ਜਲ ਸ਼ਕਤੀ ਮੰਤਰਾਲਾ

ਸ਼੍ਰੀ ਆਰ.ਸੀ. ਪਾਟਿਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਦੇ ਤੌਰ ਦੇ ਚਾਰਜ ਸੰਭਾਲਿਆ


ਜਲ ਸ਼ਕਤੀ ਮੰਤਰਾਲੇ ਜਲ ਸੰਭਾਲ਼, ਸਵੱਛਤਾ ਅਤੇ ਪ੍ਰਬੰਧਨ ਵਿੱਚ ਨਵੇਂ ਮਾਪਦੰਡ ਸਥਾਪਿਤ ਕਰੇਗਾ: ਸ਼੍ਰੀ ਸੀ.ਆਰ. ਪਾਟਿਲ

Posted On: 11 JUN 2024 6:39PM by PIB Chandigarh

ਸ਼੍ਰੀ ਚੰਦਰਕਾਂਤ ਰਘੁਨਾਥ ਪਾਟਿਲ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਦਾ ਕੰਮ ਸੰਭਾਲਿਆ। ਚਾਰਜ ਸੰਭਾਲਣ ਦੇ ਬਾਅਦ ਮੰਤਰੀ ਨੇ ਮੰਤਰਾਲੇ ਦੀ ਜ਼ਿੰਮੇਦਾਰੀ ਸੌਂਪਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਤੀ ਧੰਨਵਾਦ ਵਿਅਕਤ ਕੀਤਾ। ਸ਼੍ਰੀ ਪਾਟਿਲ ਗੁਜਰਾਤ ਦੇ ਨਵਸਾਰੀ ਲੋਕ ਸਭਾ ਖੇਤਰ ਤੋਂ ਤਿੰਨ ਵਾਰ ਸਾਂਸਦ ਰਹੇ ਹਨ। 

ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਉਪਰੋਕਤ ਪੋਸਟ ਵਿੱਚ ਸ਼੍ਰੀ ਪਾਟਿਲ ਨੇ ਕਿਹਾ, “ਮੈਂ ਦ੍ਰਿੜ੍ਹ ਸੰਕਲਪਿਤ ਹਾਂ ਕਿ ਜਲ ਸ਼ਕਤੀ ਮੰਤਰਾਲਾ ਜਲ ਸੰਭਾਲ਼, ਸਵੱਛਤਾ ਅਤੇ ਪ੍ਰਬੰਧਨ ਵਿੱਚ ਨਵੇਂ ਮਾਪਦੰਡ ਸਥਾਪਿਤ ਕਰੇਗਾ। ਇਸ ਦਿਸ਼ਾ ਵਿੱਚ ਅਸੀਂ ਸਮੂਹਿਕ ਪ੍ਰਯਾਸਾਂ ਨੂੰ ਹੁਲਾਰਾ ਦੇਵਾਂਗੇ ਅਤੇ ਨਵੀਂ ਤਕਨੀਕ ਦੀ ਵਰਤੇਂ ਕਰਕੇ ਜਲ ਸੰਪਤੀ (water assets) ਦੀ ਸੰਭਾਲ਼ ਕਰਾਂਗੇ।”

 

ਸ਼੍ਰੀ ਪਾਟਿਲ ਨੂੰ ਕੇਂਦਰ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਅਤੇ ਸ਼੍ਰੀ ਰਾਜ ਭੂਸ਼ਣ ਚੌਧਰੀ ਦੇ ਨਾਲ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਦੇਸ਼ ਵਿੱਚ ਜਲ ਦੀ ਸਥਿਤੀ ਅਤੇ ਮੰਤਰਾਲੇ ਦੇ ਵੱਖ-ਵੱਖ ਵਿਭਾਗਾਂ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। 

 

ਇਸ ਮੌਕੇ ਮੌਜੂਦ ਪਤਵੰਤਿਆਂ ਵਿੱਚ ਪੇਅਜਲ ਅਤੇ ਸਵੱਛਤਾ ਸਕੱਤਰ ਸੁਸ਼੍ਰੀ ਵਿਨੀ ਮਹਾਜਨ, ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ਼ ਵਿਭਾਗ ਦੀ ਸਕੱਤਰ ਸੁਸ਼੍ਰੀ ਦੇਬਾਸ਼੍ਰੀ ਮੁਖਰਜੀ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। 

***************

ਵੀਐੱਮ



(Release ID: 2025342) Visitor Counter : 18