ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦ ਸਿੰਘ 1 ਜੁਲਾਈ 2024 ਨੂੰ ਪਰਿਵਾਰਕ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਨਿਵਾਰਣ ਲਈ ਮਹੀਨੇ ਭਰ ਚੱਲਣ ਵਾਲੇ ਵਿਸ਼ੇਸ਼ ਅਭਿਯਾਨ ਦੀ ਸ਼ੁਰੂਆਤ ਕਰਨਗੇ
1-31 ਜੁਲਾਈ 2024 ਤੱਕ ਚੱਲਣ ਵਾਲੇ ਵਿਸ਼ੇਸ਼ ਅਭਿਯਾਨ ਵਿੱਚ 46 ਮੰਤਰਾਲੇ/ਵਿਭਾਗ ਹਿੱਸਾ ਲੈਣਗੇ, ਵਿਸ਼ੇਸ਼ ਅਭਿਯਾਨ ਦੇ ਤਹਿਤ 1891 ਪਰਿਵਾਰਕ ਪੈਨਸ਼ਨ ਸ਼ਿਕਾਇਤਾਂ ਦਾ ਨਿਵਾਰਣ ਕੀਤਾ ਜਾਵੇਗਾ
Posted On:
30 JUN 2024 10:33AM by PIB Chandigarh
ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ 1 ਜੁਲਾਈ, 2024 ਨੂੰ ਨਵੀਂ ਦਿੱਲੀ ਵਿੱਚ ਪਰਿਵਾਰਕ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਨਿਵਰਾਣ ਲਈ ਵਿਸ਼ੇਸ਼ ਅਭਿਯਾਨ ਦੀ ਸ਼ੁਰੂਆਤ ਕਰਨਗੇ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ ਆਪਣੀ 100 ਦਿਨਾਂ ਕਾਰਜ ਯੋਜਨਾ ਦੇ ਤਹਿਤ 1-31 ਜੁਲਾਈ, 2024 ਦੌਰਾਨ ਪਰਿਵਾਰਕ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਨਿਵਾਰਣ ਲਈ ਇੱਕ ਮਹੀਨੇ ਦਾ ਵਿਸ਼ੇਸ਼ ਅਭਿਯਾਨ ਚਲਾਇਆ ਹੈ, ਜਿਸ ਵਿੱਚ 46 ਮੰਤਰਾਲੇ/ਵਿਭਾਗ ਹਿੱਸਾ ਲੈ ਰਹੇ ਹਨ।
ਇਸ ਵਿਸ਼ੇਸ਼ ਅਭਿਯਾਨ ਦਾ ਉਦੇਸ਼ ਪੈਂਡਿੰਗ (ਲੰਬਿਤ) ਪਰਿਵਾਰਕ ਪੈਨਸ਼ਨ ਸ਼ਿਕਾਇਤਾਂ ਵਿੱਚ ਕਾਫ਼ੀ ਕਮੀ ਲਿਆਉਣਾ ਹੈ। ਇਸ ਪ੍ਰੋਗਰਾਮ ਵਿੱਚ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗਾਂ ਦੇ ਸਕੱਤਰ, ਸਾਬਕਾ ਸੈਨਿਕ ਭਲਾਈ, ਡੀਜੀ ਬੀਐੱਸਐੱਫ, ਲੇਖਾ ਕੰਟਰੋਲਰ ਜਨਰਲ, ਡਿਪਟੀ ਮੈਨੇਜਿੰਗ ਡਾਇਰੈਕਟਰ, ਭਾਰਤੀ ਸਟੇਟ ਬੈਂਕ ਦੇ ਨਾਲ-ਨਾਲ 46 ਮੰਤਰਾਲਿਆਂ/ਵਿਭਾਗਾਂ ਦੇ ਨੋਡਲ ਜਤਨਕ ਸ਼ਿਕਾਇਤ ਅਧਿਕਾਰੀ, ਸਾਰੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਪ੍ਰਤੀਨਿਧੀ ਅਤੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨਸ ਦੇ ਪ੍ਰਤੀਨਿਧੀ ਹਿੱਸਾ ਲੈਣਗੇ।
