ਪ੍ਰਧਾਨ ਮੰਤਰੀ ਦਫਤਰ

ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 21 JUN 2024 9:11AM by PIB Chandigarh

ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੈਨੂੰ ਯੋਗ ਅਤੇ ਸਾਧਨਾ ਦੀ ਭੂਮੀ ਕਸ਼ਮੀਰ ਵਿੱਚ ਆਉਣ ਦਾ ਸੁਭਾਗ ਮਿਲਿਆ ਹੈ। ਕਸ਼ਮੀਰ ਅਤੇ ਸ੍ਰੀਨਗਰ ਦਾ ਇਹ ਵਾਤਾਵਰਣ, ਇਹ ਊਰਜਾ ਅਤੇ ਅਨੁਭੂਤੀ ਯੋਗ ਤੋਂ ਸਾਨੂੰ ਜੋ ਸ਼ਕਤੀ ਮਿਲਦੀ ਹੈ, ਸ੍ਰੀਨਗਰ ਵਿੱਚ ਅਸੀਂ ਉਸ ਨੂੰ ਮਹਿਸੂਸ ਕਰ ਰਹੇ ਹਾਂ। ਮੈਂ ਦੇਸ਼ ਦੇ ਸਾਰੇ ਲੋਕਾਂ ਨੂੰ, ਦੁਨੀਆ ਦੇ ਕੋਣੇ-ਕੋਣੇ ਵਿੱਚ ਯੋਗ ਕਰ ਰਹੇ ਲੋਕਾਂ ਨੂੰ ਕਸ਼ਮੀਰ ਦੀ ਧਰਤੀ ਤੋਂ ਯੋਗ ਦਿਵਸ ਦੀ ਵਧਾਈ ਦਿੰਦਾ ਹਾਂ।

ਸਾਥੀਓ,

ਇੰਟਰਨੈਸ਼ਨਲ ਯੋਗਾ ਡੇਅ 10 ਵਰ੍ਹੇ ਦੀ ਇਤਿਹਾਸਿਕ ਯਾਤਰਾ ਪੂਰੀ ਕਰ ਚੁੱਕਿਆ ਹੈ। 2014 ਵਿੱਚ ਮੈਂ ਯੂਨਾਇਟਿਡ ਨੇਸ਼ਨਸ ਵਿੱਚ ਇੰਟਰਨੈਸ਼ਨਲ ਯੋਗਾ ਡੇਅ ਦਾ ਪ੍ਰਸਤਾਵ ਰੱਖਿਆ ਸੀ। ਭਾਰਤ ਦੇ ਇਸ ਪ੍ਰਸਤਾਵ ਦਾ 177 ਦੇਸ਼ਾਂ ਨੇ ਸਮਰਥਨ ਕੀਤਾ ਸੀ ਅਤੇ ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ। ਤਦ ਤੋਂ, ਯੋਗ ਦਿਵਸ ਲਗਾਤਾਰ ਨਵੇਂ ਰਿਕਾਰਡ ਬਣਾਉਂਦਾ ਜਾ ਰਿਹਾ ਹੈ। 2015 ਵਿੱਚ ਦਿੱਲੀ ਵਿੱਚ ਕਰਤਵਯ ਪਥ ‘ਤੇ  35 ਹਜ਼ਾਰ ਲੋਕਾਂ ਨੇ ਇਕੱਠੇ ਯੋਗ ਕੀਤਾ। ਇਹ ਭੀ ਇੱਕ ਵਿਸ਼ਵ ਰਿਕਾਰਡ ਸੀ। ਪਿਛਲੇ ਸਾਲ ਮੈਨੂੰ ਅਮਰੀਕਾ ਵਿੱਚ UN ਹੈੱਡਕੁਆਰਟਰ ਵਿੱਚ ਯੋਗ ਦਿਵਸ ਦੇ ਆਯੋਜਨ ਦੀ ਅਗਵਾਈ ਕਰਨ ਦਾ ਅਵਸਰ ਮਿਲਿਆ ਸੀ। ਇਸ ਵਿੱਚ ਭੀ 130 ਤੋਂ ਜ਼ਿਆਦਾ ਦੇਸ਼ਾਂ ਦੇ ਲੋਕਾਂ ਨੇ ਹਿੱਸਾ ਲਿਆ ਸੀ। ਯੋਗ ਦੀ ਇਹ ਯਾਤਰਾ ਅਨਵਰਤ (ਨਿਰੰਤਰ) ਜਾਰੀ ਹੈ। ਭਾਰਤ ਵਿੱਚ ਆਯੁਸ਼ ਵਿਭਾਗ ਨੇ ਯੋਗ practitioners ਦੇ ਲਈ Yoga Certification Board ਬਣਾਇਆ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਦੇਸ਼ ਵਿੱਚ 100 ਤੋਂ ਜ਼ਿਆਦਾ ਬੜੇ ਸੰਸਥਾਨਾਂ ਨੂੰ ਇਸ ਬੋਰਡ ਤੋਂ ਮਾਨਤਾ ਮਿਲ ਚੁੱਕੀ ਹੈ। ਵਿਦੇਸ਼ ਦੇ 10 ਬੜੇ ਸੰਸਥਾਨਾਂ ਨੇ ਭੀ ਭਾਰਤ ਦੇ ਇਸ ਬੋਰਡ ਤੋਂ ਮਾਨਤਾ ਪ੍ਰਾਪਤ ਕੀਤੀ ਹੈ।

ਸਾਥੀਓ,

ਅੱਜ ਪੂਰੀ ਦੁਨੀਆ ਵਿੱਚ ਯੋਗ ਕਰਨ ਵਾਲਿਆਂ ਦੀ ਸੰਖਿਆ ਨਿਰੰਤਰ ਵਧ ਰਹੀ ਹੈ, ਯੋਗ ਦੇ ਪ੍ਰਤੀ ਆਕਰਸ਼ਣ ਭੀ ਵਧ ਰਿਹਾ ਹੈ। ਯੋਗ ਦੀ ਉਪਯੋਗਿਤਾ ਦੇ ਸਬੰਧ ਵਿੱਚ ਭੀ ਜਨ ਸਾਧਾਰਣ convince ਹੋ ਰਿਹਾ ਹੈ। ਮੈਂ ਵਿਸ਼ਵ ਵਿੱਚ ਹਰ ਜਗ੍ਹਾ ਜਿਤਨੇ ਭੀ ਗਲੋਬਲ ਲੀਡਰਸ ਨੂੰ ਮਿਲਦਾ ਹਾਂ, ਜਿੱਥੇ ਭੀ ਜਾਂਦਾ ਹਾਂ, ਸ਼ਾਇਦ ਹੀ ਕੋਈ ਇੱਕਅੱਧਾ ਮਿਲ ਜਾਵੇਗਾ ਜੋ ਮੇਰੇ ਨਾਲ ਯੋਗ ਦੀ ਬਾਤ ਨਾ ਕਰਦਾ ਹੋਵੇ। ਦੁਨੀਆ ਦੇ ਸਾਰੇ ਸੀਨੀਅਰ ਨੇਤਾ, ਜਦੋਂ ਭੀ ਮੌਕਾ ਮਿਲਦਾ ਹੈ ਮੇਰੇ ਨਾਲ ਯੋਗ ਦੀ ਚਰਚਾ ਜ਼ਰੂਰ ਕਰਦੇ ਹਨ ਅਤੇ ਬੜੀ ਜਗਿਆਸਾ ਨਾਲ ਸਵਾਲ ਪੁੱਛਦੇ ਹਨ। ਦੁਨੀਆ ਦੇ ਕਿਤਨੇ ਹੀ ਦੇਸ਼ਾਂ ਵਿੱਚ ਯੋਗ ਡੇਅਲੀ ਲਾਇਫ ਦਾ ਹਿੱਸਾ ਬਣ ਰਿਹਾ ਹੈ। ਮੈਨੂੰ ਯਾਦ ਹੈ, ਮੈਂ 2015 ਵਿੱਚ ਤੁਰਕਮੇਨਿਸਤਾਨ ਵਿੱਚ ਯੋਗ ਸੈਂਟਰ ਦਾ ਉਦਘਾਟਨ ਕੀਤਾ ਸੀ। ਅੱਜ ਉੱਥੇ ਯੋਗ ਬੇਹੱਦ ਪਾਪੂਲਰ (ਮਕਬੂਲ) ਹੋ ਚੁੱਕਿਆ ਹੈ। ਤੁਰਕਮੇਨਿਸਤਾਨ ਦੀ ਸਟੇਟ ਮੈਡੀਕਲ ਯੂਨੀਵਰਸਿਟੀ ਵਿੱਚ ਭੀ ਯੋਗਾ ਥੈਰੇਪੀ ਨੂੰ ਸ਼ਾਮਲ ਕੀਤਾ ਗਿਆ ਹੈ। ਸਊਦੀ ਅਰਬ ਨੇ ਤਾਂ ਯੋਗ ਨੂੰ ਆਪਣੇ ਐਜੂਕੇਸ਼ਨ ਸਿਸਟਮ ਵਿੱਚ ਭੀ ਸ਼ਾਮਲ ਕੀਤਾ ਹੈ। ਮੰਗੋਲੀਆ ਵਿੱਚ ਭੀ ਮੰਗੋਲੀਅਨ ਯੋਗ ਫਾਊਂਡੇਸ਼ਨ ਦੇ ਤਹਿਤ ਕਈ ਯੋਗ ਸਕੂਲ ਚਲਾਏ ਜਾ ਰਹੇ ਹਨ। ਯੂਰੋਪੀਅਨ ਦੇਸ਼ਾਂ ਵਿੱਚ ਭੀ ਯੋਗ ਦਾ ਚਲਨ ਤੇਜ਼ੀ ਨਾਲ ਵਧਿਆ ਹੈ। ਜਰਮਨੀ ਵਿੱਚ ਅੱਜ ਕਰੀਬ ਡੇਢ ਕਰੋੜ ਲੋਕ, ਯੋਗ practitioners ਬਣ ਚੁੱਕੇ ਹਨ। ਤੁਹਾਨੂੰ ਧਿਆਨ ਹੋਵੇਗਾ, ਇਸੇ ਸਾਲ ਭਾਰਤ ਵਿੱਚ ਫਰਾਂਸ ਦੀ 101 ਸਾਲ ਦੀ ਇੱਕ ਮਹਿਲਾ ਯੋਗ ਟੀਚਰ ਨੂੰ ਪਦਮਸ਼੍ਰੀ ਅਵਾਰਡ ਦਿੱਤਾ ਗਿਆ ਹੈ। ਉਹ ਕਦੇ ਭਾਰਤ ਨਹੀਂ ਆਏ ਸਨ, ਲੇਕਿਨ ਉਨ੍ਹਾਂ ਨੇ ਯੋਗ ਦੇ ਪ੍ਰਚਾਰ ਦੇ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਹੈ। ਅੱਜ ਵਿਸ਼ਵ ਦੇ ਬੜੇ-ਬੜੇ institutions ਅਤੇ universities ਵਿੱਚ ਯੋਗ ‘ਤੇ ਰਿਸਰਚ ਹੋ ਰਹੀ ਹੈ, ਰਿਸਰਚ ਪੇਪਰਸ ਪਬਲਿਸ਼ ਹੋ ਰਹੇ ਹਨ।

