ਪ੍ਰਧਾਨ ਮੰਤਰੀ ਦਫਤਰ

ਜੀ-7 ਸਮਿਟ ਵਿੱਚ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 14 JUN 2024 4:28PM by PIB Chandigarh

ਇਟਲੀ ਦੇ ਅਪੁਲੀਆ ਵਿੱਚ ਜੀ-7 ਸਮਿਟ ਦੇ ਮੌਕੇ ‘ਤੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਨੇ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਪਦ ਗ੍ਰਹਿਣ ਕਰਨ ‘ਤੇ ਸ਼ੁਭਕਾਮਨਾਵਾਂ ਲਈ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਦਾ ਧੰਨਵਾਦ ਕੀਤਾ। 

ਦੋਨੋਂ ਨੇਤਾਵਾਂ ਨੇ ‘ਹੌਰੀਜ਼ਨ 2047’ ਰੋਡਮੈਪ ਅਤੇ ਭਾਰਤ-ਪ੍ਰਸ਼ਾਂਤ ਰੋਡਮੈਪ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਭਾਰਤ ਅਤੇ ਫਰਾਂਸ ਦੇ ਦਰਮਿਆਨ ਆਪਸੀ ਸਬੰਧਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਰੱਖਿਆ, ਪਰਮਾਣੂ, ਪੁਲਾੜ, ਸਿੱਖਿਆ, ਜਲਵਾਯੂ ਕਾਰਵਾਈ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਕਨੈਕਟੀਵਿਟੀ ਅਤੇ ਨੈਸ਼ਨਲ ਮਿਊਜ਼ੀਅਮ ਪਾਰਟਨਰਸ਼ਿਪ ਜਿਹੀ ਸੱਭਿਆਚਾਰਕ ਪਹਿਲ ਅਤੇ ਜਨ-ਭਾਗੀਦਾਰੀ ਨੂੰ ਵਧਾਉਣ ਵਿੱਚ ਸਹਿਯੋਗ ‘ਤੇ ਚਰਚਾ ਹੋਈ। ਉਹ ‘ਮੇਕ ਇਨ ਇੰਡੀਆ’ ‘ਤੇ ਧਿਆਨ ਦੇਣ ਦੇ ਨਾਲ ਰਣਨੀਤਕ ਖੇਤਰ ਵਿੱਚ ਰੱਖਿਆ-ਸਹਿਯੋਗ ਨੂੰ ਹੋਰ ਵਧਾਉਣ ‘ਤੇ ਸਹਿਮਤ ਹੋਏ।

ਦੋਨੋਂ ਨੇਤਾ 2025 ਵਿੱਚ ਫਰਾਂਸ ਵਿੱਚ ਆਯੋਜਿਤ ਹੋਣ ਵਾਲੇ ਆਗਾਮੀ ਏਆਈ ਸਮਿਟ ਅਤੇ ਯੂਨਾਈਟਿਡ ਨੇਸ਼ਨਜ਼ ਓਸ਼ਨ ਕਾਨਫਰੰਸ ਦੇ ਸੰਦਰਭ ਵਿੱਚ ਮਿਲ ਕੇ ਕੰਮ ਕਰਦੇ ਹੋਏ ਆਰਟੀਫਿਸ਼ੀਅਲ ਇੰਟੈਲੀਜੈਂਸ, ਮਹੱਤਵਪੂਰਨ ਅਤੇ ਉੱਭਰਦੀਆਂ ਹੋਈਆਂ ਟੈਕਨੋਲੋਜੀਆਂ, ਐਨਰਜੀ ਅਤੇ ਸਪੋਰਟਸ ਦੇ ਖੇਤਰ ਵਿੱਚ ਸਹਿਯੋਗ ਦਾ ਵਿਸਤਾਰ ਕਰਨ ‘ਤੇ ਵੀ ਸਹਿਮਤ ਹੋਏ।

ਦੋਨੋਂ ਨੇਤਾਵਾਂ ਨੇ ਪ੍ਰਮੁੱਖ ਗਲੋਬਲ ਅਤੇ ਰਿਜ਼ਨਲ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਅਤੇ ਫਰਾਂਸ ਦਰਮਿਆਨ ਮਜ਼ਬੂਤ ਅਤੇ ਭਰੋਸੇਮੰਦ ਰਣਨੀਤਕ ਸਾਂਝੇਦਾਰੀ ਸਥਿਰ ਅਤੇ ਸਮ੍ਰਿੱਧ ਆਲਮੀ ਵਿਵਸਥਾ ਲਈ ਮਹੱਤਵਪੂਰਨ ਹੈ ਅਤੇ ਇਸ ਨੂੰ ਹੋਰ ਵਧੇਰੇ ਉਚਾਈਆਂ ਤੱਕ ਲਿਜਾਉਣ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਵਿਅਕਤੀ ਕੀਤੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਗਾਮੀ ਪੈਰਿਸ ਓਲੰਪਿਕ ਅਤੇ ਪੈਰਲੰਪਿਕ ਗੇਮਸ ਲਈ ਰਾਸ਼ਟਰਪਤੀ ਮੈਕ੍ਰੋਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

*********

ਡੀਐੱਸ/ਐੱਸਟੀ/ਏਕੇ



(Release ID: 2025576) Visitor Counter : 25