ਸਿੱਖਿਆ ਮੰਤਰਾਲਾ

ਸਿੱਖਿਆ ਮੰਤਰਾਲੇ ਨੇ ਵਿੱਦਿਅਕ ਸੰਸਥਾਵਾਂ ਨੂੰ ਤੰਬਾਕੂ ਮੁਕਤ ਬਣਾਉਣ ਲਈ ਦੇਸ਼-ਵਿਆਪੀ ਮੁਹਿੰਮ ਸ਼ੁਰੂ ਕੀਤੀ

Posted On: 24 JUN 2024 4:29PM by PIB Chandigarh

ਭਾਰਤ ਵਿਚ ਤੰਬਾਕੂ ਦੀ ਵਰਤੋਂ ਨਾਲ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਇਸ ਦੀ ਵਰਤੋਂ ਵਿਅਕਤੀ ਨੂੰ ਮੌਤ ਨੇ ਨੇੜੇ ਪਹੁੰਚਾ ਸਕਦੀ ਹੈ। ਦੇਸ਼ ਵਿੱਚ ਹਰ ਸਾਲ ਤੰਬਾਕੂ ਕਾਰਨ ਲਗਭਗ 1.35 ਮਿਲੀਅਨ ਮੌਤਾਂ ਹੁੰਦੀਆਂ ਹਨ। ਭਾਰਤ ਤੰਬਾਕੂ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਅਤੇ ਉਤਪਾਦਕ ਵੀ ਹੈ। ਗਲੋਬਲ ਯੂਥ ਤੰਬਾਕੂ ਸਰਵੇਖਣ (ਜੀਵਾਈਟੀਐੱਸ) 2019 ਦੇ ਅਨੁਸਾਰ 13 ਤੋਂ 15 ਸਾਲ ਦੀ ਉਮਰ ਦੇ 8.5 ਪ੍ਰਤੀਸ਼ਤ ਸਕੂਲੀ ਵਿਦਿਆਰਥੀ ਦੇਸ਼ ਭਰ ਵਿੱਚ ਵੱਖ-ਵੱਖ ਰੂਪਾਂ ਵਿੱਚ ਤੰਬਾਕੂ ਦਾ ਸੇਵਨ ਕਰਦੇ ਹੋਏ ਪਾਏ ਗਏ ਹਨ।

ਸਾਡੇ ਸਕੂਲਾਂ ਦੀਆਂ ਇਮਾਰਤਾਂ ਅਤੇ ਕੈਂਪਸਾਂ ਦੇ ਆਲੇ-ਦੁਆਲੇ ਤੰਬਾਕੂ ਉਤਪਾਦਾਂ ਤੱਕ ਇਸ ਦੇ ਵੱਖ-ਵੱਖ ਰੂਪਾਂ ਵਿੱਚ ਸੌਖੀ ਪਹੁੰਚ, ਉਪਰੋਕਤ ਸਥਿਤੀ ਨੂੰ ਪੈਦਾ ਕਰਨ ਵਾਲੇ ਪ੍ਰਮੁੱਖ ਕਾਰਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ (ਐੱਨਟੀਸੀਪੀ) ਦੇ ਹਿੱਸੇ ਵਜੋਂ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਨਾਬਾਲਗਾਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਬਚਾਉਣ ਲਈ “ਤੰਬਾਕੂ ਮੁਕਤ ਵਿੱਦਿਅਕ ਸੰਸਥਾ” ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਕੂਲਾਂ ਲਈ “ਤੰਬਾਕੂ ਮੁਕਤ ਵਿੱਦਿਅਕ ਸੰਸਥਾਨ ਲਾਗੂਕਰਨ ਮੈਨੂਅਲ” ਤਿਆਰ ਕੀਤਾ ਹੈ ਅਤੇ ਇਸ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ (ਡਵਲਯੂਐੱਨਟੀਡੀ) 'ਤੇ ਲਾਂਚ ਕੀਤਾ ਹੈ, ਜੋ ਕਿ 31 ਮਈ, 2024 ਨੂੰ ਮਨਾਇਆ ਗਿਆ ਸੀ। ਇਸ ਦਾ ਉਦੇਸ਼ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਨੂੰ “ਤੰਬਾਕੂ ਮੁਕਤ ਸਿੱਖਿਆ ਸੰਸਥਾ” ਬਣਾਉਣ ਲਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਉਣਾ ਅਤੇ ਤੰਬਾਕੂ ਮੁਕਤ ਖੇਤਰ ਬਣਾਉਣਾ ਹੈ। 

