ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 13 ਜੁਲਾਈ ਨੂੰ ਮੁੰਬਈ ਜਾਣਗੇ


ਪ੍ਰਧਾਨ ਮੰਤਰੀ 29,400 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਵਿਭਿੰਨ ਪ੍ਰੋਜੈਕਟਾਂ ਨੂੰ ਲਾਂਚ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਠਾਣੇ ਬੋਰੀਵਲੀ ਟਵਿਨ ਟਨਲ ਪ੍ਰੋਜੈਕਟ ਅਤੇ ਗੋਰੇਗਾਂਵ ਮੁਲੁੰਡ ਲਿੰਕ ਰੋਡ ਪ੍ਰੋਜੈਕਟ ਵਿੱਚ ਸੁਰੰਗ ਬਣਾਉਣ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਨਵੀ ਮੁੰਬਈ ਵਿੱਚ ਕਲਿਆਣ ਯਾਰਡ ਰੀਮੌਡਲਿੰਗ ਅਤੇ ਗਤੀ ਸ਼ਕਤੀ ਮਲਟੀ ਮੌਡਲ ਕਾਰਗੋ ਟਰਮੀਨਲ ਦਾ ਵੀ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਲੋਕਮਾਨਯ ਤਿਲਕ ਟਰਮੀਨਸ ਵਿੱਚ ਨਵੇਂ ਪਲੈਟਫਾਰਮ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਸਟੇਸ਼ਨ ‘ਤੇ ਪਲੈਟਫਾਰਮ 10 ਅਤੇ 11 ਦਾ ਵਿਸਤਾਰ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਲਗਭਗ 5600 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਮੁੱਖਯਮੰਤਰੀ ਯੁਵਾ ਕਾਰਯ ਪ੍ਰਸ਼ਿਕਸ਼ਣ ਯੋਜਨਾ ਲਾਂਚ ਕਰਨਗੇ

ਪ੍ਰਧਾਨ ਮੰਤਰੀ ਮੁੰਬਈ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ (ਆਈਐੱਨਐੱਸ) ਟਾਵਰਸ ਦਾ ਵੀ ਉਦਘਾਟਨ ਕਰਨਗੇ

Posted On: 12 JUL 2024 5:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 13 ਜੁਲਾਈ, 2024 ਨੂੰ ਮੁੰਬਈ, ਮਹਾਰਾਸ਼ਟਰ ਦਾ ਦੌਰਾ ਕਰਨਗੇ। ਸ਼ਾਮ ਕਰੀਬ 5:30 ਵਜੇ ਪ੍ਰਧਾਨ ਮੰਤਰੀ ਗੋਰੇਗਾਂਵ, ਮੁੰਬਈ ਵਿੱਚ ਨੇਸਕੋ ਪ੍ਰਦਰਸ਼ਨੀ ਕੇਂਦਰ ਪਹੁੰਚਣਗੇ, ਜਿੱਥੇ ਉਹ 29,400 ਕਰੋੜ ਰੁਪਏ ਤੋਂ ਵੱਧ ਦੀ ਲਗਾਤ ਵਾਲੇ ਸੜਕ, ਰੇਲਵੇ ਅਤੇ ਬੰਦਰਗਾਹ ਖੇਤਰ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਨੂੰ ਲਾਂਚ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਬਾਅਦ ਸ਼ਾਮ ਕਰੀਬ 7 ਵਜੇ ਪ੍ਰਧਾਨ ਮੰਤਰੀ ਮੁੰਬਈ ਦਾ ਬਾਂਦਰਾ ਕੁਰਲਾ ਕੰਪਲੈਕਸ ਦੇ ਜੀ-ਬਲੌਕ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ (ਆਈਐੱਨਐੱਸ) ਸਕੱਤਰੇਤ ਦਾ ਦੌਰਾ ਕਰਨਗੇ ਅਤੇ ਆਈਐੱਨਐੱਸ ਟਾਵਰਸ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ 16,600 ਕਰੋੜ ਰੁਪਏ ਦੀ ਲਾਗਤ ਵਾਲੀ ਠਾਣੇ ਬੋਰੀਵਲੀ ਸੁਰੰਗ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਠਾਣੇ ਅਤੇ ਬੋਰੀਵਲੀ ਦਰਮਿਆਨ ਇਹ ਟਵਿਨ ਟਿਊਬ ਸੁਰੰਗ ਸੰਜੈ ਗਾਂਧੀ ਨੈਸ਼ਨਲ ਪਾਰਕ ਦੇ ਹੇਠਾਂ ਤੋਂ ਗੁਜਰੇਗੀ, ਜੋ ਬੋਰੀਵਲੀ ਦੀ ਤਰਫ਼ ਵੈਸਟਰਨ ਐਕਸਪ੍ਰੈੱਸ ਹਾਈਵੇ ਅਤੇ ਠਾਣੇ ਦੀ ਤਰਫ਼ ਘੋੜਬੰਦਰ ਰੋਡ ਦਰਮਿਆਨ ਸਿੱਧਾ ਸੰਪਰਕ ਸਥਾਪਿਤ ਕਰੇਗੀ। ਪ੍ਰੋਜੈਕਟ ਦੀ ਕੁੱਲ ਲੰਬਾਈ 11.8 ਕਿਲੋਮੀਟਰ ਹੈ। ਇਸ ਨਾਲ ਠਾਣੇ ਤੋਂ ਬੋਰੀਵਲੀ ਦੀ ਯਾਤਰਾ 12 ਕਿਲੋਮੀਟਰ ਘੱਟ ਹੋ ਜਾਵੇਗੀ ਅਤੇ ਯਾਤਰਾ ਸਮੇਂ ਵਿੱਚ ਲਗਭਗ 1 ਘੰਟੇ ਦੀ ਬਚਤ ਹੋਵੇਗੀ।

