀ ਸਰਕਾਰ ਦੇ ਅਣਗਿਣਤ ਤਸੀਹਿਆਂ ਅਤੇ ਜ਼ੁਲਮ ਦਾ ਸਾਹਮਣਾ ਕਰਨ ਦੇ ਬਾਵਜੂਦ ਲੋਕਤੰਤਰ ਨੂੰ ਮੁੜ-ਸੁਰਜੀਤ ਕਰਨ ਲਈ ਸੰਘਰਸ਼ ਕੀਤਾ। ‘ਸੰਵਿਧਾਨ ਹੱਤਿਆ ਦਿਵਸ’ ਹਰ ਭਾਰਤੀ ਦੇ ਅੰਦਰ ਲੋਕਤੰਤਰ ਦੀ ਰੱਖਿਆ ਅਤੇ ਨਿਜੀ ਸੁਤੰਤਰਤਾ ਦੀ ਅਮਰ ਜਯੋਤੀ ਨੂੰ ਜੀਵਤ ਰੱਖਣ ਦਾ ਕੰਮ ਕਰੇਗਾ, ਤਾਕਿ ਕੋਈ ਵੀ ਤਾਨਾਸ਼ਾਹੀ ਮਾਨਸਿਕਤਾ ਭਵਿੱਖ ਵਿੱਚ ਇਸ ਨੂੰ ਦੁਹਰਾ ਨਾ ਸਕੇ।”

****

 

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2033424) Visitor Counter : 59