ਸਿੱਖਿਆ ਮੰਤਰਾਲਾ
ਐੱਨਸੀਈਆਰਟੀ ਪਾਠ ਪੁਸਤਕਾਂ ਬਾਰੇ ਗੁਮਰਾਹਕੁੰਨ ਖ਼ਬਰ 'ਤੇ ਸਪਸ਼ਟੀਕਰਨ
ਜੁਲਾਈ 2024 ਤੱਕ ਐੱਨਸੀਈਆਰਟੀ ਵੱਲੋਂ ਛੇਵੀਂ ਜਮਾਤ ਦੀਆਂ ਸਾਰੀਆਂ ਪਾਠ ਪੁਸਤਕਾਂ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ
ਜਮਾਤ ਤੀਜੀ ਅਤੇ ਛੇਵੀਂ ਤੋਂ ਇਲਾਵਾ ਕਿਸੇ ਵੀ ਹੋਰ ਜਮਾਤ ਲਈ ਮੌਜੂਦਾ ਸਿਲੇਬਸ ਜਾਂ ਪਾਠ ਪੁਸਤਕਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ
Posted On:
10 JUL 2024 3:23PM by PIB Chandigarh
‘ਦਿ ਹਿੰਦੂ’ ਅਖ਼ਬਾਰ ਵਿੱਚ 9 ਜੁਲਾਈ, 2024 ਨੂੰ ਛਪੀ ਖ਼ਬਰ “ਛੇਵੀਂ, ਨੌਂਵੀਂ ਅਤੇ ਗਿਆਰ੍ਹਵੀਂ ਜਮਾਤਾਂ ਦੀਆਂ ਸੋਧੀਆਂ ਹੋਈਆਂ ਐੱਨਸੀਈਆਰਟੀ ਪਾਠ ਪੁਸਤਕਾਂ ਨੂੰ ਲੈ ਕੇ ਉਲਝਣ ਅਧਿਆਪਕਾਂ ਨੂੰ ਪਰੇਸ਼ਾਨ ਕਰ ਰਹੀ ਹੈ”ਦੇ ਹਵਾਲੇ ਨਾਲ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਖ਼ਬਰ ਅਸਲ ਵਿੱਚ ਗ਼ਲਤ ਅਤੇ ਗੁਮਰਾਹਕੁੰਨ ਹੈ।
ਲੇਖ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ:
-
ਛੇਵੀਂ ਜਮਾਤ ਦੀ ਐੱਨਸੀਈਆਰਟੀ ਦੀਆਂ ਪਾਠ ਪੁਸਤਕਾਂ ਵਿਦਿਆਰਥੀਆਂ ਤੱਕ ਪਹੁੰਚਣ ਵਿੱਚ 2 ਮਹੀਨੇ ਦਾ ਸਮਾਂ ਹੋਰ ਲੱਗੇਗਾ।
-
ਸੀਬੀਐੱਸਈ ਵੱਲੋਂ ਇਹ ਸਪਸ਼ਟ ਤੌਰ 'ਤੇ ਨਹੀਂ ਦੱਸਿਆ ਗਿਆ ਸੀ ਕਿ ਕੀ ਸਿਰਫ਼ ਤੀਸਰੀ ਅਤੇ ਚੌਥੀ ਜਮਾਤਾਂ ਨੂੰ ਸੋਧੀਆਂ ਪਾਠ ਪੁਸਤਕਾਂ ਮਿਲਣਗੀਆਂ ਜਾਂ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਨੂੰ ਵੀ ਸੋਧਿਆ ਜਾਵੇਗਾ।
-
ਨੌਵੀਂ ਜਮਾਤ ਦੀਆਂ ਅੰਗਰੇਜ਼ੀ ਅਤੇ ਭੂਗੋਲ ਅਤੇ ਗਿਆਰ੍ਹਵੀਂ ਜਮਾਤ ਦੀਆਂ ਕੰਪਿਊਟਰ ਵਿਗਿਆਨ, ਰਸਾਇਣ ਵਿਗਿਆਨ ਅਤੇ ਇਤਿਹਾਸ ਦੀਆਂ ਪਾਠ ਪੁਸਤਕਾਂ ਅਜੇ ਪ੍ਰਕਾਸ਼ਿਤ ਨਹੀਂ ਹੋਈਆਂ ਹਨ।
ਇਸ ਸ਼ੰਕੇ ਨੂੰ ਦੂਰ ਕਰਨ ਲਈ ਅਤੇ ਵਧੇਰੇ ਸਪਸ਼ਟਤਾ ਲਈ ਹੇਠ ਲਿਖਿਆਂ ਨੂੰ ਦੁਹਰਾਇਆ ਜਾਂਦਾ ਹੈ -
-