ਸਾਥੀਓ,

ਬੀਤੇ ਦਸ ਵਰ੍ਹਿਆਂ ਵਿੱਚ ਯੋਗਾ ਦਾ ਇਹ ਜੋ ਵਿਸਤਾਰ ਹੋਇਆ ਹੈ, ਉਸ ਨਾਲ ਯੋਗ ਨਾਲ ਜੁੜੀਆਂ ਧਾਰਨਾਵਾਂ ਬਦਲੀਆਂ ਹਨ। ਯੋਗ ਹੁਣ ਸੀਮਿਤ ਦਾਇਰਿਆਂ ਤੋਂ ਬਾਹਰ ਨਿਕਲ ਰਿਹਾ ਹੈ। ਅੱਜ ਦੁਨੀਆ ਇੱਕ ਨਵੀਂ ਯੋਗ ਇਕੌਨਮੀ ਨੂੰ ਅੱਗੇ ਵਧਦੇ ਦੇਖ ਰਹੀ ਹੈ। ਆਪ (ਤੁਸੀਂ) ਦੇਖੋ, ਭਾਰਤ ਵਿੱਚ ਰਿਸ਼ੀਕੇਸ਼, ਕਾਸ਼ੀ ਤੋਂ ਲੈ ਕੇ ਕੇਰਲ ਤੱਕ, ਯੋਗ ਟੂਰਿਜ਼ਮ ਦਾ ਨਵਾਂ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਤੋਂ ਟੂਰਿਸਟ ਇਸ ਲਈ ਭਾਰਤ ਆ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਭਾਰਤ ਵਿੱਚ authentic ਯੋਗ ਸਿੱਖਣਾ ਹੈ। ਅੱਜ ਯੋਗਾ ਰਿਟ੍ਰੀਟ ਬਣ ਰਹੇ ਹਨ। ਯੋਗਾ ਰਿਜ਼ਾਰਟ ਬਣ ਰਹੇ ਹਨ। Airports ਵਿੱਚ, ਹੋਟੇਲਸ ਵਿੱਚ ਯੋਗ ਦੇ ਲਈ dedicated facilities ਬਣਾਈਆਂ ਜਾ ਰਹੀਆਂ ਹਨ। ਮਾਰਕਿਟ ਵਿੱਚ ਯੋਗ ਦੇ ਲਈ ਡਿਜ਼ਾਈਨਰ ਪਰਿਧਾਨ, ਅਪੈਰਲਸ, equipment ਆ ਰਹੇ ਹਨ। ਲੋਕ ਹੁਣ ਆਪਣੀ ਫਿਟਨਸ ਦੇ ਲਈ ਪਰਸਨਲ ਯੋਗ ਟ੍ਰੇਨਰਸ ਭੀ ਰੱਖ ਰਹੇ ਹਨ। ਕੰਪਨੀਆਂ ਭੀ employee wellness initiatives ਦੇ ਤੌਰ ‘ਤੇ ਯੋਗ ਅਤੇ ਮਾਇੰਡਫੁਲਨੈੱਸ ਪ੍ਰੋਗਰਾਮਸ ਸ਼ੁਰੂ ਕਰ ਰਹੀਆਂ ਹਨ। ਇਨ੍ਹਾਂ ਸਭ ਨੇ ਨੌਜਵਾਨਾਂ ਦੇ ਲਈ ਨਵੇਂ ਅਵਸਰ ਬਣਾਏ ਹਨ, ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਬਣਾਏ ਹਨ।

