ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ 6 ਜੁਲਾਈ ਤੋਂ ਕੇਰਲ ਦੇ ਦੋ ਦਿਨਾਂ ਦੌਰੇ ’ਤੇ ਜਾਣਗੇ


ਉਪ ਰਾਸ਼ਟਰਪਤੀ ਭਾਰਤੀ ਪੁਲਾੜ, ਵਿਗਿਆਨ ਅਤੇ ਤਕਨਾਲੋਜੀ ਸੰਸਥਾਨ (ਆਈਆਈਐੱਸਟੀ), ਤਿਰੂਵਨੰਤਪੁਰਮ ਦੀ 12ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ

Posted On: 04 JUL 2024 2:32PM by PIB Chandigarh

ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਅਤੇ ਡਾ. ਸੁਦੇਸ਼ ਧਨਖੜ 6 ਅਤੇ 7 ਜੁਲਾਈ, 2024 ਨੂੰ ਕੇਰਲ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ ।

ਆਪਣੇ ਦੌਰੇ ਦੇ ਪਹਿਲੇ ਦਿਨ ਸ੍ਰੀ ਧਨਖੜ, ਭਾਰਤੀ ਪੁਲਾੜ, ਵਿਗਿਆਨ ਅਤੇ ਤਕਨਾਲੋਜੀ ਸੰਸਥਾਨ (ਆਈਆਈਐੱਸਟੀ) ਦੀ 12ਵੀਂ ਕਨਵੋਕੇਸ਼ਨ ਦੇ ਸਮਾਰੋਹ ਨੂੰ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਨਗੇ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸੰਸਥਾਨ ਦੇ ਮੈਡਲ ਆਫ਼ ਐਕਸੀਲੈਂਸ ਨਾਲ ਸਨਮਾਨਤ ਕਰਨਗੇ। ਅਗਲੇ ਦਿਨ ਉਪ ਰਾਸ਼ਟਰਪਤੀ ਦਾ ਕੋਲਮ ਅਤੇ ਅਸ਼ਟਮੁਦੀ ਬੈਕਵਾਟਰਜ਼ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ।

***************

ਐੱਮਐੱਸ/ਜੇਕੇ/ਆਰਸੀ


(Release ID: 2030991)