ਜੁਲਾਈ 2024 ਤੱਕ ਐੱਨਸੀਈਆਰਟੀ ਵੱਲੋਂ ਛੇਵੀਂ ਜਮਾਤ ਦੀਆਂ ਸਾਰੀਆਂ ਪਾਠ ਪੁਸਤਕਾਂ ਉਪਲਬਧ ਕਰਵਾਈਆਂ ਜਾਣਗੀਆਂ। 2 ਮਹੀਨਿਆਂ ਦੀ ਦੱਸੀ ਗਈ ਸਮਾਂ ਹੱਦ ਦਾ ਜ਼ਿਕਰ ਗ਼ਲਤ ਹੈ। ਅਨੁਭਵੀ ਸਿਖਲਾਈ ਦੇ ਸੰਦਰਭ ਵਿੱਚ ਵਿਹਾਰਕ ਅਨੁਭਵ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਢੁਕਵਾਂ ਸਮਾਂ ਪ੍ਰਦਾਨ ਕਰਨ ਲਈ ਅਤੇ ਪੁਰਾਣੇ ਸਿਲੇਬਸ ਦੀ ਥਾਂ 'ਤੇ ਨਵੇਂ ਸਿਲੇਬਸ ਨੂੰ ਸੁਚਾਰੂ ਢੰਗ ਨਾਲ ਜੋੜਨ ਲਈ, ਐੱਨਸੀਈਆਰਟੀ ਨੇ ਪਹਿਲਾਂ ਹੀ ਗ੍ਰੇਡ 6 ਲਈ ਸਾਰੇ 10 ਵਿਸ਼ਿਆਂ ਵਿੱਚ ਇੱਕ ਮਹੀਨੇ ਦਾ ਬ੍ਰਿਜ ਪ੍ਰੋਗਰਾਮ ਉਪਲਬਧ ਕਰਵਾਇਆ ਹੈ ਅਤੇ ਅਧਿਆਪਕ ਇਸ ਦੀ ਵਰਤੋਂ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਕਰ ਰਹੇ ਹਨ।
-
ਮਾਰਚ 2024 ਵਿੱਚ ਹੀ ਸੀਬੀਐੱਸਈ ਸਰਕੂਲਰ ਨੰ. 29/2024 ਮਿਤੀ 22 ਮਾਰਚ, 2024 ਨੂੰ ਸੂਚਿਤ ਕੀਤਾ ਗਿਆ ਹੈ ਕਿ ਜਮਾਤ ਤੀਜੀ ਅਤੇ ਛੇਵੀਂ ਤੋਂ ਇਲਾਵਾ ਕਿਸੇ ਵੀ ਜਮਾਤ ਲਈ ਮੌਜੂਦਾ ਸਿਲੇਬਸ ਜਾਂ ਪਾਠ ਪੁਸਤਕਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਗੁਮਰਾਹਕੁੰਨ ਜਾਣਕਾਰੀ ਦੇ ਮੱਦੇਨਜ਼ਰ ਸਕੂਲਾਂ ਨੂੰ ਇੱਕ ਵਾਰ ਫਿਰ ਸੀਬੀਐੱਸਈ ਵੱਲੋਂ ਇਨ੍ਹਾਂ ਜਮਾਤਾਂ ਲਈ ਉਹੀ ਪਾਠ ਪੁਸਤਕਾਂ ਦੀ ਵਰਤੋਂ ਜਾਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ, ਜੋ ਉਨ੍ਹਾਂ ਨੇ ਪਿਛਲੇ ਅਕਾਦਮਿਕ ਸਾਲ (2023-24) ਵਿੱਚ ਵਰਤੀਆਂ ਸਨ।
-
ਆਰਪੀਡੀਸੀ ਬੈਂਗਲੁਰੂ, ਤਾਮਿਲਨਾਡੂ ਸਮੇਤ ਸਾਰੇ ਦੱਖਣੀ ਭਾਰਤੀ ਰਾਜਾਂ ਨੂੰ ਪਾਠ ਪੁਸਤਕਾਂ ਦੀ ਸਪਲਾਈ ਕਰਦਾ ਹੈ। ਐੱਨਸੀਈਆਰਟੀ ਨੇ ਆਰਪੀਡੀਸੀ ਬੈਂਗਲੁਰੂ ਤੋਂ ਪ੍ਰਾਪਤ ਨੌਂਵੀਂ ਅਤੇ ਗਿਆਰ੍ਹਵੀਂ ਜਮਾਤ ਦੀਆਂ ਪਾਠ-ਪੁਸਤਕਾਂ ਲਈ ਸਿਰਲੇਖ ਅਨੁਸਾਰ ਮੰਗ ਪੂਰੀ ਕਰ ਦਿੱਤੀ ਹੈ। ਪ੍ਰਕਾਸ਼ਨ ਵਿਭਾਗ ਅਤੇ ਆਰਪੀਡੀਸੀ ਬੈਂਗਲੁਰੂ ਵੱਲੋਂ ਕੋਈ ਕਮੀ ਦੀ ਸੂਚਨਾ ਨਹੀਂ ਦਿੱਤੀ ਗਈ ਹੈ।
************
ਐੱਸਐੱਸ/ਏਕੇ
(Release ID: 2032611)
Visitor Counter : 69