Friends, 

The theme of this year’s International Day of Yoga is ‘Yoga for Self and Society’. The world is looking at Yoga as a powerful agent of global good. Yoga helps us live in the present moment, without baggage of the past. It connects us with ourselves and our deepest feelings. It brings about oneness of the mind, body and soul. Yoga helps us realise that our welfare is related to the welfare of the world around us. When we are peaceful within, we can also make a positive impact on the world. 

ਸਾਥੀਓ,

ਯੋਗ ਕੇਵਲ ਇੱਕ ਵਿਧਾ ਨਹੀਂ ਹੈ, ਬਲਕਿ ਇੱਕ ਵਿਗਿਆਨ ਭੀ ਹੈ। ਅੱਜ ਸੂਚਨਾ ਕ੍ਰਾਂਤੀ ਦੇ ਇਸ ਦੌਰ ਵਿੱਚ ਹਰ ਤਰਫ਼ ਸੂਚਨਾ ਸੰਸਾਧਨਾਂ ਦਾ ਹੜ੍ਹ ਹੈ। ਅਜਿਹੇ ਵਿੱਚ, ਮਾਨਵ ਮਸਤਕ ਦੇ ਲਈ ਇੱਕ ਵਿਸ਼ੇ ‘ਤੇ ਫੋਕਸ ਕਰ ਪਾਉਣਾ ਇੱਕ ਬੜੀ ਚੁਣੌਤੀ ਸਾਬਤ ਹੋ ਰਿਹਾ ਹੈ। ਇਸ ਦਾ ਭੀ ਨਿਦਾਨ ਸਾਨੂੰ ਯੋਗ ਤੋਂ ਮਿਲਦਾ ਹੈ। ਅਸੀਂ ਜਾਣਦੇ ਹਾਂ, ਇਕਾਗਰਤਾ ਮਾਨਵ ਮਨ ਦੀ ਸਭ ਤੋਂ ਬੜੀ ਤਾਕਤ ਹੈ। ਯੋਗ-ਧਿਆਨ ਦੇ ਜ਼ਰੀਏ ਸਾਡੀ ਇਹ ਸਮਰੱਥਾ ਭੀ ਨਿਖਰਦੀ ਹੈ। ਇਸੇ ਲਈ, ਅੱਜ ਆਰਮੀ ਤੋਂ ਲੈ ਕੇ ਸਪੋਰਟਸ ਤੱਕ ਵਿੱਚ ਯੋਗ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਸਪੇਸ ਪ੍ਰੋਗਰਾਮਸ ਵਿੱਚ ਭੀ ਜੋ ਐਸਟ੍ਰੋਨੌਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਭੀ ਯੋਗ ਅਤੇ ਧਿਆਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਨਾਲ productivity ਭੀ ਵਧਦੀ ਹੈ, ਸਹਿਣਸ਼ਕਤੀ ਭੀ ਵਧਦੀ ਹੈ। ਅੱਜ-ਕੱਲ੍ਹ ਤਾਂ ਕਈ ਜੇਲ੍ਹਾਂ ਵਿੱਚ ਕੈਦੀਆਂ ਨੂੰ ਭੀ ਯੋਗ ਕਰਵਾਇਆ ਜਾ ਰਿਹਾ ਹੈ, ਤਾਕਿ ਉਹ ਸਕਾਰਾਤਮਕ ਵਿਚਾਰਾਂ ‘ਤੇ ਆਪਣੇ ਮਨ ਨੂੰ ਕੇਂਦ੍ਰਿਤ ਕਰ ਸਕਣ। ਯਾਨੀ ਯੋਗ ਸਮਾਜ ਵਿੱਚ ਸਕਾਰਾਤਮਕ ਬਦਲਾਅ ਦੇ ਨਵੇਂ ਰਸਤੇ ਬਣਾ ਰਿਹਾ ਹੈ।