ਪ੍ਰਧਾਨ ਮੰਤਰੀ ਗੋਰੇਗਾਂਵ ਮੁਲੁੰਡ ਲਿੰਕ ਰੋਡ (ਜੀਐੱਮਐੱਲਆਰ) ਪ੍ਰੋਜੈਕਟ ਵਿੱਚ ਸੁਰੰਗ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਲਾਗਤ 6300 ਕਰੋੜ ਰੁਪਏ ਤੋਂ ਵੱਧ ਹੈ। ਜੀਐੱਮਐੱਲਆਰ ਵਿੱਚ ਗੋਰੇਗਾਂਵ ਵਿੱਚ ਵੈਸਟਰਨ ਐਕਸਪ੍ਰੈੱਸ ਹਾਈਵੇ ਤੋਂ ਮੁਲੁੰਡ ਵਿੱਚ ਈਸਟਰਨ ਐਕਸਪ੍ਰੈੱਸ ਹਾਈਵੇ ਤੱਕ ਸੜਕ ਸੰਪਰਕ ਦੀ ਪਰਿਕਲਪਨਾ ਕੀਤੀ ਗਈ ਹੈ। ਜੀਐੱਮਐੱਲਆਰ ਦੀ ਕੁੱਲ ਲੰਬਾਈ ਲਗਭਗ 6.65 ਕਿਲੋਮੀਟਰ ਹੈ ਅਤੇ ਇਹ ਨਵੀ ਮੁੰਬਈ ਵਿੱਚ ਨਵੇਂ ਪ੍ਰਸਤਾਵਿਤ ਹਵਾਈ ਅੱਡੇ ਅਤੇ ਪੁਣੇ ਮੰਬਈ ਐਕਸਪ੍ਰੈੱਸਵੇ ਦੇ ਨਾਲ ਪੱਛਮੀ ਉਪਨਗਰਾਂ ਦੇ ਲਈ ਸਿੱਧੀ ਕਨੈਕਟੀਵਿਟੀ ਪ੍ਰਦਾਨ ਕਰੇਗੀ।

ਪ੍ਰਧਾਨ ਮੰਤਰੀ ਨਵੀ ਮੁੰਬਈ ਦੇ ਤੁਰਭੇ ਵਿੱਚ ਕਲਿਆਣ ਯਾਰਡ ਰੀਮੌਡਲਿੰਗ ਅਤੇ ਗਤੀ ਸ਼ਕਤੀ ਮਲਟੀ ਮੌਡਲ ਕਾਰਗੋ ਟਰਮੀਨਲ ਦਾ ਨੀਂਹ ਪੱਥਰ ਵੀ ਰੱਖਣਗੇ। ਕਲਿਆਯ ਯਾਰਡ ਲੰਬੀ ਦੂਰੀ ਅਤੇ ਉਪਨਗਰੀ ਆਵਾਜਾਈ ਨੂੰ ਅਲੱਗ ਕਰਨ ਵਿੱਚ ਮਦਦ ਕਰੇਗਾ। ਰੀਮੌਡਲਿੰਗ ਨਾਲ ਯਾਰਡ ਦੀ ਸਮਰੱਥਾ ਵਧੇਗੀ ਅਤੇ ਅਧਿਕ ਟ੍ਰੇਨਾਂ ਖੜੀ ਹੋ ਸਕਣਗੀਆਂ, ਜਿਸ ਨਾਲ ਭੀੜਭਾੜ ਘੱਟ ਹੋਵੇਗੀ ਅਤੇ ਟ੍ਰੇਨ ਸੰਚਾਲਨ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ। ਨਵੀ ਮੁੰਬਈ ਵਿੱਚ ਗਤੀ ਸ਼ਕਤੀ ਮਲਟੀ ਮੌਡਲ ਕਾਰਗੋ ਟਰਮੀਨਲ 32600 ਵਰਗ ਮੀਟਰ ਤੋਂ ਅਧਿਕ ਖੇਤਰ ਵਿੱਚ ਬਣਾਇਆ ਜਾਵੇਗਾ। ਇਹ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇ ਵਧੇਰੇ ਅਵਸਰ ਪ੍ਰਦਾਨ ਕਰੇਗਾ ਅਤੇ ਸੀਮੇਂਟ ਅਤੇ ਹੋਰ ਵਸਤੂਆਂ ਨੂੰ ਰੱਖਣ ਦੇ ਲਈ ਇੱਕ ਹੋਰ ਟਰਮੀਨਲ ਦੇ ਰੂਪ ਵਿੱਚ ਕੰਮ ਕਰੇਗਾ।

