ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲਾਹੌਲ ਅਤੇ ਸਪੀਤੀ ਵਿੱਚ ਇੱਕ ਬਚਾਅ ਅਭਿਯਾਨ ਚਲਾਉਣ ਦੇ ਲਈ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ITBP) ਦੀ ਮਾਊਂਟੇਨ ਰੈਸਕਿਊ ਟੀਮ ਦੀ ਸ਼ਲਾਘਾ ਕੀਤੀ
ਆਪਣੇ ਬਹਾਦਰ ਹਿਮਵੀਰਾਂ ‘ਤੇ ਮਾਣ ਹੈ-ਗ੍ਰਹਿ ਮੰਤਰੀ
ITBP ਟੀਮ ਦੇ ਮੈਂਬਰ 14,800 ਫੁੱਟ ਦੀ ਚੜ੍ਹਾਈ ਕਰ ਕੇ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹੋਏ ਇੱਕ ਅਮਰੀਕੀ ਨਾਗਰਿਕ ਦੀ ਮ੍ਰਿਤਕ ਦੇਹ ਵਾਪਸ ਲੈ ਕੇ ਆਏ ਜਿਨ੍ਹਾਂ ਦੀ ਪੈਰਾਲਾਈਡਿੰਗ ਕਰਦੇ ਹੋਏ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ
ਮਾਨਵਤਾ ਦੇ ਪ੍ਰਤੀ ITBP ਦਾ ਸਮਰਪਣ ਪ੍ਰਸ਼ੰਸਾਯੋਗ ਹੈ- ਸ਼੍ਰੀ ਅਮਿਤ ਸ਼ਾਹ
प्रविष्टि तिथि:
18 JUN 2024 1:32PM by PIB Chandigarh
ਕੇਂਦਰੀ ਗ੍ਰਹਿ ਅਤੇ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲਾਹੌਲ ਅਤੇ ਸਪੀਤੀ ਵਿੱਚ ਇੱਕ ਬਚਾਅ ਅਭਿਯਾਨ ਚਲਾਉਣ ਦੇ ਲਈ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ITBP) ਦੀ ਮਾਉਂਟੇਨ ਰੈਸਕਿਊ ਟੀਮ ਦੀ ਸ਼ਲਾਘਾ ਕੀਤੀ ਹੈ।
ਐਕਸ (X) ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਆਪਣੇ ਬਹਾਦਰ ਹਿਮਵੀਰਾਂ ‘ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ITBP ਦੀ ਮਾਉਂਟੇਨ ਰੈਸਕਿਊ ਨੇ ਹਾਲ ਹੀ ਵਿੱਚ ਲਾਹੌਲ ਅਤੇ ਸਪੀਤੀ ਦੀਆਂ ਉੱਚੀਆਂ ਪਹਾੜੀਆਂ ‘ਤੇ ਇੱਕ ਚੁਣੌਤੀਪੂਰਨ ਖੋਜੀ ਅਭਿਯਾਨ ਚਲਾਇਆ ਅਤੇ ਇੱਕ ਅਮਰੀਕੀ ਨਾਗਰਿਕ ਦੀ ਮ੍ਰਿਤਕ ਦੇਹ ਵਾਪਸ ਲੈ ਕੇ ਆਏ ਜਿਨ੍ਹਾਂ ਦੀ ਪੈਰਾਲਾਈਡਿੰਗ ਕਰਦੇ ਹੋਏ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਦੀ ਬੇਨਤੀ ‘ਤੇ ITBP ਟੀਮ ਦੇ ਮੈਂਬਰ 14,800 ਫੁੱਟ ਦੀ ਚੜ੍ਹਾਈ ਕਰ ਕੇ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹੋਏ ਮਾਨਵਤਾ ਦੀ ਭਾਵਨਾ ਦਿਖਾਉਂਦੇ ਹੋਏ ਮ੍ਰਿੱਤਕ ਦੇਹ ਨੂੰ ਵਾਪਸ ਲਿਆਏ। ਸ਼੍ਰੀ ਸ਼ਾਹ ਨੇ ਕਿਹਾ ਕਿ ਮਾਨਵਤਾ ਦੇ ਪ੍ਰਤੀ ITBP ਦਾ ਸਮਰਪਣ ਪ੍ਰਸ਼ੰਸਾਯੋਗ ਹੈ।
*****
ਆਰਕੇ/ਵੀਵੀ/ਆਰਆਰ/ਪੀਐੱਸ
(रिलीज़ आईडी: 2026176)
आगंतुक पटल : 92