ਸਾਥੀਓ,

ਮੈਨੂੰ ਵਿਸ਼ਵਾਸ ਹੈ, ਯੋਗ ਦੀ ਇਹ ਪ੍ਰੇਰਣਾ ਸਾਡੇ ਸਕਾਰਾਤਮਕ ਪ੍ਰਯਾਸਾਂ ਨੂੰ ਊਰਜਾ ਦਿੰਦੀ ਰਹੇਗੀ।

ਸਾਥੀਓ,

ਅੱਜ ਥੋੜ੍ਹਾ ਵਿਲੰਬ ਹੋਇਆ, ਕਿਉਂਕਿ ਵਰਖਾ ਨੇ ਕੁਝ ਬਾਧਾਵਾਂ (ਰੁਕਾਵਟਾਂ) ਪੈਦਾ ਕੀਤੀਆਂ, ਲੇਕਿਨ ਮੈਂ ਕੱਲ੍ਹ ਤੋਂ ਦੇਖ ਰਿਹਾ ਹਾਂ, ਪੂਰੇ ਜੰਮੂ-ਕਸ਼ਮੀਰ ਵਿੱਚ ਸ੍ਰੀਨਗਰ ਵਿੱਚ ਯੋਗ ਦ ਪ੍ਰਤੀ ਜੋ ਆਕਰਸ਼ਣ ਬਣਿਆ ਹੈ, ਜਿਸ ਉਮੰਗ ਅਤੇ ਉਤਸ਼ਾਹ ਦੇ ਨਾਲ ਲੋਕ ਯੋਗ ਦੇ ਨਾਲ ਜੁੜਨ ਦੇ ਲਈ ਆਤੁਰ (ਉਤਸੁਕ) ਹਨ, ਇਹ ਆਪਣੇ ਆਪ ਵਿੱਚ ਜੰਮੂ-ਕਸ਼ਮੀਰ ਦੇ ਟੂਰਿਜ਼ਮ ਨੂੰ ਦੇਣ ਦੇ ਲਈ ਇੱਕ ਨਵੀਂ ਤਾਕਤ ਦਾ ਅਵਸਰ ਬਣ ਗਿਆ ਹੈ। ਮੈਂ ਅੱਜ ਇਸ ਕਾਰਜਕ੍ਰਮ ਦੇ ਬਾਅਦ ਐਸੇ ਜੋ ਯੋਗ ਨਾਲ ਜੁੜੇ ਲੋਕ ਹਨ, ਉਨ੍ਹਾਂ ਨੂੰ ਮਿਲ ਕੇ ਹੀ ਜਾਵਾਂਗਾ। ਬਾਰਸ਼ ਦੇ ਕਾਰਨ ਸਾਨੂੰ ਇਸ ਖੰਡ ਵਿੱਚ ਅੱਜ ਇਸ ਕਾਰਜਕ੍ਰਮ ਨੂੰ ਕਰਨਾ ਪੈ ਰਿਹਾ ਹੈ। ਲੇਕਿਨ ਮੈਂ ਮੰਨਦਾ ਹਾਂ ਕਿ ਜੰਮੂ-ਕਸ਼ਮੀਰ ਵਿੱਚ 50-60 ਹਜ਼ਾਰ ਲੋਕਾਂ ਦਾ ਯੋਗ ਕਾਰਜਕ੍ਰਮ ਵਿੱਚ ਜੁੜਨਾ, ਇਹ ਬਹੁਤ ਬੜੀ ਬਾਤ ਹੈ ਅਤੇ ਇਸ ਲਈ ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸੇ ਦੇ ਨਾਲ, ਆਪ ਸਭ ਨੂੰ ਇੱਕ ਵਾਰ ਫਿਰ ਯੋਗ ਦਿਵਸ ਦੀ ਬਹੁਤ-ਬਹੁਤ ਵਧਾਈ। ਪੂਰੇ ਵਿਸ਼ਵ ਦੇ ਯੋਗ ਪ੍ਰੇਮੀਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ!

***


ਡੀਐੱਸ/ਵੀਜੇ/ਵੀਕੇ/ਏਕੇ



(Release ID: 2027338) Visitor Counter : 23