ਪ੍ਰਧਾਨ ਮੰਤਰੀ ਦਫਤਰ

ਬਿਮਸਟੇਕ ਵਿਦੇਸ਼ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਨੇ ਵਿਭਿੰਨ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ

ਪ੍ਰਧਾਨ ਮੰਤਰੀ ਨੇ ਬਿਮਸਟੇਕ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ

ਪ੍ਰਧਾਨ ਮੰਤਰੀ ਨੇ ਅਗਾਮੀ ਬਿਮਸਟੇਕ ਸਮਿਟ ਦੇ ਲਈ ਥਾਈਲੈਂਡ ਨੂੰ ਪੂਰਨ ਸਮਰਥਨ ਵਿਅਕਤ ਕੀਤਾ

Posted On: 12 JUL 2024 1:57PM by PIB Chandigarh

ਬਿਮਸਟੇਕ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸਾਂਝੇ ਤੌਰ ‘ਤੇ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਮੰਤਰੀਆਂ ਦੇ ਸਮੂਹ ਦੇ ਨਾਲ ਕਨੈਕਟੀਵਿਟੀ, ਐਨਰਜੀ, ਟ੍ਰੇਡ, ਹੈਲਥ, ਐਗਰੀਕਲਚਰ, ਸਾਇੰਸ, ਸਕਿਉਰਿਟੀ ਅਤੇ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਸਹਿਤ ਵਿਭਿੰਨ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਸਾਰਥਕ ਚਰਚਾ ਕੀਤੀ। ਉਨ੍ਹਾਂ ਨੇ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਇੰਜਣ ਦੇ ਰੂਪ ਵਿੱਚ ਬਿਮਸਟੇਕ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।

 ਪ੍ਰਧਾਨ ਮੰਤਰੀ ਨੇ ਇੱਕ ਸ਼ਾਂਤੀਪੂਰਨ, ਸਮ੍ਰਿੱਧ, ਹਰ ਸਥਿਤੀ ਦੇ ਅਨੁਕੂਲ ਅਤੇ ਸੁਰੱਖਿਅਤ ਬਿਮਸਟੇਕ ਖੇਤਰ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਅਤੇ ਭਾਰਤ ਦੀ ‘ਨੇਬਰਹੁੱਡ ਫਸਟ’ ਅਤੇ ‘ਲੁੱਕ ਈਸਟ’ ਨੀਤੀਆਂ ਦੇ ਨਾਲ-ਨਾਲ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ ਦੇ ਸੰਦਰਭ ਵਿੱਚ ਸਾਗਰ ਵਿਜ਼ਨ ਵਿੱਚ ਇਸ ਦੇ ਮਹੱਤਵ ‘ਤੇ ਚਾਨਣਾ ਪਾਇਆ।

 ਪ੍ਰਧਾਨ ਮੰਤਰੀ ਨੇ ਸਤੰਬਰ ਵਿੱਚ ਹੋਣ ਵਾਲੇ ਅਗਾਮੀ ਬਿਮਸਟੇਕ ਸਮਿਟ ਦੇ ਲਈ ਥਾਈਲੈਂਡ ਨੂੰ ਭਾਰਤ ਦਾ ਪੂਰਨ ਸਮਰਥਨ ਵਿਅਕਤ ਕੀਤਾ।

******

ਡੀਐੱਸ/ਐੱਸਟੀ



(Release ID: 2032768) Visitor Counter : 17