ਵਰਤਮਾਨ ਵਿੱਚ, ਕੇਂਦ੍ਰੀਕ੍ਰਿਤ ਪੈਨਸ਼ਨ ਸ਼ਿਕਾਇਤ ਅਤੇ ਨਿਵਾਰਣ ਪ੍ਰਣਾਲੀ (ਸੀਪੀਈਐੱਨਜੀਆਰਏਐੱਮਐੱਸ) ‘ਤੇ ਪ੍ਰਤੀ ਵਰ੍ਹੇ ਲਗਭਗ 90,000 ਮਾਮਲੇ ਦਰਜ ਕੀਤੇ ਜਾ ਰਹੇ ਹਨ। ਪੋਰਟਲ (URL: www.pgportal.gov.in/PENSION/) ‘ਤੇ ਬਿਨੈਕਾਰ ਦੁਆਰਾ ਸਿੱਧੇ ਜਾਂ ਡੀਓਪੀਪੀਡਬਲਿਊ ਦੁਆਰਾ ਈ-ਮੇਲ, ਡਾਕ ਜਾਂ ਟੋਲ ਫ੍ਰੀ ਨੰਬਰ 1800-11-1960 ਰਾਹੀਂ ਵੇਰਵੇ ਪ੍ਰਾਪਤ ਹੋਣ ‘ਤੇ, ਸ਼ਿਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ। ਕੁੱਲ ਸ਼ਿਕਾਇਤਾਂ ਵਿੱਚੋਂ, ਪਰਿਵਾਰਕ ਪੈਨਸ਼ਨ ਸ਼ਿਕਾਇਤਾਂ ਦੇ ਮਾਮਲੇ ਲਗਭਗ 20-25 ਪ੍ਰਤੀਸ਼ਤ ਹਨ। ਪਰਿਵਾਰਕ ਪੈਨਸ਼ਨਰਜ਼ ਦੀ ਜ਼ਿਆਦਾ ਸ਼ਿਕਾਇਤਾਂ ਮਹਿਲਾ ਪੈਨਸ਼ਨਰਜ਼ ਦੁਆਰਾ ਕੀਤੀਆਂ ਗਈਆਂ ਹਨ। ਵਿਸ਼ੇਸ਼ ਅਭਿਯਾਨ ਵਿੱਚ ਨਿਪਟਾਏ ਜਾਣ ਵਾਲੀਆਂ ਪਰਿਵਾਰਕ ਪੈਨਸ਼ਨ ਸਬੰਧੀ ਸ਼ਿਕਾਇਤਾਂ ਨੂੰ ਸੀਪੀਈ ਐੱਨਜੀਆਰਏਐੱਮਐੱਸ ਪੋਰਟਲ ‘ਤੇ ਦਰਜ ਸ਼ਿਕਾਇਤਾਂ ਵਿੱਚੋਂ ਚੁਣਿਆ ਗਿਆ ਹੈ।ਅਭਿਯਾਨ ਦੌਰਾਨ ਨਿਵਾਰਣ ਲਈ 46 ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਨਾਲ ਸਬੰਧਿਤ ਕੁੱਲ 1891 (15.06.2024 ਤੱਕ) ਪਰਿਵਾਰਕ ਪੈਨਸ਼ਨ ਸਬੰਧੀ ਸ਼ਿਕਾਇਤਾਂ ਦੀ ਪਹਿਚਾਣ ਕੀਤੀ ਗਈ ਹੈ। ਅਧਿਕਤਰ ਸ਼ਿਕਾਇਤਾਂ ਰੱਖਿਆ ਪੈਨਸ਼ਨਰਜ਼, ਰੇਲਵੇ ਪੈਨਸ਼ਨਰਜ਼ ਤੇ ਗ੍ਰਹਿ ਮੰਤਰਾਲੇ ਦੇ ਤਹਿਤ ਸੀਏਪੀਐੱਫ ਪੈਨਸ਼ਨਰਜ਼ ਨਾਲ ਸਬੰਧਿਤ ਹਨ।
ਬੈਂਕ ਨਾਲ ਸਬੰਧਿਤ ਮਾਮਲੇ ਵੀ ਵੱਡੀ ਸੰਖਿਆ ਵਿੱਚ ਹਨ। ਡੀਓਪੀਪੀਡਬਲਿਊ, ਸਬੰਧਿਤ ਪ੍ਰਸ਼ਾਸਨਿਕ ਮੰਤਰਾਲਾ/ਵਿਭਾਗ/ਸੰਗਠਨ ਦੀ ਨਿਗਰਾਨੀ ਕਰਕੇ ਅਤੇ ਉਨ੍ਹਾਂ ਨੂੰ ਮਿਸ਼ਨ ਮੋਡ ‘ਤੇ ਸ਼ਿਕਾਇਤਾਂ ਦੇ ਪ੍ਰਭਾਵੀ ਨਿਵਾਰਣ ਲਈ ਸਾਰੀ ਸਹਾਇਤਾ ਪ੍ਰਦਾਨ ਕਰੇਗਾ। ਮੰਤਰਾਲਾ/ਵਿਭਾਗ ਟਵੀਟਸ ਅਤੇ ਪੀਆਈਬੀ ਸਟੇਟਮੈਂਟਾਂ ਰਾਹੀਂ ਸਫ਼ਲ ਕਹਾਣੀਆਂ ਨੂੰ ਦੱਸੇਗਾ। ਡੀਓਪੀਪੀਡਬਲਿਊ ਨੇ ਅਭਿਯਾਨ ਦੀ ਸਫ਼ਲਤਾ ਲਈ ਇੱਕ ਹੈਸ਼ਟੈਗ ਯਾਨੀ# ਸਪੈਸ਼ਲਕੈਂਪੇਨਫੈਮਿਲੀਪੈਨਸ਼ਨ ਬਣਾਇਆ ਹੈ।
************
ਪੀਕੇ/ਪੀਐੱਸਐੱਮ
(Release ID: 2029989)