ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੀ-7 ਸਮਿਟ ਦੇ ਮੌਕੇ ‘ਤੇ ਜਪਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 14 JUN 2024 11:55PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਟਲੀ ਦੇ ਅਪੁਲੀਆ ਵਿੱਚ ਜੀ-7 ਸਮਿਟ ਦੇ ਮੌਕੇ ‘ਤੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਫੁਮੀਓ ਕਿਸ਼ਿਦਾ ਨਾਲ ਦੁਵੱਲੀ ਬੈਠਕ ਕੀਤੀ।

ਪ੍ਰਧਾਨ ਮੰਤਰੀ ਨੇ ਲਗਾਤਾਰ ਤੀਸਰੀ ਵਾਰ ਅਹੁਦਾ ਸੰਭਾਲਣ ‘ਤੇ ਦਿੱਤੀ ਗਈ ਵਧਾਈ ਦੇ ਲਈ ਪ੍ਰਧਾਨ ਮੰਤਰੀ ਕਿਸ਼ਿਦਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਗੱਲ ਦੀ ਪੁਸਟੀ ਕੀਤੀ ਕਿ ਉਨ੍ਹਾਂ ਦੇ ਤੀਸਰੇ ਕਾਰਜਕਾਲ ਵਿੱਚ ਵੀ ਜਪਾਨ ਦੇ ਨਾਲ ਦੁਵੱਲੇ ਸਬੰਧਾਂ ਨੂੰ ਪ੍ਰਾਥਮਿਕਤਾ ਮਿਲਦੀ ਰਹੇਗੀ। ਦੋਵੇਂ ਨੇਤਾਵਾਂ ਨੇ ਕਿਹਾ ਕਿ ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਆਪਣੇ 10ਵੇਂ ਵਰ੍ਹੇ ਵਿੱਚ ਹੈ ਅਤੇ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ֹ‘ਤੇ ਸੰਤੋਸ਼ ਵਿਅਕਤ ਕੀਤਾ। ਦੋਵੇਂ ਨੇਤਾਵਾਂ ਨੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਨਵੇਂ ਅਤੇ ਉੱਭਰਦੇ ਹੋਏ ਖੇਤਰਾਂ ਨੂੰ ਜੋੜਨ ਅਤੇ ਬੀ2ਬੀ ਅਤੇ ਪੀ2ਪੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ।

ਭਾਰਤ ਅਤੇ ਜਪਾਨ ਕਈ ਮਹੱਤਵਪੂਰਨ ਖੇਤਰਾਂ ਵਿੱਚ ਸਹਿਯੋਗ ਕਰ ਰਹੇ ਹਨ, ਜਿਸ ਵਿੱਚ ਇਤਿਹਾਸਿਕ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਵੀ ਸ਼ਾਮਲ ਹੈ। ਇਹ ਪ੍ਰੋਜੈਕਟ ਭਾਰਤ ਵਿੱਚ ਆਵਾਜਾਈ ਦੇ ਖੇਤਰ ਵਿੱਚ ਅਗਲੇ ਪੜਾਅ ਦੀ ਸ਼ੁਰੂਆਤ ਕਰੇਗਾ। ਸਾਲ 2022-2024 ਦੀ ਅਵਧੀ ਵਿੱਚ ਭਾਰਤ ਵਿੱਚ 5 ਟ੍ਰਿਲੀਅਨ ਯੈੱਨ ਕੀਮਤ ਦੇ ਜਪਾਨੀ ਨਿਵੇਸ਼ ਦਾ ਲਕਸ਼ ਹੈ ਅਤੇ ਇੰਡੀਆ-ਜਪਾਨ ਇੰਡਸਟ੍ਰੀਅਲ ਕੰਪੈਟੇਟਿਵਨੈੱਸ ਪਾਰਟਨਰਸ਼ਿਪ ਦਾ ਉਦੇਸ਼ ਸਾਡੇ ਮੈਨੂਫੈਕਚਰਿੰਗ ਸਬੰਧੀ ਸਹਿਯੋਗ ਵਿੱਚ ਪਰਿਵਰਤਨ ਲਿਆਉਣਾ ਹੈ। ਦੋਵੇਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਹੋਈ ਇਸ ਬੈਠਕ ਨੇ ਆਪਸੀ ਸਹਿਯੋਗ ਦੇ ਕੁਝ ਮੌਜੂਦਾ ਕਾਰਜਾੰ ਦੀ ਸਮੀਖਿਆ ਕਰਨ ਦਾ ਮੌਕਾ ਪ੍ਰਦਾਨ ਕੀਤਾ।

 ਦੋਵੇਂ ਨੇਤਾਵਾਂ ਨੇ ਅਗਲੇ ਇੰਡੀਆ-ਜਪਾਨ ਐਨੂਅਲ ਸਮਿਟ ਵਿੱਚ ਆਪਣੀ ਚਰਚਾ ਜਾਰੀ ਰੱਖਣ ਦੇ ਪ੍ਰਤੀ ਉਤਸੁਕਤਾ ਦਿਖਾਈ।

***

ਡੀਐੱਸ/ਐੱਸਟੀ



(Release ID: 2025709) Visitor Counter : 18