ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰ ਵੱਲੋਂ ਕਣਕ ਦੇ ਬਾਜ਼ਾਰੀ ਭਾਅ ਦੀ ਨੇੜਿਓਂ ਨਿਗਰਾਨੀ


ਆਰਐੱਮਐੱਸ 2024 ਵਿੱਚ 112 ਮਿਲੀਅਨ ਮੀਟਰਕ ਟਨ ਕਣਕ ਦਾ ਉਤਪਾਦਨ, ਕਣਕ ਦਾ ਲੋੜੀਂਦਾ ਭੰਡਾਰ ਉਪਲਬਧ

ਕਣਕ ਦੀ ਦਰਾਮਦ 'ਤੇ ਸ਼ੁਲਕ ਢਾਂਚੇ ਨੂੰ ਬਦਲਣ ਦਾ ਕੋਈ ਪ੍ਰਸਤਾਵ ਨਹੀਂ: ਖ਼ੁਰਾਕ ਅਤੇ ਜਨਤਕ ਵੰਡ ਵਿਭਾਗ

Posted On: 13 JUN 2024 4:50PM by PIB Chandigarh

ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਅਧੀਨ ਖੁਰਾਕ ਅਤੇ ਜਨਤਕ ਵੰਡ ਵਿਭਾਗ ਕਣਕ ਦੀ ਬਾਜ਼ਾਰੀ ਕੀਮਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ ਕਿ ਬੇਈਮਾਨ ਤੱਤਾਂ ਵੱਲੋਂ ਕੋਈ ਜਮ੍ਹਾਂਖੋਰੀ ਨਾ ਕੀਤੀ ਜਾਵੇ ਅਤੇ ਕੀਮਤ ਸਥਿਰ ਬਣੀ ਰਹੇ।

ਆਰਐੱਮਐੱਸ 2024 ਦੌਰਾਨ ਵਿਭਾਗ ਨੇ 112 ਮਿਲੀਅਨ ਮੀਟਰਕ ਟਨ ਕਣਕ ਦੇ ਉਤਪਾਦਨ ਦੀ ਰਿਪੋਰਟ ਕੀਤੀ ਹੈ। ਭਾਰਤੀ ਖ਼ੁਰਾਕ ਨਿਗਮ (ਐੱਫਸੀਆਈ) ਨੇ ਆਰਐੱਮਐੱਸ 2024 ਦੌਰਾਨ 11.06.2024 ਤੱਕ ਲਗਭਗ 266 ਐੱਲਐੱਮਟੀ ਕਣਕ ਦੀ ਖ਼ਰੀਦ ਕੀਤੀ ਹੈ। ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਅਤੇ ਹੋਰ ਭਲਾਈ ਸਕੀਮਾਂ ਦੀ ਲੋੜ ਨੂੰ ਪੂਰਾ ਕਰਨ ਤੋਂ ਬਾਅਦ, ਜੋ ਕਿ ਲਗਭਗ 184 ਐੱਲਐੱਮਟੀ ਹੈ, ਲੋੜ ਪੈਣ 'ਤੇ ਮਾਰਕੀਟ ਦਖ਼ਲ ਕਰਨ ਲਈ ਉਪਲਬਧ ਕਣਕ ਦਾ ਕਾਫੀ ਮਾਤਰਾ ਵਿੱਚ ਭੰਡਾਰ ਉਪਲਬਧ ਹੋਵੇਗਾ।

ਬਫਰ ਭੰਡਾਰਨ ਦੇ ਨਿਯਮ ਸਾਲ ਦੀ ਹਰ ਤਿਮਾਹੀ ਲਈ ਵੱਖ-ਵੱਖ ਹੁੰਦੇ ਹਨ। 1 ਜਨਵਰੀ, 2024 ਤੱਕ ਕਣਕ ਦਾ ਭੰਡਾਰ 163.53 ਐੱਲਐੱਮਟੀ ਸੀ ਜਦਕਿ ਨਿਰਧਾਰਤ ਬਫਰ ਮਿਆਰ 138 ਐੱਲਐੱਮਟੀ ਸੀ। ਕਣਕ ਦਾ ਭੰਡਾਰ ਕਿਸੇ ਵੀ ਸਮੇਂ ਤਿਮਾਹੀ ਬਫਰ ਸਟਾਕ ਦੇ ਨਿਯਮਾਂ ਤੋਂ ਹੇਠਾਂ ਨਹੀਂ ਡਿੱਗਿਆ ਹੈ। ਇਸ ਤੋਂ ਇਲਾਵਾ ਮੌਜੂਦਾ ਸਮੇਂ ਵਿਚ ਕਣਕ ਦੀ ਦਰਾਮਦ 'ਤੇ ਸ਼ੁਲਕ ਢਾਂਚੇ ਨੂੰ ਬਦਲਣ ਦਾ ਕੋਈ ਪ੍ਰਸਤਾਵ ਨਹੀਂ ਹੈ।

************

ਏਡੀ/ਐੱਨਐੱਸ 


(Release ID: 2025339) Visitor Counter : 46