ਪ੍ਰਧਾਨ ਮੰਤਰੀ ਲੋਕਮਾਨਯ ਤਿਲਕ ਟਰਮੀਨਸ ‘ਤੇ ਨਵੇਂ ਪਲੈਟਫਾਰਮ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਸਟੇਸ਼ਨ ‘ਤੇ ਪਲੈਟਫਾਰਮ ਨੰਬਰ 10 ਅਤੇ 11 ਦਾ ਵਿਸਤਾਰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਲੋਕਮਾਨਯ ਤਿਲਕ ਟਰਮੀਨਸ ‘ਤੇ ਨਵੇਂ ਲੰਬੇ ਪਲੈਟਫਾਰਮ ਲੰਬੀਆਂ ਟ੍ਰੇਨਾਂ ਖੜੀ ਹੋ ਸਕਦੀਆਂ ਹਨ, ਜਿਸ ਨਾਲ ਹਰੇਕ ਟ੍ਰੇਨ ਵਿੱਚ ਅਧਿਕ ਯਾਤਰੀ ਬੈਠ ਸਕਣਗੇ ਅਤੇ ਵਧਦੀ ਆਵਾਜਾਈ ਨੂੰ ਸੰਭਾਲਣ ਦੇ ਲਈ ਸਟੇਸ਼ਨ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ। ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਸਟੇਸ਼ਨ ‘ਤੇ ਪਲੈਟਫਾਰਮ ਨੰਬਰ 10 ਅਤੇ 11 ਨੂੰ ਕਵਰ ਸ਼ੈੱਡ ਅਤੇ ਵੌਸ਼ੇਬਲ ਐਪ੍ਰਨ ਦੇ ਨਾਲ 382 ਮੀਟਰ ਤੱਕ ਵਧਾਇਆ ਗਿਆ ਹੈ। ਇਸ ਨਾਲ ਟ੍ਰੇਨਾਂ ਵਿੱਚ 24 ਕੋਚ ਤੱਕ ਵਧਾਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਯਾਤਰੀਆਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ।

ਪ੍ਰਧਾਨ ਮੰਤਰੀ ਲਗਭਗ 5600 ਕਰੋੜ ਰੁਪਏ ਲਾਗਤ ਦੀ ਮੁੱਖਯ ਮੰਤਰੀ ਯੁਵਾ ਕਾਰਯ ਪ੍ਰਸ਼ਿਕਸ਼ਣ ਯੋਜਨਾ ਨੂੰ ਵੀ ਲਾਂਚ ਕਰਨਗੇ। ਇਹ ਇੱਕ ਪਰਿਵਰਤਨਕਾਰੀ ਇੰਟਰਨਸ਼ਿਪ ਪ੍ਰੋਗਰਾਮ ਹੈ ਜਿਸ ਦਾ ਉਦੇਸ਼ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਕੌਸ਼ਲ ਵਿਕਾਸ ਅਤੇ ਉਦਯੋਗ ਵਿੱਚ ਅਨੁਭਵ ਦੇ ਅਵਸਰ ਪ੍ਰਦਾਨ ਕਰਕੇ ਯੁਵਾ ਬੇਰੋਜ਼ਗਾਰੀ ਨੂੰ ਦੂਰ ਕਰਨਾ ਹੈ।

 ਪ੍ਰਧਾਨ ਮੰਤਰੀ ਆਈਐੱਨਐੱਸ ਟਾਵਰਸ ਦਾ ਉਦਘਾਟਨ ਕਰਨ ਦੇ ਲਈ ਮੁੰਬਈ ਦੇ ਬਾਂਦ੍ਰਾ ਕੁਰਲਾ ਕੰਪਲੈਕਸ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ (ਆਈਐੱਨਐੱਸ) ਸਕੱਤਰੇਤ ਵੀ ਜਾਣਗੇ। ਨਵੀਂ ਇਮਾਰਤ ਮੁੰਬਈ ਵਿੱਚ ਆਧੁਨਿਕ ਅਤੇ ਕੁਸ਼ਲ ਦਫ਼ਤਰ ਸਥਾਨ ਦੀ ਆਈਐੱਨਐੱਸ ਦੇ ਮੈਂਬਰਾਂ ਦੀ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ, ਜੋ ਮੁੰਬਈ ਵਿੱਚ ਸਮਾਚਾਰ ਪੱਤਰ ਉਦਯੋਗ ਦੇ ਨਿਯੰਤ੍ਰਣ ਕੇਂਦਰ ਦੇ ਰੂਪ ਵਿੱਚ ਕੰਮ ਕਰੇਗੀ।

 

***************

ਡੀਐੱਸ/ਐੱਸਆਰ



(Release ID: 2032942) Visitor Counter : 11