ਤੰਬਾਕੂ ਮੁਕਤ ਸਿੱਖਿਆ ਸੰਸਥਾਵਾਂ ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਸਕੱਤਰ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਕੇਂਦਰੀ ਸਿੱਖਿਆ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਕੂਲਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹੇਠ ਲਿਖੀਆਂ ਗਤੀਵਿਧੀਆਂ ਕਰਨ ਦੀ ਸਲਾਹ ਦਿੱਤੀ ਹੈ। ਇਸ ਸਬੰਧ ਵਿੱਚ “ਤੰਬਾਕੂ ਮੁਕਤ ਸਿੱਖਿਆ ਸੰਸਥਾਵਾਂ ਲਾਗੂਕਰਨ ਮੈਨੂਅਲ” ਦੇ ਅਨੁਸਾਰ ਤੰਬਾਕੂ ਮੁਕਤ ਸਿੱਖਿਆ ਸੰਸਥਾਵਾਂ ਲਈ ਦਿਸ਼ਾ-ਨਿਰਦੇਸ਼ਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਲਈ ਇੱਕ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ;

  • ਨਾਮਜ਼ਦ ਵਿਅਕਤੀ ਦੀ ਜਾਣਕਾਰੀ ਦੇ ਨਾਲ ਵਿੱਦਿਅਕ ਸੰਸਥਾ ਦੇ ਅਹਾਤੇ ਦੇ ਅੰਦਰ 'ਤੰਬਾਕੂ ਮੁਕਤ ਖੇਤਰ' ਸੰਕੇਤ ਪ੍ਰਦਰਸ਼ਿਤ ਕਰੋ।

  • ਵਿਅਕਤੀ ਦੀ ਜਾਣਕਾਰੀ ਦੇ ਨਾਲ ਵਿੱਦਿਅਕ ਸੰਸਥਾ ਦੀ ਦਾਖ਼ਲ ਹੋਣ ਵਾਲੀ ਥਾਂ/ਚਾਰਦੀਵਾਰੀ 'ਤੇ "ਤੰਬਾਕੂ ਮੁਕਤ ਸਿੱਖਿਆ ਸੰਸਥਾ" ਸੰਕੇਤ ਪ੍ਰਦਰਸ਼ਿਤ ਕਰੋ।

  • ਇਮਾਰਤ ਦੇ ਅੰਦਰ ਤੰਬਾਕੂ ਦੀ ਵਰਤੋਂ ਦਾ ਕੋਈ ਸਬੂਤ ਨਹੀਂ ਹੋਣਾ ਚਾਹੀਦਾ ਹੈ ਜਿਵੇਂ ਕਿ ਸਿਗਰਟ/ਬੀੜੀ ਦੇ ਟੁਕੜੇ ਜਾਂ ਸੁੱਟੇ ਹੋਏ ਗੁਟਕੇ/ਤੰਬਾਕੂ ਦੇ ਪਾਊਚ ਜਾਂ ਥੁੱਕਣ ਵਾਲੀਆਂ ਥਾਵਾਂ।

  • ਵਿੱਦਿਅਕ ਸੰਸਥਾਵਾਂ ਦੇ ਅੰਦਰ ਤੰਬਾਕੂ ਦੇ ਨੁਕਸਾਨਾਂ ਬਾਰੇ ਪੋਸਟਰ ਅਤੇ ਹੋਰ ਜਾਗਰੂਕਤਾ ਸਮੱਗਰੀ ਦੀ ਪ੍ਰਦਰਸ਼ਨੀ।

  • ਵਿੱਦਿਅਕ ਸੰਸਥਾਵਾਂ ਵਿੱਚ ਹਰ 6 ਮਹੀਨਿਆਂ ਵਿੱਚ ਘੱਟੋ-ਘੱਟ ਇੱਕ ਤੰਬਾਕੂ ਕੰਟਰੋਲ ਗਤੀਵਿਧੀ ਦਾ ਆਯੋਜਨ ਕਰਨਾ।

  • ‘ਤੰਬਾਕੂ ਮਾਨੀਟਰ’ ਦੀ ਨਾਮਜ਼ਦਗੀ ਅਤੇ ਉਨ੍ਹਾਂ ਦੇ ਨਾਵਾਂ,  ਅਹੁਦੇ ਅਤੇ ਸੰਪਰਕ ਨੰਬਰ ਆਦਿ ਦਾ ਸਾਈਨੇਜ 'ਤੇ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ।

