ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਲਈ ਸੁਰੱਖਿਆ ਅਤੇ ਸੁਵਿਧਾਵਾਂ ਦੀ ਵਿਵਸਥਾ ਦੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਕੇਂਦਰੀ ਗ੍ਰਹਿ ਮੰਤਰੀ ਨੇ ਸ਼੍ਰੀ ਅਮਰਨਾਥ ਯਾਤਰਾ ਦੇ ਲਈ ਸੁਰੱਖਿਆ ਏਜੰਸੀਆਂ ਨੂੰ ਚੌਕਸ ਰਹਿਣ ਅਤੇ ਲੋੜੀਦੇਂ ਸੁਰੱਖਿਆ ਬਲਾਂ ਦੀ ਤੈਨਾਤੀ ਸੁਨਿਸ਼ਚਿਤ ਕਰਨ ਦੇ ਆਦੇਸ਼ ਦਿੱਤੇ
ਗ੍ਰਹਿ ਮੰਤਰੀ ਨੇ ਪ੍ਰਭਾਵੀ ਸੁਰੱਖਿਆ ਵਿਵਸਥਾ ਦੇ ਲਈ ਸਥਾਪਿਤ ਮਿਆਰੀ ਸੰਚਾਲਨ ਪ੍ਰਤਿਕਿਰਿਆ ਵਿਧੀ ਸਮੇਤ ਏਜੰਸੀਆਂ ਦੇ ਵਿੱਚ ਬਿਹਤਰ ਤਾਲਮੇਲ ਸਥਾਪਿਤ ਕਰਨ ‘ਤੇ ਜ਼ੋਰ ਦਿੱਤਾ
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਸ਼ਰਧਾਲੂਆਂ ਦੇ ਲਈ ਸੁਵਿਧਾਜਨਕ ਅਤੇ ਬਿਹਤਰ ਅਨੁਭਵ ਸੁਨਿਸ਼ਚਿਤ ਕਰਨ ਅਤੇ ਸ਼੍ਰੀ ਅਮਰਨਾਥ ਯਾਤਰਾ ਪ੍ਰਬੰਧਨ ਵਿੱਚ ਵਾਤਵਰਣ ਅਨੁਕੂਲ ਉਪਾਅ ਕਰਨ ਲਈ ਪ੍ਰਤੀਬੱਧ
29 ਜੂਨ ਤੋਂ ਸ਼ੁਰੂ ਹੋ ਰਹੀ ਸ਼੍ਰੀ ਅਮਰਨਾਥ ਯਾਤਰਾ ਦੇ ਸੁਚਾਰੂ ਸੰਚਾਲਨ ਲਈ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਿਆਪਕ ਪ੍ਰਬੰਧ ਕੀਤੇ ਹਨ
ਮੋਦੀ ਸਰਕਾਰ ਦੀ ਇਹ ਪ੍ਰਾਥਮਿਕਤਾ ਹੈ ਕਿ ਅਮਰਨਾਥ ਯਾਤਰੀਆਂ ਨੂੰ ਅਸਾਨੀ ਨਾਲ ਦਰਸ਼ਨ ਹੋਣ ਅਤੇ ਉਨ੍ਹਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ
Posted On:
16 JUN 2024 8:21PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸ਼੍ਰੀ ਅਮਨਾਥ ਜੀ ਯਾਤਰਾ ਦੇ ਲਈ ਸੁਰੱਖਿਆ ਅਤੇ ਸੁਵਿਧਾਵਾਂ ਦੀ ਵਿਵਸਥਾ ਦੀ ਸਮੀਖਿਆ ਦੇ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਭਾਲ, ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ, ਸੈਨਾ ਮੁਖੀ ਜਨਰਲ ਮਨੋਜ ਪਾਂਡੇ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਸੈਨਾ ਦੇ ਮੁੱਖੀ (ਨਿਯੁਕਤ) ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ CAPFs) ਦੇ ਡਾਇਰੈਕਟਰ ਜਨਰਲ, ਜੰਮੂ ਅਤੇ ਕਸ਼ਮੀਰ ਦੇ ਮੁੱਖ ਸਕੱਤਰ ਅਤੇ ਡੀਜੀਪੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਸਮੀਖਿਆ ਮੀਟਿੰਗ ਦੌਰਾਨ, ਕੇਂਦਰੀ ਗ੍ਰਹਿ ਮੰਤਰੀ ਨੇ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਸੁਰੱਖਿਆ ਏਜੰਸੀਆਂ ਨੂੰ ਚੌਕਸ ਰਹਿਣ ਅਤੇ ਲੋੜੀਂਦੀ ਤੈਨਾਤੀ ਸੁਨਿਸ਼ਚਿਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਪ੍ਰਭਾਵੀ ਸੁਰੱਖਿਆ ਵਿਵਸਥਾ ਲਈ ਸਥਾਪਤਿ ਮਿਆਰੀ ਸੰਚਾਲਨ ਪ੍ਰਤੀਕਿਰਿਆ ਵਿਧੀ ਸਮੇਤ ਏਜੰਸੀਆਂ ਦੇ ਦਰਮਿਆਨ ਬਿਹਤਰੀਨ ਤਾਲਮੇਲ ਸਥਾਪਿਤ ਕਰਨ ‘ਤੇ ਜ਼ੋਰ ਦਿੱਤਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ ਸ਼ਰਧਾਲੂਆਂ ਦੇ ਲਈ ਸੁਵਿਧਾਜਨਕ ਅਤੇ ਬਿਹਤਰ ਅਨੁਭਵ ਸੁਨਿਸ਼ਚਿਤ ਕਰਨ ਅਤੇ ਸ਼੍ਰੀ ਅਮਰਨਾਥ ਜੀ ਯਾਤਰਾ ਪ੍ਰਬੰਧਨ ਵਿੱਚ ਵਾਤਾਵਰਣ ਅਨੁਕੂਲ ਉਪਾਅ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਇਹ ਪ੍ਰਾਥਮਿਕਤਾ ਹੈ ਕਿ ਅਮਰਨਾਥ ਯਾਤਰੀਆਂ ਨੂੰ ਅਸਾਨੀ ਨਾਲ ਦਰਸ਼ਨ ਹੋਣ ਅਤੇ ਉਨ੍ਹਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਲਈ ਯਾਤਰਾ ਨੂੰ ਸੁਨਿਸ਼ਚਿਤ ਅਤੇ ਆਰਾਮਦਾਇਕ ਬਣਾਉਣ ਲਈ ਕਈ ਮਹੱਤਵਰਪੂਰਨ ਪਹਿਲਾਂ ਕੀਤੀਆਂ ਹਨ। ਪਿਛਲੇ ਸਾਲ 4.5 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਪਵਿੱਤਰ ਦਰਸ਼ਨ ਕੀਤੇ ਸਨ। ਇਸ ਸਾਲ ਯਾਤਰਾ ਆਗਾਮੀ 29 ਜੂਨ ਤੋਂ ਸ਼ੁਰੂ ਹੋਵੇਗੀ। ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਨੇ ਯਾਤਰਾ ਦੇ ਸੁਚਾਰੂ ਸੰਚਾਲਨ ਲਈ ਵਿਆਪਕ ਵਿਵਸਥਾ ਕੀਤੀ ਹੈ, ਜਿਸ ਵਿੱਚ ਬਿਨਾ ਕਿਸੇ ਪਰੇਸ਼ਾਨੀ ਦੇ ਰਜਿਸਟ੍ਰੇਸ਼ਨ, ਕਾਫਲੇ ਦੀ ਆਵਾਜਾਈ, ਕੈਂਪ ਲਗਾਉਣ ਦੀ ਸੁਵਿਧਾ, ਮੈਡੀਕਲ ਸੁਵਿਧਾਵਾਂ, ਟ੍ਰੈਕਸ ਨੂੰ ਬਿਹਤਰ ਬਣਾਉਣਾ, ਬਿਜਲੀ ਅਤੇ ਪਾਣੀ ਦੀ ਸਪਲਾਈ ਅਤੇ ਮੋਬਾਈਲ ਫੋਨ ਕਨੈਕਟੀਵਿਟੀ ਪ੍ਰਦਾਨ ਕਰਨਾ ਸ਼ਾਮਲ ਹੈ।
*****
ਆਰਕੇ/ਵੀਵੀ/ਆਰਆਰ/ਪੀਆਰ/ਪੀਐੱਸ
(Release ID: 2027031)
Visitor Counter : 40