  • ਵਿੱਦਿਅਕ ਸੰਸਥਾਵਾਂ ਦੇ ਜ਼ਾਬਤੇ ਵਿੱਚ "ਤੰਬਾਕੂ ਦੀ ਵਰਤੋਂ ਨਹੀਂ" ਦਿਸ਼ਾ-ਨਿਰਦੇਸ਼ਾਂ ਨੂੰ ਸ਼ਾਮਲ ਕਰਨਾ।

  • ਵਿੱਦਿਅਕ ਸੰਸਥਾ ਦੀ ਚਾਰ-ਦੀਵਾਰੀ/ਵਾੜ ਦੀ ਬਾਹਰੀ ਸੀਮਾ ਤੋਂ 100 ਗਜ਼ ਖੇਤਰ ਦੀ ਨਿਸ਼ਾਨਦੇਹੀ।

  • ਵਿੱਦਿਅਕ ਅਦਾਰੇ ਦੇ 100 ਗਜ਼ ਦੇ ਘੇਰੇ ਵਿੱਚ ਆਉਣ ਵਾਲੀਆਂ ਦੁਕਾਨਾਂ ਵਿੱਚ ਕਿਸੇ ਵੀ ਕਿਸਮ ਦਾ ਤੰਬਾਕੂ ਉਤਪਾਦ ਨਹੀਂ ਵੇਚਿਆ ਜਾਵੇਗਾ।

  • “ਤੰਬਾਕੂ ਮੁਕਤ ਵਿੱਦਿਅਕ ਸੰਸਥਾ” ਦੇ ਲਾਗੂਕਰਨ ਮੈਨੂਅਲ ਦੇ ਅਨੁਬੰਧ-III ਦੇ ਅਨੁਸਾਰ ਤੰਬਾਕੂ ਦੀ ਵਰਤੋਂ ਵਿਰੁੱਧ ਸਹੁੰ ਲਓ।

ਇਸ ਤੋਂ ਇਲਾਵਾ ਉਨ੍ਹਾਂ ਨੇ ਨੁੱਕੜ ਨਾਟਕਾਂ, ਵੀਡੀਓ ਫ਼ਿਲਮਾਂ, ਗ਼ੈਰ-ਸਰਕਾਰੀ ਸੰਗਠਨਾਂ, ਸਰੋਤ ਵਿਅਕਤੀਆਂ ਆਦਿ ਵੱਲੋਂ ਗੱਲਬਾਤ ਰਾਹੀਂ ਨਸ਼ਾ ਛੁਡਾਉਣ ਲਈ ਜਾਗਰੂਕਤਾ ਸੁਨੇਹੇ ਫੈਲਾਉਣ ਵਿੱਚ ਸਿਵਲ ਸੁਸਾਇਟੀ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ। ਇਸ ਦੇ ਨਾਲ ਹੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਸਕੂਲ ਪ੍ਰਬੰਧਨ ਕਮੇਟੀ ਦੀਆਂ ਮੀਟਿੰਗਾਂ,  ਰਾਸ਼ਟਰੀ ਸਮਾਜ ਸੇਵਾ ਅਤੇ ਵਿੱਦਿਆਜਲੀ-ਸਕੂਲ ਵਲੰਟੀਅਰ ਪਹਿਲਕਦਮੀ ਦੇ ਮਾਧਿਅਮ ਰਾਹੀਂ ਸਰੋਤ ਵਿਅਕਤੀਆਂ, ਇਸ ਖੇਤਰ ਵਿੱਚ ਕੰਮ ਕਰਨ ਵਾਲੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਸ਼ਾਮਲ ਕਰਨ ਤਾਂ ਜੋ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਸਮੇਤ ਸਾਰੇ ਹੀ ਹਿਤਧਾਰਕਾਂ ਨੂੰ  ਸ਼ਾਮਲ ਕਰਦੇ ਹੋਏ ਤੰਬਾਕੂ ਦੀ ਰੋਕਥਾਮ ਅਤੇ ਸੇਵਨ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। 

"ਤੰਬਾਕੂ ਮੁਕਤ ਸਿੱਖਿਆ ਸੰਸਥਾ" ਮੈਨੂਅਲ ਦਾ ਲਿੰਕ:

https://dsel.education.gov.in/sites/default/files/guidelines/im_tofel.pdf

 

************

 

ਐੱਸਐੱਸ /ਏਕੇ 



(Release ID: 2028545) Visitor Counter : 10